Tuesday, 31 May 2022

ਦਿਨੋ ਦਿਨ ਨਿਘਰ ਰਹੀ ਕਾਨੂੰਨ ਅਵਸਥਾ, ਪੰਜਾਬ ਸਰਕਾਰ ਦੀ ਹੋਈ ਬੇਵਸੀ--ਮੱਲਾ, ਪੰਡੋਰੀ

 ਦਿਨੋ ਦਿਨ ਨਿਘਰ ਰਹੀ ਕਾਨੂੰਨ  ਅਵਸਥਾ, ਪੰਜਾਬ ਸਰਕਾਰ ਦੀ ਹੋਈ ਬੇਵਸੀ--ਮੱਲਾ, ਪੰਡੋਰੀ    



 ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਰਾਜ ਕਰਦੀਆਂ ਧਿਰਾਂ ਤੋ ਦੁੱਖੀ ਲੋਕਾਂ ਤੇ ਖਹਿੜਾ ਛਡਾਉਣ ਲਈ ਆਮ ਆਦਮੀ ਪਾਰਟੀ ਦੇ ਹੱਕ ਚ ਬੇਮਿਸਾਲ ਫਤਵਾ ਦੇ ਕੇ ਬਦਲਵੀ ਸਰਕਾਰ ਦਾ ਫੈਸਲਾ ਕੀਤਾ ਅਤੇ ਬਹੁਤ ਸਾਰੀਆਂ ਆਸਾ ਵੀ ਰੱਖੀਆਂ ਪਰ 2 ਮਹੀਨੇ ਤੋਂ ਵੱਧ ਸਮਾਂ ਬੀਤਣ ਤੇ ਪੰਜਾਬ ਦੀ ਸਿਆਸਤ ਵਿੱਚ ਕੋਈ ਤਬਦੀਲੀ ਨਹੀਂ ਆਈ ਸਗੋਂ ਨਿੱਤ ਦਿਨ ਕਤਲੋ ਗਾਰਤ, ਗੁੰਡਾਗਰਦੀ, ਲੁੱਟਾ ਖੋਹਾ, ਨਸ਼ੇ ਆਦਿ ਵੱਧੇ ਹਨ ਅਤੇ ਪੰਜਾਬ ਦੀ ਕਾਨੂੰਨ ਅਵਸਥਾ ਦਿਨੋ ਦਿਨ ਨਿਘਰਦੀ ਜਾ ਰਹੀ ਹੈ ਜੋ ਬਹੁਤ ਹੀ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਅਰ. ਅੇੈਮ.ਪੀ. ਆਈ.) ਜਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ, ਜਿਲ੍ਹਾ ਵਿੱਤ ਸਕੱਤਰ ਬਲਦੇਵ ਸਿੰਘ ਪੰਡੋਰੀ ਇਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ। ਇਹਨਾਂ  ਆਗੂਆਂ ਨੇ ਕਿਹਾ ਵਿਚਾਰਾਂ ਦਾ ਵਿਖਰੇਵਾ ਹੋ ਸਕਦਾ ਹੈ ਪਰ ਸ਼ਰੇਆਮ ਕਤਲ  ਕਰਨਾ ਬਹੁਤ ਹੀ ਮੰਦਭਾਗਾ ਹੈ । ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਥੋੜੀ ਹੈ। ਪੰਜਾਬ ਸਰਕਾਰ ਦੋਸ਼ੀਆ ਨੂੰ ਫੋਰੀ ਤੌਰ ਤੇ ਫੜ ਕੇ ਸਖਤ ਸੇਜਾਵਾਂ ਦੇਵੇ।

