Friday, 19 November 2021

ਭਿੱਖੀਵਿੰਡ ਚੋ ਆਪ ਆਗੂਆਂ ਵੱਲੋਂ ਲੱਡੂ ਵੰਡ ਕਿ ਮਨਾਈ ਕਾਲੇ ਕਨੂੰਨ ਰੱਦ ਹੋਣ ਦੀ ਖੁਸ਼ੀ।

 ਭਿੱਖੀਵਿੰਡ ਚੋ ਆਪ ਆਗੂਆਂ ਵੱਲੋਂ ਲੱਡੂ ਵੰਡ ਕਿ ਮਨਾਈ ਕਾਲੇ ਕਨੂੰਨ ਰੱਦ ਹੋਣ ਦੀ ਖੁਸ਼ੀ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਨਰਿੰਦਰ ਮੋਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ ਦੇ ਐਲਾਨ ਮਗਰੋਂ ਅੱਜ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਵਿਖੇ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਸੀਨੀਅਰ ਆਪ ਆਗੂ ਸਰਵਣ ਸਿੰਘ ਧੁੰਨ, ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਖਹਿਰਾ, ਰਣਜੀਤ ਕੁਮਾਰ,ਬਾਜ ਸਿੰਘ ਵੀਰਮ, ਗੁਲਸ਼ਨ ਕੁਮਾਰ ਅਲਗੋ, ਸ਼ਾਮ ਸਿੰਘ ਪਹੂਵਿੰਡ, ਡਾ ਦਵਿੰਦਰ, ਜੁਗਰਾਜ ਸਿੰਘ ਪਹੂਵਿੰਡ, ਗੋਰਾ ਪਹੂਵਿੰਡ, ਸੰਤ ਸਿੰਘ ਪਹੂਵਿੰਡ, ਬੋਹੜ ਸਿੰਘ, ਪ੍ਰੀਤ, ਸਰਵਣ ਸਿੰਘ ਡੱਲ, ਰਮਨਦੀਪ ਸਿੰਘ, ਬਗੀਚਾ ਸਿੰਘ ਆਦਿ ਮੌਜੂਦ ਰਹੇ।

Thursday, 18 November 2021

ਕੇਂਦਰ ਵੱਲੋਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਵਾਪਿਸ ਲੈਣ ਤੇ ਸਮੁੱਚੇ ਕਿਸਾਨ ਵਰਗ ਨੂੰ ਵਧਾਈਆਂ ਅਤੇ ਕਿਸਾਨੀ ਸੰਘਰਸ਼ ਦੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ:- ਡ ਹਰਜੀਤ ਸਿੰਘ ਡੱਲ। ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕੇਂਦਰ ਵੱਲੋਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਵਾਪਿਸ ਲੈਣ ਤੇ ਸਮੁੱਚੇ ਕਿਸਾਨ ਵਰਗ ਨੂੰ ਵਧਾਈਆਂ ਅਤੇ ਕਿਸਾਨੀ ਸੰਘਰਸ਼ ਦੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਹਿੰਦਿਆਂ ਡ ਹਰਜੀਤ ਸਿੰਘ ਡੱਲ ਨੇ ਕਿਹਾ ਕਿ ਇਹ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੈ।ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨਾਂ ਵੱਲੋਂ ਲੰਬਾ ਸ਼ੰਘਰਸ਼ ਕਰਕੇ ਇਹ ਜਿੱਤ ਪ੍ਰਾਪਤ ਕੀਤੀ ਗਈ ਹੈ ਜਿਸ ਵਿੱਚ ਸਾਡੇ ਕਿਸਾਨ ਵੀਰਾਂ ਨੇ ਸ਼ਹਾਦਤਾਂ ਵੀ ਦਿੱਤੀਆਂ ਹਨ ਇਸ ਤੋਂ ਇਲਾਵਾ ਉਨ੍ਹਾਂ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਕਾਨੂੰਨ ਵਾਪਸ ਲੈ ਕੇ ਮੋਦੀ ਸਰਕਾਰ ਇਹ ਨਾ ਸੋਚੇ ਕਿ ਉਨ੍ਹਾਂ ਨੇ ਕਿਸਾਨਾਂ ਉਪਰ ਬੜਾ ਵੱਡਾ ਉਪਕਾਰ ਕੀਤਾ ਹੈ ਉਨ੍ਹਾਂ ਕਿਹਾ ਕਿ ਇਹ ਕਿਸਾਨੀ ਕੁਨੂੰਨ ਕਿਸਾਨਾਂ ਲਈ ਘਾਤਕ ਸਨ ਜਿਸ ਨੂੰ ਰੱਦ ਕਰਵਾਉਨਾ ਅਤੇ ਕਰਨਾ ਬੜਾ ਜ਼ਰੂਰੀ ਸੀ । ਇਸਤੋਂ ਇਲਾਵਾ ਉਹਨਾਂ ਸਮੂਹ ਕਿਸਾਨੀ ਸੰਘਰਸ਼ ਨੂੰ ਸਪੋਟ ਕਰਨ ਵਾਲਿਆਂ ਦਾ ਵੀ ਦਿਲੋਂ ਧੰਨਵਾਦ ਕੀਤਾ।

