ਖਾਲੜਾ 1-1-2022
(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜੇ ਗੱ ਲ ਕਰ ਲਈਏ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਤਾਂ ਉਹ ਪੰਜਾਬ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਵਿੱਚ ਪੈ ਕੇ ਬਰਬਾਦੀ ਵੱਲ ਲੈ ਕੇ ਜਾ ਰਹੇ ਹਨ ਪਰ ਕੁਝ ਨੌਜਵਾਨ ਐਸੇ ਹਨ ਜੋ ਆਪਣੇ ਦਿਮਾਗ ਅਤੇ ਹੱਥਾਂ ਦੀ ਕਲਾ ਨਾਲ ਜਿੱਥੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ ਉੱਥੇ ਪਿੰਡ ਦਾ ਨਾਂ ਵੀ ਉੱਚਾ ਕਰ ਰਹੇ ਹਨ ਅਸੀਂ ਗੱਲ ਕਰ ਰਹੇ ਹਾਂ ਧਰਮਬੀਰ ਸਿੰਘ ਗਿੱਲ ਪਿੰਡ ਦੁੱਬਲੀ ਜਿਲ੍ਹਾ ਤਰਨ ਤਾਰਨ ਪਿਤਾ ਸ੍ਰ ਸ੍ਰ ਬਲਦੇਵ ਸਿੰਘ ਅਤੇ ਮਾਤਾ ਸ੍ਰੀਮਤੀ ਮਨਜੀਤ ਕੌਰ ਦੇ ਇਸ ਲਾਡਲੇ ਪੁੱਤਰ ਦੀ ਜਿਸ ਨੇ 1986 ਵਿੱਚ ਜਨਮ ਲਿਆ ਅਤੇ ਨੌਂ ਦੱਸ ਸਾਲ ਤੋਂ ਲਗਾਤਾਰ ਸੰਗੀਤ ਦੀ ਸੇਵਾ ਨੂੰ ਸਮਰਪਿਤ ਹੈ ,ਕੀ ਬੋਰਡ ਵੱਖ ਵੱਖ ਕਲਾਕਾਰਾਂ ਨਾਲ ਪਲੇਅ ਕਰ ਰਹੇ ਹਨ ,ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਧੀਰਾ ਗਿੱਲ ,ਹਰਭਜਨ ਹੈਰੀ ,ਐਚ ਐਸ ਹੀਰਾ ,ਸੁਰਿੰਦਰ ਮਾਨ,ਅਤੇ ਹੋਰ ਕਈ ਪੰਜਾਬੀ ਨਾਮੀ ਸਿੰਗਰਾ ਨਾਲ ਕੀ ਬੋਰਡ ਪਲੇਅ ਕਰਕੇ ਸੰਗੀਤ ਦੀ ਸੇਵਾ ਕਰ ਰਿਹਾ ਹੈ।
No comments:
Post a Comment