Thursday, 26 May 2022

ਕਿਸਾਨ ਆਗੂ ਸੁਖਦੇਵ ਸਿੰਘ ਭੁੱਲਰ ਨੂੰ ਸਰਧਾਜਲੀਆ ਭੇਂਟ ।

 ਕਿਸਾਨ ਆਗੂ ਸੁਖਦੇਵ ਸਿੰਘ ਭੁੱਲਰ ਨੂੰ ਸਰਧਾਜਲੀਆ ਭੇਂਟ ।






ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਨਿਧੜਕ ਆਗੂ ਸੁਖਦੇਵ ਸਿੰਘ ਭੁੱਲਰ ਪਿੰਡ ਯੋਧ ਸਿੰਘ ਵਾਲਾ' ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਅੱਜ ਉਹਨਾ ਦੀ ਅੰਤਿਮ ਅਰਦਾਸ ਵਿੱਚ ਹਜਾਰਾਂ ਕਿਸਾਨ ਮਜ਼ਦੂਰ ਰਿਸਤੇਦਾਰ ਤੇ ਸੱਜਣ ਮਿੱਤਰ ਹਾਜ਼ਿਰ ਹੋਏ । ਇਸ ਮੌਕੇ ਕਿਸਾਨ ਆਗੂਆ ਮੇਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਪਹੂਵਿੰਡ,ਮੇਜਰ ਸਿੰਘ ਯੋਧ ਸਿੰਘ ਵਾਲਾ, ਰਣਜੀਤ ਸਿੰਘ ਚੀਮਾ, ਹਰਪਾਲ ਸਿੰਘ ਯੋਧ ਸਿੰਘ ਵਾਲਾ ਆਦਿ ਕਿਸਾਨ ਆਗੂਆ ਵੱਲੋਂ ਸਰਧਾਜਲੀਆ ਭੇਟ ਕੀਤੀਆ ਗਈਆ। ਇਸ ਮੌਕੇ ਕਿਸਾਨ ਆਗੂਆ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਪਰਿਵਾਰ ਨੂੰ ਤੇ ਸੁਖਦੇਵ ਸਿੰਘ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਅਸਿਹ ਘਾਟਾ ਪਿਆ ਈ ਹੈ ਨਾਲ ਦੀ ਨਾਲ ਜਥੇਬੰਦੀ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ । ਇੱਥੇ ਜਿਕਰਯੋਗ ਹੈ ਕਿ ਸੁਖਦੇਵ ਸਿੰਘ ਦੇ ਪਿਤਾ ਜੀ ਤੇ ਮਾਤਾ ਵੀ ਬਹੁਤ ਪੁਰਾਣੇ ਸਮੇ ਤੋ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਸੇਵਾ ਕਰਦੇ ਆ ਰਹੇ ਹਨ ਤੇ ਮਾਤਾ ਜੀ ਕਿਸਾਨੀ ਸੰਘਰਸ ਦੌਰਾਨ ਜ਼ੇਲ ਵੀ ਕੱਟ ਚੁੱਕੇ ਹਨ । ਇਸ ਮੌਕੇ ਹਰਵਿੰਦਰ ਸਿੰਘ, ਗੁਰਮਿੰਦਰਜੀਤ ਸਿੰਘ, ਸਤਿੰਦਰਪਾਲ ਸਿੰਘ, ਧਰਮਪ੍ਰੀਤ ਸਿੰਘ, ਕੁਲਵਿੰਦਰ ਸਿੰਘ ਰੱਬ, ਹਰਉਦੇਪ੍ਰਤਾਪ ਲਾਟੀ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ ਗਿੱਲ, ਬਲਜੀਤ ਸਿੰਘ ਚੀਮਾ, ਸਾਰਜ ਸਿੰਘ ਸਰਪੰਚ, ਜਸਬੀਰ ਸਿੰਘ ਰੱਬ, ਸੁਖਵੰਤ ਸਿੰਘ ਰੱਬ, ਗੁਰਦਾਰ ਭੁੱਲਰ ਵਰਨਾਲਾ, ਗੋਪਾ ਡਿਪਟੀ ਸੂਰਜਪਾਲ ਸਿੰਘ, ਰਛਪਾਲ ਸਿੰਘ, ਮਹਿਲ ਸਿੰਘ ਘਰਿਆਲਾ ਆਦਿ ਪਰਿਵਾਰਕ ਮੈਬਰ ਹਾਜ਼ਿਰ ਸਨ ।

