ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੱਚ ਖੰਡ ਵਾਸੀ ਸੰਤ ਬਾਬਾ ਦੇਵਾ ਸਿੰਘ ਜੀ ਦੇ ਚਰਨ ਸੇਵਕ ਸਚਖੰਡਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਕਰਤਾਰਪੁਰ ਸਾਹਿਬ ਅਤੇ ਬਾਬਾ ਲੂਆਂ ਸਾਹਿਬ ਵਾਲਿਆਂ ਦੀ 10 ਵੀਂ ਸਲਾਨਾ ਬਰਸੀ ਮਿਤੀ 5 ਜੂਨ 2022 , ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਲੂਆਂ ਸਾਹਿਬ , ਚੋਹਲਾ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ । ਜਿਸ ਵਿੱਚ ਬਾਬਾ ਜੀਵਾ ਸਿੰਘ ਦਮਦਮੀ ਟਕਸਾਲ ਵਾਲੇ ਕਥਾ ਵਾਚਕ , ਭਾਈ ਬਲਬੀਰ ਸਿੰਘ ਧੱਤਲ ਰਾਗੀ ਜਥਾ , ਭਾਈ ਹੀਰਾ ਸਿੰਘ ਜੀ ਜੋਗੇਵਾਲ ਕਥਾ ਵਾਚਕ , ਡਾ : ਪ੍ਰਭਜੀਤ ਸਿੰਘ ਰਾਗੀ ਜਥਾ ਅਤੇ ਭਾਈ ਹਰਦੀਪ ਸਿੰਘ ਰਾਗੀ ਜਥਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਆਪ ਜੀ ਸਮੇਤ ਪਰਿਵਾਰ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ । ਵਿਸ਼ੇਸ ਸਹਿਯੋਗ : ਬਾਬਾ ਬਲਕਾਰ ਸਿੰਘ ਜੀ - ਭਾਈ ਭੁਪਿੰਦਰ ਸਿੰਘ ਰਾਗੀ ਯੂ ਐਸ ਏ ਅਤੇ ਫੌਜੀ ਐਨ ਆਰ ਆਈ ਵੀਰ ਗੁਰੂ ਕਾ ਲੰਗਰ ਅਤੁੱਟ ਵਰਤੇਗਾ । ਸਚਖੰਡਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਦੇ ਚਰਨ ਸੇਵਕ ਗੁਰੂ ਪੰਥ ਦੇ ਦਾਸ : ਬਾਬਾ ਪ੍ਰਗਟ ਸਿੰਘ ਜੀ ਸਮੂਹ ਸਾਧ ਸੰਗਤ , ਵਿਦਿਆਰਥੀ ਅਤੇ ਸੇਵਾਦਾਰ ਗੁਰਦੁਆਰਾ ਬਾਬਾ ਲੂਆਂ ਸਾਹਿਬ।
Subscribe to:
Post Comments (Atom)
ਪਾਪੂਲਰ post
ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।
ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ। ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...
-
ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾਉਣ ਲਈ ਜਿਲ੍ਹੇ ਤਰਨਤਾਰਨ ਚੋ 2022 ਵਿੱਚ 4 ਸੀਟਾ ਤੋਂ ਅਜ਼ਾਦ ਉਮੀਦਵਾਰ ਨਿੱਤਰਨਗੇ ਮੈਦਾਨ ਵਿੱਚ (ਸੁਖਚੈਨ ਸਿੰਘ ਬੈਕਾਂ) ਖਾਲੜਾ(ਜਗਜੀਤ...
-
ਪਿੰਡ ਬੁਰਜ ਦੀਆਂ ਵਿਧਵਾ ਮਾਵਾਂ ਧੀਆਂ ਨੇ ਆਪਣੇ ਕਮਰੇ ਪਾਉਣ ਲਈ ਦਾਨੀਆਂ ਨੂੰ ਕੀਤੀ ਅਪੀਲ,ਮਿਸਤਰੀ ਵੀ ਹੋਏ ਭਾਵੁਕ ਕਿਹਾ ਸਿਰਫ ਇੱਟਾਂ ਨਾਲ ਕਮਰਾ ਨਹੀਂ ਹੋਣਾ ਤਿਆਰ
-
ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 5 ਨਵੰਬਰ ਨੂੰ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ:- ਕਲਸੀ,ਦੋਆਬਾ , ਡੱਲ ਖਾਲੜਾ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁ...

No comments:
Post a Comment