Sunday, 26 September 2021

ਮੈਲਬੋਰਨ ਵਿੱਚ ਆਨਲਾਈਨ ਪੁਸਤਕ ਮੇਲਾ ਕਰਵਾਉਣ ਲਈ ਜੱਸੀ ਧਾਲੀਵਾਲ ਨੇ ਕੀਤਾ ਮੇਲੇ ਦਾ ਆਯੋਜਨ।

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਬੀਤੇ ਦਿਨੀਂ ਮਿਤੀ ਉੱਨੀ ਸਤੰਬਰ 2021  ਨੂੰ ਮੈਲਬੋਰਨ ਵਿਖੇ ਆਨਲਾਈਨ ਪੁਸਤਕ ਮੇਲਾ ਕਰਾਇਆ ਗਿਆ ਜਿਸਦਾ ਆਯੋਜਨ ਆਸਟ੍ਰੇਲੀਅਨ ਪੰਜਾਬੀ ਕਹਾਣੀਕਾਰ ਜੱਸੀ ਧਾਲੀਵਾਲ ਨੇ ਕੀਤਾ ! ਇਸ  ਮੇਲੇ ਚ ਆਏ ਮਹਿਮਾਨਾਂ ਦੀ ਆਉ ਭਗਤ ਵਿਸ਼ਾਲ ਵਿਜੇ ਸਿੰਘ ਨੇ ਕੀਤੀ ! ਮੇਲੇ ਚ ਆਏ ਆਸਟ੍ਰੇਲੀਅਨ ਪੰਜਾਬੀ ਲੇਖਕਾਂ ਨੇ ਆਪਣੀਆਂ ਕਿਤਾਬਾਂ ਅਤੇ ਲੇਖਣੀ ਬਾਰੇ ਚਾਨਣਾ ਪਾਇਆ ! ਇਸ ਮੇਲੇ ਦੀ ਸ਼ੁਰੂਆਤ ਗਿਆਨੀ ਸੰਤੋਖ ਸਿੰਘ ਜੀ ਦੁਆਰਾ ਕੀਤੀ ਗਈ ਅਤੇ ਫਿਰ ਲੜੀਵਾਰ ਰਮਾ ਸੇਖੋਂ 

,ਬਿਕਰਮ ਸਿੰਘ ਸੇਖੋਂ ,ਨਵਪ੍ਰੀਤ ਕੌਰ 

ਰਿਸ਼ੀ ਗੁਲਾਟੀ ,ਹਰਕੀਰਤ ਸਿੰਘ ਸੰਧਰ,ਬਲਿਹਾਰ ਸੰਧੂ ਅਤੇ ਵਰਿੰਦਰ ਅਲੀਸ਼ੇਰ ਨੇ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਵਿਕਰਮ ਚੀਮਾ ਹਰਮਨਦੀਪ ਸਿੰਘ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ! 

ਪ੍ਰੋਗਰਾਮ ਦੀ ਸਮਾਪਤੀ ਜੱਸੀ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੂਰੇ ਵਰਡ ਵਿੱਚ ਬਹੁਤ ਵੱਡਾ ਮਾਣ ਸਨਮਾਨ ਮਿਲ ਰਿਹਾ ਹੈ। ਇਸ ਮੌਕੇ ਉਹਨਾਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਹੋਰ ਵੀ ਮਿਹਨਤ ਕਰਨੀ ਚਾਹੀਦੀ ਹੈ।

