Friday, 13 May 2022

ਭਿੱਖੀਵਿੰਡ ਜ਼ੋਨ ਵੱਲੋਂ ਪਿੰਡ ਪੱਧਰੀ ਮੀਟਿੰਗਾ ਕਰਕੇ ਕੀਤਾ ਗਿਆ ਇਕਾਈਆ ਦਾ ਪੁਨਰ ਗਠਨ :- ਸਿੱਧਵਾਂ

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਭਿੱਖੀਵਿੰਡ ਵੱਲੋ ਪਿੰਡਾ ਦੀਆ ਇਕਾਈਆ ਨੂੰ ਪੁਨਰ ਗਠਿਤ ਕਰਦਿਆ ਚੋਣਾਂ ਤਿੰਨ ਟੀਮਾ ਬਣਾ ਕੇ ਕੀਤੀਆ ਗਈਆ ਇਸੇ ਤਰ੍ਹਾ ਪਿੰਡ ਪਹੂਵਿੰਡ, ਚੂੰਘ, ਭੈਣੀ ਮੱਸਾ ਸਿੰਘ, ਵਾਂ, ਮੱਦਰ, ਨਵਾਪਿੰਡ ਫਤਿਹਪੁਰ, ਚੀਮਾ ਖੁਰਦ, ਮਨਾਵਾ ਆਦਿ ਪਿੰਡਾ ਵਿਚ ਮੀਟਿੰਗਾ ਕੀਤੀਆ ਗਈਆ ਇਹਨਾ ਮੀਟਿੰਗਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਹਰਪ੍ਰੀਤ ਸਿੰਘ ਸਿੱਧਵਾ ਵਿਸ਼ੇਸ ਤੌਰ ਤੇ ਪਹੁੰਚੇ । ਮੀਟਿੰਗਾ ਵਿੱਚ ਭਰਵੇ ਇਕੱਠ ਹੋਏ ਮੀਟਿੰਗਾ ਨੂੰ ਸੰਬੋਧਨ ਕਰਦਿਆ ਹਰਪ੍ਰੀਤ ਸਿੰਘ ਸਿੱਧਵਾ, ਜਰਨੈਲ ਸਿੰਘ ਨੂਰਦੀ, ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਕਿਹਾ ਕਿ ਪੰਜਾਬ ਦੀਆ ਸਿਆਸੀ ਧਰਾ ਹਰ ਪੱਖੋ ਫੇਲ੍ਹ ਸਾਬਿਤ ਹੋਈਆ ਹਨ ਇਸ ਲਈ ਸਿਆਸੀ ਪਾਰਟੀਆ ਨੂੰ ਚੋਣਾਂ ਸਮੇ ਕੀਤੇ ਵਆਦੇ ਪੂਰੇ ਕਰਵਾਉਣ ਲਈ ਪਿੰਡਾ ਵਿਚ ਨਵੀਆ ਇਕਾਈਆ ਬਣਾਈਆ ਜਾ ਰਹੀਆ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ । ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆ ਰਣਜੀਤ ਸਿੰਘ ਚੀਮਾ ਤੇ ਪੂਰਨ ਸਿੰਘ ਮੱਦਰ ਨੇ ਕਿਹਾ ਕਿ ਸਿਆਸੀ ਪਾਰਟੀਆ ਤੋ ਲੋਕਾ ਦਾ ਮੋਹ ਭੰਗ ਹੋ ਗਿਆ ਜਿਸ ਦੀ ਉਦਾਹਰਣ ਪਿੰਡਾ ਵਿਚ ਹੋ ਰਹੇ ਇਕੱਠਾ ਤੋ ਲਾਈ ਜਾ ਸਕਦੀ ਹੈ ਕਿਸਾਨ ਆਗੂਆ ਨੇ ਕਿਹਾ ਕੇ ਪੰਜਾਬ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਇਸ ਲਈ ਜਥੇਬੰਦਕ ਹੋਣ ਦੀ ਲੋੜ ਅਤੇ ਸਰਕਾਰ ਖਿਲਾਫ ਸੰਘਰਸ਼ ਕਰਨ ਦੀ ਲੋੜ ਹੈ ਕਿਉ ਕੇ ਲੋਕਾ ਦੇ ਮਸਲੇ ਉਸੇ ਤਰ੍ਹਾ ਖੜ੍ਹੇ ਹਨ ਜਿਵੇ ਪਿੰਡਾ ਵਿਚ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਉਹਨਾ ਤੇ ਰੋਕ ਲਗਾਉਣਾ,ਝੋਨੇ ਦੀ ਬਜਾਈ ਤੇ ਰੋਕ ਲਗਾ ਕੇ ਝੋਨਾ ਲੇਟ ਕਰਨ ਦਾ ਫੈਸਲਾ ਸਰਕਾਰ ਵਾਪਸ ਲਵੇ,ਝੋਨੇ ਕਣਕ ਦੇ ਚੱਕਰ ਵਿਚੋ ਕਿਸਾਨਾ ਮਜਦੂਰਾ ਨੂੰ ਕੱਢਣ ਲਈ ਪੰਜਾਬ ਸਰਕਾਰ ਕੇਰਲਾ ਸਰਕਾਰ ਵਾਗ ਸਾਰੀਆ ਫਸਲਾ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਵੇ ,ਨਹਿਰਾ ਸੂਏ ਆਦਿ ਦੀ ਖਲਵਾਈ ਕਰਵਾਕੇ ਪਾਣੀ ਟੈਲਾਂ ਤੱਕ ਪਹੁੰਚਦਾ ਕੀਤਾ ਜਾਵੇ,ਨਸ਼ੇ ਤੇ ਸਿਕੰਜਾ ਕੱਸਿਆ ਜਾਵੇ, ਦਫਤਰਾ ਵਿੱਚ ਭ੍ਰਿਸ਼ਟਚਾਰ ਤੇ ਰੋਕ ਲਗਾਈ ਜਾਵੇ,ਕਿਸਾਨਾ ਮਜ਼ਦੂਰਾ ਦੇ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ,ਸਰਕਾਰੀ ਸਕੂਲ,ਹਸਪਤਾਲ ਆਦਿ ਦੀ ਹਾਲਤ ਸਹੀ ਕਰਵਾਈ ਜਾਵੇ, ਅਬਾਦਕਾਰ ਨੂੰ ਮਾਲਕੀ ਹੱਕ ਦਿੱਤੇ ਜਾਣ,ਬਿਜਲੀ ਨੂੰ ਲੈ ਕੇ ਆ ਰਹੀਆ ਮੁਸ਼ਕਿਲਾ ਨੂੰ ਦੂਰ ਕਰਕੇ ਮੋਟਰਾ ਦੀ ਸਪਲਾਈ 12 ਘੰਟੇ ਯਕੀਨੀ ਬਣਾਈ ਜਾਵੇ, ਇਹਨਾ ਮਸਲਿਆ ਨੂੰ ਹੱਲ ਕਰਵਾਉਣ ਲਈ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਕੇ ਪਿੰਡਾ, ਜੋਨਾ,ਜਿਲ੍ਹਾ,ਸੂਬੇ ਆਦਿ ਚੋਣਾ ਕਰਕੇ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਹਨਾ ਮੀਟਿੰਗਾ ਵਿੱਚ ਕੰਵਲਜੀਤ ਸਿੰਘ ਪਹੂਵਿੰਡ, ਬਲਵਿੰਦਰ ਸਿੰਘ ਪਹੂਵਿੰਡ, ਜਗਜੀਤ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਪਹੂਵਿੰਡ, ਪ੍ਰਤਾਪ ਸਿੰਘ ਚੂੰਘ, ਕੁਲਵੰਤ ਸਿੰਘ ਚੂੰਘ, ਗੁਰਮੀਤ ਸਿੰਘ ਚੂੰਘ, ਜਗਜੀਤ ਸਿੰਘ ਭੈਣੀ ਮੱਸਾ ਸਿੰਘ, ਸੁਖਦੇਵ ਸਿੰਘ ਭੈਣੀ ਮੱਸਾ ਸਿੰਘ, ਅੰਗਰੇਜ਼ ਸਿੰਘ ਵਾਂ, ਬਲਵਿੰਦਰ ਸਿੰਘ ਵਾਂ, ਹਰਭਗਵੰਤ ਸਿੰਘ ਵਾਂ, ਹੀਰਾ ਸਿੰਘ ਪਹਿਲਵਾਨ, ਰਣਜੀਤ ਸਿੰਘ ਮੱਦਰ, ਨਿਸ਼ਾਨ ਸਿੰਘ ਮੱਦਰ, ਗੁਰਮੀਤ ਸਿੰਘ ਮੱਦਰ, ਬਚਿੱਤਰ ਸਿੰਘ ਨਵਾਪਿੰਡ, ਜਸਵੰਤ ਸਿੰਘ ਨਵਾਪਿੰਡ, ਗੁਰਜੰਟ ਸਿੰਘ ਨਵਾਪਿੰਡ, ਇੱਕਰਾਜ ਸਿੰਘ ਨਵਾਪਿੰਡ,ਬਲਵੰਤ ਸਿੰਘ ਰੋਹੀ ਵਾਲੇ,  ਬਲਵੀਰ ਸਿੰਘ ਚੀਮਾ, ਬਲਵਿੰਦਰ ਸਿੰਘ ਵਾੜਾ ਠੱਠੀ, ਗੁਰਜਿੰਦਰ ਸਿੰਘ ਚੀਮਾ, ਰਾਜਬੀਰ ਸਿੰਘ ਅਮੀਰਕੇ, ਲਖਵਿੰਦਰ ਸਿੰਘ ਆੜਤੀਆ, ਕਰਮਬੀਰ ਸਿੰਘ ਕਾਲਾ , ਸਰਬ ਸੰਧੂ , ਰਸਾਲ ਸਿੰਘ, ਪਾਲ ਸਿੰਘ ਮਨਾਵਾ, ਨਿਸ਼ਾਨ ਸਿੰਘ ਮਨਾਵਾ, ਕੁਲਦੀਪ ਸਿੰਘ ਮਨਾਵਾ, ਜਗਤਾਰ ਸਿੰਘ ਨਵਾਪਿੰਡ ਸਤਪਾਲ ਸਿੰਘ ਨਵਾਪਿੰਡ , ਗੁਰਜੰਟ ਸਿੰਘ ਚੀਮਾ, ਸੁਖਵਿੰਦਰ ਸਿੰਘ ਫੌਜੀ, ਅੰਗਰੇਜ ਸਿੰਘ ਚੀਮਾ, ਹਰਦੇਵ ਸਿੰਘ ਦੇਵ, ਗੁਰਦੇਵ ਸਿੰਘ ਪ੍ਰਧਾਨ ਆਦਿ ਆਗੂ ਹਾਜ਼ਰ ਰਹੇ ।

