Sunday, 3 October 2021

ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਕਤਲ ਕਰ ਭਾਜਪਾ ਨੇ ਕੀਤਾ ਲੋਕਤੰਤਰ ਦਾ ਕਤਲ = ਅਕਾਲੀ ਆਗੂ

 ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ  ਕਤਲ ਕਰ ਭਾਜਪਾ ਨੇ ਕੀਤਾ ਲੋਕਤੰਤਰ ਦਾ ਕਤਲ   = ਅਕਾਲੀ ਆਗੂ


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਅੱਜ ਯੂ ਪੀ ਦੇ ਲਖੀਮਪੁਰ ਵਿੱਚ ਵਾਪਰੀ ਅਤਿਅੰਤ ਦੁੱਖਦਾਈ ਘਟਨਾ ਦੇ ਸੰਬੰਧ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਕਿਸਾਨ ਹਿਤੈਸ਼ੀ  ਅਕਾਲੀ ਆਗੂਆਂ ਜਿਨ੍ਹਾਂ ਵਿੱਚ ਸ ਗੁਰਸੇਵਕ ਸਿੰਘ ਬੱਬੂ ਮਾੜੀਮੇਘਾ, ਸ ਰਣਜੋਧ ਸਿੰਘ ਚੇਲਾ, ਸ ਗੁਰਮਾਨ ਸਿੰਘ ਸਿੱਧਵਾਂ, ਸ ਰਣਜੀਤ ਸਿੰਘ ਨਾਰਲੀ   ਆਦਿ ਨੇ ਕਿਹਾ ਕੇ ਅੱਜ ਭਾਰਤ ਦੇ ਇਤਹਾਸ ਦਾ ਕਾਲਾ ਦਿਨ ਚੜਿਆ ਹੈ ਜਿਸ ਦਿਨ ਆਪਣੀਆਂ ਜਮਹੂਰੀ ਮੰਗਾਂ ਜਿਨ੍ਹਾਂ ਵਿੱਚ ਦੇਸ਼ ਵਿੱਚ ਲਾਗੂ ਹੋਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਯੂ ਪੀ ਦੇ ਲਖੀਮਪੁਰ ਖੀਰੀ  ਵਿੱਚ ਯੂ ਪੀ ਦੇ ਓਪ ਮੁਖ ਮੰਤਰੀ ਕੇਸ਼ਵ ਪ੍ਰਸ਼ਾਦ ਮੋਰੀਆ ਨੂੰ ਕਾਲੇ ਝੰਡੇ ਵਿਖਾ ਕੇ ਸ਼ਾਂਤਮਈ ਵਿਰੋਧ ਕਰ ਰਹੇ ਨਿਹੱਥੇ ਕਿਸਾਨਾਂ ਉਤੇ ਲਖੀਮਪੁਰ ਖਿਰੀ ਦੇ ਸੰਸਦ ਮੈਂਬਰ ਅਤੇ ਯੂ ਪੀ ਦੇ ਕੇਂਦਰੀ ਗ੍ਰਹਿ ਮੰਤਰੀ  ਅਜੇ ਮਿਸ਼ਰਾ ਟੇਨੀ ਦੇ ਪੁੱਤਰ ਅਸੀਸ਼ ਉਰਫ਼ ਸੋਨੂ ਮਿਸ਼ਰਾ ਅਤੇ ਉਸਦੇ ਸਾਥੀਆਂ ਵਲੋਂ ਆਪਣੀ ਪਾਵਰ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਆਪਣੀਆਂ ਗੱਡੀਆਂ ਨਾਲ ਕੁਚਲ ਕੁਚਲ ਕੇ ਕਈ ਕਿਸਾਨ ਸ਼ਹੀਦ ਕਰ ਦਿੱਤੇ ਗਏ ਅਤੇ ਕਈ ਜ਼ਖਮੀ ਕਰ ਦਿੱਤੇ ਗਏ ਉਹਨਾਂ ਕਿਹਾ ਕੇ ਇਹ ਸੱਬ ਕੁਜ ਮੋਦੀ ਅਤੇ ਯੂ ਪੀ ਦੇ ਮੁੱਖ ਮੰਤਰੀ ਜੋਗੀ ਦੇ ਇਸ਼ਾਰੇ ਉੱਪਰ ਹੋ ਰਿਹਾ ਹੈ ਪਰ ਇਹ ਪੀੜ ਅਸਹਿ ਹੈ ਅਤੇ ਇਸ ਤਰਾਂ ਨਾਲ ਇਹ ਲੋਕ ਭਾਰਤ ਵਰਗੇ ਮੁਲਕ ਜਿਹੜਾ ਕੇ ਸਰਬ ਸਾਂਝੀ ਵਾਲਤਾ ਦੀ ਮਹਿਕ ਖਿਲਾਰਨ ਲਈ ਜਾਣਿਆ ਜਾਂਦਾ ਹੈ ਉਸਨੂੰ ਆਪਣੀ ਫ਼ਿਰਕਾਪ੍ਰਸਤੀ ਦੀ ਭਾਵਨਾ ਨਾਲ ਲੋਕਾਂ ਦੇ ਲਹੂ ਨਾਲ ਨਹੀਂ ਰੰਗ ਸਕਦੇ ਉਹਨਾਂ ਕਿਹਾ ਕੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਲੋਕਾਂ ਦੇ ਹਕ਼ ਹਲਾਲ ਦੀਆਂ ਗੱਲਾਂ ਕਰਿਆ ਕਰਦੇ ਹੁੰਦੇ ਹਨ ਨਾ ਕੇ ਆਪਣੇ ਹਕ਼ ਮੰਗਣ ਵਾਲਿਆਂ ਨੂੰ ਕੁਚਲ ਕੇ ਮਾਰਨ ਦਾ ਕੰਮ ਕਰਿਆ ਕਰਦੇ ਹਨ ਉਹਨਾਂ ਕਿਹਾ ਕੇ ਇਹਨਾਂ ਸੂਰਬੀਰਾਂ ਯੋਧਿਆਂ ਦੀਆਂ ਸ਼ਹਾਦਤਾਂ ਅਜਾਂਇ ਨਹੀਂ ਜਾਣਗੀਆਂ ਸਗੋਂ ਦੇਸ਼ ਦੇ ਇਹਨਾਂ ਬਾਬਰ ਅਤੇ ਜਾਬਰ ਲੀਡਰਾਂ ਖ਼ਿਲਾਫ਼ ਲੜਨ ਲਈ ਲੋਕਾਂ ਨੂੰ  ਇੱਕ ਜੁੱਟ ਹੋਣ ਦਾ ਪੈਗਾਮ ਦੇਣਗੀਆਂ ਉਹਨਾਂ ਕਿਹਾ ਇਹਨਾਂ ਕਿਸਾਨਾਂ ਦੇ ਕਾਤਲਾਂ ਜਿਨ੍ਹਾਂ ਵਿੱਚ ਭਾਜਪਾ ਦਾ ਯੂ ਪੀ ਦਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਲੋਕਸਭਾ ਲਖੀਮਪੁਰ ਖੀਰੀ ਦਾ ਸਾਂਸਦ ਉਸਦਾ ਮੁੰਡਾ ਇਹਨਾਂ ਖ਼ਿਲਾਫ਼ ਹਤਿਆ ਦਾ ਮੁੱਕਦਮਾ ਦਰਜ ਕਰ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਖੇਤੀ ਦੇ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਸ਼ ਨੂੰ ਅੱਗ ਦੀ ਭੱਠੀ ਵਿੱਚ ਜਾਣ ਤੋਂਹ ਬਚਾਇਆ ਜਾ ਸਕੇ !