27 ਦੇ ਬੰਦ ਨੂੰ ਹਰ ਵਰਗ ਦੇਵੇ ਸਹਿਯੋਗ :- ਜਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਬ  ਸਿੰਘ ਡੱਲ  ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 27 ਸਤੰਬਰ ਦਿਨ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਕੇਂਦਰ ਸਰਕਾਰ ਦੇ ਪਾਸ ਕੀਤੇ ਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਹੈ । ਕਿਸਾਨਾਂ ਤੇ ਹੋਰਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਤੇ ਭਾਰਤ ਬੰਦ ਸ਼ਾਂਤੀਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ । ਉਨ੍ਹਾਂ ਨੇ ਸਾਰੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੰਦ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਸਮਾਜ ਦੇ ਸਾਰੇ ਵਰਗ ਕਿਸਾਨਾ ਦਾ ਸਾਥ ਦੇਣ | ਇਸ ਵਿੱਚ ਸਾਰੇ ਵਰਗਾਂ ਦਾ ਸਿੱਧਾ ਅਤੇ ਅਸਿੱਧਾ ਲਾਭ ਹੋਵੇਗਾ । ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਪਿਛਲੇ ਸਾਲ 25 ਸਤੰਬਰ 2020 ਨੂੰ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਜਿਸ ਨੂੰ ਕਿ ਇਕ ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ । ਸ , ਗੁਰਸਾਬ ਨੇ ਕਿਹਾ ਕਿ 27 ਸਤੰਬਰ 2021 ਦਾ ਬੰਦ ਪੂਰਨ ਤੌਰ ' ਤੇ ਸਹਿਯੋਗ ਕਰਨ , ਉਹਨਾਂ ਕਿਹਾ ਕਿ ਹਰਮੀਤ ਸਿੰਘ ਕਾਦੀਆਂ ਅਤੇ ਸੰਯੁਕਤ ਮੋਰਚੇ  ਦੀ ਅਗਵਾਈ ਵਿੱਚ ਵੱਡੇ ਪੱਧਰ ਤੇ ਇਹ ਰੋਸ ਮਾਰਚ ਕੀਤਾ ਜਾਏਗਾ।

Saturday, 25 September 2021

ਕੱਪ ਆਫ ਫਿਲਮਜ ਅਤੇ ਆਰ ਬੀ ਪ੍ਰੋਡਕਸ਼ਨ ਦੀ ਨਵੀਂ ਅਤੇ ਅਨੋਖੀ ਫਿਲਮ ਜਲਦ ਹੀ ਦੇਖਣਗੇ ਸਾਡੇ ਦਰਸ਼ਕ।

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕੱਪ ਆਫ ਫ਼ਿਲਮਜ਼ ਅਤੇ ਆਰ ਬੀ, ਪ੍ਰੋਡਕਸ਼ਨ ਦੀ ਪੇਸ਼ਕਸ਼ ਇੱਕ ਅਨੋਖੀ ਕਹਾਣੀ ਲੈ ਕੇ ਆ ਰਹੇ ਨੇ ਫਿਲਮ ਦੇ ਡਾਇਰੈਕਟਰ ਅਤੇ ਕਹਾਣੀਕਾਰ,,         ਜਤਿਨ ਨੌਲ, ਜਤਿੰਦਰ ਸਿੰਘ ਨੌਲ। ਅਸਿਸਟੈਂਟ ਡਾਇਰੈਕਟਰ  ਵਿਕਰਮ ਪੁੰਜ ਹਨ। ਉਹਨਾਂ ਕਿਹਾ ਕਿ ਫਿਲਮ ਦੀ ਕਹਾਣੀ ਬਹੁਤ ਹੀ ਇਮੋਸਨਲ ਹੈ, ਫਿਲਮ ਦੇ ਮੁੱਖ ਕਿਰਦਾਰ ਦਲਜੀਤ ਦੇ ਦੁਆਲ਼ੇ ਘੁੰਮਦੇ ਹਨ,ਇਸ ਪੰਜਾਬੀ ਫਿਲਮ ਦਾ ਮਹੂਰਤ ਸ: ਗੁਰਮੇਲ ਸਿੰਘ ਮਹਿਰੋਕ ਪ੍ਰਧਾਨ ਪੰਜਾਬ ਫ਼ੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਮੱਲਾਂਵਾਲਾ ਵੱਲੋਂ 16 ਸਤੰਬਰ ਨੂੰ ਪਿੰਡ ਬਸਤੀ ਖੁਸ਼ਹਾਲ ਸਿੰਘ , ਜਿਲ੍ਹਾ ਫਿਰੋਜ਼ਪੁਰ,ਵਿਖੇ ਕੀਤਾ ਗਿਆ।ਅਤੇ ਇਸ ਫਿਲਮ ਦੀ ਸ਼ੂਟਿੰਗ ਤਕਰੀਬਨ ਕੰਪਲੀਟ ਹੋ ਗਈ ਹੈ, ਬਹੁਤ ਹੀ ਪਿਆਰਾ ਵਿਸ਼ਾ ਹੈ ਇਸ ਮੂਵੀ ਦਾ,ਇਸ ਫਿਲਮ ਦੀ ਸ਼ੂਟਿੰਗ ਬਸਤੀ ਖੁਸ਼ਹਾਲ ਸਿੰਘ  ਤੇ ਮੱਲਾਂਵਾਲਾ ਦੇ ਆਸ ਪਾਸ ਕੀਤੀ ਗਈ ਹੈ,,ਸੋ ਜਲਦ ਹੀ ਇਹ ਫਿਲਮ ਆਪ ਸਭ ਨੂੰ ਵੇਖਣ ਨੂੰ ਮਿਲੇਗੀ,, ਫਿਲਮ ਦੇ ਪ੍ਰੋਡਿਊਸਰ,, ਜਤਿੰਦਰ ਸਿੰਘ ਨੌਲ ਅਤੇ ਰਵੀ ਚੋਪੜਾ ਹਨ।

