Sunday, 9 January 2022

ਸ਼੍ਰੋਮਣੀ ਅਕਾਲੀ ਦਲ ਦੀ ਟੀਮ ਮਾੜੀ ਮੇਘਾ ਦੀ ਪ੍ਰੇਰਨਾ ਸਦਕਾ ਪਿੰਡ ਮਾੜੀ ਮੇਘਾ ਤੋਂ 60 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਹੋਏ ਸ਼ਾਮਲ:-

 ਸ਼੍ਰੋਮਣੀ ਅਕਾਲੀ ਦਲ ਦੀ ਟੀਮ ਮਾੜੀ ਮੇਘਾ ਦੀ ਪ੍ਰੇਰਨਾ ਸਦਕਾ ਪਿੰਡ ਮਾੜੀ ਮੇਘਾ ਤੋਂ 60 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਹੋਏ ਸ਼ਾਮਲ:-




ਖਾਲੜਾ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜਿੱਥੇ ਪੰਜਾਬ ਵਿੱਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਉੱਥੇ ਹੀ ਸਾਰੀਆਂ ਪਾਰਟੀਆਂ ਆਪੋ ਆਪਣੀ ਜ਼ੋਰ ਅਜ਼ਮਾਈ ਤੇ ਲੱਗੀਆਂ  ਹੋਈਆਂ ਹਨ  ਉਥੇ ਹੀ ਹਲਕਾ ਖੇਮਕਰਨ ਦੇ ਪਿੰਡ ਮਾੜੀ ਮੇਘਾ ਦੇ ਲਾਲ ਮਾਸੀਹ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਬਲ ਮਿਲਿਆ  ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਟੀਮ  ਸਾਬਕਾ ਸਰਪੰਚ ਗੁਰਸੇਵਕ ਸਿੰਘ ਬੱਬੂ,ਸੁਖਦੇਵ ਸਿੰਘ ਬਾਬੇਕੇ  ਸਾਬਕਾ ਸਰਪੰਚ, ਨਛੱਤਰ ਸਿੰਘ ਰਗੜੁੂ ਸਾਬਕਾ ਬਲਾਕ ਸੰਪਤੀ ਮੈਂਬਰ, ਰਮਨਦੀਪ ਸਿੰਘ ਸ਼ਾਹ ਸਾਬਕਾ ਪੰਚ, ਰਮਨਦੀਪ ਸਿੰਘ ਪ੍ਰਧਾਨ ਸਾਬਕਾ ਪੰਚ, ਬੱਬੂ ਸ਼ਾਹ ਆਈ ਟੀ ,ਦੇ ਯਤਨਾਂ ਸਦਕਾ ਕਾਂਗਰਸ ਪਾਰਟੀ ਨੂੰ ਛੱਡ ਕੇ 60 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ  ਇਸ ਮੌਕੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ  ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੂੰ  ਜੀ ਆਇਆਂ ਆਖਿਆ ਅਤੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਕੋਈ ਵੀ ਵਿਕਾਸ ਨਹੀਂ ਹੋਇਆ ਹੁਣ ਲੋਕ  ਧੜਾ ਧੜ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੋੜ ਰਹੇ ਹਨ ਜੋ ਕਿ ਵੱਡੀ ਜਿੱਤ ਵੱਲ ਵਧ ਰਿਹਾ ਹੈ ਅਤੇ ਲੋਕ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਾਉਣ ਜਾ ਰਹੇ ਹਨ।ਇਸ ਮੌਕੇ ਸਰਕਲ ਪ੍ਰਧਾਨ ਕਾਨ ਸਿੰਘ ਮਾਡ਼ੀਮੇਘਾ ਐਸ ਸੀ ਵਿੰਗ ਸ਼ਿੰਲਾਰਾ ਸਿੰਘ, ਨਿਰਵੈਲ ਸਿੰਘ ਪ੍ਰੀਤਮ ਸਿੰਘ ਗੁਲਜ਼ਾਰ ਸਿੰਘ ਗਾਗੀਆ ਰਾਜਾ ਰਗੜੋ ,ਪਲਵਿੰਦਰ ਸਿੰਘ ਭੌਰ , ਲਖਵਿੰਦਰ ਸਿੰਘ ਗਾਗੀਆ ਆਈ ਟੀ ਵਿੰਗ, ਸਲਵੰਤ ਸਿੰਘ ਸਾਬਕਾ ਮੈਂਬਰ ਮਹਿਲ ਸਿੰਘ ਸਾਬਕਾ ਮੈਂਬਰ ਪਰਮਜੀਤ ਸਿੰਘ ਪਰਗਟ ਸਿੰਘ , ਲਾਲ ਮਸੀਹ ਸਾਬਕਾ ਬਲਾਕ ਸੰਮਤੀ, ਮੈਂਬਰ ਮੇਜਰ ਸਿੰਘ ਫੌਜੀ ,ਲਖਵਿੰਦਰ ਸਿੰਘ ਵਪਾਰੀ ਬਲਕਾਰ ਸਿੰਘ ਅਮਰੀਕ ਸਿੰਘ ਬਾਬਾ ਬਿੰਦਰ ਸਿੰਘ ਪਲਵਿੰਦਰ ਸਿੰਘ ਸੁੱਖਾ ਸਿੰਘ ਜਥੇਦਾਰ  ਆਦਿ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜਿਆ  ।

