ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ 13 ਮੈਂਬਰੀ ਜੋਨ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਹੋਈ
ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੂਬਾ ਪ੍ਰਧਾਨ ਸਤਨਾਮ ਪੰਨੂੰ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਦੀ ਰਹਿਣਮਾਈ ਹੇਠ ਹੋਈ ਜਿਸ ਵਿਚ ਦਿਲਬਾਗ ਸਿੰਘ ਪਹੂਵਿੰਡ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹਾਜਿਰ ਕਿਸਾਨਾ ਮਜ਼ਦੂਰਾ ਤੇ ਬੀਬਆ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆ ਤੋ ਭੱਜ ਰਹੀ ਹੈ ਚੋਣਾ ਦੌਰਾਨ ਸਰਕਾਰ ਨੇ ਹਰੇਕ ਵਰਗ ਨੂੰ 600 ਯੂਨਿਟ ਮੁਫਤ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਲੋਕਾ ਦੇ ਘਰਾ ਵਿੱਚ ਛਾਪੇਮਾਰੀ ਕਰਕੇ ਲੋਕਾ ਨੂੰ ਲੋਡ ਵਧਾਉਣ ਲਈ ਮਜਬੂਰ ਕਰ ਰਹੀ ਹੈ ਜਿਸ ਨੂੰ ਕਤਈ ਬਰਦਾਸ਼ਤ ਨਈ ਕੀਤਾ ਜਾਵੇਗਾ ਤੇ ਪਿੰਡਾ ਵਿੱਚ ਛਾਪੇਮਾਰੀ ਨਈ ਕਰਨ ਦਿੱਤੀ ਜਾਵੇਗੀ । ਕੇਂਦਰ ਦੇ ਇਸਾਰੇ ਤੇ ਆਪ ਸਰਕਾਰ ਜਨਤਾ ਤੇ ਫਾਲਤੂ ਬੋਝ ਪਾਉਣ ਦੇ ਮਨਸੂਬੇ ਨੂੰ ਅਮਲੀਜਾਮਾ ਪਹਿਨਾਉਣ ਲਈ ਚਿਪ ਵਾਲੇ ਮੀਟਰ ਲਾਉਣ ਜਾ ਰਹੀ ਹੈ। ਜਿਸ ਨੂੰ ਰੋਕਣ ਲਈ ਸਾਡੀ ਜਥੇਬੰਦੀ ਹਰ ਕੁਰਬਾਨੀ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਸੂਬਾਈ ਆਗੂ ਫਤਿਹ ਸਿੰਘ ਪਿੱਦੀ ਤੇ ਨੂਰਦੀ ਨੇ ਸਰਕਾਰਾ ਪਾਸੋ ਮੰਗ ਕੀਤੀ ਗਈ ਕਿ ਤਾਰੋ ਪਾਰਲੀ ਜ਼ਮੀਨ ਵਾਲੇ ਕਿਸਾਨਾ ਨੂੰ ਖੇਤੀ ਕਰਨ ਵਿੱਚ ਬਹੁਤ ਮੁਸ਼ਕਿਲਾ ਆ ਰਹੀਆ ਹਨ ਸਾਡੀ ਜਥੇਬੰਦੀ ਮੰਗ ਕਰਦੀ ਹੈ ਕਿ ਕਿਸਾਨਾ ਨੂੰ ਪੂਰਾ ਹਫਤਾ ਸਵੇਰੇ 8 ਵਜੇ ਤੋ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀਆ ਜ਼ਮੀਨਾ ਉੱਪਰ ਖੇਤੀ ਕਰਨ ਦੀ ਇਜ਼ਾਜਤ ਦਿੱਤੀ ਜਾਵੇ । ਇਸ ਮੌਕੇ ਨਿਸ਼ਾਨ ਸਿੰਘ ਮਾੜੀਮੇਘਾ, ਪੂਰਨ ਸਿੰਘ ਮੱਦਰ, ਰਣਜੀਤ ਸਿੰਘ ਚੀਮਾ, ਸੁੱਚਾ ਸਿੰਘ ਵੀਰਮ, ਹਰਜਿੰਦਰ ਸਿੰਘ ਕਲਸੀਆ, ਅਜਮੇਰ ਸਿੰਘ ਅਮੀਸਾਹ, ਬਚਿੱਤਰ ਸਿੰਘ ਨਵਾ ਪਿੰਡ, ਬਲਿਹਾਰ ਸਿੰਘ ਮਨਿਹਾਲਾ, ਨਿਰਵੈਲ ਸਿੰਘ ਚੇਲਾ, ਭਜਨ ਸਿੰਘ ਕੱਚਾ ਪੱਕਾ, ਸੁਖਪਾਲ ਸਿੰਘ ਦੋਦੇ, ਨਿਸਾਨ ਸਿੰਘ ਮਨਾਵਾ, ਸੁਬੇਗ ਸਿੰਘ ਮੱਖੀ ਕਲ੍ਹਾ, ਜੁਗਰਾਜ ਸਿੰਘ ਸਾਧਰਾ, ਜਗਰੂਪ ਸਿੰਘ ਮਾੜੀਮੇਘਾ ਨੂੰ ਕਿਸਾਨ ਵੀਰਾ ਦੀ ਜ਼ੋਨ ਕੋਰ ਕਮੇਟੀ ਤੇ ਬੀਬੀਆ ਵਿੱਚੋ ਅਮਰਜੀਤ ਕੌਰ ਚੀਮਾ, ਕਸ਼ਮੀਰ ਕੌਰ ਚੀਮਾ, ਹਰਜੀਤ ਕੌਰ ਮਾੜੀਮੇਘਾ, ਦਲਬੀਰ ਕੌਰ ਮਾੜੀਮੇਘਾ, ਬਲਜੀਤ ਕੌਰ ਅਮੀਸ਼ਾਹ, ਅਮਰਜੀਤ ਕੌਰ ਅਮੀਸ਼ਾਹ, ਜਸਬੀਰ ਕੌਰ ਵੀਰਮ, ਰਾਜਬੀਰ ਕੌਰ ਵੀਰਮ, ਮਨਬੀਰ ਕੌਰ ਪਹੂਵਿੰਡ, ਨਿਰਮਲ ਕੌਰ ਪਹੂਵਿੰਡ, ਸਰਵਨ ਕੌਰ ਪਹੂਵਿੰਡ ਨੂੰ ਜ਼ੋਨ ਕੋਰ ਕਮੇਟੀ ਵਿੱਚ ਅਹੁਦੇਦਾਰ ਚੁਣ ਕੇ ਇੱਕ ਮਜ਼ਬੂਤ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਦੀ ਚੋਣ ਕਰਨ ਲਈ 58 ਡੇਲੀ ਗੇਟਾਂ ਦੇ ਨਾਮ ਜ਼ਿਲ੍ਹਾ ਕਮੇਟੀ ਨੂੰ ਸੋਪੇ ਗਏ ਤੇ ਸੂਬਾ ਪ੍ਰਧਾਨ ਵੱਲੋਂ ਜੱਥੇਬੰਦਕ ਮੈਂਬਰਾਂ ਨੂੰ ਆਪਣੀਆਂ ਮੋਟਰਾਂ ,ਖੇਤਾਂ ,ਘਰਾਂ ਚ 5 ਤੋਂ 10 ਰੁੱਖ ਲਾਉਣੇ ਲਾਜ਼ਮੀ ਕੀਤੇ ਗਏ । ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾ ਮਜ਼ਦੂਰਾ ਨੇ ਜ਼ੋਨ ਦੀ ਚੋਣ ਵਿੱਚ ਸਮੂਲੀਅਤ ਕੀਤੀ ਗਈ ।
No comments:
Post a Comment