ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਪੰਜਾਬ ਦੇ ਸਾਰੇ ਹਲਕਾ ਵਿਧਾਇਕਾਂ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਗਏ ਇਸ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਗੁਰਸਾਬ ਸਿੰਘ ਡੱਲ ਦੀ ਅਗਵਾਈ ਹੇਠ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਕਿਸਾਨੀ ਨਾਲ ਜੁੜੀਆਂ ਬਹੁਤ ਸਾਰੀਆਂ ਮੰਗਾਂ ਜਿਵੇਂ ਨਹਿਰੀ ਪਾਣੀ ਪ੍ਰਬੰਧ ਕਰਨਾ , ਗੰਨੇ ਦਾ ਬਕਾਇਆ ਦੇਣਾ ਅਤੇ ਸੇਰੋ ਗੰਨਾ ਮਿੱਲ ਚਾਲੂ ਕਰਨਾ, ਪਿਛਲੇ ਸੀਜਨ ਦੋਰਾਨ ਹੋਈ ਗੜੇ ਮਾਰੀ ਨਾਲ ਨੁਕਸਾਨ ਦਾ ਮੁਆਵਜ਼ਾ , ਤਾਰੋਂ ਪਾਰ ਜ਼ਮੀਨ ਦਾ ਮੁਆਵਜ਼ਾ ਦੇਣਾ, ਅਣਕਿਆਸੀ ਗਰਮੀ ਪੈਣ ਕਾਰਨ ਕਣਕ ਦੇ ਘੱਟ ਝਾੜ ਤੇ 10000 ਪ੍ਰਤੀ ਏਕੜ ਮੁਆਵਜ਼ਾ ਦੇਣਾ ,ਆਵਾਰਾ ਪਸ਼ੂਆ ਦਾ ਪ੍ਰਬੰਧ ਕਰਨਾ ਅਤੇ ਇਸ ਵਿੱਚ ਮੁੱਖ ਮੰਗ ਝੋਨੇ ਦੀ ਤਰੀਕ ਸਰਕਾਰ ਵੱਲੋਂ 10 ਜੂਨ ਦੀ ਬਜਾਏ 26 ਜੂਨ ਕਰਨਾ ਕਿਸਾਨਾਂ ਨੂੰ ਨਾ ਮਨਜ਼ੂਰ ਹੈ ਸਰਕਾਰ ਆਪਣਾ ਫੈਸਲਾ ਵਾਪਿਸ ਲਵੇ ਅਤੇ ਝੋਨੇ ਦੀ ਤਰੀਕ 10 ਜੂਨ ਕਰੇ ਜੇਕਰ ਅਜਿਹਾ ਨਾ ਹੋਇਆ ਤਾਂ ਸਰਕਾਰ ਕਿਸਾਨਾਂ ਦੁਆਰਾ ਤਿੱਖੇ ਸੰਘਰਸ਼ ਦਾ ਟਾਕਰਾ ਕਰਨ ਲਈ ਤਿਆਰ ਰਹੇ। ਉਹਨਾਂ ਕਿਹਾ ਝੋਨੇ ਦੀ ਲੇਟ ਬਿਜਾਈ ਨਾਲ ਕਣਕ ਦੇ ਝਾੜ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ ਜਿਸਦਾ ਖਮਿਆਜਾ ਕਿਸਾਨ ਹੁਣ ਨਹੀਂ ਭੁਗਤ ਸਕਦੇ। ਇਸ ਮੌਕੇ ਉਹਨਾਂ ਨਾਲ
ਦਲਜੀਤ ਸਿੰਘ ਜਮਹੂਰੀ ਕਿਸਾਨ ਸਭਾ , ਸਲਵਿੰਦਰ ਸਿੰਘ ਡੱਲ, ਹਰਪਾਲ ਸਿੰਘ ਲਾਖਣਾ , ਕੁਲਦੀਪ ਸਿੰਘ ਲਾਖਣਾ, ਅਮਰਜੀਤ ਬੈਂਕਾਂ , ਗੋਰਾ ਡੱਲ ,ਜਗਦੇਵ ਸਿੰਘ ਮਾੜੀ ਸਮਰਾਂ ,ਹੀਰਾ ਰਾਜੋਕੇ , ਸੁਖਚੈਨ ਰਾਜੋਕੇ ਦਵਿੰਦਰ ਸਿੰਘ ਮਾੜੀਮੇਘਾ ਆਦਿ ਹਾਜਰ ਸਨ
No comments:
Post a Comment