Tuesday, 2 November 2021

ਸ੍ਰ ਸੁਰਜੀਤ ਸਿੰਘ ਭੁੱਚਰ ਨੂੰ ਸਦਮਾ ਸਹੁਰਾ ਸਾਬ ਦਾ ਹੋਇਆ ਦੇਹਾਂਤ।

 ਸ੍ਰ ਸੁਰਜੀਤ ਸਿੰਘ ਭੁੱਚਰ ਨੂੰ ਸਦਮਾ ਸਹੁਰਾ ਸਾਬ ਦਾ ਹੋਇਆ ਦੇਹਾਂਤ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸ੍ਰ ਸੁਰਜੀਤ ਸਿੰਘ ਭੁੱਚਰ ਨੂੰ ਉਸ ਟੈਮ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਹੁਰਾ ਸਾਬ ਸ੍ਰ ਜਗੀਰ ਸਿੰਘ ਪਿੰਡ ਭੋਰਸ਼ੀ ਬ੍ਰਾਹਮਣਾਂ ਦਾ ਅੱਜ ਬਰੇਨ ਹੈਮਰੇਜ ਕਾਰਨ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਮ ਸਸਕਾਰ ਕੱਲ ਬੁੱਧਵਾਰ ਇੱਕ ਵਜੇ ਪਿੰਡ ਭੋਰਸ਼ੀ ਬ੍ਰਾਹਮਣਾਂ ਨੇਡ਼ੇ ਖਿਲਚੀਆਂ ਵਿਖੇ ਅੰਤਿਮ ਸੰਸਕਾਰ ਕੀਤਾ ਜਾਏਗਾ,  ਇਸ ਦੁੱਖ ਦੀ ਘੜੀ ਵਿੱਚ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਅਤੇ ਹੋਰ ਵੱਖ ਵੱਖ ਸਿਆਸੀ ਅਤੇ  ਧਾਰਮਿਕ ਨੁਮਾਇੰਦਿਆਂ ਨੇ ਸ ਸੁਰਜੀਤ ਸਿੰਘ ਭੁੱਚਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

Monday, 1 November 2021

ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਦਾ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ 'ਚ ਹੋਇਆ ਰਲੇਵਾਂ "

 


ਭਿੱਖੀਵਿੰਡ 1 ਨਵੰਬਰ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)- ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਸਹਿਮਤੀ ਨਾਲ ਅੱਜ  ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ 'ਚ ਰਲੇਵਾਂ ਕਰ ਲਿਆ ਗਿਆ ਹੈ। ਇਸ ਮੌਕੇ ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਦੇ ਪ੍ਰਧਾਨ ਸੁਰਜੀਤ ਕੁਮਾਰ ਬੋਬੀ, ਸਰਪ੍ਰਸਤ ਸਵਿੰਦਰ ਸਿੰਘ ਬਲੇਰ ਅਤੇ ਕਲੱਬ ਦੇ ਸਮੂਹ ਮੈਂਬਰਾ ਵੱਲੋ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੂੰ ਜੀ ਆਇਆ ਕਿਹਾ ਅਤੇ ਉਨ੍ਹਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਵਿਸ਼ੇਸ਼ ਮੀਟਿੰਗ ਸੂਰਜ ਪੈਲੇਸ ਖਾਲੜਾ ਰੋਡ ਭਿੱਖੀਵਿੰਡ ਵਿਖੇ ਰੱਖੀ ਗਈ,ਜਿਸ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਨੂੰ ਪ੍ਰਧਾਨ ਸੁਰਜੀਤ ਕੁਮਾਰ ਬੋਬੀ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਪੱਟੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹਨਾਂ ਦੇ ਜੋ ਵੀ ਭੱਖਦੇ ਵੱਖ-ਵੱਖ ਮੱਸਲੇ ਪੰਜਾਬ ਸਰਕਾਰ ਕੋਲ ਉਠਾ ਕੇ ਉਹਨਾਂ ਦਾ ਤੁਰੰਤ ਹੱਲ ਕਰਵਾਇਆ ਜਾਵੇਗਾ। ਸ੍ ਪੱਟੀ ਨੇ ਕਿਹਾ ਕਿ ਕਈ ਮੇਰੇ ਪੱਤਰਕਾਰ ਵੀਰਾ ਨੂੰ ਪੀਲੇ ਕਾਰਡ ਬਣਾਉਣ ਵਿੱਚ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਸਬੰਧੀ ਸਾਡੀ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਉਹਨਾ ਕਿਹਾ ਕਿ ਕੁੱਝ ਪੱਤਰਕਾਰ ਸ਼ੋਸ਼ਲ ਮੀਡੀਆ ਤੇ ਆਨਲਾਈਨ ਯੂ ਟਿਊਬ ਚੈਨਲ ਵਿੱਚ ਜਨਤਾ ਦੀਆਂ ਮੁਸ਼ਕਿਲਾ ਨੂੰ ਸਰਕਾਰ ਤੱਕ ਪਹੁੰਚਾਉਦੇ ਹਨ ਉਹਨਾ ਨੂੰ ਰਜਿਸਟਰਡ ਕਰਨ ਬਾਰੇ ਵੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ । ਇਸ ਤੋਂ ਇਲਾਵਾ ਵੱਖ ਵੱਖ ਬੁਲਾਰਿਆ ਨੇ ਪੱਤਰਕਾਰਾ ਨੂੰ ਸੰਬੋਧਨ ਕੀਤਾ । ਇਸ ਮੌਕੇ ਆਜ਼ਾਦ ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰਾਂ ਨੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਪ੍ਰਧਾਨ ਜਸਬੀਰ ਸਿੰਘ ਪੱਟੀ ਦੇ ਪੂਰਨਿਆਂ ਤੇ ਚੱਲਣ ਦਾ ਅਸ਼ਵਾਸਨ ਦਿਵਾਉਦੇ ਹਨ । ਇਸ ਮੌਕੇ ਪ੍ਰਧਾਨ ਪੱਟੀ ਵੱਲੋ ਆਜ਼ਾਦ ਪ੍ਰੈੱਸ ਕਲੱਬ ਦੇ ਮੈਂਬਰਾ ਨੂੰ ਵੱਖ-ਵੱਖ ਆਹੁਦੇ ਦੇ ਕੇ ਨਿਵਾਜਿਆ ਗਿਆ। ਜਿਸ ਵਿੱਚ ਸੁਰਜੀਤ ਕੁਮਾਰ ਬੋਬੀ ਪ੍ਰਧਾਨ ਭਿੱਖੀਵਿੰਡ,ਜ਼ਿਲਾ ਪ੍ਰਧਾਨ ਸਵਿੰਦਰ ਸਿੰਘ ਬਲੇਰ,

ਮੀਤ ਪ੍ਰਧਾਨ ਰਾਜਨ ਚੋਪੜਾ,ਪ੍ਰੈਸ ਸਕੱਤਰ ਮਨਜੀਤ ਸਿੰਘ,ਮੀਤ ਪ੍ਰਧਾਨ ਸਰਬਜੀਤ ਸਿੰਘ ਛੀਨਾ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸੈਂਡੀ ਖਾਲੜਾ,ਮੀਤ ਪ੍ਰਧਾਨ ਜਗਜੀਤ ਸਿੰਘ ਡੱਲ,ਕੈਸ਼ੀਅਰ ਅਮਰਗੌਰ ਸਿੰਘ,ਸਕੱਤਰ ਲਖਬੀਰ ਸਿੰਘ ਦਿਆਲਪੁਰਾ,ਜ਼ਿਲਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੋਲਾ,ਜ਼ਿਲਾ ਜਨਰਲ ਸਕੱਤਰ ਜਗਦੇਵ ਸਿੰਘ ਸਮਰਾ,ਜ਼ਿਲਾ ਜਨਰਲ ਸਕੱਤਰ ਦਾਰਾ ਸਿੰਘ ਡੱਲ,ਸਕੱਤਰ ਸੁਖਬੀਰ ਸਿੰਘ ਖਹਿਰਾ ਦਿਆਲਪੁਰਾ,ਸਕੱਤਰ ਰਾਜੇਸ਼ ਸ਼ਰਮਾ ਖਾਲੜਾ,ਜ਼ਿਲਾ ਜਨਰਲ ਸਕੱਤਰ ਅਮਨ ਸ਼ਰਮਾ ਖਾਲੜਾ,ਸਕੱਤਰ ਗੁਰਪਾਲ ਸਿੰਘ ਸੋਹਲ,ਸਕੱਤਰ ਹਰਮੀਤ ਸਿੰਘ ਭਿੱਖੀਵਿੰਡ,ਸਕੱਤਰ ਬਲਰਾਜ ਸਿੰਘ,ਸਕੱਤਰ ਦਵਿੰਦਰ ਧਵਨ,ਸਕੱਤਰ ਜਗਤਾਰ ਸਿੰਘ ਖਾਲੜਾ,ਜ਼ਿਲਾ ਜਨਰਲ ਸਕੱਤਰ ਸੁਰਿੰਦਰ ਕੁਮਾਰ ਨੀਟੂ ਖਾਲੜਾ,ਸਕੱਤਰ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

Wednesday, 27 October 2021

ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾਉਣ ਲਈ ਜਿਲ੍ਹੇ ਤਰਨਤਾਰਨ ਚੋ 2022 ਵਿੱਚ 4 ਸੀਟਾ ਤੋਂ ਅਜ਼ਾਦ ਉਮੀਦਵਾਰ ਨਿੱਤਰਨਗੇ ਮੈਦਾਨ ਵਿੱਚ (ਸੁਖਚੈਨ ਸਿੰਘ ਬੈਕਾਂ)

 ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾਉਣ ਲਈ ਜਿਲ੍ਹੇ ਤਰਨਤਾਰਨ ਚੋ 2022 ਵਿੱਚ 4 ਸੀਟਾ ਤੋਂ ਅਜ਼ਾਦ ਉਮੀਦਵਾਰ ਨਿੱਤਰਨਗੇ ਮੈਦਾਨ ਵਿੱਚ (ਸੁਖਚੈਨ ਸਿੰਘ ਬੈਕਾਂ)



 ਖਾਲੜਾ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਅੱਜ ਜ਼ਿਲ੍ਹਾ ਤਰਨਤਾਰਨ ਵਾਰਡ ਨੰ 14 ਵਿੱਚ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਗੱਤਕੇ ਦੇ ਪ੍ਧਾਨ ਅ੍ਮਿਤਪਾਲ ਸਿੰਘ ਦੇ ਘਰ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਸਮਾਜ ਸੇਵਕ ਸੁਖਚੈਨ ਸਿੰਘ ਬੈਕਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ  ਪੜ ਲਿਖ ਕਿ ਹੱਥਾਂ ਵਿੱਚ ਡਿਗਰੀਆਂ ਲੈ ਕੇ ਤੁਰੇ ਫਿਰਦੇ ਹਨ ਪਰ ਕੋਈ ਰੋਜਗਾਰ ਨਹੀਂ ਮਿਲਦਾ ਇੱਕ ਪਾਸੇ ਸਰਕਾਰ ਕਹਿੰਦੀ ਨੋਜਵਾਨਾਂ ਨੂੰ ਘਰ ਵਿੱਚ ਇੱਕ ਜੀਅ ਨੂੰ ਨੋਕਰੀ ਦਿੱਤੀ ਜਾਵੇਗੀ ਪਰ ਨੋਕਰੀ ਤੇ ਨਹੀਂ ਮਿਲੀ ਪਰ ਸਾਡੇ ਪੰਜਾਬ ਦੇ ਨੋਜਵਾਨਾਂ ਨੂੰ ਨਸ਼ੇ ਵੱਲ ਜਰੂਰ ਤੋਰ ਦਿੱਤਾ ਹੈ।ਉਹਨਾਂ ਕਿਹਾ ਕਿ ਆਮ ਲੋਕ ਆਪਣੇ ਅਜਾਦ ਉਮੀਦਵਾਰ ਨੂੰ ਵੋਟ ਪਾ ਪੰਜਾਬ ਦੀ ਸੱਤਾ ਉਹਨਾਂ ਦੇ ਹੱਥ ਦੇਣ ਰਵਾਇਤੀ ਪਾਰਟੀਆਂ ਨੂੰ ਤੁਸੀਂ ਬਹੁਤ ਮੌਕੇ ਦਿੱਤੇ ਹਨ।

