Sunday, 29 August 2021

ਗੁਲਸ਼ਨ ਕੁਮਾਰ ਅਲਗੋਂ ਨੇ ਬਲਾਕ ਪ੍ਰਧਾਨ ਭਿੱਖੀਵਿੰਡ ਬਨਾਉਣ ਤੇ ਆਪ ਸਰਕਾਰ ਦੀ ਸੀਨੀਅਰ ਲੀਡਰਸ਼ਿਪ ਅਤੇ ਆਪਣੇ ਸਹਿਯੋਗੀਆ ਦਾ ਕੀਤਾ ਧੰਨਵਾਦ:-

 ਗੁਲਸ਼ਨ ਕੁਮਾਰ ਅਲਗੋਂ ਨੇ ਬਲਾਕ ਪ੍ਰਧਾਨ ਭਿੱਖੀਵਿੰਡ ਬਨਾਉਣ ਤੇ ਆਪ ਸਰਕਾਰ ਦੀ ਸੀਨੀਅਰ ਲੀਡਰਸ਼ਿਪ ਅਤੇ ਆਪਣੇ ਸਹਿਯੋਗੀਆ ਦਾ ਕੀਤਾ ਧੰਨਵਾਦ:- 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ, ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ, ਇੰਚਾਰਜ ਐਮ ਐਲ ਏ ਜਰਨੈਲ ਸਿੰਘ ਦਿੱਲੀ, ਐਮ ਐਲ ਏ ਰਾਗਵ ਚੱਡਾ ਜੀ ਤੇ ਸਮੁੱਚੀ ਹਾਈ ਕਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਨੇ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨ ਭਿੱਖੀਵਿੰਡ ਦਾ ਅਹੁਦਾ ਦੇ ਕੇ ਮਾਨ ਸਤਿਕਾਰ ਦਿੱਤਾ। ਮੈ ਆਪਣੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਜਿੰਨਾ ਦੇ ਸਹਿਯੋਗ ਅਤੇ ਮਿਹਨਤ ਨਾਲ ਇਹ ਮਾਣ ਮਿਲਿਆ ਹੈ। ਮੈ ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕੇ 2022 ਦੀਆ ਚੋਣਾਂ ਚ ਪਾਰਟੀ ਦੀ ਜਿੱਤ ਲਈ ਪੂਰਾ ਸਹਿਯੋਗ ਕਰਾਂਗਾ ਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਾਂਗਾ ਅਤੇ ਹਰ ਪਾਰਟੀ ਵਰਕਰ ਅਤੇ ਆਮ ਆਦਮੀ ਲਈ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਗਾ।ਇਸ ਮੌਕੇ ਉਹਨਾਂ ਨਾਲ ਬਾਜ ਸਿੰਘ ਵੀਰਮ ਸੀਨੀਅਰ ਆਗੂ,

