Friday, 6 May 2022

ਪੱਟੀ ਥਾਣਾ ਸਦਰ ਪੁਲਿਸ ਨੇ ਪਿੰਡ ਸਭਰਾ ਤੋਂ ਇੱਕ ਵਿਅਕਤੀ ਨੂੰ 18750 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਕਰ ਕੀਤਾ ਗ੍ਰਿਫਤਾਰ ।

 ਪੱਟੀ ਥਾਣਾ ਸਦਰ ਪੁਲਿਸ ਨੇ ਪਿੰਡ ਸਭਰਾ ਤੋਂ ਇੱਕ ਵਿਅਕਤੀ ਨੂੰ 18750 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਕਰ ਕੀਤਾ ਗ੍ਰਿਫਤਾਰ ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਪੱਟੀ ਥਾਣਾ ਸਦਰ ਪੁਲਿਸ  ਏ ਐਸ ਆਈ ਮਲਕੀਤ ਸਿੰਘ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਗਸਤ ਦੇ ਸੰਬੰਧ ਵਿੱਚ ਚੌਕੀ ਸਭਰਾ ਤੋਂ ਪਿੰਡ ਕੁੱਤੀ ਵਾਲਾ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਘੁਲੇਵਾਲਾ ਟਾਵਰ ਕੋਲ ਪੁੱਜੀ ਇਕ ਵਿਅਕਤੀ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸ ਪਾਸੋਂ 18750 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਹੋਈ ਉਕਤ ਵਿਅਕਤੀ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ ਕਾਲੀ ਪੁੱਤਰ ਜੋਗਾ ਸਿੰਘ ਵਾਸੀ ਨਵਾਂ ਕਿਲਾ ਸਭਰਾ ਹੋਈ ਜਿਸ ਤੇ ਥਾਣਾ ਸਦਰ ਪੁਲਿਸ ਨੇ ਮੁਕਦਮਾ ਦਰਜ ਕਰ ਲਿਆ ਹੈ

ਥਾਣਾ ਸਦਰ ਪੱਟੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਣੇ ਇੱਕ ਔਰਤ ਨੂੰ ਕੀਤਾ ਕਾਬੂ

 ਥਾਣਾ ਸਦਰ ਪੱਟੀ ਪੁਲਿਸ  ਨੇ ਭਾਰੀ ਮਾਤਰਾ ਵਿੱਚ  ਨਸ਼ੀਲੇ ਪਦਾਰਥਾਂ ਸਣੇ ਇੱਕ ਔਰਤ ਨੂੰ ਕੀਤਾ ਕਾਬੂ  



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਥਾਣਾ ਸਦਰ ਪੱਟੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦ ਮੁਖਬਰ ਖਾਸ ਦੀ ਇਤਲਾਹ ਤੇ ਇਕ ਔਰਤ ਦੇ ਘਰ ਛਾਪਾਮਾਰੀ ਦੌਰਾਨ ਇੱਕ ਸੌ ਪੰਜ ਗ੍ਰਾਮ ਹੈਰੋਇਨ ਅਤੇ ਤਿੱਨ ਸੌ ਦੱਸ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ  ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਪੁਲਿਸ ਚੌਕੀ ਸਭਰਾ ਦੇ ਇੰਚਾਰਜ ਐੱਸ ਆਈ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਕੋਟ ਬੁੱਢਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਜੀਤ  ਕੌਰ ਜੋ ਕਿ ਕੋਟ ਬੁੱਢੇ ਅਤੇ ਤੂਤਾਂ ਦੀਆਂ ਬਹਿਕਾਂ ਤੇ ਰਹਿੰਦੀ ਹੈ ਜੋ ਆਪਣੇ ਘਰ ਵਿਚ ਨਸ਼ੇ ਦਾ ਕਾਰੋਬਾਰ ਕਰਦੀ ਹੈ ਜੇ ਹੁਣੇ ਰੇਡ ਕੀਤੀ ਜਾਵੇ ਤਾਂ ਉਕਤ ਔਰਤ ਦੇ ਘਰੋਂ ਨਸ਼ੀਲੇ ਪਦਾਰਥ ਬਰਾਮਦ ਹੋ ਸਕਦੇ ਹਨ ਏ ਐੱਸ ਆਈ ਨੇ ਕਿਹਾ ਕਿ  ਮੁਖਬਰ ਖਾਸ ਦੀ ਇਤਲਾਹ ਤੇ ਮਹਿਲਾ ਪੁਲੀਸ ਦੇ ਨਾਲ ਉਕਤ ਔਰਤ ਦੇ ਘਰ ਰੇਡ ਕਰਨ ਤੇ ਇਸ ਕੋਲੋਂ ਇੱਕ ਸੌ ਪੰਜ ਗ੍ਰਾਮ ਹੈਰੋਇਨ ਅਤੇ ਤਿੱਨ ਸੌ ਦੱਸ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਤੇ ਮਾਮਲਾ ਦਰਜ ਕਰ ਲਿਆ ਗਿਆ  ਐੱਸ ਆਈ ਨੇ ਕਿਹਾ ਕਿ ਉਕਤ ਔਰਤ ਦੇ ਅੱਗੇ ਵੀ ਨਸ਼ੀਲੀਆਂ ਗੋਲੀਆਂ ਵੇਚਣ ਦੇ ਮਾਮਲੇ ਦਰਜ ਹਨ ਅਤੇ ਹੁਣ ਇਸ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਔਰਤ ਨਸ਼ੀਲੇ ਪਦਾਰਥ  ਕਿੱਥੋਂ ਲਿਆ ਕੇ ਅੱਗੇ ਵੇਚਦੀ ਹੈ।