ਸੀ ਐਮ ਚੰਨੀ ਦੇ ਸਾਹਮਣੇ ਕੇਜਰੀਵਾਲ ਦੀਆਂ ਗਰੰਟੀਆਂ ਪੈਣ ਲੱਗੀਆਂ ਫਿੱਕੀਆਂ।

 


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ  ਵੱਖ ਵੱਖ ਲੋਕ ਭਲਾਈ ਸਕੀਮਾਂ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਠੋਸ ਅਮਲੀ ਜਾਮਾ ਪਹਿਨਾ ਕੇ  ਜਿੱਥੇ ਕਈ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ ਉੱਥੇ ਹੀ ਕੇਜਰੀਵਾਲ  ਦੀਆਂ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ ਗਾਰੰਟੀਆਂ ਵੀ ਫਿੱਕੀਆਂ ਪੈਣ ਲੱਗੀਆਂ ਹਨ  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਵੇਸ਼ ਪ੍ਰੈਸ ਵਾਰਤਾ ਦੌਰਾਨ ਸੈਂਟਰ ਵਾਲਮੀਕ ਸਭਾ ਇੰਡੀਆ ਦੇ ਪੰਜਾਬ ਚੇਅਰਮੈਨ ਲੱਖਾ ਸਿੰਘ ਵਲਟੋਹਾ ਨੇ ਕੀਤਾ  ਉਨ੍ਹਾਂ ਕਿਹਾ ਕਿ ਜਿੱਥੇ  ਪੰਜਾਬ ਵਿੱਚ ਕਈ ਸਰਕਾਰਾਂ ਬਣੀਆਂ ਪਰ ਅਜੇ ਤੱਕ ਕੋਈ ਵੀ ਇਹੋ ਜਿਹੀ ਸਰਕਾਰ ਨਹੀਂ ਬਣੀ  ਅਤੇ ਨਾ ਹੀ ਕੋਈ ਐਸਾ ਮੁੱਖ ਮੰਤਰੀ ਬਣਿਆ ਹੈ ਜੋ  ਸੀ ਐਮ ਚੰਨੀ ਵਰਗੇ ਫੈਸਲੇ ਕਰਕੇ ਤੁਰੰਤ  ਅਮਲੀ ਜਾਮਾ ਪਹਿਨਾ ਕੇ ਲੋਕਾਂ ਦਾ ਹੀਰੋ ਬਣ ਗਿਆ ਹੋਏ। ਉਨ੍ਹਾਂ ਕਿਹਾ ਜਦੋਂ ਸੀ ਐਮ ਚੰਨੀ ਦੇ ਮੂੰਹੋਂ ਕੋਈ ਪੰਜਾਬ ਨੂੰ ਸਹੂਲਤ ਦੀ ਗੱਲ ਨਿਕਲਦੀ ਹੈ ਤਾਂ ਐਵੇਂ  ਲੱਗਦਾ ਹੈ ਜਿਵੇਂ ਕੋਈ ਬੜੀ ਵੱਡੀ ਫ਼ਿਲਮ ਦੇਖ ਰਹੇ ਹੋਈਏ।  ਕਿਉਂਕਿ ਕਈ ਮੁੱਖ ਮੰਤਰੀ ਬਣੇ ਪਰ ਕਿਸੇ ਵੀ  ਮੁੱਖ ਮੰਤਰੀ ਨੇ ਆਪਣੇ ਵਾਅਦੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਪਰ ਸੀ ਐਮ ਚੰਨੀ ਦੇ ਬਣਦਿਆਂ ਹੀ ਜਿੱਥੇ ਕਾਂਗਰਸ ਦੀ ਵੋਟ ਵਧ ਕੇ ਦੁੱਗਣੀ ਤਿੱਗਣੀ ਹੋ ਗਈ ਹੈ  ਉੱਥੇ ਹੀ ਲੋਕਾਂ ਦੇ ਮੂੰਹ ਉੱਤੇ ਸੀ ਐਮ  ਚੰਨੀ ਸੀ ਐਮ ਚੰਨੀ ਜ਼ਿੰਦਾਬਾਦ ਸੁਣਨ ਨੂੰ  ਮਿਲ ਰਿਹਾ ਹੈ  ਅਤੇ ਆਉਣ ਵਾਲੇ ਸਮੇਂ ਵਿੱਚ  ਫਿਰ ਤੋਂ ਚੰਨੀ  ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਮੁੜ ਸੱਤਾ ਵਿੱਚ ਆਏਗੀ । ਹਰ ਵਰਗ ਨੂੰ ਹਰ ਸਹੂਲਤ ਮੁਹਈਆ ਕਰਵਾਏਗੀ।ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਨਿੱਜੀ ਸਕੱਤਰ ਸੁੱਚਾ ਸਿੰਘ ਮਮਦੋਟ ਅਤੇ ਹੋਰ ਹਾਜਰ ਸਨ।ਇਸ ਮੌਕੇਸੈਂਟਰ ਵਾਲਮੀਕ ਸਭਾ ਇੰਡੀਆ ਦੇ ਪੰਜਾਬ ਚੈਅਰਮੈਨ ਲੱਖਾਂ ਸਿੰਘ ਵਲਟੋਹਾ ਜੀ ਦੇ ਦਫਤਰ ਉਦਘਾਟਨ ਕੀਤਾ ਮੁੱਖ ਮਹਿਮਾਨ ਸ਼੍ਰੀ ਗੇਜਾ ਰਾਮ ਵਾਲਮੀਕਿ ਸਫਾਈ ਕਰਮਚਾਰੀ ਚੈਅਰਮੈਨ ਕਮਿਸ਼ਨ ਪੰਜਾਬ ਤਰਨਤਾਰਨ ਪੁੰਹਚੇ ਫਿਰੋਜ਼ਪੁਰ ਦੀ ਸਮੁੱਚੀ ਟੀਮ ਗੁਰਦੀਪ ਸਿੰਘ ਭਾਗਰ ਪੰਜਾਬ ਸਕੱਤਰ ਚੈਅਰਮੈਨ ਸਤਨਾਮ ਸਿੰਘ ਮਾਹਲਮ ਚੈਅਰਮੈਨ ਹਰਪ੍ਰੀਤ ਸਿੰਘ ਗਿੱਲ ਫਿਰੋਜ਼ਪੁਰ ਸਤਪਾਲ ਸਿੰਘ ਧਗਾਣਾ ਗੁਰੂਸਹਾਏ ਤੇ ਹੋਰ ਅਹੁਦੇਦਾਰ ਆਗੂ ਦਾ ਸੁੱਚਾ ਸਿੰਘ ਮਮਦੋਟ ਨਿੱਜੀ ਸਕੱਤਰ ਚੈਅਰਮੈਨ ਵਲਟੋਹਾ ਨੇ ਧੰਨਵਾਦ ਕੀਤਾ