 ਕੇਂਦਰ ਵੱਲੋਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਵਾਪਿਸ ਲੈਣ ਤੇ ਸਮੁੱਚੇ ਕਿਸਾਨ ਵਰਗ ਨੂੰ ਵਧਾਈਆਂ ਅਤੇ ਕਿਸਾਨੀ ਸੰਘਰਸ਼ ਦੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ:- ਡ ਹਰਜੀਤ ਸਿੰਘ ਡੱਲ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕੇਂਦਰ ਵੱਲੋਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਵਾਪਿਸ ਲੈਣ ਤੇ ਸਮੁੱਚੇ ਕਿਸਾਨ ਵਰਗ ਨੂੰ ਵਧਾਈਆਂ ਅਤੇ ਕਿਸਾਨੀ ਸੰਘਰਸ਼ ਦੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਹਿੰਦਿਆਂ ਡ ਹਰਜੀਤ ਸਿੰਘ ਡੱਲ ਨੇ ਕਿਹਾ ਕਿ ਇਹ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੈ।ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨਾਂ ਵੱਲੋਂ ਲੰਬਾ ਸ਼ੰਘਰਸ਼ ਕਰਕੇ ਇਹ ਜਿੱਤ ਪ੍ਰਾਪਤ ਕੀਤੀ ਗਈ ਹੈ  ਜਿਸ ਵਿੱਚ ਸਾਡੇ ਕਿਸਾਨ ਵੀਰਾਂ ਨੇ ਸ਼ਹਾਦਤਾਂ ਵੀ ਦਿੱਤੀਆਂ ਹਨ  ਇਸ ਤੋਂ ਇਲਾਵਾ ਉਨ੍ਹਾਂ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਕਾਨੂੰਨ ਵਾਪਸ ਲੈ ਕੇ ਮੋਦੀ ਸਰਕਾਰ ਇਹ ਨਾ ਸੋਚੇ  ਕਿ ਉਨ੍ਹਾਂ ਨੇ ਕਿਸਾਨਾਂ ਉਪਰ ਬੜਾ ਵੱਡਾ ਉਪਕਾਰ ਕੀਤਾ ਹੈ  ਉਨ੍ਹਾਂ ਕਿਹਾ ਕਿ ਇਹ ਕਿਸਾਨੀ ਕੁਨੂੰਨ  ਕਿਸਾਨਾਂ ਲਈ ਘਾਤਕ ਸਨ  ਜਿਸ ਨੂੰ ਰੱਦ ਕਰਵਾਉਨਾ ਅਤੇ ਕਰਨਾ ਬੜਾ ਜ਼ਰੂਰੀ ਸੀ । ਇਸਤੋਂ ਇਲਾਵਾ ਉਹਨਾਂ ਸਮੂਹ ਕਿਸਾਨੀ ਸੰਘਰਸ਼ ਨੂੰ ਸਪੋਟ ਕਰਨ ਵਾਲਿਆਂ ਦਾ ਵੀ ਦਿਲੋਂ ਧੰਨਵਾਦ ਕੀਤਾ।

Wednesday, 17 November 2021

ਸਰਕਾਰੀ ਮਿਡਲ ਸਕੂਲ ਮੌੜ ਚੜੵਤ ਸਿੰਘ ਦੀ ਵਿਦਿਆਰਥਣ ਪਰਨੀਤ ਕੌਰ ਨੇ ਬਲਾਕ ਪੱਧਰੀ ਡਿਬੇਟ ਮੁਕਾਬਲੇ ਵਿੱਚ ਦੂਜੇ ਸਥਾਨ ਦੀ ਬਾਜ਼ੀ ਮਾਰੀ।

 ਸਰਕਾਰੀ ਮਿਡਲ ਸਕੂਲ ਮੌੜ ਚੜੵਤ ਸਿੰਘ ਦੀ ਵਿਦਿਆਰਥਣ ਪਰਨੀਤ ਕੌਰ ਨੇ ਬਲਾਕ ਪੱਧਰੀ ਡਿਬੇਟ ਮੁਕਾਬਲੇ ਵਿੱਚ ਦੂਜੇ ਸਥਾਨ ਦੀ ਬਾਜ਼ੀ ਮਾਰੀ।





ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ:) ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਨੋਡਲ ਅਫ਼ਸਰ ਪੑਿੰਸੀਪਲ ਸ. ਰਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਗਰਲਜ਼ ਸਕੂਲ ਮੌੜ ਮੰਡੀ ਦੇ ਵਿਹੜੇ ਵਿੱਚ ਪਰਾਲ਼ੀ ਸਾੜਨ ਕਾਰਨ ਵਾਤਾਵਰਨ 'ਤੇ ਪੈਣ ਵਾਲ਼ੇ ਬੁਰੇ ਪੑਭਾਵਾਂ ਸੰਬੰਧੀ ਬਲਾਕ ਪੱਧਰ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਤਹਿਤ ਹੋਏ ਡਿਬੇਟ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਮੌੜ ਚੜੵਤ ਸਿੰਘ ਦੀ ਵਿਦਿਆਰਥਣ ਪਰਨੀਤ ਕੌਰ ਨੇ ਡਿਬੇਟ ਮੁਕਾਬਲੇ ਵਿੱਚ ਦੂਜੇ ਸਥਾਨ ਦੀ ਬਾਜ਼ੀ ਮਾਰੀ। ਜੇਤੂ ਵਿਦਿਆਰਥਣ ਪਰਨੀਤ ਕੌਰ ਨੂੰ ਮੁਕਾਬਲੇ ਦੇ ਆਯੋਜਕਾਂ ਵੱਲੋਂ 7 ਸੌ ਰੁਪਏ ਨਕਦ ਰਾਸ਼ੀ ਅਤੇ ਸਨਮਾਨ- ਚਿੰਨੵ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਸਕੂਲ ਦੇ ਪੰਜਾਬੀ ਮਾਸਟਰ ਸ:ਬਲਕਰਨ ਸਿੰਘ ਕੋਟ ਸ਼ਮੀਰ ਨੇ ਪੱਤਰਕਾਰਾਂ ਨੂੰ ਦੱਸਦਿਆਂ ਕਿਹਾ ਕਿ ਸਕੂਲ ਵਿੱਚ ਸਿੱਖਣ-ਸਿਖਾਉਣ ਦਾ ਸੁਖਾਵਾਂ ਮਹੌਲ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਦੀ ਕੰਮ ਪੑਤੀ ਉਚੇਚੇ ਰੂਪ ਵਿੱਚ ਪੑਤੀਬੱਧਤਾ ਹੀ ਅਜਿਹੇ ਅਗਾਂਹਵਧੂ ਕਾਰਜਾਂ ਦਾ ਮੋਹਰਾ ਬਣਦੇ ਹਨ। ਉਹਨਾਂ ਦੱਸਿਆ ਕਿ ਸਕੂਲ ਦੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਪਰਨੀਤ ਕੌਰ ਦੀ ਇਸ ਮਾਣ-ਮੱਤੀ ਪੑਾਪਤੀ ਕਾਰਨ ਪੂਰੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ, ਮੁੱਖ ਅਧਿਆਪਕ ਸ: ਨਿਰਮਲ ਸਿੰਘ ਮੰਡੀ ਖੁਰਦ, ਮਿਸ ਨਿਧੀ ਸਾਇੰਸ ਅਧਿਆਪਕਾ, ਅਤੇ ਮੈਡਮ ਅਨੀਤਾ ਰਾਣੀ ਹਿੰਦੀ ਅਧਿਆਪਕਾ ਅਤੇ ਬਲਕਰਨ ਕੋਟ ਸ਼ਮੀਰ ਪੰਜਾਬੀ ਮਾਸਟਰ, ਗੁਰਪਿਆਰ ਸਿੰਘ ਕੰਪਿਊਟਰ ਅਧਿਆਪਕ , ਸਮੂਹ ਵਿਦਿਆਰਥੀ ਅਤੇ ਪਿੰਡ ਵਾਸੀਆਂ ਨੇ  ਇਸ 'ਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।