Thursday, 12 May 2022

ਪੰਜਾਬ ਸਰਕਾਰ ਨਹਿਰਾ,ਸੂਇਆ ਆਦਿ ਦੀ ਖਲਵਾਈ ਕਰਵਾਕੇ ਪਾਣੀ ਖੇਤਾ ਤੱਕ ਪਹੁੰਚਦਾ ਕਰੇ - ਪਹੂਵਿੰਡ

 ਪੰਜਾਬ ਸਰਕਾਰ ਨਹਿਰਾ,ਸੂਇਆ ਆਦਿ ਦੀ ਖਲਵਾਈ ਕਰਵਾਕੇ ਪਾਣੀ ਖੇਤਾ ਤੱਕ ਪਹੁੰਚਦਾ ਕਰੇ - ਪਹੂਵਿੰਡ 




ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ  ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਪਿੰਡ ਅਮੀਸ਼ਾਹ ਦੇ ਗੁਰਦੁਆਰਾ ਸਾਹਿਬ ਵਿਖੇ ਹਰਜਿੰਦਰ ਸਿੰਘ ਕਲਸੀਆ ਤੇ ਅਜਮੇਰ ਸਿੰਘ ਅਮੀਸ਼ਾਹ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਕਿਸਾਨਾ ਨੂੰ ਸੰਬੋਧਨ ਕਰਦਿਆ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਜਾਣਕਾਰੀ ਸਾਂਝੀ ਕੀਤੀ ਕੇ ਪੰਜਾਬ ਦੇ ਲੋਕ ਨਹਿਰਾ,ਸੂਇਆ ਵਿੱਚ ਪਾਣੀ ਦੇਖਣ ਤੋ ਤਰਸ ਰਹੇ ਹਨ ਤੇ ਖਲਵਾਈ ਨਾ ਹੋਣ ਕਰਕੇ ਨਹਿਰਾ ਤੇ ਸੂਇਆ ਵਿਚ ਘਾਹ, ਦਰੱਖਤ,ਬੂਟੀ ਆਦਿ ਨਾਲ ਬੰਦ ਹੋਏ ਹਨ ਅਤੇ ਖਲਵਾਈ ਨਾ ਹੋਣ ਕਰਕੇ ਟੁੱਟੇ ਪਏ ਹਨ । ਇਸ ਮੌਕੇ ਉਹਨਾ ਨੇ ਪੰਜਾਬ ਸਰਕਾਰ ਤੋ ਮੰਗ ਕਰਦੇ ਕਿਹਾ ਕੇ ਪੰਜਾਬ ਅੰਦਰ ਨਹਿਰੀ ਪਾਣੀ ਦੀ ਬਹਾਲੀ ਨੂੰ ਫੌਰੀ ਅਮਲ ਵਿੱਚ ਲਿਆਦਾ ਜਾਵੇ ਕਾ ਜ਼ੋ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ ਤੇ  ਖੇਤੀ  ਵਿੱਚ ਨਹਿਰੀ ਪਾਣੀ ਦੀ ਵਰਤੋ ਕੀਤੀ ਜਾ ਸਕੇ ਇਸ ਲਈ ਪੰਜਾਬ ਸਰਕਾਰ ਸੂਏ, ਨਹਿਰਾ ਦੀ ਖਲਵਾਈ ਕਰਕੇ ਪਾਣੀ ਟੈਲਾਂ ਤੱਕ ਪਹੁੰਚਦਾ ਕਰੇ । ਇਸ ਮੌਕੇ ਰਣਜੀਤ ਸਿੰਘ ਚੀਮਾ ਤੇ ਨਿਸਾਨ ਸਿੰਘ ਮਾੜੀਮੇਘਾ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਕਿ ਬਿਜਲੀ ਨੂੰ ਲੈ ਕੇ ਕਿਸਾਨਾ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਸਰਕਾਰ ਬਿਜਲੀ ਦੀ ਸਪਲਾਈ ਪੂਰੀ ਕਰੇ ਅਤੇ ਕਿਸਾਨਾ ਨੂੰ ਝੋਨੇ ਦੀ ਫਸਲ ਦੀ ਬਜਾਈ ਕਰਨ ਲਈ 12 ਘੰਟੇ ਬਿਜਲੀ ਸਪਲਾਈ ਦਾ ਪ੍ਰਬੰਧ ਕਰੇ। ਇਸ ਆਗੂਆ ਪੂਰਨ ਸਿੰਘ ਮੱਦਰ ਤੇ ਸੁੱਚਾ ਸਿੰਘ ਵੀਰਮ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕੇ ਨਹਿਰਾ ਸੂਏ ਆਦਿ ਦੀ ਖਲਵਾਈ ਸਬੰਧੀ ਲਗਾਤਾਰ ਮੰਗ ਪੱਤਰ ਪੰਜਾਬ ਸਰਕਾਰ ਅਤੇ ਨਹਿਰ ਮਹਿਕਮੇ, ਜਿਲੇ ਦੇ ਹੈਡਕੁਆਰਟਰਾ ਨੂੰ ਭੇਜ ਚੁੱਕੇ ਹਨ ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਧਿਆਨ ਨਹੀ ਦੇ ਰਹੀ ਇਸ ਦੇ ਨਾਲ ਜਥੇਬੰਦੀ ਵੱਲੋ ਐਲਾਨ ਕੀਤਾ ਗਿਆ ਹੈ ਕਿ 10 ਜੂਨ ਤੋ ਲੱਗਣ ਵਾਲਾ ਝੋਨਾ ਸਰਕਾਰ ਨੂੰ ਜਬਰੀ ਵਾਹੁਣ ਨਹੀ ਦਿੱਤਾ ਜਾਵੇਗਾ ਇਸ ਲਈ ਪੰਜਾਬ ਸਰਕਾਰ ਆਪਣਾ  ਫੈਸਲਾ ਵਾਪਸ ਲਵੇ ਅਤੇ ਅੱਜ ਤੋ ਹੀ ਮੋਟਰਾ ਦੀ ਸਪਲਾਈ 12 ਘੰਟੇ ਯੁਕੀਨੀ ਬਣਾਵੇ ਜੇਕਰ ਪੰਜਾਬ ਸਰਕਾਰ ਨੇ ਕਿਸਾਨਾ ਦੀ ਸਾਰ ਨਾ ਲਈ ਤੇ ਪੰਜਾਬ ਦੇ ਲੋਕ ਸੰਘਰਸ਼ ਲਈ ਸੜਕਾ ਤੇ ਆਉਣ ਲਈ ਮਜਬੂਰ ਹੋਣਗੇ । ਇਸ ਮੌਕੇ ਹਰੀ ਸਿੰਘ ਕਲਸੀਆ, ਮਾਨ ਸਿੰਘ ਮਾੜੀਮੇਘਾ, ਬਚਿੱਤਰ ਸਿੰਘ ਨਵਾਪਿੰਡ, ਜਸਵੰਤ ਸਿੰਘ ਨਵਾਪਿੰਡ, ਪਾਲ ਸਿੰਘ ਮਨਾਵਾ, ਨਿਸ਼ਾਨ ਸਿੰਘ ਮਨਾਵਾ, ਬਲਵੀਰ ਸਿੰਘ ਚੀਮਾ,ਬਲਵਿੰਦਰ ਸਿੰਘ ਵਾੜਾ ਠੱਠੀ,  ਕੰਵਲਜੀਤ ਸਿੰਘ ਪਹੂਵਿੰਡ, ਹਰਚੰਦ ਸਿੰਘ ਸਾਧਰਾ, ਅਜਮੇਰ ਸਿੰਘ ਸਾਧਰਾ, ਮਨਜੀਤ ਸਿੰਘ ਅਮੀਸ਼ਾਹ, ਕਾਰਜ ਸਿੰਘ ਅਮੀਸ਼ਾਹ, ਜਗਜੀਤ ਸਿੰਘ ਭੈਣੀ ਮੱਸਾ ਸਿੰਘ, ਸੁਖਦੇਵ ਸਿੰਘ ਭੈਣੀ ਮੱਸਾ ਸਿੰਘ, ਜੈਮਲ ਸਿੰਘ ਮੱਦਰ,  ਜਗਤਾਰ ਸਿੰਘ ਕੱਚਾ ਪੱਕਾ, ਭਜਨ ਸਿੰਘ ਕੱਚਾ ਪੱਕਾ, ਗੁਰਨਾਮ ਸਿੰਘ ਮੱਖੀ ਕਲ੍ਹਾ, ਸੁਬੇਗ ਸਿੰਘ ਮੱਖੀ ਕਲ੍ਹਾ, ਬਿੱਕਰ ਸਿੰਘ ਮੱਖੀ ਕਲ੍ਹਾ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਕਾਬਲ ਸਿੰਘ ਦੋਦੇ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਸਿੰਦਾ ਸਿੰਘ ਖਾਲੜਾ, ਅੰਗਰੇਜ਼ ਸਿੰਘ ਵਾਂ, ਬਲਵਿੰਦਰ ਸਿੰਘ ਵਾਂ, ਸੁਰਜੀਤ ਸਿੰਘ ਉੱਦੋਕੇ, ਬਲਦੇਵ ਸਿੰਘ ਉੱਦੋਕੇ, ਨਿਰਵੈਰ ਸਿੰਘ ਚੇਲਾ ਆਦਿ ਕਿਸਾਨ ਹਾਜ਼ਿਰ ਸਨ ।