ਹਰਿਆਣੇ ਵਿੱਚ ਹੋਏ ਕਿਸਾਨਾਂ ਤੇ ਹਮਲੇ ਨਿੰਦਣਯੋਗ:- ਗੁਲਸ਼ਨ ਅਲਗੋਂ

 ਹਰਿਆਣੇ ਵਿੱਚ ਹੋਏ ਕਿਸਾਨਾਂ ਤੇ ਹਮਲੇ ਨਿੰਦਣਯੋਗ:- ਗੁਲਸ਼ਨ ਅਲਗੋਂ



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਆਮ ਆਦਮੀ ਪਾਰਟੀ ਬਲਾਕ ਭਿੱਖੀਵਿੰਡ ਦੇ ਪ੍ਰਧਾਨ ਗੁਲਸ਼ਨ ਅਲਗੋਂ ਨੇ  ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਹਰਿਆਣਾ ਵਿੱਚ ਹੋਏ ਕਿਸਾਨਾਂ ਤੇ ਹਮਲੇ ਅਤਿ ਨਿੰਦਣਯੋਗ ਹਨ  ਅਤੇ ਜਮਹੂਰੀਅਤ ਦਾ ਵੱਡਾ ਕਤਲ ਹਨ  ।ਉਨ੍ਹਾਂ ਕਿਹਾ ਕਿ ਇਹੋ ਜਿਹੇ ਹਮਲੇ ਕਰਨੇ ਸਰਕਾਰ ਦੀਆਂ ਨਾਕਾਮੀਆਂ ਦੀ ਵੱਡੀ ਨਿਸ਼ਾਨੀ ਹੈ। ਇਸ ਤੋਂ ਇਲਾਵਾ ਗੁਲਸ਼ਨ  ਨੇ ਕਿਹਾ ਕਿ ਸਮੂਹ ਦੇਸ਼ ਇਕੱਠੇ ਹੋ ਕੇ ਇਸ ਕਿਸਾਨੀ  ਅੰਦੋਲਨ ਤੇ ਆਪਣੀ ਪ੍ਰਤੀਕਿਰਿਆ ਦੇਣ ਅਤੇ ਮੋਦੀ ਸਰਕਾਰ ਦੇ ਦਿਮਾਗ ਵਿੱਚ ਇਹ ਗੱਲ ਬਿਠਾ ਦੇਣ  ਕਿਸਾਨਾਂ ਨੇ ਆਪਣੇ ਘਰ ਬਾਰ ਛੱਡ ਕੇ  ਇਹ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਰਾਹ ਚੁਣਿਆ ਹੈ  ਅਤੇ ਇਹ ਕਿਉਂ ਚੁਣਿਆ ਹੈ ਇਹ ਸਾਡੀਆਂ ਸਰਕਾਰਾਂ ਦੀਆਂ ਬੇਈਮਾਨੀਆਂ ਕਰਕੇ ਹੀ ਚੁਣਿਆ ਹੈ। ਅੱਜ ਹਜ਼ਾਰਾਂ ਲੱਖਾਂ ਕਿਸਾਨ ਘਰੋਂ ਬੇਘਰ ਹੋ ਕਿ ਸੜਕਾਂ ਉੱਪਰ ਰੁਲ ਰਹੇ ਹਨ ਪਰ ਬੀ ਜੇ ਪੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਰਕਾਰ ਤਾਂ ਪਹਿਲਾਂ ਹੀ ਕਿਸਾਨਾਂ ਦੇ ਵਿਰੁੱਧ ਸੀ ਅੱਜ ਉਸ ਨੇ ਫਿਰ ਲਾਠੀਚਾਰਜ ਕਰ ਕੇ ਸਾਬਤ ਕਰ ਦਿੱਤਾ ਹੈ  ਕਿ ਉਹ ਕਦੇ ਵੀ ਦੇਸ਼ ਅਤੇ ਦੇਸ਼ ਵਾਸੀਆਂ ਦੇ ਨਾਲ ਨਹੀਂ ਹੈ। ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਹ ਪਾਰਟੀ ਪੰਜਾਬ ਸੂਬੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਵੱਡੀ ਜਿੱਤ ਪ੍ਰਾਪਤ ਕਰੇਗੀ।

Saturday, 28 August 2021

*** ਜਨਮ ਦਿਨ ਮੁਬਾਰਕ***

 *** ਜਨਮ ਦਿਨ ਮੁਬਾਰਕ***


 ਨਾਮ _ ਮਨਰੀਤ ਕੌਰ ਭੁੱਚਰ।     


 ਪਿਤਾ ਦਾ ਨਾਮ _ ਗੁਰਬਿੰਦਰ ਸਿੰਘ ਭੁੱਚਰ।   

ਮਾਤਾ ਦਾ ਨਾਮ _ ਜਤਿੰਦਰ ਕੌਰ ਭੁੱਚਰ।   

 

ਪਿੰਡ _ ਭਿੱਖੀਵਿੰਡ।   ਉਮਰ _ 8 ਸਾਲ।


ਪੇਸ਼ਕਸ਼:-ਪੱਤਰਕਾਰ  ਜਗਜੀਤ ਸਿੰਘ ਡੱਲ,

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀ ਤੇ ਸਖਤ ਤੋਂ ਸਖਤ ਕਾਰਵਾਈ ਹੋਏ: ਬਾਜ ਸਿੰਘ ਵੀਰਮ

 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀ ਤੇ ਸਖਤ ਤੋਂ ਸਖਤ ਕਾਰਵਾਈ ਹੋਏ: ਬਾਜ ਸਿੰਘ ਵੀਰਮ



 ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਬੁੱਤ ਤੋੜਨ ਵਾਲੇ ਸ਼ਰਾਰਤੀ ਅਨਸਰ ਚੜ੍ਹੇ ਪੁਲਿਸ ਅੜਿੱਕੇ । ਸਲਾਖਾਂ ਪਿੱਛੇ ਨਜ਼ਰ ਆ ਰਹੇ ਨੇ ਆਰੋਪੀ  ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਦੇ ਸੀਨੀਅਰ ਆਗੂ ਬਾਜ ਸਿੰਘ ਵੀਰਮ ਨੇ ਦੱਸਿਆ ਕਿ  ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜ ਦਿੱਤਾ ਸੀ ਜਿਸ ਦੇ ਬਾਅਦ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਗਿਆ ਸੀ ਹੁਣ ਟੀਵੀ ਚੈਨਲਾਂ ਤੇ ਚੱਲ ਰਹੀਆਂ ਖ਼ਬਰਾਂ ਤੋਂ ਪਤਾ ਲੱਗਾ ਹੈ ਕਿ ਆਰੋਪੀ ਨੂੰ ਫਡ਼ ਕੇ ਸਲਾਖਾਂ ਦੇ ਪਿੱਛੇ ਤਾੜ ਦਿੱਤਾ ਹੈ ਤੇ ਉਸ ਤੇ ਮੁਕੱਦਮਾ ਦਰਜ ਵੀ ਕਰ ਦਿੱਤਾ ਹੈ । ਬਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨਾਲ ਹਰ ਇਕ ਸ਼ਰਾਰਤੀ ਅਨਸਰ ਨੂੰ ਪਤਾ ਲੱਗ ਜਾਵੇ ਕਿ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅੰਜਾਮ ਕੀ ਹੁੰਦਾ ਹੈ ।ਉਨ੍ਹਾਂ ਦੱਸਿਆ ਕਿ ਸਿੱਖ ਕੌਮ ਹੀ ਇੱਕ ਐਸੀ ਕੌਮ ਹੈ ਜੋ ਕਿਸੇ ਵੀ ਜਾਤ ਪਾਤ ਊਚ ਨੀਚ ਵਿਚ ਫਰਕ ਨਹੀਂ ਰੱਖਦੀ ਤੇ ਹਰ ਕਿਸੇ ਨੂੰ ਪਿਆਰ ਤੇ ਸਤਿਕਾਰ ਦਿੰਦੀ ਹੈ । ਬਾਜ ਨੇ ਦੱਸਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਸਿਖਾਇਆ ਹੈ ਨਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ

ਇਸ ਕਰਕੇ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਤੇ ਹਰੇਕ ਇਨਸਾਨ ਨੂੰ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਉਸ ਨੂੰ ਪਿਆਰ ਕਰਦੇ ਹਾਂ ਅਤੇ ਆਪਣਾ ਭਰਾ ਸਮਝਦੇ ਹਾਂ  ਕਿਉਂਕਿ ਇਨਸਾਨੀਅਤ ਤੋਂ ਵੱਡਾ ਕੋਈ ਵੀ ਧਰਮ ਨਹੀਂ ਹੁੰਦਾ । ਉਨ੍ਹਾਂ ਦੱਸਿਆ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਇਨਸ਼ਾਨ ਨੂੰ ਕਦੇ ਵੀ ਖੁਸ਼ੀ ਨਹੀਂ  ਹਾਸਿਲ ਹੁੰਦੀ ।

ਜਨਮ ਦਿਨ ਮੁਬਾਰਕ

 



