Sunday, 19 September 2021

ਚਰਨਜੀਤ ਸਿੰਘ ਚੰਨੀ ਨੂੰ ਸੀ ਐਮ ਪੰਜਾਬ ਐਲਾਨਣ ਤੇ ਲੱਖ ਲੱਖ ਵਧਾਈ । ਚੇਅਰਮੈਨ ਲੱਖਾ ਸਿੰਘ ।

 


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਚੇਅਰਮੈਨ ਲੱਖਾ ਸਿੰਘ ਵਲਟੋਹਾ ਤਿੰਨ ਲੋਕ ਸਭਾ ਹਲਕਾ ਇੰਚਾਰਜ ਸੈਂਟਰ ਵਾਲਮੀਕ ਸਭਾ ਇੰਚਾਰਜ ਅੰਮ੍ਰਿਤਸਰ, ਤਰਨ ਤਾਰਨ ,ਫਿਰੋਜ਼ਪੁਰ ਅਤੇ ਸੁੱਚਾ ਸਿੰਘ ਮਮਦੋਟ ਨਿੱਜੀ ਸਕੱਤਰ ਚੈਅਰਮੈਨ ਵਲਟੋਹਾ ਨੇ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਐਲਾਲਣ  ਤੇ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਚੰਨੀ ਪਰਿਵਾਰ ਨੂੰ ਪਹਿਲੀ ਵਾਰ ਇੰਨਾ ਵੱਡਾ ਮਾਣ ਬਖਸ਼ਿਆ ਹੈ ਅਸੀ ਹਾਈ ਕਮਾਨ ਦਾ ਕੋਟਿ ਕੋਟਿ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਸਾਡਾ ਆਉਣ ਵਾਲਾ ਮੁੱਖ ਮੰਤਰੀ ਸਾਡੇ ਭਾਈਚਾਰੇ ਸਮੇਤ ਪੰਜਾਬ ਦੇ ਹਰ ਵਰਗ ਨੂੰ ਬਣਦਾ ਮਾਣ ਸਨਮਾਨ ਜਰੂਰ ਦੇਵੇਗਾ। ਆਪਣੇ ਥੋੜ੍ਹੇ ਜਿਹੇ ਕਾਰਜਕਾਲ ਦੌਰਾਨ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇ ਕਿ ਫਿਰ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਨਾਉਣ ਵਿੱਚ ਸਫਲ ਹੋਏਗਾ।

ਆਰ ਸੀ ਐੱਮ ਦੇ ਨਵੇਂ ਸਟੋਰ ਦੀ ਹੋਈ ਓਪਨਿੰਗ ,ਭਿੱਖੀਵਿੰਡ ਚੋ ਖੋਲ੍ਹਿਆ ਸਟੋਰ ।

ਆਰ ਸੀ ਐੱਮ ਦੇ ਨਵੇਂ ਸਟੋਰ ਦੀ ਹੋਈ ਓਪਨਿੰਗ ,ਭਿੱਖੀਵਿੰਡ ਚੋ ਖੋਲ੍ਹਿਆ ਸਟੋਰ  ।


 


