ਥੋੜ੍ਹੀ ਜਿਹੀ ਗਲਤੀ ਅਤੇ ਤਨ ਦੇ ਸਵਾਦ ਨੇ ਗੁਰਜੀਤ ਦੀ ਹੱਸਦੀ ਵੱਸਦੀ ਦੁਨੀਆ ਨੂੰ ਉਜੜ੍ਹਦੀ ਦਿਖਾ ਦਿੱਤੀ ਸੀ, ਜੋ ਸ਼ਾਇਦ ਗੁਰਜੀਤ ਲਈ ਇੱਕ ਵੱਡਾ ਸਬਕ ਵੀ ਸੀ,ਸਿਮੀ ਅਤੇ ਗੁਰਜੀਤ ਦੇ ਪਹਿਲਾਂ ਹੀ 3 ਬੱਚੇ ਸਨ,ਅਤੇ ਗੁਰਜੀਤ ਦੀ ਅਣਗਹਿਲੀ ਕਾਰਨ ਸਿਮੀ ਨੂੰ ਫਿਰ ਤੋਂ ਗਰਬ ਠਹਿਰ ਗਿਆ ਸੀ ਪਹਿਲਾਂ ਤਾਂ ਘਰੇ ਕਈ ਦੇਸੀ ਨੁੱਕਤੇ ਵਰਤੇ ਪਰ ਪ੍ਰੇਸ਼ਾਨੀ ਦੂਰ ਨਾ ਹੁੰਦੀ ਦੇਖ ਸਿਮੀ ਨੂੰ ਗਰਬ ਵਾਸ਼ ਕਰਨ ਲਈ ਇੱਕ ਕਿੱਟ ਖੁਆ ਦਿੱਤੀ ਜਿਸਦੇ 3 ਕੋ ਦਿਨ ਬਾਅਦ ਸਿਮੀ ਨੂੰ ਮਹਾਵਾਰੀ ਬਹੁਤ ਜ਼ੋਰ ਨਾਲ ਆਉਣ ਲੱਗੀ ਅਤੇ ਸਰੀਰ ਪੂਰੀ ਤਰ੍ਹਾਂ ਟੁੱਟ ਖੁਸ ਗਿਆ ਅਚਾਨਕ ਸਵੇਰੇ 5 ਕੋ ਦਾ ਟੈਮ ਸੀ ਤਾਂ ਸਿਮੀ ਨੇ ਗੁਰਜੀਤ ਨੂੰ ਵਾਸ਼ਰੂਮ ਜਾਣ ਲਈ ਕਿਹਾ,ਪਹਿਲਾਂ ਤੇ ਗੁਰਜੀਤ ਚੁੱਪ ਜਿਹਾ ਰਿਹਾ ਪਰ ਬਾਅਦ ਵਿੱਚ ਸਿਮੀ ਨੂੰ ਵਾਸ਼ਰੂਮ ਚੋ ਲੈ ਗਿਆ ਸਿਮੀ ਨੇ ਵਾਸ਼ਰੂਮ ਕੀਤਾ ਅਤੇ ਅਜੇ ਉੱਠ ਕਿ ਖੜ੍ਹੀ ਹੀ ਹੋਈ ਸੀ ਕਿ ਲੱਤਾਂ ਚੋ ਜਾਨ ਮੁੱਕ ਗਈ ਤੇ ਸਰੀਰ ਆਸਰਾ ਛੱਡ ਗਿਆ ਸਿਮੀ ਦਾ ਜੋਰ ਨਾਲ ਮੱਥਾ ਕੰਧ ਚੋ ਵੱਜਾ ਜਦੋ ਗੁਰਜੀਤ ਨੇ ਡਿੱਗਣ ਦੀ ਅਵਾਜ ਸੁਣੀ ਤਾਂ ਭੱਜ ਕਿ ਸਿਮੀ ਨੂੰ ਕਲਾਵੇ ਚੋ ਲਿਆ ਬੇਹਾਲ ਅਤੇ ਬੇਹੋਸ਼ ਹੋਈ ਸਿਮੀ ਜਮੀਨ ਤੋਂ ਚੁੱਕਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਸਿਮੀ ਦੀਆਂ ਅੱਖਾਂ ਇੱਕ ਦਮ ਚਿੱਟੀਆਂ ਹੋ ਗਈਆਂ ਅਤੇ ਇੱਕ ਥਾਂ ਨਿਗ੍ਹਾ ਖੜ੍ਹ ਗਈ ਗੁਰਜੀਤ ਨੇ ਬਹੁਤ ਅਵਾਜ਼ਾਂ ਦਿੱਤੀਆਂ ਉਠ ਸਿਮੀ ਉੱਠ ਪਰ ਸਿਮੀ ਦੀਆਂ ਅੱਖਾਂ ਕੋਈ ਜਵਾਬ ਨਾ ਦਿੱਤਾ ਨਿਢਾਲ ਹੋਈ ਸਿਮੀ ਨੂੰ ਗੁਰਜੀਤ ਵਾਰ ਵਾਰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਿਮੀ ਦਾ ਸਰੀਰ ਭਾਰਾ ਹੋਣ ਕਾਰਨ ਗੁਰਜੀਤ ਵੀ ਬੇਵਸ ਹੋ ਗਿਆ , ਸਿਮੀ ਦੇ ਲਾਲ ਸੁਰਖ ਚੇਹਰੇ ਤੇ ਪੀਲਾਪਨ ਦੇਖ ਗੁਰਜੀਤ ਵੀ ਘਬਰਾ ਗਿਆ ਤੇ ਆਪਣੀਆਂ ਧੀਆਂ ਨੂੰ ਜੋਰ ਜੋਰ ਦੀ ਅਵਾਜ ਦੇਣ ਲੱਗਾ ਧੀਆਂ ਦੇ ਆਸਰੇ ਨਾਲ ਸਿਮੀ ਨੂੰ ਚੁੱਕ ਕਿ ਅੰਦਰ ਰਜਾਈ ਚੋ ਪਾਉਣ ਤੋਂ ਬਾਅਦ ਥੋੜੀ ਹੋਸ਼ ਆਈ ਤਾਂ ਆਲੇ ਦੁਆਲੇ ਦੇਖ ਕਿ ਪੁੱਛਣ ਲੱਗੀ ਕੀ ਹੋਇਆ ਮੈਨੂੰ, ਆਪਣੇ ਡਿੱਗਣ ਦਾ ਕੋਈ ਪਤਾ ਨਹੀਂ ਸੀ ਉਸਨੂੰ, ਉਧਰ ਗੁਰਜੀਤ ਨੂੰ ਸਿਮੀ ਦੇ ਹੋਸ਼ ਵਿੱਚ ਆਉਣ ਨਾਲ ਥੋੜ੍ਹੀ ਜਿਹੀ ਜਾਨ ਵਾਪਿਸ ਆਈ ਗੁਰਜੀਤ ਬਹੁਤ ਪਿਆਰ ਕਰਦਾ ਸੀ ਆਪਣੀ ਸਿਮੀ ਨੂੰ ਤੇ ਕਦੇ ਵੀ ਖਰੌਚ ਨਹੀਂ ਆਉਣ ਦਿੱਤੀ ਸੀ ਉਸਨੇ ਸਿਮੀ ਨੂੰ,ਸਿਮੀ ਵੀ ਬੇਹੱਦ ਪਿਆਰ ਕਰਦੀ ਸੀ ਗੁਰਜੀਤ ਨੂੰ ,ਪੂਰਾ ਦਿਨ ਘਰਦਾ ਕੰਮ ਵੀ ਕਰਦੀ ,ਬੱਚੇ ਵੀ ਤਿਆਰ ਕਰਦੀ ਫਿਰ ਸਿਲਾਈ ਵੀ ਕਰਦੀ ਜਿਸਦੇ ਨਾਲ ਘਰਦੇ ਹੋਰ ਖਰਚ ਨਿੱਕਲ ਆਉਂਦੇ, ਬਾਹਰ ਅੰਦਰ ਤੇ ਰਿਸ਼ਤੇਦਾਰਾਂ ਚੋ ਵੀ ਸਿਮੀ ਆਪਣੇ ਕੋਲੋਂ ਹੀ ਖਰਚ ਕਰ ਲੈਂਦੀ ਇੱਕ ਹਸਦੀ ਖੇਡਦੀ ਦੁਨੀਆ ਦਾ ਸਿਕੰਦਰ ਸੀ ਗੁਰਜੀਤ ਸਿਮੀ ਦੇ ਸਿਰ ਤੇ ,ਪਰ ਅੱਜ ਇਸ ਗਲਤੀ ਕਰਕੇ ਪਤਾ ਨਹੀਂ ਕਿੰਨਾ ਕੋ ਪਛਤਾ ਰਿਹਾ ਸੀ ਤੇ ਆਪਣੇ ਸੱਚੇ ਰੱਬ ਅੱਗੇ ਅਰਦਾਸਾਂ ਕਰ ਰਿਹਾ ਕਿ ਪਰਮਾਤਮਾ ਮੇਰੀ ਸਿਮੀ ਨੂੰ ਜਲਦ ਠੀਕ ਕਰਦੇ, ਮੇਰੇ ਹੱਸਦੇ ਵਸਦੇ ਪਰਿਵਾਰ ਨੂੰ ਫਿਰ ਤੋਂ ਆਬਾਦ ਕਰਦੇ ,ਫਿਰ ਸਿਮੀ ਦੇ ਸਿਰ ਅਤੇ ਸਰੀਰ ਨੂੰ ਘੁੱਟਦਾ ਹੋਇਆ ਪਤਾ ਨਹੀ ਆਪਣੀ ਛੋਟੀ ਜਿਹੀ ਗਲਤੀ ਦੀਆਂ ਕਿੰਨੀਆਂ ਕੋ ਮੁਆਫੀਆ ਮੰਗ ਰਿਹਾ ਸੀ ਲਾਸ਼ ਬਣੀ ਸਿਮੀ ਤੋਂ ,ਇੱਕ ਔਰਤ ਤਿ ਏਨੀਆਂ ਮੁਸੀਬਤਾਂ ਦਾ ਵੀ ਕਾਊਂਟ ਕਰ ਰਿਹਾ ਕਿ ਸੰਸਾਰ ਬੇਸ਼ੱਕ ਔਰਤ ਨੂੰ ਅੱਜ ਵੀ ਵੇਹਲੜ ਅਤੇ ਗੁਲਾਮ ਸਮਝਦਾ ਪਰ ਨਹੀਂ ,ਇਸਦੀ ਕੁਰਬਾਨੀ ਬੇਪਨਾਹ ਹੈ ਜੋ ਕੋਈ ਵੀ ਕਰਜ ਨਹੀਂ ਚੁਕਾ ਸਕਦਾ ,ਫਿਰ ਦੋ ਚਾਰ ਦਿਨ ਪੂਰਾ ਖਿਆਲ ਰੱਖ ਅਤੇ ਦਵਾਈ ਵਗੈਰਾ ਲੈ ਸਿਮੀ ਨੇ ਆਪਣਾ ਕੰਮ ਕਾਰ ਸ਼ੁਰੂ ਕਰਤਾ ,ਪਰ ਇਹ ਮੰਜਰ ਗੁਰਜੀਤ ਲਈ ਸਦਾ ਲਈ ਨਾ ਭੁੱਲਣ ਵਾਲਾ ਸਬਕ ਬਣ ਗਿਆ ਸੀ।
ਲੇਖਕ--ਜਗਜੀਤ ਸਿੰਘ ਡੱਲ, ਪ੍ਰੈਸ ਮੀਡਿਆ,9855985137,8646017000
No comments:
Post a Comment