Thursday, 12 May 2022

ਪੰਜਾਬ ਸਰਕਾਰ ਨਹਿਰਾ,ਸੂਇਆ ਆਦਿ ਦੀ ਖਲਵਾਈ ਕਰਵਾਕੇ ਪਾਣੀ ਖੇਤਾ ਤੱਕ ਪਹੁੰਚਦਾ ਕਰੇ - ਪਹੂਵਿੰਡ

 ਪੰਜਾਬ ਸਰਕਾਰ ਨਹਿਰਾ,ਸੂਇਆ ਆਦਿ ਦੀ ਖਲਵਾਈ ਕਰਵਾਕੇ ਪਾਣੀ ਖੇਤਾ ਤੱਕ ਪਹੁੰਚਦਾ ਕਰੇ - ਪਹੂਵਿੰਡ 




ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ  ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਪਿੰਡ ਅਮੀਸ਼ਾਹ ਦੇ ਗੁਰਦੁਆਰਾ ਸਾਹਿਬ ਵਿਖੇ ਹਰਜਿੰਦਰ ਸਿੰਘ ਕਲਸੀਆ ਤੇ ਅਜਮੇਰ ਸਿੰਘ ਅਮੀਸ਼ਾਹ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਕਿਸਾਨਾ ਨੂੰ ਸੰਬੋਧਨ ਕਰਦਿਆ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਜਾਣਕਾਰੀ ਸਾਂਝੀ ਕੀਤੀ ਕੇ ਪੰਜਾਬ ਦੇ ਲੋਕ ਨਹਿਰਾ,ਸੂਇਆ ਵਿੱਚ ਪਾਣੀ ਦੇਖਣ ਤੋ ਤਰਸ ਰਹੇ ਹਨ ਤੇ ਖਲਵਾਈ ਨਾ ਹੋਣ ਕਰਕੇ ਨਹਿਰਾ ਤੇ ਸੂਇਆ ਵਿਚ ਘਾਹ, ਦਰੱਖਤ,ਬੂਟੀ ਆਦਿ ਨਾਲ ਬੰਦ ਹੋਏ ਹਨ ਅਤੇ ਖਲਵਾਈ ਨਾ ਹੋਣ ਕਰਕੇ ਟੁੱਟੇ ਪਏ ਹਨ । ਇਸ ਮੌਕੇ ਉਹਨਾ ਨੇ ਪੰਜਾਬ ਸਰਕਾਰ ਤੋ ਮੰਗ ਕਰਦੇ ਕਿਹਾ ਕੇ ਪੰਜਾਬ ਅੰਦਰ ਨਹਿਰੀ ਪਾਣੀ ਦੀ ਬਹਾਲੀ ਨੂੰ ਫੌਰੀ ਅਮਲ ਵਿੱਚ ਲਿਆਦਾ ਜਾਵੇ ਕਾ ਜ਼ੋ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ ਤੇ  ਖੇਤੀ  ਵਿੱਚ ਨਹਿਰੀ ਪਾਣੀ ਦੀ ਵਰਤੋ ਕੀਤੀ ਜਾ ਸਕੇ ਇਸ ਲਈ ਪੰਜਾਬ ਸਰਕਾਰ ਸੂਏ, ਨਹਿਰਾ ਦੀ ਖਲਵਾਈ ਕਰਕੇ ਪਾਣੀ ਟੈਲਾਂ ਤੱਕ ਪਹੁੰਚਦਾ ਕਰੇ । ਇਸ ਮੌਕੇ ਰਣਜੀਤ ਸਿੰਘ ਚੀਮਾ ਤੇ ਨਿਸਾਨ ਸਿੰਘ ਮਾੜੀਮੇਘਾ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਕਿ ਬਿਜਲੀ ਨੂੰ ਲੈ ਕੇ ਕਿਸਾਨਾ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਸਰਕਾਰ ਬਿਜਲੀ ਦੀ ਸਪਲਾਈ ਪੂਰੀ ਕਰੇ ਅਤੇ ਕਿਸਾਨਾ ਨੂੰ ਝੋਨੇ ਦੀ ਫਸਲ ਦੀ ਬਜਾਈ ਕਰਨ ਲਈ 12 ਘੰਟੇ ਬਿਜਲੀ ਸਪਲਾਈ ਦਾ ਪ੍ਰਬੰਧ ਕਰੇ। ਇਸ ਆਗੂਆ ਪੂਰਨ ਸਿੰਘ ਮੱਦਰ ਤੇ ਸੁੱਚਾ ਸਿੰਘ ਵੀਰਮ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕੇ ਨਹਿਰਾ ਸੂਏ ਆਦਿ ਦੀ ਖਲਵਾਈ ਸਬੰਧੀ ਲਗਾਤਾਰ ਮੰਗ ਪੱਤਰ ਪੰਜਾਬ ਸਰਕਾਰ ਅਤੇ ਨਹਿਰ ਮਹਿਕਮੇ, ਜਿਲੇ ਦੇ ਹੈਡਕੁਆਰਟਰਾ ਨੂੰ ਭੇਜ ਚੁੱਕੇ ਹਨ ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਧਿਆਨ ਨਹੀ ਦੇ ਰਹੀ ਇਸ ਦੇ ਨਾਲ ਜਥੇਬੰਦੀ ਵੱਲੋ ਐਲਾਨ ਕੀਤਾ ਗਿਆ ਹੈ ਕਿ 10 ਜੂਨ ਤੋ ਲੱਗਣ ਵਾਲਾ ਝੋਨਾ ਸਰਕਾਰ ਨੂੰ ਜਬਰੀ ਵਾਹੁਣ ਨਹੀ ਦਿੱਤਾ ਜਾਵੇਗਾ ਇਸ ਲਈ ਪੰਜਾਬ ਸਰਕਾਰ ਆਪਣਾ  ਫੈਸਲਾ ਵਾਪਸ ਲਵੇ ਅਤੇ ਅੱਜ ਤੋ ਹੀ ਮੋਟਰਾ ਦੀ ਸਪਲਾਈ 12 ਘੰਟੇ ਯੁਕੀਨੀ ਬਣਾਵੇ ਜੇਕਰ ਪੰਜਾਬ ਸਰਕਾਰ ਨੇ ਕਿਸਾਨਾ ਦੀ ਸਾਰ ਨਾ ਲਈ ਤੇ ਪੰਜਾਬ ਦੇ ਲੋਕ ਸੰਘਰਸ਼ ਲਈ ਸੜਕਾ ਤੇ ਆਉਣ ਲਈ ਮਜਬੂਰ ਹੋਣਗੇ । ਇਸ ਮੌਕੇ ਹਰੀ ਸਿੰਘ ਕਲਸੀਆ, ਮਾਨ ਸਿੰਘ ਮਾੜੀਮੇਘਾ, ਬਚਿੱਤਰ ਸਿੰਘ ਨਵਾਪਿੰਡ, ਜਸਵੰਤ ਸਿੰਘ ਨਵਾਪਿੰਡ, ਪਾਲ ਸਿੰਘ ਮਨਾਵਾ, ਨਿਸ਼ਾਨ ਸਿੰਘ ਮਨਾਵਾ, ਬਲਵੀਰ ਸਿੰਘ ਚੀਮਾ,ਬਲਵਿੰਦਰ ਸਿੰਘ ਵਾੜਾ ਠੱਠੀ,  ਕੰਵਲਜੀਤ ਸਿੰਘ ਪਹੂਵਿੰਡ, ਹਰਚੰਦ ਸਿੰਘ ਸਾਧਰਾ, ਅਜਮੇਰ ਸਿੰਘ ਸਾਧਰਾ, ਮਨਜੀਤ ਸਿੰਘ ਅਮੀਸ਼ਾਹ, ਕਾਰਜ ਸਿੰਘ ਅਮੀਸ਼ਾਹ, ਜਗਜੀਤ ਸਿੰਘ ਭੈਣੀ ਮੱਸਾ ਸਿੰਘ, ਸੁਖਦੇਵ ਸਿੰਘ ਭੈਣੀ ਮੱਸਾ ਸਿੰਘ, ਜੈਮਲ ਸਿੰਘ ਮੱਦਰ,  ਜਗਤਾਰ ਸਿੰਘ ਕੱਚਾ ਪੱਕਾ, ਭਜਨ ਸਿੰਘ ਕੱਚਾ ਪੱਕਾ, ਗੁਰਨਾਮ ਸਿੰਘ ਮੱਖੀ ਕਲ੍ਹਾ, ਸੁਬੇਗ ਸਿੰਘ ਮੱਖੀ ਕਲ੍ਹਾ, ਬਿੱਕਰ ਸਿੰਘ ਮੱਖੀ ਕਲ੍ਹਾ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਕਾਬਲ ਸਿੰਘ ਦੋਦੇ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਸਿੰਦਾ ਸਿੰਘ ਖਾਲੜਾ, ਅੰਗਰੇਜ਼ ਸਿੰਘ ਵਾਂ, ਬਲਵਿੰਦਰ ਸਿੰਘ ਵਾਂ, ਸੁਰਜੀਤ ਸਿੰਘ ਉੱਦੋਕੇ, ਬਲਦੇਵ ਸਿੰਘ ਉੱਦੋਕੇ, ਨਿਰਵੈਰ ਸਿੰਘ ਚੇਲਾ ਆਦਿ ਕਿਸਾਨ ਹਾਜ਼ਿਰ ਸਨ ।

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...