  ਇਸ ਮੋਕੇ ਗਿਆਨੀ ਬਲਵਿੰਦਰ ਸਿੰਘ ਗੋਲਡੀ, ਪ੍ਧਾਨ ਅਕਾਸ਼ਦੀਪ,ਪ੍ਧਾਨ ਰਾਜਕੁਮਾਰ ਪ੍ਧਾਨ ਪੱਪੂ ਖਾਰਾ,ਪ੍ਧਾਨ ਮੀਤ ਸਰਾਲੀ ਮੰਡ  ਗੋਪੀ , ਵਰਿੰਦਰ ,ਬਾਬਾ ਨਸੀਬ , ਦਲਬੀਰ ਪ੍ਧਾਨ ਅਰਸ਼  ਜਸਬੀਰ, ਤਰਸੇਮ ਜਵੰਦਾ ਇਸ ਮੋਕੇ ਤਰਨਾ ਦਲ ਦੇ ਹੈਡ ਪ੍ਰਚਾਰਕ ਗਿਆਨੀ ਬਲਵਿੰਦਰ ਸਿੰਘ ਗੋਲਡੀ, ਪ੍ਧਾਨ ਅਕਾਸ਼ਦੀਪ,ਪ੍ਧਾਨ ਰਾਜਕੁਮਾਰ ਪ੍ਧਾਨ ਪੱਪੂ ਖਾਰਾ,ਪ੍ਧਾਨ ਮੀਤ ਸਰਾਲੀ ਮੰਡ  ਗੋਪੀ ,ਸੁਰਜੀਤ ਸਿੰਘ, ਬਲਜੀਤ,ਸਾਰਜ,ਚਾਨਣ, ਤਰਸੇਮ ਤਰਨਤਾਰਨ,ਬਲਜਿੰਦਰ ,ਵਰਿੰਦਰ ,ਬਾਬਾ ਨਸੀਬ , ਦਲਬੀਰ ਪ੍ਧਾਨ ਅਰਸ਼  ਜਸਬੀਰ, ਤਰਸੇਮ ਜਵੰਦਾ ਆਦਿ ਹਾਜਰ ਸਨ

Thursday, 21 October 2021

ਖੇਡਾਂ ਵਿੱਚ ਮੱਲ੍ਹਾ ਮਾਰਨ ਵਾਲੇ ਵਿਦਿਆਰਥੀਆ ਨੂੰ ਕੀਤਾ ਗਿਆ ਸਨਮਾਨਿਤ ।

 ਖੇਡਾਂ ਵਿੱਚ ਮੱਲ੍ਹਾ ਮਾਰਨ ਵਾਲੇ ਵਿਦਿਆਰਥੀਆ ਨੂੰ ਕੀਤਾ ਗਿਆ ਸਨਮਾਨਿਤ ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜਿਲ੍ਹਾ  ਤਰਨਤਾਰਨ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਮੁੰਡਾ ਪਿੰਡ ਵਿਖੇ ਖੇਡਾ ਕਰਵਾਈਆ ਗਈਆਂ ਇਹਨਾਂ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀ ਮਨਪ੍ਰੀਤ ਕੌਰ,ਗਗਨਦੀਪ ਕੌਰ, ਮਹਕਪ੍ਰੀਤ ਕੌਰ, ਜਸਲੀਨ ਕੌਰ, ਪੂਜਾ ਰਾਣੀ, ਕਾਜਲ, ਗੁਰਪ੍ਰੀਤ ਕੌਰ, ਤਰਨਪ੍ਰੀਤ ਕੌਰ, ਬਲਜੀਤ ਕੌਰ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਦੀਪਕ ਠੁਕਰਾਲ ਨੇ ਕਿਹਾ ਕਿ ਵਿਦਿਰਥੀਆ ਦੀ ਹਰ ਪੱਖੋਂ ਮੱਦਦ ਕੀਤੀ ਜਾਵੇਗ਼ੀ ਇਸ ਮੌਕੇ  ਉਹਨਾਂ ਨੇ ਕੋਚ ਨਿਰਮਲ ਸਿੰਘ ਦੀ ਸ਼ਲਾਘਾ ਕੀਤੀ ਇਸ ਮੌਕੇ ਮੈਡਮ ਨਿਸ਼ਾ ਰਾਣੀ, ਗੁਰਮਿੰਦਰ ਸਿੰਘ, ਅੰਗਰੇਜ ਕੁਮਾਰ, ਹਰਸ਼, ਜਸਬੀਰ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਅਮਨਦੀਪ ਕੌਰ, ਮਨਪ੍ਰੀਤ ਸਿੰਘ, ਮਨਪ੍ਰੀਤ ਕੌਰ ਤੇ ਕੋਚ ਨਿਰਮਲ ਸਿੰਘ ਮੁੰਡਾ ਪਿੰਡ ਹਾਜਰ ਸਨ।