ਫਿਲਮ ਦੇ ਅਸਿਸਟੈਂਟ ਪ੍ਰੋਡਿਊਸਰ.. ਯੁੱਧਵੀਰ ਸਿੰਘ ਬੇਦੀ ਹਨ।

ਲਾਈਨ ਪੋਰਡਿਊਸਰ.. ਸੁੱਖਵਿੰਦਰ ਸਿੰਘ ਭੁੱਲਰ ਹਨ।

ਫਿਲਮ ਦਾ ਸੰਗੀਤ ਤਿਆਰ ਕੀਤਾ ਹੈ,, ਵਿਵੇਕ ਵਰਮਾਂ ਨੇ,,

ਫਿਲਮ ਦੇ ਗੀਤਾਂ ਨੂੰ ਗਾਇਆ ਹੈ,, ਸਾਰੰਗ ਨੇ ਫਿਲਮ ਦੇ ਗੀਤਾਂ ਨੂੰ ਕਲਮਬੱਧ ਕੀਤਾ ਹੈ,ਸਾਹਿਬ ਹੁੰਦਲੁ ਨੇ।

ਫਿਲਮ ਵਿੱਚ ਮੇਕਅੱਪ, ਹਰੀਸ਼, ਮੁਸਕਾਨ ਨੌਲ,ਆਸੀ ਨੌਲ, ਐਨੀ ਮਿਨਹਾਸ ਅਤੇ ਵਿਕਰਮ ਪੁੰਜ ਦਾ ਹੈ।

ਫਿਲਮ ਅੰਦਰ ਕੰਮ ਕਰਨ ਵਾਲੇ ਮੁੱਖ ਕਲਾਕਾਰਾਂ ਦੇ ਨਾਮ ਰਣਜੀਤ ਸਿੰਘ, ਸੰਧਿਆਂ ਰਾਹੁਲ, ਅਵਤਾਰ ਗੋਰਖ, ਜਸਕਿਰਨ ਕੌਰ, ਯੁੱਧਵੀਰ ਸਿੰਘ ਬੇਦੀ, ਸ਼ਰਨਜੀਤ ਸਿੰਘ ਰਟੌਲ, ਸੁਖਵਿੰਦਰ ਸਿੰਘ ਭੁੱਲਰ,ਕੋਮਲਜੀਤ ਕੌਰ ਭੁੱਲਰ, ਕੁਲਦੀਪ ਸਿੰਘ ਸਹੋਤਾ, ਜਤਿਨ ਨੌਲ, ਸੁਖਜਿੰਦਰ, ਸਾਹਿਬ,ਰਵੀ ਚੋਪੜਾ, ਗੁਰਸ਼ਾਨ ਦੀਪ ਸਿੰਘ ਭੁੱਲਰ,

Wednesday, 22 September 2021

ਨਗਰ ਕੌਂਸਲ ਖੇਮਕਰਨ ਦੀ ਸਫਾਈ ਕਰਮਚਾਰੀ ਯੂਨੀਅਨ ਦੀ ਹੋਈ ਮੀਟਿੰਗ। ਸਰਵਸੰਮਤੀ ਨਾਲ ਪ੍ਰਧਾਨ ਅਤੇ ਵੋਇਸ ਪ੍ਰਧਾਨ ਕੀਤੇ ਨਿਯੁਕਤ।