Thursday, 5 May 2022

ਪਿਛਲੇ ਸਮੇਂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰਾਦਰੀਆਂ ਅਤੇ ਚੋਰੀ ਹੋਏ ਪਾਵਨ ਸਰੂਪਾਂ ਦਾ ਇਨਸਾਫ਼ ਲੈਣ ਲਈ 20 ਨੂੰ ਦਿੱਤਾ ਜਾਏਗਾ ਮੰਗ ਪੱਤਰ:-ਧਾਰਮਿਕ ਜਥੇਬੰਦੀਆਂ।

 ਪਿਛਲੇ ਸਮੇਂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰਾਦਰੀਆਂ ਅਤੇ ਚੋਰੀ ਹੋਏ ਪਾਵਨ ਸਰੂਪਾਂ ਦਾ ਇਨਸਾਫ਼ ਲੈਣ ਲਈ 20 ਨੂੰ ਦਿੱਤਾ ਜਾਏਗਾ ਮੰਗ ਪੱਤਰ:-ਧਾਰਮਿਕ ਜਥੇਬੰਦੀਆਂ।




ਤਰਨ ਤਾਰਨ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਗੁਰਦੁਆਰਾ ਸੰਤੋਖਸਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ  ਨਿਰਾਦਰੀਆਂ  ਅਤੇ ਪਾਵਨ ਸਰੂਪ ਜੋ ਕਿ ਚੋਰੀ ਕੀਤੇ ਗਏ ਸਨ ਜਿਨ੍ਹਾਂ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਚੱਲ ਰਿਹਾ ਪਿਛਲੇ ਸਮੇਂ ਦੌਰਾਨ  ਸਰਕਾਰ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਚਿੰਨ੍ਹ ਲੱਗਾ ਹੈ ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ  ਪਿੰਡ ਬੁਰਜ ਜਵਾਹਰ ਸਿੰਘ ਵਾਲਾ ,ਕਲਿਆਣ ਅਤੇ ਸ਼੍ਰੋਮਣੀ ਕਮੇਟੀ ਇਹਨਾਂ ਤਿੰਨ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਹਨ ਜਿਨ੍ਹਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਪਰ ਸਿੱਖ ਕੌਮ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਜਿਸ ਦੇ ਰੋਸ ਵਜੋਂ ਸਮੂਹ ਜਥੇਬੰਦੀਆਂ ਵੱਲੋਂ  ਵੀਹ ਪੰਜ ਦੋ ਹਜਾਰ ਬਾਈ ਦਿਨ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਯਾਦ ਪੱਤਰ ਚੰਡੀਗੜ੍ਹ ਵਿਖੇ ਦਿੱਤਾ ਜਾਏਗਾ  ਅਤੇ ਉਨ੍ਹਾਂ ਸਾਰੀ ਹੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਮਿਤੀ 20 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਚਰਨਾਂ ਚੋ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਗੋਲਡਨ ਗੇਟ ਵਿਖੇ ਨੌਂ ਵਜੇ ਇਕੱਠੇ ਹੋ ਕੇ ਤੁਰਨਾ ਹੈ ਸਾਰੀ ਸੰਗਤ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਯਕੀਨੀ ਬਣਾਵੇ  ਤਾਂ ਜੋ ਨਵੀਂ ਸਰਕਾਰ ਨੂੰ ਇਕ ਯਾਦ ਪੱਤਰ ਦੇ ਕੇ ਚੇਤਾ ਕਰਵਾਇਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ  ਗੁਰੂ ਦੀਆਂ ਸੰਗਤਾਂ ਨੂੰ ਇਨਸਾਫ ਦਿਵਾਉਣ ਵਿਚ ਸਰਕਾਰ ਮਦਦ ਕਰੇ  ਇਸ ਮੌਕੇ ਭਾਈ ਅਮਰੀਕ ਸਿੰਘ ਤਰਲੋਚਨ ਸਿੰਘ ਮੇਜਰ ਸਿੰਘ ਸ਼ਮਸ਼ੇਰ ਸਿੰਘ ਪਰਮਜੀਤ ਸਿੰਘ ਅਕਾਲੀ ਰਣਜੀਤ ਸਿੰਘ ਉਧੋਕੇ ਪ੍ਰਤਾਪ ਸਿੰਘ ਭਾਈ ਪਰਮਿੰਦਰ ਸਿੰਘ ਭਾਈ ਜਸਵਿੰਦਰ ਸਿੰਘ ਬੁੱਢਾ ਸਿੰਘ ਜੀ ਪਰਮਜੀਤ ਸਿੰਘ ਕੁਲਦੀਪ ਸਿੰਘ ਅਤੇ ਹੋਰ ਭਾਈ ਸਾਹਿਬਾਨ ਹਾਜ਼ਰ ਸਨ।

ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਪਹਿਲਾ ਪੰਜਾਬੀ ਪਰਵਾਸੀ ਲੇਖਿਕਾਵਾਂ ਸਨਮਾਨ: ਮਾਨਾਵਾਲਾਂ ਚੋ ਹੋਇਆ

 ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਪਹਿਲਾ ਪੰਜਾਬੀ ਪਰਵਾਸੀ ਲੇਖਿਕਾਵਾਂ ਸਨਮਾਨ: ਮਾਨਾਵਾਲਾਂ ਚੋ ਹੋਇਆ





ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਵਿਸ਼ਵ  ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ 3 ਮਈ 2022 ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ ਬਰਾਂਚ ਅੰਮ੍ਰਿਤਸਰ  ਵਿਖੇ  ਸਾਹਿਤਕ ਖੇਤਰ ਵਿੱੱਚ ਵਿਸ਼ੇਸ਼ ਭੂਮਿਕਾ ਨਿਭਾਉਣ ਦੀ ਵਾਲੀਆਂ ਪੰਜਾਬੀ ਪਰਵਾਸੀ ਲੇਖਕਾਵਾਂ ਦਾ ਵਿਸ਼ੇਸ਼ ਸਨਮਾਨ ਅਤੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਨੂੰ ਵਿਸ਼ੇਸ਼ ਸਹਿਯੋਗ ਦੇਣ  ਵਾਲੀਆਂ ਹਸਤੀਆਂ ਦਾ ਵੀ ਸਨਮਾਨ ਕੀਤਾ ਗਿਆ ।ਇਹ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀ ਪ੍ਰਧਾਨ ਨਿਰਮਲ ਕੌਰ ਕੋਟਲਾ ਨੇ ਦੱਸਿਆ ਕਿ ਇਨ੍ਹਾਂ ਸ਼ਖ਼ਸੀਅਤਾਂ ਨੇ ਸਮੇਂ- ਸਮੇਂ ਤੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਪ੍ਰੋਗਰਾਮਾਂ ਦੇ ਵਿੱਚ  ਭਾਵੇਂ ਉਹ ਸਾਹਿਤਕ  ਤੌਰ ਤੇ ਹੋਣ ਭਾਵੇਂ ਉਹ ਸਮਾਜਿਕ ਭਲਾਈ  ਵਾਲੇ  ਹੋਣ ਵਿਚ ਵੱਧ ਚਡ਼੍ਹ ਕੇ ਸਹਿਯੋਗ ਦਿੱਤਾ ਹੈ।

  ਡਾ. ਇੰਦਰਜੀਤ ਕੌਰ ਸਰਪ੍ਰਸਤ ਪਿੰਗਲਵਾੜਾ ਨੇ ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਜਿਸ ਵਿੱਚ ਵਿਸ਼ੇਸ਼  ਮਹਿਮਾਨ ਹਰਕੀ ਵਿਰਕ ਅਸਟਰੇਲੀਆ, ਸੁਰਜੀਤ ਕਨੇਡਾ, ਮਧੂ ਤਨਹਾ ਪਰਧਾਨ ਪੰਜਾਬੀ ਸੱਥ ਮੈਲਬੌਰਨ ,ਕੁਲਜੀਤ ਗ਼ਜਲ ਸੰਚਾਲਕ, ਪੰਜਾਬੀ ਸੱਥ ਮੈਲਬੌਰਨ)  ਦੇ ਮਾਤਾ ਜੀ ਕੁਲਵੰਤ ਕੌਰ ਵੀ ਉਚੇਚੇ ਤੌਰ ਤੇ ਪਹੁੰਚੇ । ਪ੍ਰਮੁੱਖ ਹਸਤੀਆਂ ਵਿੱਚ  ਲਹਿੰਦੇ- ਚੜ੍ਹਦੇ  ਪੰਜਾਬ ਦੀ ਸਾਂਝੀ ਬੈਠਕ ਭਾਰਤ ਦੇ ਸਰਪਰਸਤ ਸਰਦਾਰ  ਜਸਪਾਲ ਸਿੰਘ ਦੇਸੂਈ, ਭੁਪਿੰਦਰ ਸਿੰਘ ਸੰਧੂ ਪ੍ਧਾਨ , ਆਲਮੀ ਪੰਜਾਬੀ ਵਿਰਾਸਤ ਫਾਉਂਡੇਸ਼ਨ, ਹਰਮੀਤ ਸਿੰਘ ਆਰਟਿਸਟ ,ਜਗਦੇਵ ਸਿੰਘ ਤਪਾ ਕਿਸਾਨੀ ਮੋਰਚੇ ਦੇ ਫੋਟੋਗਰਾਫਰ,ਅਂਦਲੀਬ ਰਾਏ ਸੁਪਤਨੀ ਸਰਦਾਰ ਐਮ ਪੀ ਅਮ੍ਰਿਤਸਰ ਗੁਰਜੀਤ ਔਜਲਾ ਜੀ, ਮਨਦੀਪ ਕੌਰ ਭਦੌੜ,  ਕੁਲਵਿੰਦਰ ਕੌਰ ਨੰਗਲ, ਚਰਨ ਸਿੰਘ,  ਪ੍ਰੀਤ ਰਿਆਡ਼, ਸਰਬਜੀਤ ਕੌਰ ਹਾਜੀਪੁਰ,ਬਲਜਿੰਦਰ ਮਾਗਟ ,ਲਹੋਰੀਆ ਦੀ ਕਲਮ ਨਾਨਕ ਸਿੰਘ, ਸਤਿੰਦਰ ਕੌਰ ਕਾਹਲੋਂ, ਨਰਿੰਦਰ ਕੌਰ,ਮਨਿੰਦਰਜੀਤ ਬਾਠ, ਜਸਵਿੰਦਰ ਕੌਰ ਜੱਸੀ,ਰਣਜੀਤ ਬਾਜਵਾ, ਸੁਖਵੀਰ ਚੰਡੀਗੜ, ਸਿਮਰਜੀਤ ਗਰੇਵਾਲ ਚੰਡੀਗੜ, ਗੁਰਬਿੰਦਰ ਗਿੱਲ ਮੋਗਾ, ਅਮਰਜੋਤੀ ਮਾਂਗਟ,ਨਵਜੋਤ ਬਾਜਵਾ ਰਜਿੰਦਰ ਟਕਾਪੁਰ, ਬਲਵਿੰਦਰ ਸਰਘੀ, ਪਰਮਜੀਤ ਜੈਸਵਾਲ, ਕਵਿਸ਼ਰ ਸਰਵਣ ਸਿੰਘ ਸ਼ਾਮਨਗਰ, ਹਰਦਰਸ਼ਨ ਕਮਲ, ਨਰਿੰਜਨ ਸਿੰਘ ਗਿੱਲ ਕੁਲਦੀਪ ਕਾਹਲੋਂ, ਗੀਤਕਾਰ ਉਂਕਾਰ ਜਲੰਧਰ ਤੋਂ ਉਚੇਚੇ ਤੌਰ ਤੇ ਪਹੁੰਚੇ। ਰੰਧਾਵਾ ਵਿਸ਼ੇਸ਼ ਤੌਰ ਤੇ  ਪਹੁੰਚੇ ।ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀ ਸੰਚਾਲਕ  ਨਿਰਮਲ ਕੌਰ ਕੋਟਲਾ ਦੀ ਅਗਵਾਈ ਵਿੱਚ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ। ਪਹੁੰਚੇ ਕਵੀ ਕਵਿੱਤਰੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ। ਸਨਮਾਨ ਭੇਂਟ ਕਰਨ ਦੀ ਭੂਮਿਕਾ ਬੀਬੀ ਡਾ. ਇੰਦਰਜੀਤ ਕੌਰ ਜੀ ਨੇ ਨਿਭਾਈ। ਜਿਸ ਵਿੱਚ ਸਟੇਜ ਦੀ ਭੂਮਿਕਾ ਸਰਬਜੀਤ ਹਾਜੀਪੁਰ, ਕੁਲਵਿੰਦਰ ਨੰਗਲ ਨੇ ਨਿਭਾਈ। ਕਵੀ ਦਰਬਾਰ ਦੀ ਸ਼ੁਰੂਆਤ ਮਨਦੀਪ ਭਦੌੜ ਜੀ ਸਵਾਗਤੀ ਰਚਨਾ ਨਾਲ ਕੀਤੀ ਗਈ। ਅੰਤ ਵਿੱਚ ਸਤਿੰਦਰ ਕਾਹਲੋ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।