Tuesday, 19 October 2021

ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 5 ਨਵੰਬਰ ਨੂੰ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ:- ਕਲਸੀ,ਦੋਆਬਾ , ਡੱਲ

 ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 5 ਨਵੰਬਰ ਨੂੰ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ:- ਕਲਸੀ,ਦੋਆਬਾ , ਡੱਲ

 ਖਾਲੜਾ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) 

ਪੂਰੇ ਦੇਸ਼ ਅੰਦਰ ਕਿਰਤੀ ਲੋਕਾਂ ਦੇ ਗੁਰੂ ਮੰਨੇ ਜਾਂਦੇ ਬਾਬਾ ਵਿਸ਼ਕਰਮਾ ਜੀ ਦਾ ਜਨਮ  5 ਨਵੰਬਰ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪੱਟੀ ਰੋਡ ਅੱਡਾ ਭਿਖੀਵਿੰਡ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ  ਸਮਾਗਮ ਮਨਾਇਆ ਜਾ ਰਿਹਾ ਹੈ। ਇਸਦੇ ਸਬੰਧ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਬਾਬਾ ਵਿਸ਼ਕਰਮਾ  ਕਮੇਟੀ  ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ ਗਈ ਜਿਸ ਦੌਰਾਨ ਸੰਬੋਧਨ ਕਰਦੇ ਹੋਏ ਗੁਰਮੇਜ ਸਿੰਘ ਕਲਸੀ ,ਹਰਬੰਸ ਸਿੰਘ ਦੋਆਬਾ ਨੇ ਕਿਹਾ ਬਾਬਾ ਵਿਸ਼ਵਕਰਮਾ ਸਭਾ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਮਿਤੀ 3 ਨਵੰਬਰ ਨੂੰ ਆਰੰਭ ਕੀਤੇ ਜਾਣਗੇ ਅਤੇ 5 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ  ਰਾਗੀ ਜਥਿਆਂ ਵੱਲੋਂ ਅਲਾਹੀ ਬਾਣੀ ਦਾ ਕੀਰਤਨ ਕੀਤਾ ਜਾਵੇਗਾ ਅਤਿ ਪ੍ਰਸਿੱਧ ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਜਾਵੇਗਾ । ਇਸ ਮੌਕੇ ਸਮਾਜ ਸੇਵਕ ਜੋਗਿੰਦਰ ਸਿੰਘ ਡੱਲ ਪਲਾਈਵੁੱਡ ਵਾਲੇ, ਠੇਕੇਦਾਰ ਵਿਰਸਾ ਸਿੰਘ, ਸਰਦਾਰ ਹਰਦੇਵ ਸਿੰਘ, ਸਵਰਾਜ ਏਜੰਸੀ ਵਾਲੇ, ਪਿਆਰਾ ਸਿੰਘ ਵਾਂ ਵਾਲੇ ਪੰਜਾਬ ਇੰਜੀ ਵਰਕਸ, ਗੁਰਪ੍ਰੀਤ ਸਿੰਘ ਗੋਪੀ, ਗੁਰਦੇਵ ਸਿੰਘ ਪਨੇਸਰ, ਪੂਰਨ ਸਿੰਘ, ਪ੍ਰਤਾਪ ਸਿੰਘ, ਭੋਲਾ ਸਿੰਘ ਭਿੱਖੀਵਿੰਡ, ਮਨਪ੍ਰੀਤ ਸਿੰਘ, ਰਿੰਕੂ ਕਲਸੀ,, ਸੁਖਬੀਰ ਸਿੰਘ ਸੁੱਖੀ, ਜੀਤ ਸਿੰਘ ਨਾਰਲੀ ਕਵੀਸ਼ਰ ਅਤੇ ਬਾਬਾ ਵਿਸ਼ਵਕਰਮਾ ਸਭਾ ਭਿੱਖੀਵਿੰਡ ਦੇ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਹਾਜ਼ਰੀ ਭਰੀ।