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਆਰ ਸੀ ਐਮ ਦੇ ਨਵੇਂ ਸਟੋਰ ਦੀ ਅੱਜ ਓਪਨਿੰਗ ਭਿੱਖੀਵਿੰਡ ਵਿੱਚ ਹੋਈ  ਜੋ ਕਿ ਪੱਟੀ ਰੋਡ ਭਿੱਖੀਵਿੰਡ  ਵਿਖੇ ਕੰਡਿਆਂ ਵਾਲੀ ਗਲੀ ਵਾਰਡ ਨੰਬਰ ਛੇ ਵਿੱਚ  ਇਹ ਸਟੋਰ ਲੋਕਾਂ ਦੀ ਅਤੇ ਆਮ ਜਨਤਾ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ  ਇਸ ਵਿੱਚ ਕੰਪਨੀ ਦੇ ਵੱਖ ਵੱਖ ਬੁਲਾਰਿਆਂ ਨੇ ਪੱਤਰਕਾਰਾਂ ਨੂੰ ਦੱਸਿਆ  ਆਰ ਸੀ ਐਮ ਦੇ ਪ੍ਰੋਡਕਟ ਸਾਨੂੰ ਹਰ ਘਰ ਵਿੱਚ ਵਰਤਣੇ  ਬਹੁਤ ਜ਼ਰੂਰੀ ਹਨ ਕਿਉਂਕਿ ਇਸ  ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ  ਅਤੇ ਇਹ ਪ੍ਰੋਡਕਟ ਸਾਡੀ ਸਿਹਤ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦੇ  ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਾਜ਼ਾਰ ਵਿੱਚ ਆ ਰਹੇ ਵੱਖ ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਸਾਨੂੰ ਕਈ ਬਿਮਾਰੀਆਂ ਲਗਾ ਰਹੇ ਹਨ  ਜਿਸ ਦੇ ਨਤੀਜੇ ਤੁਸੀਂ ਨਿੱਤ ਦਿਨ ਸ਼ੋਸਲ ਮੀਡੀਆ ਅਤੇ ਆਪਣੇ ਅੱਖੀਂ ਵੀ ਦੇਖਦੇ ਹੋ ਕਿ ਕਿਸ ਤਰ੍ਹਾਂ  ਕਦੇ ਤੇਲਾਂ ਵਿੱਚ ਗੰਦ ਮੰਦ ਅਤੇ ਕਦੇ ਹੋਰ ਪਦਾਰਥਾਂ ਵਿੱਚ ਮਿਲਾਵਟ ਸਾਫ਼ ਦਿਖਾਈ ਦਿੰਦੀ ਹੈ  ਉਨ੍ਹਾਂ ਕਿਹਾ ਕਿ ਸਾਨੂੰ ਆਰ ਸੀ ਐਮ ਦੇ ਪ੍ਰੋਡਕਟ ਹੀ ਵਰਤਣੇ ਚਾਹੀਦੇ ਹਨ ਤਾਂ ਜੋ ਅਸੀਂ ਸਿਹਤਯਾਬ ਅਤੇ ਆਪਣੇ  ਜੇਬ ਤੇ ਪੈ ਰਹੇ ਡਾਕੇ ਨੂੰ ਰੋਕ ਸਕੀਏ  ਇਸ ਤੋਂ ਇਲਾਵਾ ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰੋਡਕਟ ਬਿਲਕੁਲ ਹੀ ਵਾਜਬ ਰੇਟਾਂ ਤੇ ਹਨ ਜੋ ਹੁਣ ਤੁਹਾਨੂੰ  ਤੁਹਾਡੇ ਨਜ਼ਦੀਕ ਭਿੱਖੀਵਿੰਡ ਸਟੋਰ ਤੋਂ ਹੀ ਮਿਲ ਜਾਇਆ ਕਰਨਗੇ।ਉਹਨਾਂ ਕਿਹਾ ਕਿ ਸਾਡੀ ਰੋਜ ਮਰਾ ਦੀ ਜਿੰਦਗੀ ਵਿੱਚ ਵਰਤੇ ਜਾਣ ਵਾਲੇ ਰਸੋਈ ਤੋਂ ਲੈ ਕਿ ਕੌਸਮੇਟਿਕ ਤੱਕ ਦੇ ਸਾਰੇ ਪ੍ਰੋਡਕਟ ਮਜੂਦ ਹਨ।

Friday, 17 September 2021

ਪਿੰਡ ਬਾਠ ਵਿਖੇ ਲਗਾਇਆ ਮੈਗਾ ਕਰੋਨਾ ਵੈਕਸੀਨ ਕੈਂਪ410ਵਿਅਕਤੀਆਂ ਨੂੰ ਲਗਾਈ ਵੈਕਸੀਨ

 




ਖਾਲੜਾ (ਜਗਜੀਤ ਸਿੰਘ ਡੱਲ,ਹਰਮੀਤ ਸਿੰਘ ਭੁੱਲਰ) ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ,ਸਿਵਲ ਸਰਜਨ ਡਾ.ਰੋਹਿਤ ਮਹਿਤਾ,ਜਿਲਾ ਟੀਕਾਕਰਨ ਅਫ਼ਸਰ ਡਾ.ਵਰਿੰਦਰਪਾਲ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ.ਅੰਮਿਰਤਪਾਲ ਸਿੰਘ ਨਿੱਬਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ਼ ਸੂਰਜ ਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਬਾਠ ਵਿਖੇ ਸਥਿਤ ਗੁਰਦੁਆਰਾ ਬਾਬਾ ਦਲੇਰ ਸਿੰਘ ਵਿਖੇ 18ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕਰੋਨਾ ਰੋਕੂ ਵੈਕਸੀਨ ਲਗਾਉਣ ਲਈ ਮੈਗਾ ਕੈਂਪ ਲਗਾਇਆ ਗਿਆ।।

ਇਸ ਮੌਕੇ ਗੁਰਵਿੰਦਰ ਸਿੰਘ ਭੋਜੀਆਂ ਹੈਲਥ   ਸੁਪਰਵਾਈਜਰ, ਸਤਿੰਦਰਜੀਤ ਕੌਰ ਬਾਗੜੀਆਂ, ਹਰਜੀਤ ਕੌਰ, ਅਮਨਦੀਪ ਕੌਰ ਸੀ ਐਚ ਓ,ਨੋਮਨਜੀਤ ਕੌਰ, ਮਿਨਾਕਸ਼ੀ ਸੀ ਐਚ ਓ, ਕੰਵਲਜੀਤ ਧਾਰੜ, ਤੇਜਿੰਦਰ ਸਿੰਘ ਤੇ ਅਧਾਰਿਤ ਟੀਮ ਨੇ ਪਿੰਡ ਬਾਠ ਤੇ ਨੇੜਲੇ ਪਿੰਡਾਂ ਦੇ 410 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ ਗਈ। ਇਸ ਮੌਕੇ ਟੀਕਾਕਰਨ ਕਰਵਾਓਣ  ਵਾਲੇ ਸਾਰੇ ਲੋਕਾਂ ਲਈ ਚਾਹ ਤੇ ਲੰਗਰ ਦਾ ਇੰਤਜ਼ਾਮ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ।।