Saturday, 2 October 2021

ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੇਟ ਕਰਨ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਡੀ ਸੀ ਦਫ਼ਤਰਾਂ ਦੇ ਅੱਗੇ ਧਰਨੇ ਦੇ ਕਿ ਦਿੱਤੇ ਮੰਗ ਪੱਤਰ ।

 ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੇਟ ਕਰਨ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਡੀ ਸੀ ਦਫ਼ਤਰਾਂ ਦੇ ਅੱਗੇ ਧਰਨੇ ਦੇ ਕਿ ਦਿੱਤੇ ਮੰਗ ਪੱਤਰ ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਝੋਨੇ ਦੀ ਖ਼ਰੀਦ ਲੇਟ ਕਰਨ ਸਬੰਧੀ ਪੂਰੇ ਪੰਜਾਬ ਵਿੱਚ  ਜ਼ਿਲ੍ਹਾ ਪੱਧਰ ਤੇ ਧਰਨੇ ਦਿੱਤੇ ਗਏ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋ  ਜਾਂਦੀ ਸੀ ਪਰ ਇਸ ਵਾਰ ਜਮ੍ਹਾਂ ਮੌਕੇ ਤੇ ਆ ਕੇ ਸਰਕਾਰ ਨੇ ਇੱਕ ਦਮ ਖ਼ਰੀਦ ਲੇਟ ਕਰ ਦਿੱਤੀ ਹੈ  ਇਸ ਨਾਲ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਜਾਣਗੇ ਅਤੇ ਢੇਰੀਆਂ ਦੀ ਸਾਂਭ ਸੰਭਾਲ ਦੀ ਵੱਡੀ ਮੁਸ਼ਕਲ ਆਏਗੀ ਅੱਜ ਤਰਨਤਾਰਨ ਵਿੱਚ ਡੀ ਸੀ ਰਿਹਾਇਸ਼  ਤੇ ਧਰਨਾ ਲਗਾ ਕੇ ਮੰਗ ਪੱਤਰ ਦਿੱਤਾ ਗਿਆ ਅੱਜ ਦੇ ਧਰਨੇ ਦੀ ਅਗਵਾਈ ਕੁਲਦੀਪ ਸਿੰਘ ਸਖੀਰਾ, ਗੁਰਵਿੰਦਰ ਸਿੰਘ, ਸੁਖਚੈਨ ਸਿੰਘ ਸਮਰਾ ਜਗਤਾਰ ਸਿੰਘ ਡੱਲ ਜੋਗਾ ਸਿੰਘ ਭੰਗਾਲਾ  ,ਹਰਭਜਨ ਸਿੰਘ ਕਾਲੇ ਦੁਵਾਰਾ ਕੀਤੀ ਗਈ ਅਤੇ  ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ  ਖਰੀਦ ਸ਼ੁਰੂ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਅਗਲੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ  ।