Thursday, 14 October 2021

ਕਿਸਾਨਾਂ ਨੂੰ ਇੱਕ ਹੋਰ ਮੁਸੀਬਤ ਪਾਉਣ ਲੱਗੀ ਸਰਕਾਰ ਅਸੀਂ ਕਰਦੇ ਹਾਂ ਇਸਦੀ ਨਿੰਦਾ।ਭੂਰਾ

 ਕਿਸਾਨਾਂ ਨੂੰ ਇੱਕ ਹੋਰ ਮੁਸੀਬਤ ਪਾਉਣ ਲੱਗੀ ਸਰਕਾਰ ਅਸੀਂ ਕਰਦੇ ਹਾਂ ਇਸਦੀ ਨਿੰਦਾ।ਭੂਰਾ


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਪੰਜਾਬ ਦੇ ਪਾਕਿਸਤਾਨ ਨਾਲ ਲਗਦੇ  ਸਰਹੱਦੀ ਖੇਤਰ ਛੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਆਏ ਦਿਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਹੀ ਬੀ ਐੱਸ ਐੱਫ ਦਾ ਏਰੀਆ 15 ਕਿਲੋਮੀਟਰ ਸੀ ਪਰ ਹੁਣ ਵਧਾ ਕਿ ਤਕਰੀਬਨ 50 ਕਿਲੋਮੀਟਰ ਕਰ ਦਿੱਤਾ ਹੈ । ਇਹਨਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਨੇ ਕਿਹਾ ਕੰਡਾ ਤਾਰ ਤੋਂ ਪਾਰਲੇ ਕਿਸਾਨਾਂ ਨੂੰ ਪਹਿਲਾਂ ਹੀ ਖੇਤੀ ਕਰਨ ਸਾਬੰਧੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ 1990  ਤੋਂ ਜਦ ਦੀ ਕੰਡਾ ਤਾਰ ਲੱਗੀ ਹੈ BSF ਦੀ ਨਫਰੀ ਦੀ ਬਹੁਤ ਜ਼ਿਆਦਾ ਕੰਮੀ ਰਹੀ ਹੈ ।ਅਫਸਰ ਜੋ ਮਰਜ਼ੀ ਕਹਿਣ ਪਰ ਇਹਨਾਂ ਕੋਲ ਬਾਰਡਰਾ ਦੀਆਂ ਪੋਸਟਾਂ ਤੇ ਜਵਾਨਾਂ ਦੀ ਕਮੀ ਬਹੁਤ ਜ਼ਿਆਦਾ ਹੈ । ਜੋ ਸਾਨੂੰ ਖੇਤੀ ਕਰਨ ਵਿਚ ਪਹਿਲਾਂ ਹੀ ਟਾਇਮ ਬਹੁਤ ਜ਼ਿਆਦਾ  ਟਾਈਮ ਘੱਟ ਮਿਲ਼ਦਾ ਹੈ

ਕਿਉਂਕਿ ਉਹੀ ਜਵਾਨ ਨਾਕੇ ਜਾਂਦਾ ਉਹੀ ਬਾਰਡਰ ਚੈਕਿੰਗ ਕਰਦਾ ਉਹੀ ਜਵਾਨ ਕਿਸਾਨਾਂ ਨਾਲ ਖੇਤੀ ਕਰਵਾਉਣ ਕਿਸਾਨ ਨਾਲ   ਕਿਸਾਨ ਗਾਰਡ ਜਾਂਦਾ ਉਸ ਜਵਾਨ ਨੇ ਜਦ ਸ਼ਾਮ ਨੂੰ ਫਿਰ ਨਾਕੇ ਤੇ ਜਾਂਣਾਂ ਹੁੰਦਾ ਤਾਂ ਉਹ ਕਿਸਾਨ ਨਾਲ ਜ਼ਬਰਦਸਤੀ ਕਰਦਾ ਕਿ ਤੁਸੀਂ ਛੇਤੀ ਕੰਡਾ ਤਾਰ ਤੋਂ ਪਿੱਛੇ ਜਾਉ ਕਿਉਂਕਿ ਮੈਂ ਸ਼ਾਮ ਨੂੰ ਫਿਰ ਨਾਕੇ ਤੇ ਜਾਂਣਾਂ  ਕਿਸਾਨ ਦਾ ਕੰਮ ਰਹਿਦਾ ਹੋਣ ਕਾਰਨ  ਕਿਸਾਨ ਦਾ ਅਤੇ ਬੀ ਐੱਸ ਐੱਫ ਜਾਵਨ ਨਾਲ   ਝਗੜਾ ਹੋਣ ਦਾ ਕਾਰਨ ਵੀ ਬਣਦਾ ਹੈ।ਇਸ  ਲਈ ਬੀ ਐੱਸ ਐੱਫ  ਨੇ ਜੇ ਆਪਣਾਂ ਏਰੀਆ ਵਧਾਉਣਾ ਤਾਂ ਨਫ਼ਰੀ ਵੀ ਵਧਾਉਣੀ ਚਾਹੀਦੀ ਹੈ ਕਿਉਂਕਿ ਕਿ ਕਿਸਾਨਾਂ ਨੂੰ ਪਹਿਲਾਂ ਹੀ ਖੇਤੀ ਕਰਨ ਵਿੱਚ ਬਹੁਤ  ਜ਼ਿਆਦਾ ਤੰਗੀ ਆਉਂਦੀ ਹੈ ।