 ਕੈਂਪ ਦਾ ਨਿਰੀਖਣ ਕਰਨ ਡਾਕਟਰ ਵਰਿੰਦਰ ਪਾਲ ਕੌਰ ਜਿਲਾ ਟੀਕਾਕਰਨ ਅਫ਼ਸਰ,ਕੰਵਲ ਬਲਰਾਜ ਸਿੰਘ ਸਹਾਇਕ ਮਲੇਰੀਆ ਅਫਸਰ, ਸ੍ਰੀ ਭਵਨੇਸ ਕੁਮਾਰ, ਰਜਵੰਤ ਸਿੰਘ ਬਾਗੜੀਆਂ ਪਹੁੰਚੇ।ਇਸ ਮੌਕੇ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰਖਿਅਤ ਹੈ ,, ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ ਅਤੇ ਸਰਕਾਰ ਤੇ ਵਿਭਾਗ ਦਾ ਟੀਚਾ ਸੌ ਫੀਸਦੀ ਲੋਕਾਂ ਨੂੰ ਲਗਾਉਣਾ ਹੈ।।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਖਾਂਸੀ ਜਾ ਸ਼ਾਹ ਲੈਣ ਵਿਚ ਤਕਲੀਫ ਹੋਵੇ ਤਾਂ ਨੇੜਲੇ ਸਿਹਤ  ਕੇਂਦਰ ਵਿਚ ਚੈਕ ਅਪ ਕਰਵਾਉਣਾ ਚਾਹੀਦਾ ਹੈ।ਕਰੋਨਾ ਤੋਂ ਬਚਾਓ ਲਈ ਮੂੰਹ ਤੇ ਮਾਸਕ ਪਾਉ, ਹੱਥਾਂ ਨੂੰ ਬਾਰ ਬਾਰ ਸਾਬਣ ਤੇ ਪਾਣੀ ਨਾਲ ਧੋਣਾ ਜਾ ਸੈਨੇਟਾਈਜਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਕਮੇਟੀ ਪ੍ਰਧਾਨ ਸੁਖਦੇਵ ਸਿੰਘ, ਸਰਬਜੀਤ ਸਿੰਘ ਜੀ ਓ ਜੀ, ਲਖਵਿੰਦਰ ਸਿੰਘ ,ਡਾ.ਮਨਜਿੰਦਰ ਸਿੰਘ, ਬਲਦੇਵ ਸਿੰਘ, ਤਰਲੋਕ ਸਿੰਘ ਗੁਰਜੀਤ ਸਿੰਘ,ਮਨਜੀਤ ਸਿੰਘ, ਕੁਲਵੰਤ ਸਿੰਘ, ਸਰਪੰਚ ਭੁਪਿੰਦਰ ਸਿੰਘ,ਆਸ਼ਾ ਵਰਕਰ ਗੁਰਪ੍ਰੀਤ ਕੌਰ, ਸੁਖਰਾਜ ਕੌਰ, ਸਤਵੰਤ ਕੌਰ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।।

Saturday, 11 September 2021

ਨੈਸਨਲ ਫਰਟੀਲਾਈਜ਼ਰ ਲਿਮ:ਨੇ ਕਲਸੀਆਂ ਕਲਾਂ ਚ ਕਰਵਾਇਆ ਜੇਡ ਐਸ ਬੀ ਖੇਤੀ ਦਿਵਸ ਆਯੋਜਿਤ

 ਨੈਸਨਲ ਫਰਟੀਲਾਈਜ਼ਰ ਲਿਮ:ਨੇ ਕਲਸੀਆਂ ਕਲਾਂ ਚ ਕਰਵਾਇਆ ਜੇਡ ਐਸ ਬੀ ਖੇਤੀ ਦਿਵਸ ਆਯੋਜਿਤ




ਖਾਲੜਾ /10 ਸਤੰਬਰ/ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਨੈਸਨਲ ਫਰਟੀਲਾਈਜ਼ਰ ਵੱਲੋਂ ਤਰਨ ਤਾਰਨ ਦੇ ਪਿੰਡ ਕਲਸੀਆਂ ਕਲਾਂ ਵਿਖੇ ਚੇਅਰਮੈਨ ਇੰਦਰਜੀਤ ਸਿੰਘ(ਬਾਗ ਵਾਲੇ ਪ੍ਰਵਾਰ)ਦੇ ਗ੍ਰਹਿ ਵਿਖੇ 8 ਸਤੰਬਰ ਨੂੰ  ਜੇਡ ਐਸ ਬੀ ਤੇ ਖੇਤ ਦਿਵਸ ਆਯੋਜਤ ਕਰਵਾਇਆ ਗਿਆ, ਜਿਸ ਵਿਚ 35 ਕਿਸਾਨਾਂ ਨੇ ਸਿਰਕਤ ਕੀਤੀ । ਇਸ ਮੌਕੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬੀਜ ਫਾਰਮ ਉਸਮਾ ਤੋਂ ਫਸਲ ਵਿਗਿਆਨਕ ਡਾਕਟਰ ਜਤਿੰਦਰ ਮਨਨ ਜੀ ਨੇ ਮੌਜੂਦਾ ਸਮੇਂ ਜੇਡ ਐਸ ਬੀ ਦੀ ਜਰੂਰਤ ਬਾਰੇ ਵਿਸਤਾਰ ਨਾਲ ਕਿਸਾਨਾਂ ਨੂੰ ਜਾਣਕਾਰੀ ਦਿੱਤੀ ,ਇਸ ਦੇ ਨਾਲ ਹੀ  ਜੇਡ ਐਸ ਬੀ ਕੀ ਫਸਲ ਲਈ ਉਪਯੋਗ ਦੀ ਮਾਤਰਾ ਅਤੇ ਗੁਣਵਤਾ ਤੋਂ ਵੀ ਜਾਣੂ ਕਰਵਾਇਆ। ਡਾਕਟਰ ਮਨਨ ਜੀ ਨੇ ਆਉਣ ਵਾਲੀ ਫਸਲਾਂ ਲਈ ਵੀ ਜੇਡ ਐਸ ਬੀ ਦੇ ਉਪਯੋਗ ਪਰ ਜੋਰ ਦਿੱਤਾ।ਇਸ ਮੌਕੇ ਤੇ ਐਨ ਐਫ ਐਲ ਦੇ ਅਮ੍ਰਿਤਸਰ ਖੇਤਰ ਪ੍ਬੰਧਕ ਸ੍ਰੀ ਭਾਰਤ ਭੂਸਣ ਬਹਿਲ ਜੀ ਨੇ ਕੰਪਨੀ ਦੇ ਉਤਪਾਦਾਂ ਦੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਐਨ ਐਫ ਐਲ ਜਿਲਾ ਤਰਨ ਤਾਰਨ ਮੁਖੀ ਸ੍ਰੀ ਸੋਭਿਤ ਕੁਮਾਰ ਜੀ ਨੇ ਇਸ ਪ੍ਰੋਗਰਾਮ ਚ ਸਮੂਲੀਅਤ ਕਰਨ ਲਈ ਕਿਸਾਨਾਂ ਦਾ ਧੰਨਵਾਦ ਕੀਤਾ । ਅੰਤ ਵਿਚ ਕਿਸਾਨ ਹਰਪਾਲ ਸਿੰਘ (ਬਾਗ ਵਾਲੇ ) ਦੇ ਜੇਡ ਐਸ ਬੀ ਦੀ ਫਸਲ ਵਾਲੇ ਪਲਾਟ ਦਾ ਦੌਰਾ ਕਰਵਾਇਆ ਅਤੇ ਜੇਡ ਐਸ ਬੀ ਵਾਲੇ ਪਲਾਟ ਅਤੇ ਦੂਜੇ ਪਲਾਟ ਦਾ ਅੰਤਰ ਵੀ ਦਿਖਾਇਆ ਗਿਆ। ਚੇਅਰਮੈਨ ਇੰਦਰਜੀਤ ਸਿੰਘ ਬਾਗ ਵਾਲੇ,ਸਹੀਦ ਬਾਬਾ ਦੀਪ ਸਿੰਘ ਜੀ ਖੇਤੀ ਸਟੋਰ 

 ਕਿਰਪਾਲ ਸਿੰਘ ਬਾਗ ਵਾਲੇ ਤੇ ਆੜਤੀ ਪ੍ਰਮਜੀਤ ਸਿੰਘ ਬਾਗ ਵਾਲੇ ਨੇ ਕੰਪਨੀ ਅਧਿਕਾਰੀਆਂ ਵਲੋਂ ਜੇਡ ਐੱਸ ਬੀ ਸੰਬੰਧੀ ਵਿਸਤਾਰ ਸਹਿਤ ਜਾਣਕਾਰੀ ਦੇਣ ਤੇ ਕੰਪਨੀ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ 11ਸਤੰਬਰ ਦੀ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਏ।ਖਰਾਬ ਮੌਸਮ ਦੇ ਚੱਲਦੇ ਵੀ ਹੋਇਆ ਲੱਖ ਦੇ ਕਰੀਬ ਇਕੱਠ।

