5 ਮਈ ਨੂੰ ਡੀ ਸੀ ਦਫਤਰ ਵਿਖੇ ਲੱਗੇਗਾ ਧਰਨਾ- ਮਾਣੋਚਾਹਲ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਭਿੱਖੀਵਿੰਡ ਜ਼ੋਨ ਦੀ ਮੀਟਿੰਗ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਪੂਹਲਾ ਵਿਖੇ ਹੋਈ । ਇਸ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਤਰਨਤਾਰਨ ਜਿਲ੍ਹੇ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਹਾਜ਼ਿਰ ਹੋਏ । ਇਸ ਮੌਕੇ ਉਹਨਾ ਕਿਸਾਨਾ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚੁੱਪ ਚਪੀਤੇ ਡੀ ਏ ਪੀ ਖਾਦ ਦੀ ਬੋਰੀ ਪਿੱਛੇ ਲਗਭਗ 150 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਜੋ ਇਸ ਮਹਿੰਗਾਈ ਦੇ ਦੌਰ ਵਿੱਚ ਕਿਸਾਨਾ ਲਈ ਮਾਰੂ ਸਾਬਿਤ ਹੋਵੇਗਾ ਜਿਸਨੂੰ ਤੁਰੰਤ ਵਾਪਿਸ ਲਿਆ ਜਾਵੇ। ਇਸ ਮੌਕੇ ਬੋਲਦਿਆ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਦੱਸਿਆ ਕਿ ਇਸ ਵਾਰੀ ਕਣਕ ਦਾ ਝਾੜ ਘਟਣ ਨਾਲ ਕਿਸਾਨਾ ਨੂੰ 6 ਤੋ 8 ਕੁਵਿੰਟਲ ਦਾ ਨੁਕਸਾਨ ਝੱਲਣਾ ਪਿਆ ਹੈ ਜਿਸਦਾ ਬਣਦਾ ਮੁਆਵਜਾ ਲੈਣ ਸਬੰਧੀ 5 ਮਈ ਨੂੰ ਡੀ ਸੀ ਦਫਤਰ ਤਰਨਤਾਰਨ ਵਿਖੇ ਧਰਨਾ ਲਗਾਇਆ ਜਾਵੇਗਾ । ਇਸ ਧਰਨੇ ਵਿੱਚ ਬੁਰੀ ਤਰ੍ਹਾ ਪ੍ਰਭਾਵਿਤ ਬਿਜਲੀ ਸਪਲਾਈ ਸਬੰਧੀ ਤੇ ਨਹਿਰੀ ਪਾਣੀ ਦੇ ਮਸਲੇ ਸਬੰਧੀ ਵੀ ਪ੍ਰਸਾਸਾਨ ਨਾਲ ਗੱਲਬਾਤ ਕਰਕੇ ਲੋਕਾ ਨੂੰ ਆ ਰਹੀਆ ਮੁਸ਼ਕਲਾ ਨੂੰ ਹੱਲ ਕਰਵਾਇਆ ਜਾਵੇਗਾ । ਜਿਸ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸਾਮਿਲ ਹੋਣਗੇ। ਇਸ ਮੌਕੇ ਰਣਜੀਤ ਸਿੰਘ ਚੀਮਾ,ਪੂਰਨ ਸਿੰਘ ਮੱਦਰ, ਹੀਰਾ ਸਿੰਘ ਪਹਿਲਵਾਨ, ਮੇਹਰ ਸਿੰਘ ਮੱਦਰ,ਨਿਸ਼ਾਨ ਸਿੰਘ ਮਾੜੀਮੇਘਾ, ਮਾਨ ਸਿੰਘ ਮਾੜੀਮੇਘਾ, ਬਲਵਿੰਦਰ ਸਿੰਘ ਵਾੜਾ ਠੱਠੀ , ਬਲਵੀਰ ਸਿੰਘ ਜਥੇਦਾਰ, ਬਚਿੱਤਰ ਸਿੰਘ ਨਵਾਪਿੰਡ, ਕੰਵਲਜੀਤ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਪਹੂਵਿੰਡ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਬਲਦੇਵ ਸਿੰਘ ਉੱਦੋਕੇ, ਰੇਸ਼ਮ ਸਿੰਘ ਉੱਦੋਕੇ,ਨਿਰਵੈਲ ਸਿੰਘ ਚੇਲਾ, ਪ੍ਰਤਾਪ ਸਿੰਘ ਚੂੰਘ, ਗੁਰਨਾਮ ਸਿੰਘ ਮੱਖੀ ਕਲ੍ਹਾ, ਜਗਜੀਤ ਸਿੰਘ ਮੱਲੀ, ਸੁਖਦੇਵ ਸਿੰਘ ਮੱਲੀ, ਹਰਭਜਨ ਸਿੰਘ ਵਾ,ਅੰਗਰੇਜ਼ ਸਿੰਘ ਵਾ,ਜਸਵੰਤ ਸਿੰਘ ਨਵਾਪਿੰਡ, ਨਿਸਾਨ ਸਿੰਘ ਮਨਾਵਾ, ਪਾਲ ਸਿੰਘ ਮਨਾਵਾ, ਜੁਗਰਾਜ ਸਿੰਘ ਸਾਧਰਾ, ਅਜਮੇਰ ਸਿੰਘ ਸਾਧਰਾ, ਹਰਭਜਨ ਸਿੰਘ ਚੱਕ ਬਾਹਬਾ, ਜਰਨੈਲ ਸਿੰਘ ਕੱਚਾਪੱਕਾ, ਅਜਮੇਰ ਸਿੰਘ ਕੱਚਾਪੱਕਾ, ਗੁਰਚਰਨ ਸਿੰਘ ਮਰਗਿੰਦਪੁਰਾ, ਰਣਜੀਤ ਸਿੰਘ ਮਰਗਿੰਦਪੁਰਾ, ਬਿੱਕਰ ਸਿੰਘ ਮੱਖੀ ਕਲ੍ਹਾ, ਜੱਸਾ ਸਿੰਘ ਮੱਖੀ ਕਲ੍ਹਾ, ਦਿਲਬਾਗ ਸਿੰਘ ਵੀਰਮ, ਸੁਰਜੀਤ ਸਿੰਘ ਵੀਰਮ , ਸੁਖਚੈਨ ਸਿੰਘ ਡਲੀਰੀ, ਗੁਰਜੰਟ ਸਿੰਘ ਡਲੀਰੀ ਆਦਿ ਕਿਸਾਨ ਹਾਜਰ ਸਨ ।