ਸਿਮਰਨ ਹਸਪਤਾਲ ਬਣਿਆ ਸੱਪ ਲੜੇ ਮਰੀਜਾਂ ਲਈ ਜੀਵਨਦਾਤਾ


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੱਪ ਲੜੇ ਮਰੀਜਾਂ ਲਈ ਜੀਵਨਦਾਤਾ ਸਾਬਿਤ ਹੋ ਰਿਹਾ ਸਿਮਰਨ ਹਸਪਤਾਲ।ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹੋਰ ਸੱਪ ਲੜੇ ਵਿਅਕਤੀ ਦੀ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਸਟਾਫ ਨੇ ਬਚਾਈ ਜਾਨ ।ਹਸਪਤਾਲ ਦੀ ਜਾਣਕਾਰੀ ਅਨੁਸਾਰ ਸ੍ਰ ਚਰਨ ਸਿੰਘ ਪੁੱਤਰ ਭਾਨ ਸਿੰਘ ਜੋ ਕਿ ਗੁਰਦੁਆਰਾ ਢਾਬਸਰ ਦੇ ਜਥੇਦਾਰ ਬਾਬਾ ਚਤਰ ਸਿੰਘ ਜੀ ਦੇ ਸੇਵਾਦਾਰ ਹਨ , ਬਾਬਾ ਚਰਨ ਸਿੰਘ ਭਾਈ ਸੁਰ ਸਿੰਘ ਨੂੰ ਪਿੰਡ ਇੰਡੀਵਾਲਾ ਵਿਖੇ ਕਿਸੇ ਦੇ ਘਰੇ ਸੱਪ ਫੜਦੇ ਸਮੇਂ ਸੱਪ ਨੇ ਡੰਗ ਮਾਰ ਦਿੱਤਾ ਜਿਸ ਨੂੰ ਬਹੁਤ ਹੀ ਗੰਭੀਰ ਹਾਲਤ ਵਿਚ ਸਿਮਰਨ ਹਸਪਤਾਲ ਲਿਆ ਕਿ ਦਾਖਲ ਕਰਵਾਇਆ ਗਿਆ , ਜਿਸ ਨੂੰ ਬਨਾਉਟੀ ਸਾਹ ਵਾਲੀ ਮਸ਼ੀਨ ( ਵੈਂਟੀਲੇਟਰ ) ਦੀ ਸਹਾਇਤਾ ਨਾਲ ਚਾਰ ਦਿਨਾਂ ਦੀ ਸਖਤ ਮਿਹਨਤ ਨਾਲ ਡਾਕਟਰਾਂ ਅਤੇ ਸਟਾਫ ਵੱਲੋਂ  ਬਚਾਅ ਲਿਆ ਗਿਆ ਅੱਜ ਬਾਬਾ ਚਰਨ ਸਿੰਘ ਨੂੰ ਛੁੱਟੀ ਦੇਣ ਸਮੇਂ ਬਾਬਾ ਜਗਤਾਰ ਸਿੰਘ ਜੀ ਨੇ ਸਟਾਫ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਹਸਪਤਾਲ ਦੇ ਐਮ ਡੀ ਗੁਰਮੇਜ ਸਿੰਘ ਵੀਰਮ , ਡਾਕਟਰ ਇੰਦਰਮੋਹਨ ਸ਼ਰਮਾ ਅਤੇ ਅੰਗਰੇਜ ਸਿੰਘ ਗਿੱਲ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ , ਇਸ ਮੌਕੇ ਹਸਪਤਾਲ ਦੇ ਐਮ ਡੀ ਗੁਰਮੇਜ ਸਿੰਘ ਵੀਰਮ , ਡਾਕਟਰ ਇੰਦਰਮੋਹਨ ਸ਼ਰਮਾ ਅਤੇ ਅੰਗਰੇਜ ਸਿੰਘ ਗਿੱਲ , ਡਾਕਟਰ ਲਵਦੀਪ ਸਿੰਘ , ਗੁਰਜੰਟ ਸਿੰਘ ਅਤੇ ਜਤਿੰਦਰ ਸਿੰਘ ਸਰਪੰਚ ਅਤੇ ਗੁਰੂਦਵਾਰਾ ਸਾਹਿਬ ਦੇ  ਸੇਵਾਦਾਰ ਆਦਿ ਹਾਜਰ ਸਨ