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਨਗਰ ਕੌਂਸਲ ਖੇਮਕਰਨ  ਦੀ ਸਫ਼ਾਈ ਕਰਮਚਾਰੀ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਖੇਮਕਰਨ ਦਫ਼ਤਰ ਵਿੱਚ ਹੋਈ  ਜਿਸ ਵਿੱਚ ਵਿਸ਼ੇਸ਼ 

ਮਹਿਮਾਨ ਸ੍ਰ ਲੱਖਾ ਸਿੰਘ ਵਲਟੋਹਾ ਚੇਅਰਮੈਨ ਤਿੰਨ ਲੋਕ 

ਸਭਾ ਹਲਕਾ  ਸਫ਼ਾਈ ਕਰਮਚਾਰੀ ਸਰਕਾਰੀ ਕਮਿਸ਼ਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨਾਲ ਓਹਨਾਂ ਦੇ ਨਿੱਜੀ ਸਕੱਤਰ ਸੁੱਚਾ ਸਿੰਘ ਮਮਦੋਟ, ਬੂਟਾ ਸਿੰਘ ਮਾਣੇਕਿ ਨਛੱਤਰ ਸਿੰਘ ਮਾਣੇਕਿ ,ਅੰਗਰੇਜ ਸਿੰਘ ਮਾਣੇਕੇ,ਬਲਵੀਰ ਸਿੰਘ ਮਾਣੇਕੇ,ਚੇਅਰਮੈਨ ਬਲਵਿੰਦਰ ਸਿੰਘ ਕੋਟਬੁੱਢਾ ਤੇ ਨਗਰ ਕੌਂਸਲ ਦੇ ਅਫਸਰ ਨਵਨਿਯੁਕਤ ਪ੍ਰਧਾਨ ਬਾਬਾ ਸਰਵਣ ਸਿੰਘ  ਵੋਇਸ ਪ੍ਰਧਾਨ ਲਖਨ,ਮੈਂਬਰ ਮਿਠਨ,ਪ੍ਰਮੋਧ ਰਾਮ, ਬੀਰਬਲ,ਗੋਬਿੰਦਾ, ਬੋਹੜਾ,ਰਵੀ, ਕਾਰਜ ,ਸੁਨੀਲ, ਜੋਗਿੰਦਰ ਪਾਲ ਅਤੇ ਹੋਰ ਹਾਜਰ ਸਨ।

Tuesday, 21 September 2021

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਇੱਕ ਵਿਸ਼ਾਲ ਸਾਂਝਾ ਮੋਟਰਸਾਈਕਲ ਮਾਰਚ ਕੱਢਿਆ ਗਿਆ ।

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  20-9-2021 ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਇੱਕ ਵਿਸਾਲ  ਸਾਂਝਾ ਮੋਟਰ-ਸਾਈਕਲ ਮਾਰਚ ਕੱਢਿਆਂ ਗਿਆ ਇਹ ਮਾਰਚ 27 ਸਤੰਬਰ ਨੂੰ ਭਾਰਤ ਬੰਦ ਦੇ ਸੰਬੰਧ ਵਿੱਚ ਭਿੱਖੀਵਿੰਡ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਭਿੱਖੀਵਿੰਡ ਸ਼ਹਿਰ ਅਤੇ ਦੇ ਆਸ-ਪਾਸ ਦੇ ਪਿੰਡਾਂ ਵਿੱਚੋਂ ਹੁੰਦਾ ਹੋਇਆਂ ਅੱਡਾ ਅਲਗੋ ਕੋਠੀ ਵਿਖੇ ਸਮਾਪਤ ਕੀਤਾ ਗਿਆ  ਇਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਅਤੇ ਜ਼ਿਲ੍ਹਾ ਪ੍ਰਧਾਨ ਮਾਸਟਰ ਦਲਜੀਤ ਸਿੰਘ ਵੱਲੋਂ ਕੀਤੀ ਗਈ ਇਸ ਮੌਕੇ ਪ੍ਰਧਾਨ ਸੁਖਚੈਨ ਸਿੰਘ ਮਾੜੀ ਸਮਰਾਂ , ਪ੍ਰਧਾਨ ਗੁਰਪ੍ਰੀਤ ਸਿੰਘ ਬੈਂਕਾ , ਪ੍ਰਧਾਨ ਜਗਤਾਰ ਸਿੰਘ ਡੱਲ , ਪ੍ਰਧਾਨ ਬਲਵਿੰਦਰ ਸਿੰਘ ਭਗਵਾਨਪੁਰਾ , ਪ੍ਰਧਾਨ ਦਿਲਬਾਗ ਸਿੰਘ ਲੱਧੂ , ਪ੍ਰਧਾਨ ਗੁਰਸਾਬ ਸਿੰਘ ਪਹੂਵਿੰਡ , ਪ੍ਰਧਾਨ ਲਖਵਿੰਦਰ ਸਿੰਘ ਸਾਂਡਪੁਰਾ, ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਮੋਦੀ ਸਰਕਾਰ ਨੂੰ ਖੂੰਝੇ ਲਾਗਉਣ ਲਈ ਲੋਕਾਂ ਵਿੱਚ ਜੋਸ਼ ਭਰ ਰਿਹਾ ਸੀ।