Friday, 31 December 2021

ਲਈ ਨਵੇਂ ਡਾਕਟਰਾਂ ਦਾ ਪੈਨਲ ਕੀਤਾ ਸ਼ੁਰੂ।ਹੁਣ ਹੋਣਗੇ ਦਿਮਾਗੀ ਸੱਟ ਅਤੇ ਹੋਰ ਵੱਡੇ ਇਲਾਜ ਏਥੇ ਹੀ।

 ਅਨੰਦ ਹਸਪਤਾਲ ਭਿੱਖੀਵਿੰਡ ਵੱਲੋਂ ਨਵੇਂ ਸਾਲ ਤੇ ਇਲਾਕੇ ਦੀ ਸਹੂਲਤ ਲਈ ਨਵੇਂ ਡਾਕਟਰਾਂ ਦਾ ਪੈਨਲ ਕੀਤਾ ਸ਼ੁਰੂ।ਹੁਣ ਹੋਣਗੇ ਦਿਮਾਗੀ ਸੱਟ ਅਤੇ ਹੋਰ ਵੱਡੇ ਇਲਾਜ ਏਥੇ ਹੀ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਅਨੰਦ ਹਾਰਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਭਿੱਖੀਵਿੰਡ  ਦੇ ਡਾਕਟਰ ਨੀਰਜ ਮਲਹੋਤਰਾ ਨੇ ਸਮੂਹ ਇਲਾਕੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਨਵੇਂ ਸਾਲ ਤੇ ਇਲਾਕੇ ਦੀ ਸਹੂਲਤ ਲਈ ਨਵੇਂ ਡਾਕਟਰਾਂ ਦਾ ਪੈਨਲ ਕੀਤਾ ਸ਼ੁਰੂ ਗਿਆ ਹੈ।ਹੁਣ ਹੋਣਗੇ ਦਿਮਾਗੀ ਸੱਟ ,ਰੀੜ੍ਹ ਦੀ ਹੱਡੀ,ਗੰਭੀਰ ਸਿਰ ਦੀਆਂ ਸੱਟਾਂ ਅਤੇ ਹੋਰ ਵੱਡੇ ਇਲਾਜ ਏਥੇ ਹੀ ਹੋਣਗੇ ਹੁਣ ਕਿਸੇ ਲੋੜਵੰਦ ਮਰੀਜ ਨੂੰ ਅੰਮ੍ਰਿਤਸਰ ਦੇ ਵੱਡੇ ਹਸਪਤਾਲਾਂ ਚੋ ਜਾਣ ਦੀ ਲੋੜ ਨਹੀਂ ।ਉਹਨਾਂ ਕਿਹਾ ਕਿ ਸਾਡੇ ਸਟਾਫ ਵੱਲੋਂ ਮਰੀਜਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਸਾਬਕਾ ਫੌਜੀਆਂ ਦੇ ਇਲਾਜ ਫ੍ਰੀ ਕਾਰਡ ਤੋਂ ਇਲਾਵਾ ਹੋਰ ਵੀ ਸਰਕਾਰੀ ਮੈਡੀਕਲ ਕਾਰਡਾ ਉਪਰ ਫ੍ਰੀ ਇਲਾਜ ਦੀਆਂ ਸੁਵਧਾਵਾ ਹਨ ਓਹਨਾ ਕਿਹਾ ਕਿ ਸਾਡੇ ਮਾਹਿਰ ਡਾਕਟਰ ਗੁਰਜੀਤ ਸਿੰਘ ਮੈਡੀਕਲ ਅਫਸਰ, ਡਾ ਸੁਭਾਸ਼ ਮੈਡੀਕਲ ਅਫ਼ਸਰ ,ਡਾਕਟਰ ਗਗਨਦੀਪ ਕੌਰ ਮੈਡੀਕਲ ਅਫਸਰ , ਡਾ ਪ੍ਰਵੇਜ਼ ਸਿੰਘ  ਮੈਡੀਕਲ,  ਡਾ ਰਾਜਬੀਰ ਸਿੰਘ ਮੈਡੀਕਲ ਅਫ਼ਸਰ , ਡਾਕਟਰ ਜਤਿੰਦਰ ਮੈਡੀਕਲ ਅਫ਼ਸਰ ,ਡਾ ਪਰਵਿੰਦਰ ਸਿੰਘ ਮੈਡੀਕਲ ਅਫਸਰ  ਅਤੇ ਸਮੂਹ ਸਟਾਫ ਹਾਜਰ ਹਨ