Saturday, 14 May 2022

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਥੇਬੰਦਕ ਚੋਣਾਂ ਦੇ ਚੱਲਦੇ ਵੱਖ ਵੱਖ ਪਿੰਡਾ ਵਿੱਚ ਪਿੰਡ ਪੱਧਰੀ ਕਮੇਟੀਆਂ ਦਾ ਕੀਤਾ ਗਠਨ

 ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਥੇਬੰਦਕ ਚੋਣਾਂ ਦੇ ਚੱਲਦੇ ਵੱਖ ਵੱਖ ਪਿੰਡਾ ਵਿੱਚ ਪਿੰਡ ਪੱਧਰੀ ਕਮੇਟੀਆਂ ਦਾ ਕੀਤਾ ਗਠਨ 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਫਤਿਹ ਸਿੰਘ ਪਿੱਦੀ ਦੀ ਅਗਵਾਹੀ ਵਿਚ ਜਿਲ੍ਹਾ ਤਰਨਤਾਰਨ ਦੇ ਜੋਨ ਭਿੱਖੀਵਿੰਡ ਦੇ ਪਿੰਡਾ ਵੀਰਮ, ਮਾੜੀਮੇਘਾ, ਡਲੀਰੀ, ਕਲਸੀਆ ਖੁਰਦ , ਦੋਦੇ ,ਖਾਲੜਾ,ਅਮੀਸ਼ਾਹ  ਆਦਿ ਵਿੱਚ ਹਰ ਤਿੰਨ ਸਾਲ ਬਾਅਦ ਹੋਣ ਵਾਲੀਆਂ ਜਥੇਬੰਦਕ ਚੋਣਾਂ ਦੇ ਚਲਦੇ, ਪਿੰਡ ਪੱਧਰੀ ਕੋਰ ਕਮੇਟੀਆਂ ਦਾ ਗਠਨ ਕੀਤਾ ਗਿਆ I  ਇਸ ਮੌਕੇ ਫਤਿਹ ਸਿੰਘ ਪਿੰਦੀ, ਹਰਜਿੰਦਰ ਸਿੰਘ ਕਲਸੀਆ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇ ਵਿਚ ਹੱਕੀ ਮੰਗਾ ਲੈਣ ਲਈ ਵੱਡੇ ਸੰਘਰਸ਼ਾਂ ਦੀ ਲੋੜ ਪਵੇਗੀ ਸੋ ਹਰ ਪਿੰਡ ਨੂੰ ਚਾਹੀਦਾ ਕਿ ਵੱਡੀਆਂ ਲਾਮਬੰਦੀਆਂ ਕੀਤੀਆਂ ਜਾਣ ਤਾਂ ਜੋ ਦੇਸ਼ ਅਤੇ ਪੰਜਾਬ ਦੀ ਦਿਨ-ਬ-ਦਿਨ ਵਿਗੜ ਰਹੇ ਹਾਲਾਤਾਂ ਤੇ ਕਾਬੂ ਪਾਇਆ ਜਾ ਸਕੇ I ਆਗੂਆਂ ਨੇ ਅੱਗੇ ਬੋਲਦੇ ਕਿਹਾ ਕਿ ਮਾਝਾ ਖੇਤਰ ਵਿਚ ਝੋਨੇ ਦੀ ਬਿਜਾਈ ਲਈ 26 ਜੂਨ ਤੋਂ ਝੋਨਾ ਲਾਉਣ ਦੇ, ਕਿਸਾਨਾਂ ਨਾਲ ਵਿਚਾਰ ਕੀਤੇ ਬਿਨਾ ਲਏ ਫੈਸਲੇ ਤੇ ਦੋਬਾਰਾ ਤੋਂ ਵਿਚਾਰ ਕਰੇ I ਆਗੂਆਂ ਨੇ ਕਿਹਾ ਕਿ ਸਰਕਾਰ ਪਾਣੀ ਬਚਾਉਣ ਲਈ ਫ਼ਸਲੀ ਚੱਕਰ ਬਦਲਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਰਿਚਾਰਜ ਕਰਨ ਲਈ ਕੋਈ ਠੋਸ ਨੀਤੀ ਲੈ ਕੇ ਆਵੇ I ਓਹਨਾ ਕਿਹਾ ਕਿ ਕਿਸਾਨ ਝੋਨੇ ਦੀ ਫਸਲ ਮਜਬੂਰੀ ਵੱਸ ਹੀ ਉਗਾ ਰਿਹਾ ਹੈ, ਸਰਕਾਰ ਵੱਖ ਵੱਖ ਤੇਲ ਬੀਜਾਂ, ਦਾਲਾਂ ਆਦਿ ਤੇ ਸਰਕਾਰ MSP ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿੱਚੋ ਕੱਢਿਆ ਜਾ ਸਕੇ I ਓਹਨਾ ਸਰਕਾਰ ਨੂੰ ਝੋਨੇ ਦੀ ਲਵਾਈ ਸਮੇੰ ਨਹਿਰੀ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਕਿਹਾ I ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ 1500 ਦੀ ਜਗ੍ਹਾ 10000 ਰੁਪਏ ਪ੍ਰਤੀ ਏਕੜ ਆਰਥਿਕ ਮਦਦ ਦਿਤੀ ਜਾਵੇ I ਮਨਰੇਗਾ ਵਰਗੀਆਂ ਸਕੀਮਾਂ ਵਿਚ ਮਜਦੂਰਾਂ ਨੂੰ ਸਾਲ ਵਿਚ 365 ਦਿਨ ਰੁਜਗਾਰ ਦਿੱਤਾ ਜਾਵੇ I ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਮਜਦੂਰਾਂ ਦੇ ਪੂਰੇ ਕਰਜ਼ੇ ਮਾਫ ਕੀਤੇ ਜਾਣੇ ਚਾਹੀਦੇ ਹਨ I ਇਸ ਮੌਕੇ ਸੁੱਚਾ ਸਿੰਘ ਵੀਰਮ ਤੇ ਮਾਨ ਸਿੰਘ ਮਾੜੀਮੇਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਪੰਜਾਬ ਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਹਵੇ ਕਰਕੇ, ਦੂਜਿਆਂ ਸੂਬਿਆਂ ਵਿਚ ਝੂਠਾ ਪ੍ਰਚਾਰ ਕਰ ਰਹੀ ਹੈ ਜਦਕਿ ਗਰਾਉਂਡ ਦੇ ਭ੍ਰਿਸ਼ਟਾਚਾਰ ਓਵੇਂ ਹੀ ਹੈ, ਰੇਤ ਮਾਫੀਆ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ, ਟਰਾਂਸਪੋਰਟ ਮਾਫੀਆ ਪਹਿਲੀਆਂ ਸਰਕਾਰਾਂ ਵਾਂਙ ਹੀ ਕੰਮ ਕਰ ਰਿਹਾ I ਆਗੂਆਂ ਨੇ ਕਿਹਾ ਕੇ ਇਹਨਾਂ ਸਾਰੇ ਕੰਮਾਂ ਤੇ ਸਰਕਾਰ ਦਾ ਕੋਈ ਪੈਸਾ ਖਰਚ ਨਹੀਂ ਆਓਂਦਾ ਸੋ ਸਰਕਾਰ ਦਾ ਐਕਸ਼ਨ ਨਾ ਲੈਣਾ, ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ਦਿਖਾਉਂਦਾ ਹੈ I ਇਸ ਮੌਕੇ ਹਰਦੀਪ ਸਿੰਘ ਵੀਰਮ, ਦਿਲਬਾਗ ਸਿੰਘ ਵੀਰਮ, ਅੰਗਰੇਜ਼ ਸਿੰਘ ਵੀਰਮ, ਨਿਸਾਨ ਸਿੰਘ ਮਾੜੀਮੇਘਾ, ਪਿਆਰਾ ਸਿੰਘ ਮਾੜੀਮੇਘਾ, ਬਿੱਕਰ ਸਿੰਘ ਮਾੜੀਮੇਘਾ, ਗੁਰਸਾਬ ਸਿੰਘ ਮਾੜੀਮੇਘਾ, ਜਗਰੂਪ ਸਿੰਘ ਮਾੜੀਮੇਘਾ, ਅਵਤਾਰ ਸਿੰਘ ਮਾੜੀਮੇਘਾ, ਹਰੀ ਸਿੰਘ ਕਲਸੀਆ, ਬਲਵਿੰਦਰ ਸਿੰਘ ਪਹਿਲਵਾਨ, ਹਰਪਾਲ ਸਿੰਘ ਫੌਜੀ, ਮਨਜਿੰਦਰ ਸਿੰਘ ਕਲਸੀਆ, ਕੁਲਵੰਤ ਸਿੰਘ ਥਾਣੇਦਾਰ, ਮੇਜਰ ਸਿੰਘ ਕਲਸੀਆ, ਬਲਜਿੰਦਰ ਸਿੰਘ ਕਲਸੀਆ, ਸੁਖਚੈਨ ਸਿੰਘ ਡਲੀਰੀ, ਬਿਕਰਮਜੀਤ ਸਿੰਘ ਡਲੀਰੀ, ਜੁਗਰਾਜ ਸਿੰਘ ਡਲੀਰੀ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਕਾਬਲ ਸਿੰਘ ਦੋਦੇ, ਅਜਮੇਰ ਸਿੰਘ ਅਮੀਸ਼ਾਹ,ਮਨਜੀਤ ਸਿੰਘ ਅਮੀਸ਼ਾਹ, ਕਾਰਜ ਸਿੰਘ ਅਮੀਸ਼ਾਹ, ਸੁਬੇਗ ਸਿੰਘ ਅਮੀਸ਼ਾਹ, ਮੂਲਾ ਸਿੰਘ ਅਮੀਸ਼ਾਹ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਸਿੰਦਾ ਸਿੰਘ ਖਾਲੜਾ ਆਦਿ ਆਗੂ ਸਹਿਬਾਨ ਹਾਜ਼ਿਰ ਰਹੇ ।