Friday, 5 November 2021

ਪਿੰਡਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਜਾਂਚ ਕਰਨ ਸਰਕਾਰੀ ਅਧਿਕਾਰੀ:- ਬੈੰਕਾਂ

 ਪਿੰਡਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਜਾਂਚ ਕਰਨ ਸਰਕਾਰੀ ਅਧਿਕਾਰੀ:- ਬੈੰਕਾਂ  



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਸਾਢੇ ਚਾਰ ਸਾਲ ਕੋਈ ਵੀ ਪਿੰਡਾਂ ਵਿੱਚ ਵਿਕਾਸ ਕਾਰਜ ਨਹੀਂ ਕੀਤਾ ਗਿਆ  ਜੇ ਹੁਣ ਕੀਤਾ ਹੀ ਜਾ ਰਿਹਾ ਤਾਂ ਉਥੇ ਕੋਈ ਵੀ ਸਰਕਾਰੀ ਅਧਿਕਾਰੀ ਜਾ ਕੇ ਨਹੀਂ ਦੇਖ ਰਿਹਾ ਕਿ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋ ਰਹੇ ਹਨ  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੁਖਚੈਨ ਸਿੰਘ ਬੈਂਕਾਂ ਨੇ ਪ੍ਰੈੱਸ ਨਾਲ ਕੀਤਾ  ਉਨ੍ਹਾਂ ਕਿਹਾ ਕਿ ਜੋ ਪਿੰਡਾਂ ਵਿੱਚ ਜੋ ਵਿਕਾਸ ਕਾਰਜ ਚੱਲ ਰਹੇ ਹਨ ਜਿਨ੍ਹਾਂ ਵਿੱਚ ਲਾਓਕਟੈਲ ,ਸ਼ਮਸ਼ਾਨਘਾਟ ਅਤੇ ਹੋਰ ਕੰਮ  ਉਹ ਬਿਲਕੁਲ ਹੀ ਘਟੀਆ ਮਟੀਰੀਅਲ ਲਗਾ ਕੇ ਕੀਤੇ ਜਾ ਰਹੇ ਹਨ ਅਤੇ ਕੁਝ ਲੌਕਟੈਲ ਤੇ  ਪਾਣੀ ਵੀ ਖੜ੍ਹਾ ਨਜ਼ਰ ਆ ਰਿਹਾ ਹੈ ਕੁਝ ਟੈਲਾਂ ਪਹਿਲਾਂ ਇੰਨੀਆਂ ਘਟੀਆ ਹਨ ਕੇ ਟੁੱਟਦੀਆਂ ਨਜ਼ਰ ਆ ਰਹੀਆਂ ਹਨ  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ ਟੈਲ ਲੱਗੀ ਹੈ ਉਥੇ ਥੱਲੇ ਗੱਟਿਕਾ ਅਤੇ ਉੱਪਰ ਰੋਲਰ ਵੀ ਨਹੀਂ ਫੇਰਿਆ ਗਿਆ,ਤੇ ਕਈ ਕੰਮ ਅਧੂਰੇ ਹੀ ਪਏ ਹਨ।  ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਠੇਕੇਦਾਰ ਇਹ ਕੰਮ ਕਰ ਰਹੇ ਹਨ ਉਨ੍ਹਾਂ ਦੀ ਜਾਂਚ ਪੜਤਾਲ ਕਰਕੇ ਜੇ ਕੋਈ ਇਹੋ ਜਿਹੀ ਕਿਸਮ ਦੀ ਸ਼ਿਕਾਇਤ ਸਾਹਮਣੇ ਆਉਂਦੀ ਤਾਂ ਉਸ ਤੇ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ  ਅਤੇ ਉਸ ਵੱਲੋਂ ਕੀਤੇ ਕਾਰਜ ਨੂੰ ਦੁਬਾਰਾ ਉਸ ਤੋਂ ਕਰਵਾਇਆ ਜਾਵੇ।