Monday, 20 September 2021

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਗੁਆਚੀ ਹੋਈ ਸੋਨੇ ਦੀ ਚਿੜੀ ਨੂੰ ਦੁਬਾਰਾ ਪੰਜਾਬ ਵਾਸੀਆਂ ਦੇ ਕਰਨਗੇ ਸਪੁਰਦ। ਚੈਅਰਮੈਨ ਵਲਟੋਹਾ।

 


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਚੇਅਰਮੈਨ ਲੱਖਾ ਸਿੰਘ ਵਲਟੋਹਾ ਤਿੰਨ ਲੋਕ ਸਭਾ ਹਲਕਾ ਇੰਚਾਰਜ ਸੈਂਟਰ ਵਾਲਮੀਕ ਸਭਾ ਇੰਚਾਰਜ ਅੰਮ੍ਰਿਤਸਰ  ਤਰਨਤਾਰਨ ,ਫਿਰੋਜ਼ਪੁਰ ਅਤੇ ਸੁੱਚਾ ਸਿੰਘ ਮਮਦੋਟ ਨਿੱਜੀ ਸਕੱਤਰ ਚੈਅਰਮੈਨ ਵਲਟੋਹਾ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਸ੍ਰ  ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਕਿਹਾ ਚੰਨੀ ਇੱਕ ਸੁਲਝੇ ਹੋਏ ਅਤੇ ਹਰ ਵਰਗ ਦਾ ਸਤਿਕਾਰ ਕਰਨ ਵਾਲੇ ਇਨਸਾਨ ਹਨ।ਉਨ੍ਹਾਂ ਕਿਹਾ ਕਿ ਬੇਸ਼ੱਕ ਵਿਰੋਧੀ ਪਾਰਟੀਆਂ ਉਨ੍ਹਾਂ ਲਈ ਭੰਡੀ ਪ੍ਰਚਾਰ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ  ਪਰ ਮੈਂ ਚੰਨੀ ਨੂੰ ਨਿੱਜੀ ਤੌਰ ਤੇ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਉਹ ਇੱਕ ਵਧੀਆ ਇਨਸਾਨ ਹਨ  ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਦਾ ਹਾਜ਼ਰ ਰਹਿਣ ਵਾਲੇ  ਵਿਅਕਤੀ ਹਨ ਅਤੇ ਊਚ ਨੀਚ ਤੋਂ ਰਹਿਤ ਹਨ  ਤੇ ਪੰਜਾਬ ਨੂੰ ਅੱਜ ਇਹੋ ਜਿਹੇ ਮੁੱਖ ਮੰਤਰੀ ਦੀ ਬਹੁਤ ਜ਼ਿਆਦਾ ਲੋੜ ਸੀ  ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਨੇ ਆਉਂਦਿਆਂ ਸਾਰ ਹੀ ਗ਼ਰੀਬਾਂ ਦੇ ਬਿਜਲੀ ਬਿੱਲ ਮੁਆਫ ,ਪਾਣੀ ਦੇ ਬਿੱਲ ਮੁਆਫ ਅਤੇ  ਰੇਤ ਮਾਫੀਆ ਨੂੰ ਠੱਲ ਪਾਉਣ ਲਈ ਬੜੇ ਸਖ਼ਤ ਬਿਆਨ ਦਿੱਤੇ ਹਨ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ  ਸਰਦਾਰ ਚੰਨੀ ਮੁੱਖ ਮੰਤਰੀ ਪੰਜਾਬ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇਣਗੇ  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖਿਓ ਪੰਜਾਬ ਵਾਸੀਆਂ ਨੂੰ ਇਹੋ ਜਿਹੀਆਂ ਸਹੂਲਤਾਂ ਨਾਲ ਨਿਵਾਜਣਗੇ ਕਿ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਸਹੂਲਤਾਂ ਕਦੇ ਪੰਜਾਬ ਨੂੰ ਮਿਲ ਸਕਦੀਆਂ  ਸਨ । ਇਸਤੋਂ ਇਲਾਵਾ ਉਹਨਾਂ ਕਿਹਾ ਕਿ ਮੈਂ ਜਲਦ ਹੀ ਮੁੱਖ ਮੰਤਰੀ ਨਾਲ ਬੈਠਕ ਕਰਕੇ ਹਲਕਾ ਖੇਮਕਰਨ ਦੇ ਐਸ ਸੀ ਅਤੇ ਬੀ ਸੀ ਭਾਈਚਾਰੇ ਦੇ ਮੁੱਦੇ ਉਹਨਾਂ ਕੋਲ ਰੱਖਾਂਗਾ ਤੇ ਜਲਦ ਹੱਲ ਕਰਵਾਉਣ ਲਈ ਗੱਲਬਾਤ ਕਰਾਂਗਾ।