Wednesday, 4 May 2022

ਮਦਦ ਦੀ ਗੁਹਾਰ

 ਪਿੰਡ ਬੁਰਜ ਦੀਆਂ ਵਿਧਵਾ ਮਾਵਾਂ ਧੀਆਂ ਨੇ ਆਪਣੇ ਕਮਰੇ ਪਾਉਣ ਲਈ ਦਾਨੀਆਂ ਨੂੰ ਕੀਤੀ ਅਪੀਲ,ਮਿਸਤਰੀ ਵੀ ਹੋਏ ਭਾਵੁਕ ਕਿਹਾ ਸਿਰਫ ਇੱਟਾਂ ਨਾਲ ਕਮਰਾ ਨਹੀਂ ਹੋਣਾ ਤਿਆਰ

ਬ੍ਰੇਕਿੰਗ ਨਿਊਜ਼

 


ਪਿੰਡ ਡੱਲ ਵਿਖੇ ਚੌਂਕੀ ਬਾਬਾ ਪੀਰ ਵਿਖੇ ਪਾਕਿਸਤਾਨ ਵਾਲੀ ਸਾਈਡ ਤੋਂ ਭਾਰਤ ਵਾਲੇ ਪਾਸੇ ਡਰੋਨ ਦੀ ਆਵਾਜ਼ ਸੁਣਾਈ ਦੇਣ ਤੇ ਬੀ ਐੱਸ ਐੱਫ ਦੀ  ਬਟਾਲੀਅਨ ਵਲੋਂ ਬੁਰਜੀ ਨੰਬਰ ਇੱਕ ਸੌ ਛੱਤੀ ਦੇ ਨਜ਼ਦੀਕ ਸ਼ੱਕ ਪੈਣ ਦੱਸ ਤੋ ਬਾਰਾਂ ਰੌਂਦ ਕੀਤੇ ਗਏ  ਬੀ ਐਸ ਐਫ ਅਤੇ ਪੁਲਿਸ ਵੱਲੋਂ  ਇਲਾਕੇ ਚ ਸਰਚ ਅਭਿਆਨ ਚਾਲੂ ਦੱਸ ਦੇਈਏ ਕਿ ਇਕ ਹਫ਼ਤੇ ਵਿੱਚ ਦੂਜੀ ਵਾਰ ਇਸ ਚੌਕੀ ਤੇ ਹੀ ਡਰੋਨ ਦੀ ਹਰਕਤ ਦਿਖਾਈ ਦਿੱਤੀ ਹੈ ।