ਸਬ - ਡਵੀਜ਼ਨ ਲੈਵਲ ਤੇ ਚਾਰ ਸੈਲ ਭੰਗ ਕਰਕੇ ਜਿਲ੍ਹਾ ਲੈਵਲ ਤੇ ਇੱਕ ਵੋਮੈਨ ਸੈਲ ਤਰਨ ਤਾਰਨ ਸਥਾਪਿਤ ਕੀਤਾ ਜਾਣਾ ਮੰਦ ਭਾਗਾ:- ਗੁਲਸ਼ਨ, ਭਗਵੰਤ।

 ਸਬ - ਡਵੀਜ਼ਨ ਲੈਵਲ ਤੇ ਚਾਰ ਸੈਲ ਭੰਗ ਕਰਕੇ ਜਿਲ੍ਹਾ ਲੈਵਲ ਤੇ ਇੱਕ ਵੋਮੈਨ ਸੈਲ ਤਰਨ ਤਾਰਨ ਸਥਾਪਿਤ ਕੀਤਾ ਜਾਣਾ ਮੰਦ ਭਾਗਾ:- ਗੁਲਸ਼ਨ, ਭਗਵੰਤ।




ਖਾਲੜਾ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਸਬ - ਡਵੀਜ਼ਨ ਲੈਵਲ ਤੇ ਚਾਰ ਸੈਲ ਭੰਗ ਕਰਕੇ ਜਿਲ੍ਹਾ ਲੈਵਲ ਤੇ ਇੱਕ ਵੋਮੈਨ ਸੈਲ ਤਰਨ ਤਾਰਨ ਸਥਾਪਿਤ ਕੀਤਾ ਜਾਣਾ ਮੰਦ ਭਾਗਾ ਹੈ। ਇਸਦੀ ਸਖਤ ਸ਼ਬਦਾਂ ਚੋ ਆਮ ਆਦਮੀ ਦੇ ਗੁਲਸ਼ਨ ਅਲਗੋ ਸ੍ਰ ਭਗਵੰਤ ਸਿੰਘ ਚੇਅਰਮੈਨ ਨੇ ਨਖੇਧੀ ਕੀਤੀ ਹੈ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ  ਸਰਕਾਰ ਵੱਲੋਂ ਇਹ ਫ਼ੈਸਲਾ ਬਿਲਕੁਲ ਹੀ ਗ਼ਲਤ ਕੀਤਾ ਗਿਆ ਹੈ  ਉਨ੍ਹਾਂ ਕਿਹਾ ਕਿ ਵੋਮੈਨ ਸੈੱਲ ਭਿੱਖੀਵਿੰਡ ਨੂੰ ਤਰਨਤਾਰਨ ਵਿੱਚ ਤਬਦੀਲ ਕਰਨਾ ਸਰਾਸਰ  ਉਨ੍ਹਾਂ ਲੋਕਾਂ ਨੂੰ ਧੋਖਾ ਦੇਣ ਵਰਗਾ ਹੈ ਜਿਹੜਾ ਆਪਣਾ  ਭਾੜਾ ਕਿਰਾਇਆ ਲਾ ਕੇ  ਹੁਣ ਤਰਨਤਾਰਨ ਜਾਇਆ ਕਰਨਗੇ  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਮਾਰੇ ਪਏ ਹਨ ਲੜਾਈ ਝਗੜਿਆਂ ਦੇ ਪਹਿਲਾਂ ਉਨ੍ਹਾਂ ਨੂੰ ਭਿੱਖੀਵਿੰਡ ਇਨਸਾਫ਼ ਮਿਲਣ ਦੀ ਉਮੀਦ ਹੁੰਦੀ ਸੀ ਪਰ ਹੁਣ  ਉਹ ਤਰਨਤਾਰਨ ਕਿਸ ਤਰ੍ਹਾਂ ਜਾਇਆ ਕਰਨਗੇ  ਇਕ ਤਾਂ ਪੂਰਾ ਦਿਨ ਉਥੇ ਉਨ੍ਹਾਂ ਦਾ ਖ਼ਰਾਬ ਹੋਇਆ ਕਰੇਗਾ ਉਤੋਂ ਕਿਰਾਏ ਭਾੜੇ ਅਲੱਗ ਲਾਉਣੇ ਪੈਣਗੇ  ਅਤੇ ਫਿਰ ਦੂਰ ਦੀ ਮੁਸ਼ਕਲ ਉਨ੍ਹਾਂ ਨੂੰ ਸਤਾਏਗੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਵੁਮੈਨ ਸੈੱਲ ਬਣੇ ਹਨ ਉਨ੍ਹਾਂ ਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ  ਤਾਂ ਜੋ ਲੋਕ  ਦੂਰ ਜਾਣ ਨੂੰ ਨਾ ਮਜਬੂਰ ਹੋਣ ।ਇਸ ਮੌਕੇ ਗੁਰਜੀਤ ਸਿੰਘ ਕਾਲੇ ਆਦਿ ਹਾਜਰ ਸਨ।

Tuesday, 2 November 2021

ਸ੍ਰ ਸੁਰਜੀਤ ਸਿੰਘ ਭੁੱਚਰ ਨੂੰ ਸਦਮਾ ਸਹੁਰਾ ਸਾਬ ਦਾ ਹੋਇਆ ਦੇਹਾਂਤ।

 ਸ੍ਰ ਸੁਰਜੀਤ ਸਿੰਘ ਭੁੱਚਰ ਨੂੰ ਸਦਮਾ ਸਹੁਰਾ ਸਾਬ ਦਾ ਹੋਇਆ ਦੇਹਾਂਤ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸ੍ਰ ਸੁਰਜੀਤ ਸਿੰਘ ਭੁੱਚਰ ਨੂੰ ਉਸ ਟੈਮ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਹੁਰਾ ਸਾਬ ਸ੍ਰ ਜਗੀਰ ਸਿੰਘ ਪਿੰਡ ਭੋਰਸ਼ੀ ਬ੍ਰਾਹਮਣਾਂ ਦਾ ਅੱਜ ਬਰੇਨ ਹੈਮਰੇਜ ਕਾਰਨ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਮ ਸਸਕਾਰ ਕੱਲ ਬੁੱਧਵਾਰ ਇੱਕ ਵਜੇ ਪਿੰਡ ਭੋਰਸ਼ੀ ਬ੍ਰਾਹਮਣਾਂ ਨੇਡ਼ੇ ਖਿਲਚੀਆਂ ਵਿਖੇ ਅੰਤਿਮ ਸੰਸਕਾਰ ਕੀਤਾ ਜਾਏਗਾ,  ਇਸ ਦੁੱਖ ਦੀ ਘੜੀ ਵਿੱਚ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਅਤੇ ਹੋਰ ਵੱਖ ਵੱਖ ਸਿਆਸੀ ਅਤੇ  ਧਾਰਮਿਕ ਨੁਮਾਇੰਦਿਆਂ ਨੇ ਸ ਸੁਰਜੀਤ ਸਿੰਘ ਭੁੱਚਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