Wednesday, 29 December 2021

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਪੁਲਿਸ ਤੇ ਕੀਤੀ ਗਲਤ ਟਿੱਪਣੀ ਨਾਲ ਆਮ ਲੋਕ ਹੋਏ ਦੁੱਖੀ:- ਗੁਲਸ਼ਨ ਅਲਗੋਂ।

 ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਪੁਲਿਸ ਤੇ ਕੀਤੀ ਗਲਤ ਟਿੱਪਣੀ ਨਾਲ ਆਮ ਲੋਕ ਹੋਏ ਦੁੱਖੀ:- ਗੁਲਸ਼ਨ ਅਲਗੋਂ। 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਪੁਲਿਸ ਤੇ ਕੀਤੀ ਪੈਂਟ ਗਿੱਲੀ ਵਾਲੀ ਟਿੱਪਣੀ ਬਹੁਤ ਹੀ ਗਲਤ ਅਤੇ ਨਿੰਦਣਯੋਗ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਦੇ ਸੀਨੀਅਰ ਆਗੂ ਗੁਲਸ਼ਨ ਅਲਗੋਂ ਨੇ ਕੀਤਾ ਉਹਨਾਂ ਕਿਹਾ 

ਨਵਜੋਤ ਸਿੱਧੂ ਦੇ ਦੋ ਵਾਰ ਇਸ ਟਿੱਪਣੀ ਨੂੰ ਦੁਹਰਾਉਣ ਕਾਰਨ ਇਹ ਹੋਰ ਵੀ ਮੰਦ ਭਾਗਾ ਹੈ

ਭਾਵੇਂ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਸਪੱਸ਼ਟੀਕਰਨ ਨਹੀਂ ਦਿੱਤਾ ਪਰ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਮੀਡੀਆ ਨੂੰ ਦਿੱਤੇ ਪ੍ਰਤੀਕਰਮ ਵਿਚ ਕਿਹਾ, ''ਅਸੀਂ ਸਾਰੇ ਪੁਲਿਸ ਫੋਰਸ ਦਾ ਸਨਮਾਨ ਕਰਦੇ ਹਾਂ,ਅਲਗੋਂ ਨੇ ਕਿਹਾ ਇਹ ਉਹੀ ਪੁਲਿਸ ਹੈ ਜੋ ਲੋਕਡਾਉਨ ਦੌਰਾਨ ਲੋਕਾਂ ਦੇ ਘਰਾਂ ਚੋ ਰਾਸ਼ਨ  ਪੁਚਾ ਕਿ ਆਪ ਭੁੱਖੀ ਹੀ ਡਿਊਟੀ ਕਰਦੀ ਰਹੀ ਅਤੇ ਆਪਣੀ ਜਾਨ ਤਲੀ ਤੇ ਧਰਕੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ। ਜੇ ਅੱਜ ਵੀ ਇਹਨਾਂ ਦੀ ਡਿਊਟੀ ਦੀ ਗੱਲ ਕਰੀਏ ਤਾਂ ਕਈ ਕਈ ਘੰਟੇ ਡਿਊਟੀ ਦੇ ਕਿ ਇਹ ਖੁਦ ਨੀਂਦ ਪੂਰੀ ਨਾ ਹੋਣ ਕਰਨ ਕਾਰਨ ਕਈ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਜੋ ਇਹਨਾਂ ਦੀ ਦੇਸ਼ ਭਗਤੀ ਦਾ ਸਬੂਤ ਹੈ

Sunday, 26 December 2021

