ਸਰਕਾਰੀ ਮਿਡਲ ਸਕੂਲ ਮੌੜ ਚੜੵਤ ਸਿੰਘ ਦੀ ਵਿਦਿਆਰਥਣ ਪਰਨੀਤ ਕੌਰ ਨੇ ਬਲਾਕ ਪੱਧਰੀ ਡਿਬੇਟ ਮੁਕਾਬਲੇ ਵਿੱਚ ਦੂਜੇ ਸਥਾਨ ਦੀ ਬਾਜ਼ੀ ਮਾਰੀ।
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ:) ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਨੋਡਲ ਅਫ਼ਸਰ ਪੑਿੰਸੀਪਲ ਸ. ਰਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਗਰਲਜ਼ ਸਕੂਲ ਮੌੜ ਮੰਡੀ ਦੇ ਵਿਹੜੇ ਵਿੱਚ ਪਰਾਲ਼ੀ ਸਾੜਨ ਕਾਰਨ ਵਾਤਾਵਰਨ 'ਤੇ ਪੈਣ ਵਾਲ਼ੇ ਬੁਰੇ ਪੑਭਾਵਾਂ ਸੰਬੰਧੀ ਬਲਾਕ ਪੱਧਰ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਤਹਿਤ ਹੋਏ ਡਿਬੇਟ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਮੌੜ ਚੜੵਤ ਸਿੰਘ ਦੀ ਵਿਦਿਆਰਥਣ ਪਰਨੀਤ ਕੌਰ ਨੇ ਡਿਬੇਟ ਮੁਕਾਬਲੇ ਵਿੱਚ ਦੂਜੇ ਸਥਾਨ ਦੀ ਬਾਜ਼ੀ ਮਾਰੀ। ਜੇਤੂ ਵਿਦਿਆਰਥਣ ਪਰਨੀਤ ਕੌਰ ਨੂੰ ਮੁਕਾਬਲੇ ਦੇ ਆਯੋਜਕਾਂ ਵੱਲੋਂ 7 ਸੌ ਰੁਪਏ ਨਕਦ ਰਾਸ਼ੀ ਅਤੇ ਸਨਮਾਨ- ਚਿੰਨੵ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਸਕੂਲ ਦੇ ਪੰਜਾਬੀ ਮਾਸਟਰ ਸ:ਬਲਕਰਨ ਸਿੰਘ ਕੋਟ ਸ਼ਮੀਰ ਨੇ ਪੱਤਰਕਾਰਾਂ ਨੂੰ ਦੱਸਦਿਆਂ ਕਿਹਾ ਕਿ ਸਕੂਲ ਵਿੱਚ ਸਿੱਖਣ-ਸਿਖਾਉਣ ਦਾ ਸੁਖਾਵਾਂ ਮਹੌਲ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਦੀ ਕੰਮ ਪੑਤੀ ਉਚੇਚੇ ਰੂਪ ਵਿੱਚ ਪੑਤੀਬੱਧਤਾ ਹੀ ਅਜਿਹੇ ਅਗਾਂਹਵਧੂ ਕਾਰਜਾਂ ਦਾ ਮੋਹਰਾ ਬਣਦੇ ਹਨ। ਉਹਨਾਂ ਦੱਸਿਆ ਕਿ ਸਕੂਲ ਦੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਪਰਨੀਤ ਕੌਰ ਦੀ ਇਸ ਮਾਣ-ਮੱਤੀ ਪੑਾਪਤੀ ਕਾਰਨ ਪੂਰੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ, ਮੁੱਖ ਅਧਿਆਪਕ ਸ: ਨਿਰਮਲ ਸਿੰਘ ਮੰਡੀ ਖੁਰਦ, ਮਿਸ ਨਿਧੀ ਸਾਇੰਸ ਅਧਿਆਪਕਾ, ਅਤੇ ਮੈਡਮ ਅਨੀਤਾ ਰਾਣੀ ਹਿੰਦੀ ਅਧਿਆਪਕਾ ਅਤੇ ਬਲਕਰਨ ਕੋਟ ਸ਼ਮੀਰ ਪੰਜਾਬੀ ਮਾਸਟਰ, ਗੁਰਪਿਆਰ ਸਿੰਘ ਕੰਪਿਊਟਰ ਅਧਿਆਪਕ , ਸਮੂਹ ਵਿਦਿਆਰਥੀ ਅਤੇ ਪਿੰਡ ਵਾਸੀਆਂ ਨੇ ਇਸ 'ਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।