Monday, 1 November 2021

ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਦਾ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ 'ਚ ਹੋਇਆ ਰਲੇਵਾਂ "

 


ਭਿੱਖੀਵਿੰਡ 1 ਨਵੰਬਰ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)- ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਸਹਿਮਤੀ ਨਾਲ ਅੱਜ  ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ 'ਚ ਰਲੇਵਾਂ ਕਰ ਲਿਆ ਗਿਆ ਹੈ। ਇਸ ਮੌਕੇ ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਦੇ ਪ੍ਰਧਾਨ ਸੁਰਜੀਤ ਕੁਮਾਰ ਬੋਬੀ, ਸਰਪ੍ਰਸਤ ਸਵਿੰਦਰ ਸਿੰਘ ਬਲੇਰ ਅਤੇ ਕਲੱਬ ਦੇ ਸਮੂਹ ਮੈਂਬਰਾ ਵੱਲੋ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੂੰ ਜੀ ਆਇਆ ਕਿਹਾ ਅਤੇ ਉਨ੍ਹਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਵਿਸ਼ੇਸ਼ ਮੀਟਿੰਗ ਸੂਰਜ ਪੈਲੇਸ ਖਾਲੜਾ ਰੋਡ ਭਿੱਖੀਵਿੰਡ ਵਿਖੇ ਰੱਖੀ ਗਈ,ਜਿਸ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਨੂੰ ਪ੍ਰਧਾਨ ਸੁਰਜੀਤ ਕੁਮਾਰ ਬੋਬੀ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਪੱਟੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹਨਾਂ ਦੇ ਜੋ ਵੀ ਭੱਖਦੇ ਵੱਖ-ਵੱਖ ਮੱਸਲੇ ਪੰਜਾਬ ਸਰਕਾਰ ਕੋਲ ਉਠਾ ਕੇ ਉਹਨਾਂ ਦਾ ਤੁਰੰਤ ਹੱਲ ਕਰਵਾਇਆ ਜਾਵੇਗਾ। ਸ੍ ਪੱਟੀ ਨੇ ਕਿਹਾ ਕਿ ਕਈ ਮੇਰੇ ਪੱਤਰਕਾਰ ਵੀਰਾ ਨੂੰ ਪੀਲੇ ਕਾਰਡ ਬਣਾਉਣ ਵਿੱਚ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਸਬੰਧੀ ਸਾਡੀ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਉਹਨਾ ਕਿਹਾ ਕਿ ਕੁੱਝ ਪੱਤਰਕਾਰ ਸ਼ੋਸ਼ਲ ਮੀਡੀਆ ਤੇ ਆਨਲਾਈਨ ਯੂ ਟਿਊਬ ਚੈਨਲ ਵਿੱਚ ਜਨਤਾ ਦੀਆਂ ਮੁਸ਼ਕਿਲਾ ਨੂੰ ਸਰਕਾਰ ਤੱਕ ਪਹੁੰਚਾਉਦੇ ਹਨ ਉਹਨਾ ਨੂੰ ਰਜਿਸਟਰਡ ਕਰਨ ਬਾਰੇ ਵੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ । ਇਸ ਤੋਂ ਇਲਾਵਾ ਵੱਖ ਵੱਖ ਬੁਲਾਰਿਆ ਨੇ ਪੱਤਰਕਾਰਾ ਨੂੰ ਸੰਬੋਧਨ ਕੀਤਾ । ਇਸ ਮੌਕੇ ਆਜ਼ਾਦ ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰਾਂ ਨੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਪ੍ਰਧਾਨ ਜਸਬੀਰ ਸਿੰਘ ਪੱਟੀ ਦੇ ਪੂਰਨਿਆਂ ਤੇ ਚੱਲਣ ਦਾ ਅਸ਼ਵਾਸਨ ਦਿਵਾਉਦੇ ਹਨ । ਇਸ ਮੌਕੇ ਪ੍ਰਧਾਨ ਪੱਟੀ ਵੱਲੋ ਆਜ਼ਾਦ ਪ੍ਰੈੱਸ ਕਲੱਬ ਦੇ ਮੈਂਬਰਾ ਨੂੰ ਵੱਖ-ਵੱਖ ਆਹੁਦੇ ਦੇ ਕੇ ਨਿਵਾਜਿਆ ਗਿਆ। ਜਿਸ ਵਿੱਚ ਸੁਰਜੀਤ ਕੁਮਾਰ ਬੋਬੀ ਪ੍ਰਧਾਨ ਭਿੱਖੀਵਿੰਡ,ਜ਼ਿਲਾ ਪ੍ਰਧਾਨ ਸਵਿੰਦਰ ਸਿੰਘ ਬਲੇਰ,