ਆਮ ਆਦਮੀ ਦੀ ਟਿੱਕਟ ਮਿਲਣ ਤੇ ਸਰਵੰਨ ਸਿੰਘ ਧੁੰਨ ਨੂੰ ਵਧਾਈ ਦੇਣ ਪੁਹੰਚੇ ,ਡ ਰਣਜੀਤ ਸਿੰਘ ਡੱਲ ਅਤੇ ਹੋਰ ਵਰਕਰ।

 ਆਮ ਆਦਮੀ ਦੀ ਟਿੱਕਟ ਮਿਲਣ ਤੇ ਸਰਵੰਨ ਸਿੰਘ ਧੁੰਨ ਨੂੰ ਵਧਾਈ ਦੇਣ ਪੁਹੰਚੇ ,ਡ ਰਣਜੀਤ ਸਿੰਘ ਡੱਲ ਅਤੇ ਹੋਰ ਵਰਕਰ।




ਖਾਲੜਾ (ਜਗਜੀਤ ਸਿੰਘ ਡੱਲ, ਭੁੱਲਰ) ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾ ਚੁੱਕੇ  ਸਰਦਾਰ ਸਰਵਨ ਸਿੰਘ ਧੁੰਨ ਨੂੰ ਜਿੱਥੇ ਹਲਕਾ ਖੇਮਕਰਨ ਤੋਂ ਚਾਰੇ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਹਨ ਉਥੇ ਹੀ  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਡਾ ਰਣਜੀਤ ਸਿੰਘ ਜੀਤੂ ਡੱਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ  ਧੁੰਨ ਨੂੰ ਵਧਾਈ ਦੇ ਕੇ ਮੂੰਹ ਮਿੱਠਾ ਕਰਵਾਇਆ।ਅਤੇ  ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਜੁਝਾਰੂ ਅਤੇ ਇਮਾਨਦਾਰ ਲੀਡਰ ਸ ਸਰਵਨ ਸਿੰਘ ਧੁੰਨ ਨੂੰ  ਵੱਡੀ ਜਿੱਤ ਪ੍ਰਾਪਤ ਹੋਏਗੀ ਇਹ ਉਨ੍ਹਾਂ ਦਾ ਪਿਆਰ ਅਤੇ ਲੋਕਾਂ ਵਿੱਚ ਵਿਚਰਨ  ਕਰਕੇ ਹੀ ਸੰਭਵ ਹੋਏਗਾ ਇਸ ਤੋਂ ਇਲਾਵਾ ਸਮੂਹ  ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ  ਸਰਦਾਰ ਸਰਵਨ ਸਿੰਘ ਧੁੰਨ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਇਸ ਮੌਕੇ ਉਨ੍ਹਾਂ ਨਾਲ  ਸੀਨੀਅਰ ਆਮ ਆਦਮੀ ਪਾਰਟੀ ਲੀਡਰ ਸਰਵਣ ਸਿੰਘ ਡੱਲ  ਸਕੱਤਰ ਸਿੰਘ ਡੱਲ ,ਅੰਗਰੇਜ਼ ਸਿੰਘ ਡੱਲ,ਹਰਜਿੰਦਰ ਸਿੰਘ ਡੱਲ,ਲਖਵਿੰਦਰ ਸਿੰਘ ਫੌਜੀ,ਜਰਨੈਲ ਸਿੰਘ ਸਿੰਘ ਫੌਜੀ, ਪੂਰਨ ਸਿੰਘ, ਜਸਕਰਨ ਸਿੰਘ, ਗੁਰਵਿੰਦਰ ਸਿੰਘ ਬਲਵਿੰਦਰ ਸਿੰਘ, ਗੁਰਦੇਵ ਸਿੰਘ ਡੱਲ ਆਦਿ ਹਾਜਰ ਸਨ।