ਬਾਪੂ

 ਬਾਪੂ ਕਦੇ ਗਤਲ ਨਹੀਂ ਹੁੰਦੇ


ਘਰ ਦਾ ਇੱਕਲਾ ਚਿਰਾਗ ਸੀ ਮੈਂ ਪਰ ਪਿਤਾ ਜੀ ਨੂੰ ਕਦੇ ਵੀ ਮੇਰੇ ਨਾਲ ਪਿਆਰ ਜਾਂ ਨਾਲ ਰਹਿਣ ਲਈ ਖੁਸ਼ ਨਹੀਂ ਦੇਖਿਆ ਸੀ ਮੈਂ ,ਹਮੇਸ਼ਾਂ ਆਪਣੇ ਤੋਂ ਦੂਰ ਕਰਨ ਵਾਲੀਆਂ ਗੱਲਾਂ ਕਰਕੇ ਮੇਰੇ ਦਿਲ ਵਿੱਚੋਂ ਪਿਤਾ ਦਾ ਪਿਆਰ ਹੀ ਖਤਮ ਕਰ ਦਿੱਤਾ ਲੱਗਦਾ ਸੀ,ਹੁਣ ਤਾਂ ਹੱਦ ਹੀ ਹੋ ਗਈ ਜਦੋਂ ਪਿਤਾ ਜੀ ਨੇ ਮੈਨੂੰ ਘਰ ਤੋਂ ਦੂਰ ਹੋਸਟਲ ਤੇ ਪੜਨੇ ਪਾ ਦਿੱਤਾ ਜਿੱਥੇ ਮੈਨੂੰ ਆਪ ਹੀ ਰੋਟੀ ਬਣਾਉਣੀ ਅਤੇ ਆਪਣੇ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਸੀ , ਨਾਲ ਨਾਲ ਪੜ੍ਹਾਈ ਵੀ, ਜਦੋਂ ਕੰਮ ਕਰਦਾ  ਤਾਂ ਹਮੇਸ਼ਾਂ ਪਿਤਾ ਜੀ ਨੂੰ ਹੀ ਦੋਸ਼ੀ ਮੰਨਦਾ ਇਸਦੇ ਲਈ,ਹੁਣ ਤਾਂ ਪਿਤਾ ਜੀ ਨੇ ਇਹ ਵੀ ਸੁਨੇਹਾ ਭੇਜ ਦਿੱਤਾ ਸੀ ਕਿ ਕਾਕਾ ਆਪਣੀ ਪੜ੍ਹਾਈ ਦੇ ਨਾਲ ਨਾਲ ਕੁੱਛ ਕੰਮ ਵੀ ਕਰ ਤੇ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਲੈ,ਜਦੋਂ ਆਪਣੇ ਯਾਰਾਂ ਦੋਸਤਾਂ ਨਾਲ ਬੈਠਣਾ ਤੇ ਅੰਦਰੋਂ ਅੰਦਰ ਇਸ ਗੰਮ ਨੂੰ ਪੀਣ ਦੀ ਬੜੀ ਕੋਸ਼ਿਸ਼ ਕਰਨੀ ਤੇ ਸੋਚਣਾ ਕਿ ਰੱਬਾ ਇਹੋ ਜਿਹਾ ਪਿਤਾ ਵੀ ਹੁੰਦਾ ਕਿਸੇ ਦਾ ਜੋ ਇਹਨਾਂ ਦੁੱਖੀ ਕਰੇ ਆਪਣੀ ਔਲਾਦ ਨੂੰ,ਅਜੇ ਕੁਝ ਕੋ ਹੀ ਦਿਨ ਕਾਲਜ ਚੋ ਗੁਜਰੇ ਤੇ ਘਰੋਂ ਅਚਾਨਕ ਫੋਨ ਆ ਗਿਆ ਕਿ ਬੇਟਾ ਤੇਰੇ ਬਾਪੂ ਜੀ ਠੀਕ ਨਹੀਂ ਤੁਸੀਂ ਤੁਰੰਤ ਘਰ ਵਾਪਿਸ ਆਓ, ਪਰ ਕੋਈ ਦੁੱਖ ਨਹੀਂ ਹੋਇਆ ਇਹ ਸਭ ਕੁੱਛ ਸੁਣ ਕਿ ਤੇ ਮਨ ਨੇ ਬਾਪੂ ਦਾ ਮੂੰਹ ਦੇਖਣਾ ਠੀਕ ਨਾ ਸਮਝਿਆ ਕਿਉਂਕਿ ਮੈਨੂੰ ਕੋਈ ਮੋਹ ਨਹੀਂ ਸੀ ਬਾਪੂ ਨਾਲ ਹੁਣ,ਅਗਲੇ ਦਿਨ ਫਿਰ ਫੋਨ ਆਇਆ ਤਾਂ ਘਰਦਿਆਂ ਵੱਲੋਂ ਜੋਰ ਦੇਣ ਤੇ ਪਿੰਡ ਵੱਲ ਨੂੰ ਹੋ ਤੁਰਿਆ ਜਦੋਂ ਦਰਵਾਜੇ ਅੰਦਰ ਪੈਰ ਹੀ ਰੱਖਿਆ ਸੀ ਪਿਤਾ  ਰੋਣ ਦੀ ਅਵਾਜ ਪਹਿਲਾਂ ਹੀ ਮੇਰੇ ਕੰਨਾਂ ਚੋ ਪੈ ਗਈ ਕਿ ਮੇਰੇ ਪੁੱਤ ਨੂੰ ਮਿਲਾ ਦਿਓ ਇੱਕ ਵਾਰ, ਆਪਣੀ ਉਮਰ ਖਾ ਚੁਕਿਆ ਬਾਪੂ ਜਦੋਂ ਮੇਰੇ ਕਾਲਜੇ ਨਾਲ ਲੱਗਾ ਤਾਂ ਮੈਂ ਚੁੱਪ ਚਾਪ ਉਸਦੇ ਰੋਂਦੇ ਤੇ ਤਰਲੇ ਪਾਉਂਦੇ ਦੇ ਮੂੰਹ ਵੱਲ ਹੀ ਦੇਖਦਾ ਰਿਹਾ ਮੇਰਾ ਮੂਡ ਨਹੀਂ ਬਾਪੂ ਨਾਲ ਗੱਲ ਕਰਨ ਨੂੰ, ਪਰ ਬਾਪੂ ਦੇ ਆਖਰੀ ਬੋਲ ਸੁਨ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜਰ ਆਈ ਜਦੋ ਉਹਨੇ ਕਿਹਾ ਕਿ ਪੁੱਤਰ ਕਈਆਂ ਸਾਲਾਂ ਤੋਂ ਤੈਨੂੰ ਦੂਰ ਰੱਖਿਆ ਆਪਣੇ ਕੋਲੋਂ ਤੇਰੇ ਤੋਂ ਉਹ ਕੰਮ ਵੀ ਕਰਵਾਏ ਜੋ ਪਿਤਾ ਕਦੇ ਵੀ ਨਹੀਂ ਚਾਉਂਦਾ ਕਿ ਉਸਦਾ ਮਾਸੂਮ ਪੁੱਤ ਇਹਨਾਂ ਕੰਮਾਂ ਦੀ ਪੰਡ ਆਪਣੇ ਸਿਰ ਚੁੱਕੇ ,ਪੁੱਤ ਮੇਰੀ ਮਜਬੂਰੀ ਸੀ ਮੈਂ ਤੈਨੂੰ ਆਪਣੇ ਤੋਂ ਦੂਰ ਕਰਕੇ ਇਸ ਦੁਨੀਆਂ ਚੋ ਰਹਿਣਾ ਸਿਖਾਉਣਾ ਚਾਉਂਦਾ ਸੀ ।ਇੱਕ ਦਿਨ ਮੈਂ ਤੁਰ ਜਾਣਾ ਤਿ ਮੇਰਾ ਪੁੱਤ ਮੇਰੇ ਆਸਰੇ ਕਿਤੇ ਆਪਣੀ ਜਿੰਦਗੀ ਦੇ ਅਸੂਲ ਅਤੇ ਇਸ ਬੇਲੋੜੀ ਦੁਨੀਆਂ ਵਿੱਚ ਕਿਵੇਂ ਕਾਮਯਾਬ ਹੋਊ,ਤੈਨੂੰ ਦੂਰ ਕਰਕੇ ਕਦੇ ਵੀ ਖੁਸ਼ ਨਹੀਂ ਰਿਹਾ ਤੇਰੀ ਤਸਵੀਰ ਹਮੇਸ਼ਾਂ ਮੇਰੇ ਦਿਲ ਵਿੱਚ ਰਹਿੰਦੀ ਸੀ, ਤੈਨੂੰ ਚੰਗੇ ਮਾੜੇ ਹਾਲਾਤਾਂ ਨਾਲ ਲੜਨ ਦੀ ਇੱਛਾ ਨਾਲ ਤੈਨੂੰ ਦੂਰ ਰੱਖਦਾ ਸੀ, ਕਿ ਤੂੰ ਦੂਰ ਰਹਿ ਕਿ ਆਪਣੇ ਆਪ ਜੋਗਾ ਕਾਮਯਾਬ ਹੋ ਜਾਏ, ਜਾਂਦੀ ਵਾਰ ਬਾਪੂ ਨੇ ਆਪਣੇ ਜੋੜੇ ਹੋਏ ਉਹ ਪੈਸੇ ਵੀ ਮੇਰੇ ਹੱਥ ਉੱਪਰ ਰੱਖ ਦਿੱਤੇ ਤੇ ਕਿਹਾ ਪੁੱਤ ਆਪਣਾ ਕਾਰੋਬਾਰ ਕਰਨ ਲਈ ਰੱਖ ਲੈ ਕੰਮ ਆਉਣਗੇ,ਅੱਜ ਉਹ ਪਹਿਲੇ  ਬਾਪੂ ਵਾਲੀ ਰੂਹ ਕਿਵੇਂ ਮਰ ਗਈ ਮੇਰੇ ਬਾਪੂ ਚੋ, ਸ਼ਾਇਦ ਬਾਪੂ ਨੇ ਮੇਰੇ ਭਵਿੱਖ ਲਈ ਆਪਣੇ ਜਿਗਰ ਦੇ ਟੁਕੜੇ ਨੂੰ ਦੂਰ ਰੱਖਿਆ ਜੋ ਮੇਰੇ ਨਾਲੋਂ ਵੀ ਜ਼ਿਆਦਾ ਤੜਫਦਾ ਸੀ ਮੇਰੇ ਨਾਲ ਟੈਮ ਬਿਤਾਉਣ ਨੂੰ ,ਤੇ ਮੈਂ ਕੁੱਛ ਹੋਰ ਹੀ ਸਮਝ ਬੈਠਾ ਸੀ ਅਣਜਾਣ ਪੁਣੇ ਚੋ, ਜਿਹਨਾਂ ਚਿਰ ਨੂੰ ਮੈ ਬਾਪੂ ਨੂੰ ਸੀਨੇ ਨਾਲ ਲਾਗਉਂਦਾ ਬਾਪੂ ਦੀ ਤਾਕਤ ਖਤਮ ਹੋ ਚੁੱਕੀ ਸੀ , ਜਾਂਦੀ ਵਾਰ ਇਹੀ ਕਹਿ ਗਿਆ ਪੁੱਤ ਮੈ ਤੈਨੂੰ ਇੱਕ ਕਾਬਲ ਇਨਸਾਨ ਦੇਖਣਾ ਚਾਹੁੰਦਾ ਸੀ ਜੋ ਆਪਣੇ ਬਲ ਬੂਤੇ ਤੇ ਤਰੱਕੀ ਕਰੇ, ਇਹ ਆਖਰੀ ਸ਼ਬਦ ਬਾਪੂ ਦੇ ਹਰ ਦਿਨ ਰਾਤ ਮੈਨੂੰ ਆਪਣੇ ਆਪ ਸ਼ਰਮਿੰਦਾ ਕਰਨ ਲਈ ਕਾਫੀ ਸਨ, ਜੋ ਮੇਰੇ ਤੋਂ ਗਲਤੀ ਹੋਈ, ਅੱਜ ਦੁਨੀਆ ਵਿੱਚ ਕਾਮਯਾਬ  ਤਾਂ ਹੋ ਗਿਆ ਪਰ ਬਾਪੂ ਨੇ ਕਦੇ ਕੁੱਛ ਮੰਗਿਆ ਨਹੀਂ ਮੇਰੀ ਕਾਮਯਾਬੀ ਚੋ ,।