Monday, 9 May 2022

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਦੀ ਅਗਵਾਈ ਵਿੱਚ ਹਲਕਾ ਖੇਮਕਰਨ ਦੇ ਐਮ ਐਲ ਏ ਸ੍ਰ ਸਰਵਨ ਸਿੰਘ ਧੁੰਨ ਨੂੰ ਕਿਸਾਨਾਂ ਦੀਆਂ ਭਖਵੀਆਂ ਮੰਗਾਂ ਮੰਨਣ ਲਈ ਮੰਗ ਪੱਤਰ ਦਿੱਤਾ ਗਿਆ ।

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਪੰਜਾਬ ਦੇ ਸਾਰੇ ਹਲਕਾ ਵਿਧਾਇਕਾਂ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਗਏ ਇਸ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਗੁਰਸਾਬ ਸਿੰਘ ਡੱਲ ਦੀ ਅਗਵਾਈ ਹੇਠ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਕਿਸਾਨੀ ਨਾਲ ਜੁੜੀਆਂ ਬਹੁਤ ਸਾਰੀਆਂ ਮੰਗਾਂ ਜਿਵੇਂ ਨਹਿਰੀ ਪਾਣੀ ਪ੍ਰਬੰਧ ਕਰਨਾ , ਗੰਨੇ ਦਾ ਬਕਾਇਆ ਦੇਣਾ ਅਤੇ ਸੇਰੋ ਗੰਨਾ ਮਿੱਲ ਚਾਲੂ ਕਰਨਾ, ਪਿਛਲੇ ਸੀਜਨ ਦੋਰਾਨ ਹੋਈ ਗੜੇ ਮਾਰੀ ਨਾਲ ਨੁਕਸਾਨ ਦਾ ਮੁਆਵਜ਼ਾ , ਤਾਰੋਂ ਪਾਰ ਜ਼ਮੀਨ ਦਾ ਮੁਆਵਜ਼ਾ ਦੇਣਾ, ਅਣਕਿਆਸੀ ਗਰਮੀ ਪੈਣ ਕਾਰਨ ਕਣਕ ਦੇ ਘੱਟ ਝਾੜ ਤੇ 10000 ਪ੍ਰਤੀ ਏਕੜ ਮੁਆਵਜ਼ਾ ਦੇਣਾ ,ਆਵਾਰਾ ਪਸ਼ੂਆ ਦਾ ਪ੍ਰਬੰਧ ਕਰਨਾ ਅਤੇ ਇਸ ਵਿੱਚ ਮੁੱਖ ਮੰਗ ਝੋਨੇ ਦੀ ਤਰੀਕ ਸਰਕਾਰ ਵੱਲੋਂ 10 ਜੂਨ ਦੀ ਬਜਾਏ 26 ਜੂਨ ਕਰਨਾ ਕਿਸਾਨਾਂ ਨੂੰ ਨਾ ਮਨਜ਼ੂਰ ਹੈ ਸਰਕਾਰ ਆਪਣਾ ਫੈਸਲਾ ਵਾਪਿਸ ਲਵੇ ਅਤੇ ਝੋਨੇ ਦੀ ਤਰੀਕ 10 ਜੂਨ ਕਰੇ  ਜੇਕਰ ਅਜਿਹਾ ਨਾ ਹੋਇਆ ਤਾਂ ਸਰਕਾਰ ਕਿਸਾਨਾਂ ਦੁਆਰਾ ਤਿੱਖੇ ਸੰਘਰਸ਼ ਦਾ ਟਾਕਰਾ ਕਰਨ ਲਈ ਤਿਆਰ ਰਹੇ। ਉਹਨਾਂ ਕਿਹਾ ਝੋਨੇ ਦੀ ਲੇਟ ਬਿਜਾਈ ਨਾਲ ਕਣਕ ਦੇ ਝਾੜ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ ਜਿਸਦਾ ਖਮਿਆਜਾ ਕਿਸਾਨ ਹੁਣ ਨਹੀਂ ਭੁਗਤ ਸਕਦੇ। ਇਸ ਮੌਕੇ ਉਹਨਾਂ ਨਾਲ

ਦਲਜੀਤ ਸਿੰਘ ਜਮਹੂਰੀ ਕਿਸਾਨ ਸਭਾ , ਸਲਵਿੰਦਰ ਸਿੰਘ ਡੱਲ, ਹਰਪਾਲ ਸਿੰਘ ਲਾਖਣਾ , ਕੁਲਦੀਪ ਸਿੰਘ ਲਾਖਣਾ, ਅਮਰਜੀਤ ਬੈਂਕਾਂ , ਗੋਰਾ ਡੱਲ ,ਜਗਦੇਵ ਸਿੰਘ ਮਾੜੀ ਸਮਰਾਂ ,ਹੀਰਾ ਰਾਜੋਕੇ , ਸੁਖਚੈਨ ਰਾਜੋਕੇ ਦਵਿੰਦਰ ਸਿੰਘ ਮਾੜੀਮੇਘਾ ਆਦਿ ਹਾਜਰ ਸਨ

Sunday, 8 May 2022

ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਤਰਨਤਾਰਨ ਤੋਂ 2.5 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੇ ਧਾਤੂ ਦੇ ਡੱਬੇ ਵਿੱਚ ਪੈਕ ਕੀਤੇ ਆਰ.ਡੀ.ਐਕਸ. ਨਾਲ ਲੈਸ ਇੱਕ ਆਈ.ਈ.ਡੀ. ਬਰਾਮਦ ਕੀਤਾ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈ.ਈ.ਡੀ. ਨੂੰ ਟਾਈਮਰ, ਡੈਟੋਨੇਟਰ, ਬੈਟਰੀ ਅਤੇ ਸ਼ਰੇਪਨਲਸ ਨਾਲ ਲੈਸ ਕੀਤਾ ਹੋਇਆ ਸੀ। Averting a possible Terrorist Attack, Punjab Police arrested 2 persons after recovering an IED equipped with RDX packed in metallic box having a gross weight of over 2.5 Kg from Tarn Taran. The IED was equipped with Timer, Detonator, Battery and Shrapnels. #ActionAgainstCrime Ferozepur Range Police Tarn Taran Police

 ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਤਰਨਤਾਰਨ ਤੋਂ 2.5 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੇ ਧਾਤੂ ਦੇ ਡੱਬੇ ਵਿੱਚ ਪੈਕ ਕੀਤੇ ਆਰ.ਡੀ.ਐਕਸ. ਨਾਲ ਲੈਸ ਇੱਕ ਆਈ.ਈ.ਡੀ. ਬਰਾਮਦ ਕੀਤਾ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈ.ਈ.ਡੀ. ਨੂੰ ਟਾਈਮਰ, ਡੈਟੋਨੇਟਰ, ਬੈਟਰੀ ਅਤੇ ਸ਼ਰੇਪਨਲਸ ਨਾਲ ਲੈਸ ਕੀਤਾ ਹੋਇਆ ਸੀ।


Averting a possible Terrorist Attack, Punjab Police arrested 2 persons after recovering an IED equipped with RDX packed in metallic box having a gross weight of over 2.5 Kg from Tarn Taran. The IED was equipped with Timer, Detonator, Battery and Shrapnels. #ActionAgainstCrim




 


 


 

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...