Friday, 24 December 2021

ਹਲਕਾ ਖੇਮਕਰਨ ਤੋਂ ਸਰਵਨ ਸਿੰਘ ਧੁੰਨ ਨੂੰ ਆਮ ਆਦਮੀ ਪਾਰਟੀ ਦੀ ਟਿੱਕਟ ਮਿਲਣ ਤੇ ਲੱਖ ਲੱਖ ਵਧਾਈ:- ,ਗੁਲਸ਼ਨ, ਬਾਜ,ਰਣਜੀਤ, ਸਰਵਣ।

 ਹਲਕਾ ਖੇਮਕਰਨ ਤੋਂ ਸਰਵਨ ਸਿੰਘ ਧੁੰਨ ਨੂੰ ਆਮ ਆਦਮੀ ਪਾਰਟੀ ਦੀ ਟਿੱਕਟ ਮਿਲਣ ਤੇ ਲੱਖ ਲੱਖ ਵਧਾਈ:- ,ਗੁਲਸ਼ਨ, ਬਾਜ,ਰਣਜੀਤ, ਸਰਵਣ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਹਲਕਾ ਖੇਮਕਰਨ ਤੋਂ ਸਰਵਨ ਸਿੰਘ ਧੁੰਨ ਨੂੰ ਟਿਕਟ ਮਿਲਣ ਤੇ ਜਿੱਥੇ ਹਰ ਵਰਕਰ ਨੇ ਲੱਖ ਲੱਖ ਵਧਾਈ ਦਿੱਤੀ ਉਥੇ ਹੀ  ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਵੀ ਧੰਨਵਾਦ ਕੀਤਾ ਗਿਆ ।ਇਸ ਮੌਕੇ ਗੁਲਸ਼ਨ ਅਲਗੋਂ ਬਾਜ ਸਿੰਘ ਵੀਰਮ ਰਣਜੀਤ ਸਿੰਘ ਡੱਲ,ਸਰਵਣ ਸਿੰਘ ਡੱਲ ਸੀਨੀਅਰ ਆਮ ਆਦਮੀ ਪਾਰਟੀ ਦੇ  ਵਰਕਰਾਂ ਵੱਲੋਂ ਸ ਸਰਵਨ ਸਿੰਘ ਧੁੰਨ ਨੂੰ ਟਿਕਟ ਮਿਲਣ ਤੇ ਸਰਵੰਨ ਸਿੰਘ ਧੁੰਨ ਨੂੰ ਅਤੇ  ਪੂਰੇ ਇਲਾਕੇ ਨੂੰ ਲੱਖ ਲੱਖ ਵਧਾਈ ਦਿੱਤੀ  ਇਸ ਮੌਕੇ ਸੀਨੀਅਰ ਵਰਕਰਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇਕ ਵੱਡੀ ਸ਼ੀਟ ਹੈ  ਅਤੇ ਇਸ ਨੂੰ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਸਰਵਨ ਸਿੰਘ ਧੁੰਨ ਹੀ ਫਤਿਹ ਕਰ ਕੇ  ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾ ਸਕਦੇ ਹਨ ਅਤੇ ਪਾਰਟੀ ਵੱਲੋਂ ਲਿਆ ਗਿਆ ਇਹ ਫ਼ੈਸਲਾ ਸ਼ਲਾਘਾਯੋਗ ਅਤੇ ਬਹੁਤ ਵਧੀਆ ਹੈ।