 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਪੰਜਾਬ ਐਂਡ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ 11ਸਤੰਬਰ ਨੂੰ ਪੇ ਕਮਿਸ਼ਨ ਦੀ ਅਧੂਰੀ ਰਿਪੋਰਟ ਵਿਰੁੱਧ ਚੰਡੀਗੜ੍ਹ ਵਿਖੇ ਹੱਲਾ ਬੋਲ ਮਹਾਂ ਰੈਲੀ ਵਿੱਚ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੇ ਸੈਂਕੜੇ ਮੁਲਾਜ਼ਮ ਜਿਲਾ ਪ੍ਰਧਾਨ ਵਿਰਸਾ ਸਿੰਘ ਪੰਨੂ ਦੀ ਅਗਵਾਈ ਹੇਠ ਸ਼ਾਮਲ ਹੋਏ।ਜਿਲਾ ਪ੍ਰਧਾਨ ਵਿਰਸਾ ਸਿੰਘ ਪੰਨੂ ਤੇ ਜਨਰਲ ਸਕੱਤਰ ਰਜਵੰਤ ਬਾਗੜੀਆਂ  ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ।। ਸਾਂਝੇ ਫਰੰਟ ਵੱਲੋਂ 113%ਮਹਿੰਗਾਈ ਭੱਤੇ ਨੂੰ ਅਧਾਰ ਮੰਨ ਕੇ ਕੀਤੇ ਜਾ ਰਹੇ 15%ਤਨਖਾਹ ਵਾਧੇ ਨੂੰ ਮੂਲੋਂ ਰੱਦ ਕੀਤਾ ਹੈ, ਕਿਉਂਕਿ ਇਹ ਮੁਲਾਜ਼ਮਾਂ ਨਾਲ ਧੱਕਾ ਤੇ ਬੇਇਨਸਾਫ਼ੀ ਹੈ।। ਸਾਂਝੇ ਫਰੰਟ ਦੀ ਮੰਗ ਅਨੁਸਾਰ 1ਜਨਵਰੀ2016ਤੋ125%ਡੀ ਏ ਨੂੰ ਅਧਾਰ ਮੰਨ ਕੇ ਘੱਟੋ-ਘੱਟ 20%ਤਨਖਾਹ ਵਧਾਉਣਾ,, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਦਿ ਪ੍ਰਮੁੱਖ ਮੰਗਾਂ ਹਨ।।

2016ਤੋ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰ ਦੇ ਪੇ ਕਮਿਸ਼ਨ ਨਾਲ ਜੋੜ ਕੇ ਮੁਲਾਜ਼ਮਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ  ਜੇਕਰ  ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਅੰਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।।

ਇਸ ਮੌਕੇ ਅਮਨਦੀਪ  ਸਿੰਘ ਧਾਰੜ, ਹਰਜੀਤ ਸਿੰਘ ਪਹੂਵਿੰਡ, ਅੰਗਰੇਜ਼ ਸਿੰਘ ਔਲਖ, ਜੁਗਿੰਦਰ ਸਿੰਘ ਕੰਗ, ਭੁਪਿੰਦਰ ਸਿੰਘ ,ਸ਼ੇਰ ਸਿਘ,ਮਨਰਾਜ ਸਿੰਘ,ਫੁੱਲਬੀਰ ਜੌੜਾ ,  ਜੁਗਰਾਜ ਸਿੰਘ ਖੇਮਕਰਨ, ਜਸਪਿੰਦਰ ਸਰਹਾਲੀ,ਅਮਰਜੀਤ ਭੁੱਲਰ,ਗੁਰਵਿੰਦਰ ਭੋਜੀਆਂ, ਧਰਮਿੰਦਰ ਬਾਠ, ਸਤਨਾਮ ਮਾਣੋਚਾਹਲ, ਅਮਨਦੀਪ ਸਿੰਘ,ਰਵੀ ਸ਼ੇਰ ਸਿੰਘ, ਸਰਬਜੀਤ ਸਿੰਘ,ਪਤਵੰਤ ਸਿੰਘ, ਬਲਵਿੰਦਰ ਸਿੰਘ,  ਰਮਨ ਕੁਮਾਰ ਕਸੇਲ,ਗੁਰਬਿੰਦਰ ਸਿੰਘ, ਤੇਜਿੰਦਰ ਸਿੰਘ ਆਦਿ  ਤੋਂ ਇਲਾਵਾ ਵੱਖ-ਵੱਖ ਕੈਟਾਗਰੀਆਂ  ਦੇ ਮੁਲਾਜ਼ਮਾਂ ਵੱਡੀ ਗਿਣਤੀ ਭਾਗ ਲਿਆ।।

Friday, 10 September 2021

ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ 11ਸਤੰਬਰ ਦੀ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣਗੇ--ਪੰਨੂ, ਬਾਗੜੀਆਂ

 ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ 11ਸਤੰਬਰ ਦੀ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣਗੇ--ਪੰਨੂ, ਬਾਗੜੀਆਂ



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਪੰਜਾਬ ਐਂਡ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ 11ਸਤੰਬਰ ਨੂੰ ਪੇ ਕਮਿਸ਼ਨ ਦੀ ਅਧੂਰੀ ਰਿਪੋਰਟ ਮੁਲਾਜ਼ਮ ਮਾਰੂ ਰਿਪੋਰਟ ਵਿਰੁੱਧ ਚੰਡੀਗੜ੍ਹ ਵਿਖੇ ਹੱਲਾ ਬੋਲ ਮਹਾਂ ਰੈਲੀ ਵਿੱਚ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੇ ਸੈਂਕੜੇ ਮੁਲਾਜ਼ਮ ਸ਼ਾਮਲ ਹੋਣਗੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਪ੍ਰਧਾਨ ਵਿਰਸਾ ਸਿੰਘ ਪੰਨੂ ਤੇ ਜਨਰਲ ਸਕੱਤਰ ਰਜਵੰਤ ਬਾਗੜੀਆਂ ਨੇ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਮੁਲਾਜ਼ਮਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ।।

ਇਸ ਮੌਕੇ ਵਿਰਸਾ ਸਿੰਘ ਪੰਨੂ ਤੇ ਰਜਵੰਤ ਬਾਗੜੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ।। ਸਾਂਝੇ ਫਰੰਟ ਵੱਲੋਂ 113%ਮਹਿੰਗਾਈ ਭੱਤੇ ਨੂੰ ਅਧਾਰ ਮੰਨ ਕੇ ਕੀਤੇ ਜਾ ਰਹੇ 15%ਤਨਖਾਹ ਵਾਧੇ ਨੂੰ ਮੂਲੋਂ ਰੱਦ ਕੀਤਾ ਹੈ, ਕਿਉਂਕਿ ਇਹ ਮੁਲਾਜ਼ਮਾਂ ਨਾਲ ਧੱਕਾ ਤੇ ਬੇਇਨਸਾਫ਼ੀ ਹੈ।। ਸਾਂਝੇ ਫਰੰਟ ਦੀ ਮੰਗ ਅਨੁਸਾਰ 1ਜਨਵਰੀ2016ਤੋ125%ਡੀ ਏ ਨੂੰ ਅਧਾਰ ਮੰਨ ਕੇ ਘੱਟੋ-ਘੱਟ 20%ਤਨਖਾਹ ਵਧਾਉਣਾ,, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਦਿ ਪ੍ਰਮੁੱਖ ਮੰਗਾਂ ਹਨ।।

2016ਤੋ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰ ਦੇ ਪੇ ਕਮਿਸ਼ਨ ਨਾਲ ਜੋੜ ਕੇ ਮੁਲਾਜ਼ਮਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਇਸ ਮੌਕੇ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਅਮਨਦੀਪ ਧਾਰੜ, ਏਐਨਐਮ ਐਲ ਐਚ ਵੀ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਕੌਰ ਜੌਹਲ,ਐਸ਼ ਆਈ ਯੂਨੀਅਨ ਦੇ ਪ੍ਰਧਾਨ ਅੰਗਰੇਜ਼ ਸਿੰਘ ਔਲਖ,ਐਮ ਐਲ ਟੀ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ, ਫਾਰਮੇਸੀ ਅਫ਼ਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਨਰਸਿੰਗ ਸਟਾਫ ਯੂਨੀਅਨ ਵਲੋਂ ਕੁਲਵੰਤ ਕੌਰ, ਕਲੈਰੀਕਲ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ,ਰੇਡੀਓ ਗਰਾਫਰ ਯੂਨੀਅਨ ਦੇ ਪ੍ਰਧਾਨ ਗੁਰਭੇਜ ਸਿੰਘ, ਅਪਥਾਲਮਿਕ ਅਫਸਰ ਯੂਨੀਅਨ ਵਲੋ ਜਸਵਿੰਦਰ ਸਿੰਘ, ਜੁਗਿੰਦਰ ਸਿੰਘ ਕੰਗ, ਭੁਪਿੰਦਰ ਸਿੰਘ, ਹਰਜੀਤ ਸਿੰਘ ਪਹੂਵਿੰਡ ,ਸ਼ੇਰ ਸਿੰਘ, ਜਸਪਿੰਦਰ ਸਿੰਘ ,ਮਨਰਾਜ ਸਿੰਘ,ਫੁੱਲਬੀਰ ਜੌੜਾ , ਲਖਵਿੰਦਰ ਸਿੰਘ ਸੁਰਸਿੰਘ, ਜੁਗਰਾਜ ਸਿੰਘ ਖੇਮਕਰਨ, ਜਸਪਿੰਦਰ ਸਰਹਾਲੀ,ਜਸਪਾਲ ਸਿੰਘ ਕਸੇਲ,ਰਾਮ ਰਛਪਾਲ ਧਵਨ, ਪਰਮਜੀਤ ਸੋਖੀ, ਅਮਰਜੀਤ ਭੁੱਲਰ, ਅਮਨਦੀਪ ਫਤਿਆਬਾਦ, ਰਵਿੰਦਰ ਰਵੀ, ਗੁਰਵਿੰਦਰ ਭੋਜੀਆਂ,ਰਮਨ ਕੁਮਾਰ ਕਸੇਲ,ਬਿਹਾਰੀ ਲਾਲ ਸਰਹਾਲੀ, ਗੋਪਾਲ ਸਿੰਘ ਸੁਰਸਿੰਘ, ਮਨਜਿੰਦਰ ਸਿੰਘ ਆਦਿ ਨੇ ਸਮੂਹ ਮੁਲਾਜ਼ਮਾਂ ਨੂੰ ਵੱਡੀ ਗਿਣਤੀ ਵਿਚ ਇਸ ਹੱਲਾ ਬੋਲ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ।।