ਨਵਰੀਤ ਕੌਰ 


ਮਾਤਾ ਰਜਵੰਤ ਕੌਰ


ਪਿਤਾ ਸਤਵੰਤ ਸਿੰਘ

Friday, 27 August 2021

ਦਿੱਲੀ ਦੀ ਜਿੱਤ ਨੇ ਅਕਾਲੀ ਦਲ ਦੇ ਹੌਂਸਲੇ ਕੀਤੇ ਬੁਲੰਦ।ਸ੍ਰ ਪਰਮਜੀਤ ਡੱਲ

 ਦਿੱਲੀ ਦੀ ਜਿੱਤ ਨੇ ਅਕਾਲੀ ਦਲ ਦੇ ਹੌਂਸਲੇ ਕੀਤੇ ਬੁਲੰਦ।ਸ੍ਰ ਪਰਮਜੀਤ ਡੱਲ



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਰਪੰਚ ਪਰਮਜੀਤ ਸਿੰਘ ਡੱਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਦਿੱਲੀ ਵਿੱਚ ਹੋਈਆਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਨੇ  ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ  ਅਤੇ ਇਸ ਜਿੱਤ ਨਾਲ ਦੋ ਹਜਾਰ ਬਾਈ ਦੀਆਂ ਆਉਣ ਵਾਲੀਆਂ ਚੋਣਾਂ  ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਯਕੀਨੀ ਹੋ ਗਈ ਹੈ  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਆਪਣੇ ਵਰਕਰਾਂ ਅਤੇ ਵੋਟਰਾਂ ਨੂੰ ਮਾਣ ਸਨਮਾਨ ਅਤੇ ਸਹੂਲਤਾਂ ਨਾਲ ਨਿਵਾਜਦਾ ਆਇਆ ਹੈ ਅਤੇ ਭਵਿੱਖ ਵਿੱਚ ਵੀ ਕਦੇ ਆਪਣੇ ਵੋਟਰਾਂ ਸਪੋਟਰਾਂ ਤੇ ਵਰਕਰਾਂ ਨੂੰ ਧੋਖਾ ਨਹੀਂ ਦੇਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਸਤਾਏ ਹੋਏ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰ ਕੇ  ਫਿਰ ਤੋਂ ਰੁਕੀਆਂ ਹੋਈਆਂ ਸਹੂਲਤਾਂ ਨੂੰ ਵਾਪਸ ਪਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਖੇਮਕਰਨ ਤੋਂ ਸ੍ਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਇਕ ਵੱਡੀ ਜਿੱਤ ਪ੍ਰਾਪਤ ਕਰੇਗੀ।

Thursday, 26 August 2021

ਨੂੰਹ ਧੀ ਤੇ ਸੱਸ ਮਾਂ..