Sunday, 12 December 2021

ਲਵ ਸੰਧੂ ਮਰਗਿੰਦਪੁਰਾ ਐਸ ਓ ਆਈ ਮਾਝਾ ਜੋਨ ਦੇ ਜਰਨਲ ਸਕੱਤਰ ਬਣੇ। ਸਮੁੱਚੀ ਲੀਡਰਸ਼ਿਪ ਦਾ ਕੀਤਾ ਧੰਨਵਾਦ

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਸ਼੍ਰੋਮਣੀ ਅਕਾਲੀ ਦਲ ਦੀ ਨੌਜਵਾਨ ਬੌਡੀ ਐਸ ਓ ਆਈ ਦੇ ਮਾਝਾ ਜ਼ੋਨ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਵੱਲੋਂ  ਟੀਮ ਵਿੱਚ ਵਾਧਾ ਕਰਦੇ ਹੋਏ  ਲਵ ਸੰਧੂ ਪਿੰਡ ਮਰਗਿੰਦਪੁਰਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਨਿਯੁਕਤੀ ਤੋਂ ਬਾਅਦ  ਲਵ ਸੰਧੂ ਵੱਲੋਂ  ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਸੰਦੀਪ ਸਿੰਘ ਸੁੱਗਾ ਪੀ ਏ ਵਲਟੋਹਾ,ਅਮਰਬੀਰ ਸਿੰਘ ਮਰਗਿੰਦਪੁਰਾ,ਸਰਪੰਚ ਹਰਜੀਤ ਬਲ੍ਹੇਰ,ਗੁਰਮਾਨ ਸਿੰਘ ਸਿੱਧਵਾਂ,ਸਰਪੰਚ ਜਿੰਦਾ ਭਿੱਖੀਵਿੰਡ,ਵਿਨੈ ਮਲਹੋਤਰਾ,ਹੀਰਾ ਸਿੰਘ ਜਮਾਲਪੁਰਾ, ਜਸਕਰਨ ਚੱਠੂ ,ਗੁਰਭੇਜ ਭੰਡਾਲ,ਕਰਨਦੀਪ ਭਿੱਖੀਵਿੰਡ,ਮਨਪ੍ਰੀਤ ਸਿੱਧਵਾਂ,ਨਿਸ਼ਾਨ ਰਾਜੋਕੇ,ਮਹਿੰਦਰ ਬਹਾਦਰ ਨਗਰ,ਆਦਿ ਮੌਜੂਦ ਸਨ।

ਜਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਦਾ ਇਲਾਕੇ ਭਰ ਦੇ ਲੋਕਾਂ ਵੱਲੋਂ, ਕਿਸਾਨੀ ਮੋਰਚਾ ਜਿੱਤ ਕਿ ਆਉਣ ਤੇ ਭਰਵਾਂ ਸਵਾਗਤ।

 ਜਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਦਾ ਇਲਾਕੇ ਭਰ ਦੇ ਲੋਕਾਂ ਵੱਲੋਂ, ਕਿਸਾਨੀ ਮੋਰਚਾ ਜਿੱਤ ਕਿ ਆਉਣ ਤੇ ਭਰਵਾਂ ਸਵਾਗਤ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਜਿੱਥੇ ਕਿਸਾਨੀ ਦੀ ਜਿੱਤ ਕਦੇ ਕੋਹਾਂ ਦੂਰ ਲੱਗਦੀ ਸੀ ਉੱਥੇ ਹੀ ਕਿਸਾਨਾਂ ਦੇ ਹੌਸਲੇ ਜਜ਼ਬੇ ਅਤੇ ਕੁਰਬਾਨੀਆਂ ਨੇ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਤਾ ਉੱਥੇ ਹੀ ਸਮੂਹ ਵਰਗ ਵੱਲੋਂ ਦਿੱਤੇ ਆਪਣੇ ਸਹਿਯੋਗ ਨੇ ਇੱਕ ਹੋਰ ਇਤਿਹਾਸ ਲਿਖ ਦਿੱਤਾ ,ਇਸ ਅੰਦੋਲਨ ਦੀ ਫਤਿਹ ਦੀ ਖੁਸ਼ੀ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਨੂੰ ਉਹਨਾਂ ਦੇ ਜਿਲ੍ਹੇ ਵਿੱਚ ਜਿੱਤ ਦੀ ਖੁਸ਼ੀ ਲੈ ਕਿ ਆਉਣ ਉਪਰੰਤ ਕਿਸਾਨਾਂ ਮਜ਼ਦੂਰਾਂ ਅਤੇ ਦੁਕਾਨਾਂਦਾਰਾ ਅਤੇ ਹੋਰ ਸਮੂਹ ਵਰਗ ਨੇ ਲੱਡੂ ਵੰਡ ਕਿ ਅਤੇ ਗਲ ਵਿੱਚ ਪਿਆਰ ਦੇ ਹਾਰ ਪਾ ਕਿ ਸਵਾਗਤ ਕੀਤਾ ਅਤੇ ਛੋਟੇ ਬੱਚਿਆਂ ਤੋਂ ਲੈ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਵੱਲੋਂ ਖੁਸ਼ੀ ਵਿੱਚ ਸਵਾਗਤ ਕਰਕੇ ਇਸਦੇ ਜਜ਼ਬੇ ਅਤੇ ਹੌਂਸਲੇ ਨੂੰ ਬੁਲੰਦ ਕੀਤਾ ਇਸ ਮੌਕੇ ਗੁਰਸਾਬ ਸਿੰਘ ਨੇ ਕਿਹਾ ਕਿ

390 ਦਿਨਾਂ ਦੀ ਅਣਥੱਕ ਮਿਹਨਤ ਸਦਕਾ ਦਿੱਲੀ ਫ਼ਤਿਹ ਦੀਆਂ ਸਮੂੰਹ ਸਿੱਖ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਨਿਸ਼ਚਾ ਪੱਕਾ ਸੀ ਹੌਸਲੇ ਬੁਲੰਦ ਸੀ ਜਿੱਤ ਯਕੀਨੀ ਸੀ ਦਿਲ ਵਿੱਚ ਜਜ਼ਬਾ ਸੀ ਜਾਗਦੀਆਂ ਜ਼ਮੀਰਾਂ ਅਤੇ ਸਾਫ਼ ਨੀਤ ਲੈ ਕੇ ਆਏ ਸੀ ਵਾਹਿਗੁਰੂ ਨੇ ਜਿੱਤ ਤੇ ਮੋਹਰ ਲਾ ਦਿੱਤੀ ਅੱਜ ਓਹਨਾ ਨੇ ਸਮੂਹ ਵਰਗ ਅਤੇ ਬਾਹਰ ਬੈਠੇ ਕਿਸਾਨੀ ਹਿਤੈਸ਼ੀਆਂ ਦਾ ਵੀ ਧੰਨਵਾਦ ਕੀਤਾ ਤੇ ਲੋਕਾਂ ਨੂੰ ਵਧਾਈ ਦਿੱਤੀ ਤੇ ਦਿੱਲੀ ਵਿੱਚ ਕਿਸਾਨੀ ਸੰਘਰਸ਼ ਦੇ ਭੇਂਟ ਚੜ੍ਹੇ ਯੋਧਿਆਂ ਨੂੰ ਵੀ ਯਾਦ ਕੀਤਾ ਦੇਖੋ ਤਸਵੀਰਾਂ ਵਿੱਚ ਕਿਸ ਤਰਾਂ ਗੁਰਸਾਬ ਸਿੰਘ ਦਾ ਡੱਲ ਦਾ ਪਿੰਡ ਪੁੱਜਣ ਤੇ ਲੋਕਾਂ ਸਵਾਗਤ ਕੀਤਾ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...