ਮੀਤ ਪ੍ਰਧਾਨ ਰਾਜਨ ਚੋਪੜਾ,ਪ੍ਰੈਸ ਸਕੱਤਰ ਮਨਜੀਤ ਸਿੰਘ,ਮੀਤ ਪ੍ਰਧਾਨ ਸਰਬਜੀਤ ਸਿੰਘ ਛੀਨਾ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸੈਂਡੀ ਖਾਲੜਾ,ਮੀਤ ਪ੍ਰਧਾਨ ਜਗਜੀਤ ਸਿੰਘ ਡੱਲ,ਕੈਸ਼ੀਅਰ ਅਮਰਗੌਰ ਸਿੰਘ,ਸਕੱਤਰ ਲਖਬੀਰ ਸਿੰਘ ਦਿਆਲਪੁਰਾ,ਜ਼ਿਲਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੋਲਾ,ਜ਼ਿਲਾ ਜਨਰਲ ਸਕੱਤਰ ਜਗਦੇਵ ਸਿੰਘ ਸਮਰਾ,ਜ਼ਿਲਾ ਜਨਰਲ ਸਕੱਤਰ ਦਾਰਾ ਸਿੰਘ ਡੱਲ,ਸਕੱਤਰ ਸੁਖਬੀਰ ਸਿੰਘ ਖਹਿਰਾ ਦਿਆਲਪੁਰਾ,ਸਕੱਤਰ ਰਾਜੇਸ਼ ਸ਼ਰਮਾ ਖਾਲੜਾ,ਜ਼ਿਲਾ ਜਨਰਲ ਸਕੱਤਰ ਅਮਨ ਸ਼ਰਮਾ ਖਾਲੜਾ,ਸਕੱਤਰ ਗੁਰਪਾਲ ਸਿੰਘ ਸੋਹਲ,ਸਕੱਤਰ ਹਰਮੀਤ ਸਿੰਘ ਭਿੱਖੀਵਿੰਡ,ਸਕੱਤਰ ਬਲਰਾਜ ਸਿੰਘ,ਸਕੱਤਰ ਦਵਿੰਦਰ ਧਵਨ,ਸਕੱਤਰ ਜਗਤਾਰ ਸਿੰਘ ਖਾਲੜਾ,ਜ਼ਿਲਾ ਜਨਰਲ ਸਕੱਤਰ ਸੁਰਿੰਦਰ ਕੁਮਾਰ ਨੀਟੂ ਖਾਲੜਾ,ਸਕੱਤਰ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...