ਰਿਪੋਟ:- ਜਗਜੀਤ ਸਿੰਘ ਡੱਲ, ਖੇਮਕਰਨ

Tuesday, 3 May 2022

ਔਰਤ ਦਾ ਦਰਦ




ਥੋੜ੍ਹੀ ਜਿਹੀ ਗਲਤੀ ਅਤੇ  ਤਨ ਦੇ ਸਵਾਦ ਨੇ ਗੁਰਜੀਤ ਦੀ ਹੱਸਦੀ ਵੱਸਦੀ ਦੁਨੀਆ ਨੂੰ ਉਜੜ੍ਹਦੀ ਦਿਖਾ ਦਿੱਤੀ ਸੀ, ਜੋ ਸ਼ਾਇਦ ਗੁਰਜੀਤ ਲਈ ਇੱਕ ਵੱਡਾ ਸਬਕ ਵੀ ਸੀ,ਸਿਮੀ ਅਤੇ ਗੁਰਜੀਤ ਦੇ ਪਹਿਲਾਂ ਹੀ 3 ਬੱਚੇ ਸਨ,ਅਤੇ ਗੁਰਜੀਤ ਦੀ ਅਣਗਹਿਲੀ ਕਾਰਨ ਸਿਮੀ ਨੂੰ ਫਿਰ ਤੋਂ ਗਰਬ ਠਹਿਰ ਗਿਆ ਸੀ ਪਹਿਲਾਂ ਤਾਂ ਘਰੇ ਕਈ ਦੇਸੀ ਨੁੱਕਤੇ ਵਰਤੇ ਪਰ ਪ੍ਰੇਸ਼ਾਨੀ ਦੂਰ ਨਾ ਹੁੰਦੀ ਦੇਖ ਸਿਮੀ ਨੂੰ ਗਰਬ ਵਾਸ਼ ਕਰਨ ਲਈ ਇੱਕ ਕਿੱਟ ਖੁਆ ਦਿੱਤੀ ਜਿਸਦੇ 3 ਕੋ ਦਿਨ ਬਾਅਦ ਸਿਮੀ ਨੂੰ ਮਹਾਵਾਰੀ ਬਹੁਤ ਜ਼ੋਰ ਨਾਲ ਆਉਣ ਲੱਗੀ ਅਤੇ ਸਰੀਰ ਪੂਰੀ ਤਰ੍ਹਾਂ ਟੁੱਟ ਖੁਸ ਗਿਆ ਅਚਾਨਕ ਸਵੇਰੇ 5 ਕੋ ਦਾ ਟੈਮ ਸੀ ਤਾਂ ਸਿਮੀ ਨੇ ਗੁਰਜੀਤ ਨੂੰ ਵਾਸ਼ਰੂਮ ਜਾਣ ਲਈ ਕਿਹਾ,ਪਹਿਲਾਂ ਤੇ ਗੁਰਜੀਤ ਚੁੱਪ ਜਿਹਾ ਰਿਹਾ ਪਰ ਬਾਅਦ ਵਿੱਚ ਸਿਮੀ ਨੂੰ ਵਾਸ਼ਰੂਮ ਚੋ ਲੈ ਗਿਆ ਸਿਮੀ ਨੇ ਵਾਸ਼ਰੂਮ ਕੀਤਾ ਅਤੇ ਅਜੇ ਉੱਠ ਕਿ ਖੜ੍ਹੀ ਹੀ ਹੋਈ ਸੀ ਕਿ ਲੱਤਾਂ ਚੋ ਜਾਨ ਮੁੱਕ ਗਈ ਤੇ ਸਰੀਰ ਆਸਰਾ ਛੱਡ ਗਿਆ ਸਿਮੀ ਦਾ ਜੋਰ ਨਾਲ ਮੱਥਾ ਕੰਧ ਚੋ ਵੱਜਾ ਜਦੋ ਗੁਰਜੀਤ ਨੇ ਡਿੱਗਣ ਦੀ ਅਵਾਜ ਸੁਣੀ ਤਾਂ ਭੱਜ ਕਿ ਸਿਮੀ ਨੂੰ ਕਲਾਵੇ ਚੋ ਲਿਆ ਬੇਹਾਲ ਅਤੇ ਬੇਹੋਸ਼ ਹੋਈ ਸਿਮੀ ਜਮੀਨ ਤੋਂ ਚੁੱਕਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਸਿਮੀ ਦੀਆਂ ਅੱਖਾਂ ਇੱਕ ਦਮ ਚਿੱਟੀਆਂ ਹੋ ਗਈਆਂ ਅਤੇ ਇੱਕ ਥਾਂ ਨਿਗ੍ਹਾ ਖੜ੍ਹ ਗਈ ਗੁਰਜੀਤ ਨੇ ਬਹੁਤ ਅਵਾਜ਼ਾਂ ਦਿੱਤੀਆਂ ਉਠ ਸਿਮੀ ਉੱਠ ਪਰ ਸਿਮੀ ਦੀਆਂ ਅੱਖਾਂ ਕੋਈ ਜਵਾਬ ਨਾ ਦਿੱਤਾ ਨਿਢਾਲ ਹੋਈ ਸਿਮੀ ਨੂੰ ਗੁਰਜੀਤ ਵਾਰ ਵਾਰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਿਮੀ ਦਾ ਸਰੀਰ ਭਾਰਾ ਹੋਣ ਕਾਰਨ ਗੁਰਜੀਤ ਵੀ ਬੇਵਸ ਹੋ ਗਿਆ , ਸਿਮੀ ਦੇ ਲਾਲ ਸੁਰਖ ਚੇਹਰੇ ਤੇ ਪੀਲਾਪਨ ਦੇਖ ਗੁਰਜੀਤ ਵੀ ਘਬਰਾ ਗਿਆ ਤੇ ਆਪਣੀਆਂ ਧੀਆਂ ਨੂੰ ਜੋਰ ਜੋਰ ਦੀ ਅਵਾਜ ਦੇਣ ਲੱਗਾ ਧੀਆਂ ਦੇ ਆਸਰੇ ਨਾਲ ਸਿਮੀ ਨੂੰ ਚੁੱਕ ਕਿ ਅੰਦਰ ਰਜਾਈ ਚੋ ਪਾਉਣ ਤੋਂ ਬਾਅਦ ਥੋੜੀ ਹੋਸ਼ ਆਈ ਤਾਂ ਆਲੇ ਦੁਆਲੇ ਦੇਖ ਕਿ ਪੁੱਛਣ ਲੱਗੀ ਕੀ ਹੋਇਆ ਮੈਨੂੰ, ਆਪਣੇ ਡਿੱਗਣ ਦਾ ਕੋਈ ਪਤਾ ਨਹੀਂ ਸੀ ਉਸਨੂੰ, ਉਧਰ ਗੁਰਜੀਤ ਨੂੰ ਸਿਮੀ ਦੇ ਹੋਸ਼ ਵਿੱਚ ਆਉਣ ਨਾਲ ਥੋੜ੍ਹੀ ਜਿਹੀ ਜਾਨ ਵਾਪਿਸ ਆਈ ਗੁਰਜੀਤ ਬਹੁਤ ਪਿਆਰ ਕਰਦਾ ਸੀ ਆਪਣੀ ਸਿਮੀ ਨੂੰ ਤੇ ਕਦੇ ਵੀ ਖਰੌਚ  ਨਹੀਂ ਆਉਣ ਦਿੱਤੀ ਸੀ ਉਸਨੇ ਸਿਮੀ ਨੂੰ,ਸਿਮੀ ਵੀ ਬੇਹੱਦ ਪਿਆਰ ਕਰਦੀ ਸੀ ਗੁਰਜੀਤ ਨੂੰ ,ਪੂਰਾ ਦਿਨ ਘਰਦਾ ਕੰਮ ਵੀ ਕਰਦੀ ,ਬੱਚੇ ਵੀ ਤਿਆਰ ਕਰਦੀ ਫਿਰ ਸਿਲਾਈ ਵੀ ਕਰਦੀ ਜਿਸਦੇ ਨਾਲ ਘਰਦੇ ਹੋਰ ਖਰਚ ਨਿੱਕਲ ਆਉਂਦੇ, ਬਾਹਰ ਅੰਦਰ ਤੇ ਰਿਸ਼ਤੇਦਾਰਾਂ ਚੋ ਵੀ ਸਿਮੀ ਆਪਣੇ ਕੋਲੋਂ ਹੀ ਖਰਚ ਕਰ ਲੈਂਦੀ ਇੱਕ ਹਸਦੀ ਖੇਡਦੀ ਦੁਨੀਆ ਦਾ ਸਿਕੰਦਰ ਸੀ ਗੁਰਜੀਤ ਸਿਮੀ ਦੇ ਸਿਰ ਤੇ ,ਪਰ ਅੱਜ ਇਸ ਗਲਤੀ ਕਰਕੇ ਪਤਾ ਨਹੀਂ ਕਿੰਨਾ ਕੋ ਪਛਤਾ ਰਿਹਾ ਸੀ ਤੇ ਆਪਣੇ ਸੱਚੇ ਰੱਬ ਅੱਗੇ ਅਰਦਾਸਾਂ ਕਰ ਰਿਹਾ ਕਿ ਪਰਮਾਤਮਾ ਮੇਰੀ ਸਿਮੀ ਨੂੰ ਜਲਦ ਠੀਕ ਕਰਦੇ, ਮੇਰੇ ਹੱਸਦੇ ਵਸਦੇ ਪਰਿਵਾਰ ਨੂੰ ਫਿਰ ਤੋਂ ਆਬਾਦ ਕਰਦੇ ,ਫਿਰ ਸਿਮੀ ਦੇ ਸਿਰ ਅਤੇ ਸਰੀਰ ਨੂੰ ਘੁੱਟਦਾ ਹੋਇਆ ਪਤਾ ਨਹੀ ਆਪਣੀ ਛੋਟੀ ਜਿਹੀ ਗਲਤੀ ਦੀਆਂ ਕਿੰਨੀਆਂ ਕੋ ਮੁਆਫੀਆ ਮੰਗ ਰਿਹਾ ਸੀ ਲਾਸ਼ ਬਣੀ ਸਿਮੀ ਤੋਂ ,ਇੱਕ ਔਰਤ ਤਿ ਏਨੀਆਂ ਮੁਸੀਬਤਾਂ ਦਾ ਵੀ ਕਾਊਂਟ ਕਰ ਰਿਹਾ ਕਿ ਸੰਸਾਰ ਬੇਸ਼ੱਕ ਔਰਤ ਨੂੰ ਅੱਜ ਵੀ ਵੇਹਲੜ ਅਤੇ ਗੁਲਾਮ ਸਮਝਦਾ ਪਰ ਨਹੀਂ ,ਇਸਦੀ ਕੁਰਬਾਨੀ ਬੇਪਨਾਹ  ਹੈ ਜੋ ਕੋਈ ਵੀ ਕਰਜ ਨਹੀਂ ਚੁਕਾ ਸਕਦਾ ,ਫਿਰ ਦੋ ਚਾਰ ਦਿਨ ਪੂਰਾ ਖਿਆਲ ਰੱਖ ਅਤੇ ਦਵਾਈ ਵਗੈਰਾ ਲੈ ਸਿਮੀ ਨੇ ਆਪਣਾ ਕੰਮ ਕਾਰ ਸ਼ੁਰੂ ਕਰਤਾ ,ਪਰ ਇਹ ਮੰਜਰ ਗੁਰਜੀਤ ਲਈ ਸਦਾ ਲਈ ਨਾ ਭੁੱਲਣ ਵਾਲਾ ਸਬਕ ਬਣ ਗਿਆ ਸੀ।


ਲੇਖਕ--ਜਗਜੀਤ ਸਿੰਘ ਡੱਲ, ਪ੍ਰੈਸ ਮੀਡਿਆ,9855985137,8646017000

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...