ਨਵ ਨਿਯੁਕਤ ਇੰਨ: ਵੋ ਮੈਨ ਸੈੱਲ ਏ ਐਸ ਆਈ ਲਖਬੀਰ ਕੌਰ ਨੂੰ ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਵੱਲੋਂ ਜੀ ਆਇਆਂ ਆਖਿਆ।

 ਨਵ ਨਿਯੁਕਤ ਇੰਨ: ਵੋ ਮੈਨ ਸੈੱਲ ਏ ਐਸ ਆਈ ਲਖਬੀਰ ਕੌਰ ਨੂੰ ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਵੱਲੋਂ ਜੀ ਆਇਆਂ ਆਖਿਆ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਰੰਗਲਾ ਪੰਜਾਬ ਫ੍ਰੈਂਡਜ਼ ਕਲੱਬ ਭਿੱਖੀਵਿੰਡ ਵੱਲੋਂ  ਨਵ ਨਿਯੁਕਤ ਵੁਮੈਨ ਸੈੱਲ ਇੰਚਾਰਜ ਏ ਐੱਸ ਆਈ ਲਖਬੀਰ ਕੌਰ ਨੂੰ ਜੀ ਆਇਆਂ ਆਖਿਆ ਅਤੇ ਸਨਮਾਨਤ ਕੀਤਾ ਗਿਆ ।ਇਸ ਮੌਕੇ ਗੁਲਸ਼ਨ ਕੁਮਾਰ ਅਲਗੋਂ ,ਗੁਰਜੰਟ ਕਲਸੀ, ਬਿੱਟੂ ਦਿਆਲਪੁਰਾ, ਸੋਨੂੰ ਭਿੱਖੀਵਿੰਡ , ਸੱਤ ਨਰੈਣ ਭਿੱਖੀਵਿੰਡ ਨੇ ਸਾਂਝੇ ਤੌਰ ਤੇ ਕਿਹਾ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੈਡਮ ਲਖਵੀਰ ਕੌਰ ਜੀ ਨੇ ਭਿੱਖੀਵਿੰਡ ਵੁਮੈਨ ਸੈੱਲ ਦਾ ਅਹੁਦਾ ਸੰਭਾਲਿਆ  ਜਿਸ ਦੇ ਨਾਲ  ਧੀਆਂ ਭੈਣਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ  ਹੱਲ ਕਰਨ ਲਈ ਮੈਡਮ ਲਖਬੀਰ ਕੌਰ ਮਿਹਨਤ ਕਰਨਗੇ।ਆਪਣੇ ਕੰਮਕਾਰ ਅਤੇ ਈਮਾਨਦਾਰੀ ਨਾਲ ਹਰ ਇੱਕ ਦਾ ਦਿਲ ਜਿੱਤ ਲੈਣਗੇ ।ਇਸ ਮੌਕੇ ਏ ਐਸ ਆਈ ਮੈਡਮ ਲਖਵੀਰ ਕੌਰ ਨੇ ਵੀ ਫਰੈਂਡਜ਼ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ  ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਆਉਣ ਦੇਣਗੇ  ਅਤੇ ਹਰ ਫ਼ੈਸਲੇ ਨੂੰ ਨਿਰਪੱਖ ਕਰਨਗੇ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...