Sunday, 19 September 2021

ਚਰਨਜੀਤ ਸਿੰਘ ਚੰਨੀ ਨੂੰ ਸੀ ਐਮ ਪੰਜਾਬ ਐਲਾਨਣ ਤੇ ਲੱਖ ਲੱਖ ਵਧਾਈ । ਚੇਅਰਮੈਨ ਲੱਖਾ ਸਿੰਘ ।

 


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਚੇਅਰਮੈਨ ਲੱਖਾ ਸਿੰਘ ਵਲਟੋਹਾ ਤਿੰਨ ਲੋਕ ਸਭਾ ਹਲਕਾ ਇੰਚਾਰਜ ਸੈਂਟਰ ਵਾਲਮੀਕ ਸਭਾ ਇੰਚਾਰਜ ਅੰਮ੍ਰਿਤਸਰ, ਤਰਨ ਤਾਰਨ ,ਫਿਰੋਜ਼ਪੁਰ ਅਤੇ ਸੁੱਚਾ ਸਿੰਘ ਮਮਦੋਟ ਨਿੱਜੀ ਸਕੱਤਰ ਚੈਅਰਮੈਨ ਵਲਟੋਹਾ ਨੇ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਐਲਾਲਣ  ਤੇ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਚੰਨੀ ਪਰਿਵਾਰ ਨੂੰ ਪਹਿਲੀ ਵਾਰ ਇੰਨਾ ਵੱਡਾ ਮਾਣ ਬਖਸ਼ਿਆ ਹੈ ਅਸੀ ਹਾਈ ਕਮਾਨ ਦਾ ਕੋਟਿ ਕੋਟਿ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਸਾਡਾ ਆਉਣ ਵਾਲਾ ਮੁੱਖ ਮੰਤਰੀ ਸਾਡੇ ਭਾਈਚਾਰੇ ਸਮੇਤ ਪੰਜਾਬ ਦੇ ਹਰ ਵਰਗ ਨੂੰ ਬਣਦਾ ਮਾਣ ਸਨਮਾਨ ਜਰੂਰ ਦੇਵੇਗਾ। ਆਪਣੇ ਥੋੜ੍ਹੇ ਜਿਹੇ ਕਾਰਜਕਾਲ ਦੌਰਾਨ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇ ਕਿ ਫਿਰ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਨਾਉਣ ਵਿੱਚ ਸਫਲ ਹੋਏਗਾ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...