 ਨੂੰਹ ਧੀ ਤੇ ਸੱਸ ਮਾਂ।



ਅਸਕਰ ਹੀ ਬਲਵੰਤ ਸੋਂ ਦੇ ਘਰ ਮਾਤਾ ਨੂੰ ਦਵਾਈ ਦੇਣ ਜਾਂਦਾ ਸੀ ,ਪੂਰੇ ਪਿੰਡ ਵਿੱਚੋਂ ਇੱਕ ਹੀ ਘਰ ਮੈਨੂੰ ਇਹੋ ਜਿਹਾ ਨਜਰ ਆਉਂਦਾ ਸੀ ਜਿੱਥੇ ਕਦੇ ਨੂੰਹ ਸੱਸ ਦੀ ਕੁੜ ਕੁੜ ਸੁਣੀ ਹੋਏ। ਪੂਰਾ ਪਰਿਵਾਰ ਅੰਮ੍ਰਿਤਧਾਰੀ ਅਤੇ ਰੱਬ ਨੂੰ ਮੰਨਣ ਵਾਲਾ ਸੀ,ਉਸ ਘਰ ਵਿੱਚ ਕਈ ਗੱਲਾਂ ਨੂੰਹ ਸੱਸ ਦੀਆਂ ਨੋਟ ਕਰਦਾ ਬੈਠਾ ਬੈਠਾ,ਉਹਨਾਂ ਦੀ ਨੂੰਹ ਕਦੇ ਵੀ ਗੁਲਾਮ ਨਜਰ ਨਹੀਂ ਆਈ ਆਥਣੇ ਜਾਣਾ ਤਾਂ ਸਬਜ਼ੀ ਬਨਾਉਣ ਦੀ ਵਿਉਂਤ ਬਣਨੀ ਤਾਂ ਨੂੰਹ ਨੇ ਸੱਸ ਦੇ ਕੰਨ ਵਿੱਚ ਹੀ ਬੋਲਣਾ ਬੀਬੀ ਅੱਜ ਕੀ ਬਣਾਉਣਾ ਸਬਜ਼ੀ ਚੋ ਤਾਂ ਸੱਸ ਨੇ ਵੀ ਬੜੀ ਮਿੱਠੀ ਅਤੇ ਧੀਮੀ ਅਵਾਜ ਚੋ ਕਹਿਣਾ ਰਾਜ ਪੁੱਤ ਜੋ ਦਿਲ ਕਰਦਾ ਤੇਰਾ ਖਾਣ ਨੂੰ ਬਣਾ ਲੈ, ਰਾਜ ਦਾ ਦਿਲ ਵੀ ਖੁਸ਼ ਹੋ ਜਾਣਾ ਤੇ ਸੱਸ ਦਾ ਵੀ ਕਿੰਨੀ ਆਗਿਆ ਕਾਰ ਨੂੰਹ ਮੇਰੀ ਜੋ ਹਰ ਕੰਮ ਮੇਰੀ ਸਲਾਹ ਨਾਲ ਕਰਦੀ,ਫਿਰ ਬੈਠੇ ਬੈਠੇ ਹੀ ਨੂੰਹ ਨੇ ਕੰਨ ਚੋ ਕਿ ਪੁਛਣਾ ਕਿ ਦਾਲ ਚੋ  ਕਿੰਨੇ ਚਮਚ ਲੂਣ ਦੇ ਬੀਬੀ ਪਾਵਾਂ,ਤੇ ਮਿਰਚ ਕਿੰਨੀ ਉਸਨੇ ਕਹਿਣਾ ਆਪਣੇ ਸਵਾਦ ਅਨੁਸਾਰ ਪਾ ਲੈ ਰਾਜ ਪੁੱਤ,ਕਦੇ ਸਵੇਰ ਵੇਲੇ ਦਵਾਈ ਦੇਣ ਜਾਣਾ ਤਾਂ ਕਦੇ ਸੱਸ ਨੇ ਨੂੰਹ ਦਾ ਸਿਰ ਕੰਗੀ ਨਾਲ ਸਵਾਰਦੀ ਨਜ਼ਰੀਂ ਪੈਣਾ ਤੇ ਕਦੇ ਨੂੰਹ ਨੇ ਸੱਸ ਦਾ, ਸੱਸ ਤਾਂ ਜਿਆਦਾ ਬਿਮਾਰ ਹੀ ਰਹਿੰਦੀ ਸੀ ਪਰ ਨੂੰਹ ਦੇ ਕਦੇ ਮੱਥੇ ਤੇ ਤ੍ਰੇਲੀ ਨਹੀਂ ਦਿਸੀ, ਸੱਸ ਦੀ ਬਿਮਾਰੀ ਨੂੰ ਲੈ ਕਿ ਸਗੋਂ ਨੂੰਹ ਨੇ ਕਦੇ ਪੈਰ ਦਬਨੇ ਤੇ ਕਦੇ ਸੱਸ ਦਾ ਸਿਰ, ਜੇ ਕਦੇ ਨੂੰਹ ਨੇ ਬਿਮਾਰ ਪੈ ਜਾਣਾ ਸੱਸ ਨੇ ਆਪਣੀ ਧੀ ਦੀ ਤਰਾਂ ਆਪਣੀ ਨੂੰਹ ਦਾ ਮੱਥਾ ਦਬਨਾ ਤੇ ਸਿਰ ਵਿੱਚ ਤੇਲ ਝੱਸਦੀ ਨੇ ਕਹਿਣਾ ਪੁੱਤ ਚੰਗੀ ਦਵਾਈ ਦੇ ਮੇਰੀ ਧੀ ਨੂੰ ਮੇਰੇ ਤੋਂ ਦੁੱਖ ਨੀ ਦੇਖਿਆ ਜਾਂਦਾ ਇਸਦਾ।ਇੱਕ ਦਿਨ ਦਵਾਈ ਦੇਣ ਗਿਆ ਤਾਂ ਦੇਖਿਆ ਕਿ ਅੱਜ ਰਾਜ ਦੀ ਸੱਸ ਨਹੀਂ ਘਰ ਅੱਜ ਜਾਣਕਾਰੀ ਲੈਣੇ ਇਹਨਾਂ ਦੇ ਪਿਆਰ ਦੀ ਕੀ ਨੂੰਹ ਡਰਦੀ ਹੀ ਸੱਸ ਦੀ ਏਨੀ ਸੇਵਾ ਨਾ ਕਰਦੀ ਹੋਏ ਕਿਤੇ, ਡਰਦੇ ਡਰਦੇ ਨੇ ਚਾਰ ਚੁਫੇਰੇ ਨਿਗ੍ਹਾ ਘੁੰਮਾ ਕਿ ਨੂੰਹ ਨੂੰ ਪੁੱਛ ਹੀ ਲਿਆ ਕਿ ਭੈਣਾਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਗੁੱਸਾ ਨਾ ਕਰ ਲਿਓ ਕਿਤੇ, ਉਸਨੇ ਬੜੇ ਠਰੰਮੇ ਨਾਲ ਕਿਹਾ ਕੋਈ ਨੀ ਵੀਰ ਜੀ ਦੱਸੋ ਤੁਸੀਂ ਤਾਂ ਸਿੱਧਾ ਸਵਾਲ ਓਹੀ ਕੀਤਾ ਜੋ ਮੇਰੇ ਮਨ ਵਿਚ ਕਈ ਸਾਲਾਂ ਤੋਂ ਵਾਵਰੋਲਿਆਂ ਵਾਂਗ ਆ ਰਿਹਾ ਸੀ ਕਿ ਭੈਣ ਜੀ ਤੁਹਾਡੀ ਨੂੰਹ ਸੱਸ ਦੀ ਬਣਦੀ ਬਹੁਤ ਆ ਕੀ ਤੁਸੀਂ ਡਰਦੇ ਹੀ ਤਾਂ ਨਹੀਂ ਕਰਦੇ ਕਿਤੇ, ਨਾਲੇ ਮੈਂ ਸਵਾਦ ਜਿਹਾ ਲੈਣ ਦੇ ਮਾਰੇ ਨੇ ਆਪਣੇ ਘਰਦੀ ਵੀ ਗੱਲ ਛੇੜ ਦਿੱਤੀ ਕਿ ਸਾਡੇ ਤਾਂ ਲੜਦੀਆਂ ਨੂੰਹ ਸੱਸ ਕਦੇ ਬਣਦੀ ਨਹੀਂ ਉਹਨਾਂ ਦੀ ਤਾਂ ,ਅੱਗੋਂ ਉਸਨੇ ਜਵਾਬ ਬਹੁਤ ਸੋਹਣਾ ਦਿੱਤਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ , ਮੇਰਾ ਤਾਂ ਦਿਲ ਨਹੀਂ ਲੱਗਦਾ ਮੇਰੀ ਸੱਸ ਬਿਨਾਂ, ਮੈਂ ਗੱਲਾਂ ਗੱਲਾਂ ਵਿੱਚ ਬਹੁਤ ਕੋਸ਼ਿਸ਼ ਕੀਤੀ ਕਿ ਆਪਣੀ ਸੱਸ ਦੀ ਕੋਈ ਤਾਂ ਊਣਤਾਈ ਦੱਸੇ ਪਰ ਪਿਆਰ ਤੋਂ ਬਿਨਾਂ ਕੁੱਛ ਵੀ ਨਜ਼ਰ ਨਹੀਂ ਆਇਆ ਉਸ ਘਰ। ਅੱਜ 4 ਸਾਲ ਹੋ ਗਏ ਮਾਤਾ ਗੁਜਰੀ ਨੂੰ ਪਰ ਜਦੋਂ ਵੀ ਕਦੇ ਓਹਨਾ ਘਰ ਚੱਕਰ ਲੱਗਦਾ ਤਾਂ ਐਵੇਂ ਮਹਿਸੂਸ ਹੁੰਦਾ ਜਿਵੇਂ ਨੂੰਹ ਸੱਸ ਮਾਵਾਂ ਧੀਆਂ ਦੀ ਤਰਾਂ ਖੁੱਲੇ ਆਂਗਨ ਵਿੱਚ ਲੱਗੀ ਧਰੇਕ ਥੱਲੇ ਬੈਠੀਆਂ ਲੋਕਾਂ ਨੂੰ ਇੱਕ ਸੰਦੇਸ਼ ਦੇਂਦੀਆਂ ਹੋਣ ਕਿ ਅਸੀਂ ਵੀ ਨੂੰਹ ਸੱਸ ਹੀ ਹਾਂ,, ਪਰ ਪਿਆਰ ਮਾਵਾਂ ਧੀਆਂ ਤੋਂ ਵੀ ਵੱਧ ਕਿ,


ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ ,9855985137,8646017000

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...