ਲੇਖਕ:- ਜਗਜੀਤ ਸਿੰਘ ਡੱਲ, ਤਰਨ ਤਾਰਨ,ਪ੍ਰੈਸ ਮੀਡੀਆ,9855985137,8646017000


Thursday, 30 September 2021

ਮਨੁੱਖੀ ਅਧਿਕਾਰ ਮੰਚ ਦੇ ਚੇਅਰਮੈਨ ਅਮਨ ਸਰਮਾਂ ਦੇ ਜੀਜਾ ਜੀ ਦੀ ਹੋਈ ਕਿਰਿਆ ਰਸਮ।

 


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਅੱਜ ਮਨੁੱਖੀ ਅਧਿਕਾਰ ਮੰਚ ਦੇ ਚੇਅਰਮੈਨ ਅਮਨ ਸ਼ਰਮਾ ਖਾਲੜਾ ਦੇ ਜੀਜਾ ਸ੍ਰੀ ਰਾਮ ਪ੍ਰਤਾਪ ਕਾਲੀਆ ਭਿੱਖੀਵਿੰਡ ਜੀ ਦੀ ਕਿਰਿਆ ਰਸਮ ਸ੍ਰੀ ਸੰਭੂ ਦੇਵ ਕੁਟੀਆ ਪਹੂਵਿੰਡ ਰੋਡ ਭਿੱਖੀਵਿੰਡ ਵਿਖੇ ਕੀਤੀ ਗਈ ਜਿਸ ਵਿੱਚ ਮੰਦਰ ਦੇ ਪੁਜਾਰੀ ਵੱਲੋਂ ਗਰੁੜ ਪੁਰਾਣ ਜੀ ਦੇ ਭੋਗ ਪਾਏ ਗਏ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਵਣ ਸਿੰਘ ਧੁੰਨ ਸੀਨੀਅਰ ਆਮ ਆਦਮੀ ਪਾਰਟੀ, ਮਨੁੱਖੀ ਅਧਿਕਾਰ ਮੰਚ ਦੇ ਆਲ ਇੰਡੀਆ ਵਾਈਸ ਪ੍ਰਧਾਨ ਮੁਖਤਿਆਰ ਸਿੰਘ ਗੱਗੋਬੂਹਾ ਅਤੇ ਜਿਲਾ ਤਰਨਤਾਰਨ ਦੇ ਮੇਨ ਪ੍ਰਧਾਨ ਸ ਸੁਖਦੇਵ ਸਿੰਘ ਭੁੱਲਰ ਪੱਟੀ ਪੈਟਰੋਲ ਪੰਪ ਵਾਲੇ,ਜਿਲਾ ਚੇਅਰਮੈਨ ਬੁੱਧੀ ਸੈਲ ਗੁਰਜੀਤ ਸਿੰਘ,ਬਲਾਕ ਵਲਟੋਹਾ ਤੋਂ ਚੇਅਰਮੈਨ ਐਂਟੀ ਕ੍ਰਾਈਮ ਬਲਜੀਤ ਸਿੰਘ ਵਰਨਾਂਲਾ ਤੇ ਨਾਲ ਬਲਾਕ ਪੱਟੀ ਦੇ ਕੇਪੀ ਸ਼ਰਮਾ "ਪੁੰਜ", ਸ੍ਰੀ ਕੇਵਲ ਸ਼ਰਮਾ ਮੱਖੀ ਵਾਲੇ, ਡਾ ਗੁਰਿੰਦਰ ਸ਼ਰਮਾ ਪੈਟਰੋਲ ਪੰਪ ਵਾਲੇ ਪੱਟੀ ਮੱਖੀ ਵਾਲੇ ਵਾਲਿਆਂ ਵੱਲੋਂ ਦੁੱਖ ਦੀ ਘੜੀ ਵਿੱਚ ਪਹੁੰਚ ਕੇ ਸ੍ਰੀ ਰਾਮ ਪ੍ਰਤਾਪ ਕਾਲੀਆ ਦੇ ਪੁੱਤਰ ਲਵਸ ਕਾਲੀਆ ਤੇ ਚੇਅਰਮੈਨ ਅਮਨ ਸ਼ਰਮਾ ਖਾਲੜਾ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਕਾਲੀ ਆੜਤੀਆ ਭਿੱਖੀਵਿੰਡ,ਸੁਖਪਾਲ ਸਿੰਘ ਗਾਬੜੀਆ ਕੌਂਸਲਰ, ਨੀਰਜ ਧਵਨ ਕੌਂਸਲਰ ਭਿੱਖੀਵਿੰਡ,ਦੀਪੂ ਕੌਂਸਲਰ ਭਿੱਖੀਵਿੰਡ,ਵਿਨੇ ਮਲਹੋਤਰਾ ਯੂਥ ਵਿੰਗ ਪ੍ਰਧਾਨ ਅਕਾਲੀ ਦਲ ਭਿੱਖੀਵਿੰਡ, ਨਰਿੰਦਰ ਧਵਨ ਪ੍ਰਧਾਨ ਮਨੁੱਖੀ ਅਧਿਕਾਰ ਮੋਰਚਾ, ਪ੍ਰਧਾਨ ਗਹਿਲ ਸਿੰਘ ਕੋਟ ਬੁੱਢਾ,ਲਖਬੀਰ ਸਿੰਘ ਪ੍ਰੈਸ ਰਿਪੋਰਟਰ, ਵਿਕਰਮਜੀਤ ਅਰੋੜਾ ਖਾਲੜਾ,ਗਗਨਦੀਪ ਅਰੋੜਾ ਖਾਲੜਾ,ਬਾਬਾ ਬਿੱਲਾ ਸ਼ਰਮਾ ਪਹੂਵਿੰਡ ਰੋਡ ਭਿੱਖੀਵਿੰਡ,ਪ੍ਰਧਾਨ ਬੋਬੀ ਅਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ, ਸਲਪ੍ਰਸਤ ਅਜ਼ਾਦ ਪ੍ਰੈਸ ਕਲੱਬ ਸਵਿੰਦਰ ਸਿੰਘ ਬਲੇਰ, ਰਾਜਨ ਚੋਪੜਾ ਪ੍ਰੈਸ ਰਿਪੋਰਟਰ, ਮਨਜੀਤ ਸਿੰਘ ਪੱਟੀ ਪ੍ਰੈਸ ਰਿਪੋਰਟਰ,ਵਿੱਕੀ ਮਲਹੋਤਰਾ ਪ੍ਰੈਸ ਰਿਪੋਰਟਰ,ਸ੍ਰੀ ਦੁਰਗਾ ਦਾਸ ਰਿਟਾਇਰ ਐਸ ਡੀ ਐਮ ਸੀਨੀਅਰ ਸਮਾਜ ਸੇਵੀ ਅਮ੍ਰਿਤਸਰ, ਨਰੇਸ਼ ਕੁਮਾਰ ਸ਼ਰਮਾ ਰਿਟਾਇਰ ਇੰਸਪੈਕਟਰ ਪੋਸਟ ਆਫਿਸ, ਰਮਨ ਕੁਮਾਰ ਸ਼ਰਮਾ ਮੋਡਰਨ ਸੂ ਰੂਮ ਅਮ੍ਰਿਤਸਰ,ਅਰੁਣ ਸ਼ਰਮਾ ਜਾਈਂ ਅਮ੍ਰਿਤਸਰ,ਰਾਜੀਵ ਕੁਮਾਰ "ਬਬਲੂ" ਸਰਮਾ ਅਮ੍ਰਿਤਸਰ,ਹੀਰਾ ਲਾਲ ਸ਼ਰਮਾ ਅਮ੍ਰਿਤਸਰ,ਸੋਨੂੰ ਸ਼ਰਮਾ ਮੈਡੀਕਲ ਜੰਡੋ ਕੀ ਸਰਹਾਲੀ, ਪ੍ਰੇਮ ਪਾਲ ਸਾਧੂ "ਸ਼ਰਮਾ" ਖਾਲੜਾ ਸੀਨੀਅਰ ਅਕਾਲੀ ਆਗੂ, ਡਾ ਜਤਿੰਦਰ ਸ਼ਰਮਾ ਜਿਲਾ ਕੋਆਰਡੀਨੇਟਰ ਸੀਨੀਅਰ ਆਮ ਆਦਮੀ ਪਾਰਟੀ ਆਗੂ ਪੱਟੀ,ਮਾਸਟਰ ਰੋਸ਼ਨ ਕੁਮਾਰ ਖਾਲੜਾ,ਸੁਸ਼ੀਲ ਕੁਮਾਰ ਅਮ੍ਰਿਤਸਰ, ਰਾਮ ਪਾਲ ਚੋਪੜਾ,ਕਰਨਬੀਰ ਸਿੰਘ ਪਟਵਾਰੀ  ਭਿੱਖੀਵਿੰਡ,ਹੈਪੀ ਕੌਸ਼ਲ,ਦੀਪਕ ਚੋਪੜਾ,ਰਾਹੁਲ ਜੁੱਲਕਾ ਖਾਲੜਾ,ਸੋਨੂੰ ਸ਼ਰਮਾ ਨਵੀ ਬੂਟ ਹਾਉਸ, ਅਜੇ ਸ਼ਰਮਾ,ਬਬੂ ਸ਼ਰਮਾ,ਸੁਸ਼ੀਲ ਕੁਮਾਰ,ਅਮਿਤ ਕੁਮਾਰ,ਗੌਰਵ ਸ਼ਰਮਾ,ਧਰੂਵ ਕਾਲੀਆ,ਜੈ ਚੋਪੜਾ,ਬਿੱਲਾ ਧੁੰਨ,ਵਿਸ਼ਾਲ ਧਵਨ,ਮਨੀਸ਼ ਸ਼ਰਮਾ ਆਦਿ ਹਾਜ਼ਰ ਸਨ।