Thursday, 9 September 2021

ਮਾਵਾਂ ਲਈ ਪੁੱਤ,ਪੁੱਤਾਂ ਲਈ ਮਾਵਾਂ

 ਮਾਵਾਂ ਲਈ ਪੁੱਤ,ਪੁੱਤਾਂ ਲਈ ਮਾਵਾਂ




ਮਹੀਨੇ ਵਿੱਚ 4 ਤੋਂ 5 ਵਾਰ ਮੇਰੇ ਗੂਗਲ ਪੇ ਤੇ 1000 ਕੋ ਰੁਪਏ ਆਉਂਦੇ ਤਾਂ ਨਾਲ ਹੀ ਬਾਹਰਲੇ ਗਿੰਦੇ ਦਾ ਫੋਨ ਵੀ ਆ ਜਾਣਾ ਕਿ ਵੀਰ ਜੀ ਇਹ ਪੈਸੇ ਮੇਰੀ ਮਾਤਾ ਨੂੰ ਦੇ ਦੇਣਾ ਜਦੋਂ ਵੀ ਆਏ ਤੁਹਾਡੇ ਕੋਲ ,ਮੈਂ ਅੱਗੋਂ ਕਹਿ ਦੇਣਾ ਠੀਕ ਵੀਰੇ, ਗਿੰਦਾ ਵੀ ਦਿਹਾੜੀ ਦਾਰ ਬੰਦਾ ਸੀ ਤੇ ਮਰਜੀ ਨਾਲ ਸ਼ਾਦੀ ਕਰਵਾਈ ਸੀ,ਘਰ ਵਿੱਚ ਮਾਂ ਨਾਲ ਕੋਈ ਬੋਲਚਾਲ ਨਹੀਂ ਸੀ, ਜਦੋਂ ਇਸ ਤਰਾਂ ਪੈਸੇ ਆਉਂਦਿਆਂ ਨੂੰ ਕਈ ਮਹੀਨੇ ਹੋ ਗਏ ਤਾਂ ਮਨ ਵਿੱਚ ਕਈ ਸਵਾਲ ਆਉਣੇ ਕਿ ਇਹ ਪੈਸੇ ਕਿਉਂ ਦੇਂਦਾ ਮਾਂ ਆਪਣੀ ਨੂੰ ,ਵੈਸੇ ਕੋਈ ਬੋਲਚਾਲ ਨਹੀਂ ਮਾਂ ਨਾਲ ਇਸਦਾ। ਆਖਰ ਇੱਕ ਦਿਨ ਜਦੋਂ ਉਸਦੀ ਮਾਤਾ ਪੈਸੇ ਲੈਣ ਆਈ ਤਾਂ ਮੈਂ ਬੜਾ ਹੌਸਲਾ ਜਿਹਾ ਕਰਕੇ ਆਪਣੇ ਮਨ ਦੇ ਸਵਾਲ ਨੂੰ ਮਾਤਾ ਅੱਗੇ ਰੱਖ ਹੀ ਦਿੱਤਾ ਕਿ ਮਾਤਾ ਜੀ ਗਿੰਦਾ ਤੇਰਾ ਤੇਰੇ ਨਾਲ ਬੋਲਦਾ ਨਹੀਂ ਪੂਰੇ ਪਿੰਡ ਨੂੰ ਵੀ ਪਤਾ ਪਰ ਇਹ ਪੈਸੇ ਫਿਰ ਕਿਉਂ ਤੈਨੂੰ ਦੇਂਦਾ, ਪਹਿਲਾਂ ਮਾਤਾ ਚੁੱਪ ਰਹੀ ਫਿਰ ਰੋਣ ਲੱਗ ਪਈ,ਥੋੜ੍ਹਾ ਦਿਲ ਜਿਹਾ ਕਰਕੇ ਦੱਸਣ ਲੱਗੀ ਕਿ ਪੁੱਤ ਜਿਹੜੀ ਮੇਰੀ ਨੂੰਹ ਆਈ ਇਹ ਉਸਦੇ ਹੀ ਪਾਵਾੜੇ ਆ, ਮੈ ਕਿਹਾ ਨਹੀਂ ਮਾਤਾ ਜੀ ਉਹ ਤੇ ਕਦੇ ਸੁਣੀ ਨਹੀਂ ਉੱਚੀ ਬੋਲਦੀ ਵੀ, ਤਾਂ ਦੁੱਖੀ ਮਾਂ ਨੇ ਆਪਣੀਆਂ ਬਾਹਾਂ ਤੋਂ ਥੋੜ੍ਹਾ ਜਿਹਾ ਕਮੀਜ਼ ਚੁਕਿਆ ਤੇ ਬੋਲੀ ਆ ਭਲਾ ਮਾਨਸਾ ਦੇ ਕੰਮ ਆ, ਬਾਹਾਂ ਉਪਰ ਸੋਟੀਆਂ ਦੇ ਨਿਸ਼ਾਨ ਸਾਫ ਦਿਸ ਰਹੇ ਸੀ, ਮੈ ਕਿਹਾ ਮਾਂ ਤੂੰ ਗਿੰਦੇ ਨੂੰ ਦੱਸ , ਅੱਖਾਂ ਨੂੰ ਆਪਣੀ ਚੁੰਨੀ ਦੇ ਪੱਲੂ ਨਾਲ ਪੂੰਝਦੀ ਨੇ ਕਿਹਾ ਪੁੱਤ ਮੈਂ ਆਪਣੇ ਪੁੱਤ ਨੂੰ ਖੁਸ਼ ਦੇਖਣਾ ਚਾਉਂਦੀ ਆ, ਮੈਨੂੰ ਪ੍ਰਵਾ ਨਹੀਂ ਮੇਰੀ ਭਾਵੇਂ ਜਾਨ ਨਿਕਲ ਜਾਵੇ, ਨਾਲ਼ੇ ਪੁੱਤ ਨੂੰ ਵੀ ਨੂੰਹ ਨੇ ਧਮਕੀ ਦਿੱਤੀ ਕਿ ਤੇਰੀ ਮਾਂ ਮੇਰੇ ਮੱਥੇ ਨਹੀਂ ਲਗਨੀ ਚਾਹੀਦੀ ਜੇ ਲੱਗੀ ਤਾਂ ਮੈਂ ਦਵਾਈ ਪੀ ਕਿ ਆਤਮ ਹੱਤਿਆ ਕਰ ਲਾਉਂਗੀ ਤੇ ਜਿੰਮੇਵਾਰ ਤੂੰ ਹੋਏਗਾ।ਬੇਸ਼ੱਕ ਮਾਤਾ ਦੀਆਂ ਗੱਲਾਂ ਤੇ ਵਿਸ਼ਵਾਸ ਕਰਨਾ  ਔਖਾ ਲੱਗਦਾ ਸੀ ਪਰ ਹਾਲਾਤ ਇਸਨੂੰ ਸਾਬਤ ਕਰਨ ਲਈ ਪੂਰੀ ਗਵਾਹੀ ਭਰਦੇ ਸੀ,ਇਕੇ ਸਾਹੇ ਮਾਤਾ ਕਈ ਦੁੱਖ ਦੱਸ ਗਈ ,ਕਹਿੰਦੀ ਪੁੱਤ ਮੇਰਾ ਫਿਰ ਵੀ ਚੰਗਾ ਜੋ ਮੈਨੂੰ ਨੂੰਹ ਤੋਂ ਚੋਰੀ ਛੁੱਪੇ ਖਰਚਾ ਪਾ ਦੇਂਦਾ, ਮੈਂ ਕਿਹਾ ਮਾਤਾ ਇਹਨਾਂ ਖਰਚਾ ਹੈ ਤੁਹਾਡਾ ਤਾਂ ਥੋੜ੍ਹਾ ਮੁਸਕਰਾ ਕਿ ਕਹਿਣ ਲੱਗੀ ਨਹੀਂ ਪੁੱਤ ਇਹ ਪੈਸੇ ਮੈਂ ਆਪਣੇ ਪੋਤਰੇਆਂ ਦੇ ਨਾਮ ਤੇ ਜਮਾਂ ਕਰਵਾ ਦੇਂਦੀ ਹਾਂ, ਮੇਰੇ ਪੁੱਤ ਦੀ ਜਾਨ ਸੌਖੀ ਰਹੂ ਕੱਲ ਨੂੰ , ਮੈਂ ਤਾਂ ਭੁੱਖੀ ਵੀ ਗੁਜਾਰਾ  ਕਰ ਲੈਨੀ ਆ।।। ਫਿਰ ਦਿਲ ਦੇ ਸਾਰੇ ਜਵਾਬ ਤੇ ਸਵਾਲ ਖਤਮ ਹੋ ਜਦੋਂ ਮਾਂ ਅਤੇ ਪੁੱਤ ਦਾ ਪਿਆਰ ਇੱਕ ਦੂਜੇ ਤੋਂ ਵੱਧ ਨਜਰ ਆਇਆ।ਲੋਕਾਂ ਸਾਹਮਣੇ ਬੇਸ਼ੱਕ ਨਹੀਂ ਬੋਲਦੇ ਸੀ ਇੱਕ ਦੂਜੇ ਨਾਲ ਪਰ ਦਿਲ ਦੀਆਂ ਤਾਰਾਂ ਹਮੇਸ਼ਾਂ ਇੱਕੋ ਜਗ੍ਹਾ ਤੋਂ ਕਰੰਟ ਲੈਂਦੀਆਂ ਸਨ ਦੋਨਾਂ ਦੀਆਂ ਹੀ ।



ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ, 9855985137,8646017000

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...