ਉੱਘੇ ਆਜ਼ਾਦੀ ਘੁਲਾਟੀਏ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ ਤਿੰਨ ਅਕਤੂਬਰ ਨੂੰ ਮਨਾਈ ਜਾਵੇਗੀ _ ਭੁੱਚਰ


 ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਉੱਘੇ ਆਜ਼ਾਦੀ ਘੁਲਾਟੀਏ ਅਤੇ ਗੁਰੁਦਆਰਾ ਸੁਧਾਰ ਲਹਿਰ, ਅਕਾਲੀ ਲਹਿਰ ਦੇ ਮੋਢੀ, ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ ਸਮਾਗਮ ਤਿੰਨ ਅਕਤੂਬਰ ਨੂੰ ਮਨਾਈ ਜਾਵੇਗੀ। ਇਹ ਜਾਣਕਾਰੀ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਨੇ ਪ੍ਰੈੱਸ ਨੂੰ ਦੇਂਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਮਜੀਠਾ ਰੋਡ ਅੰਮ੍ਰਿਤਸਰ ਤੇ ਪਾਵਰ ਕਾਲੋਨੀ ਦੇ  ਸਾਹਮਣੇ ਫਰੈਂਡਜ਼ ਐਵਨਿਊ ਦੇ ਅੰਦਰ ਸਥਿਤ ਗੁਰਦੁਆਰਾ ਹਰਿਗੋਬਿੰਦ ਸਾਹਿਬ ਵਿੱਚ ਮਨਾਈ ਜਾਵੇਗੀ। ਜਥੇਦਾਰ ਤੇਜਾ ਸਿੰਘ ਭੁੱਚਰ  ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕਰਦਿਆਂ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਲਿਆਂਦੇ, ਅੰਗਰੇਜ ਸਰਕਾਰ ਦੇ ਪਿੱਠੂ ਮਹੰਤਾ ਤੋਂ ਗੁਰਧਾਮ ਆਜ਼ਾਦ ਕਰਵਾਏ, ਅੰਗਰੇਜ ਸਰਕਾਰ ਵਿਰੁੱਧ ਅਖਬਾਰ ਛਾਪੇ, ਲੰਮਾ ਸਮਾਂ ਅੰਗਰੇਜ ਸਰਕਾਰ ਦੀਆਂ ਜੇਲ੍ਹਾਂ ਕੱਟਣ ਦੇ ਨਾਲ ਨਾਲ ਆਪਣੀ ਜਾਇਦਾਦ ਜਬਤ ਕਰਵਾਈ, ਤਸੀਹੇ ਝੱਲੇ ਪਰ ਅੰਗਰੇਜ ਸਰਕਾਰ ਅੱਗੇ ਝੁਕੇ ਨਹੀਂ। ਸ਼੍ਰੋਮਣੀ ਕਮੇਟੀ ਦਾ ਗਠਨ  ਉਨ੍ਹਾਂ ਦੇ ਯਤਨ ਸਦਕਾ 1920 ਵਿਚ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦਾ  1920 ਵਿਚ ਜਥੇਦਾਰ ਨਿਯੁਕਤ ਕੀਤਾ ਗਿਆ। 14 ਦਸੰਬਰ 1920 ਨੂੰ ਉਨ੍ਹਾਂ ਦੀ ਜਥੇਦਾਰੀ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ। ਅਜਿਹੇ ਅਣਖੀਲੇ ਜਰਨੈਲ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਬਰਸੀ ਤਿੰਨ ਅਕਤੂਬਰ ਸੋਮਵਾਰ ਮਜੀਠਾ ਰੋਡ ਅੰਮ੍ਰਿਤਸਰ ਫਰੈਂਡਜ਼ ਐਵਨਿਊ ਦੇ ਗੁਰਦੁਆਰਾ ਹਰਿਗੋਬਿੰਦ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਹੋਵੇਗਾ, ਉਪਰੰਤ 10 ਵਜੇ ਤੋਂ 12 ਵਜੇ  ਤੱਕ ਧਾਰਮਿਕ ਸਮਾਗਮ ਵਿੱਚ ਆਏ ਹੋਏ ਬੁਲਾਰੇ ਆਪਣੇ ਵਿਚਾਰ ਰੱਖਣਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...