Friday, 13 May 2022

ਡੀਪੂ ਹੋਲਡਰਾਂ ਕਮਿਸ਼ਨ ਵੱਜੋਂ ਦਿੱਤੇ 42 ਕਰੋੜ

 ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਿਭਾਗ ਵੱਲੋਂ ਡਿੱਪੂ ਹੋਲਡਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਵੰਡੀ ਕਣਕ ਦੇ ਕਮਿਸ਼ਨ ਵਜੋਂ 42 ਕਰੋੜ ਰੁਪਏ ਜਾਰੀ ਕੀਤੇ ਗਏ। ਡਿੱਪੂ ਹੋਲਡਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਡਿੱਪੂ ਹੋਲਡਰਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੈ ਅਤੇ ਉਹਨਾਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

...



Food, Civil Supplies and Consumer Affairs Department released Rs. 42 crore as commission to depot holders on the directions of the Minister Lal Chand Kataru Chak for distribution of wheat under Pradhan Mantri Ann Kalyan Yojana. Presiding over a meeting with the depot holders Minister Lal Chand Kataruchak said that the State Government is fully apprised of the problems being encountered by the depot holders and is fully engaged to address the same.

ਛੁੱਟੀਆਂ

 ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਗਰਮੀਆਂ ਦੀਆਂ ਛੁੱਟੀਆਂ ਪਿਛਲੇ ਸਾਲਾਂ ਵਾਂਗ ਹੀ ਕਰਨ ਦੀ ਕੀਤੀ ਪੁਰਜ਼ੋਰ ਮੰਗ ਦੇ ਚੱਲਦਿਆਂ 15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਜਦੋਂਕਿ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ 15 ਮਈ ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ।

...

In keeping with the huge demand from the students, parents and the teachers to schedule the summer holidays on the pattern of previous year, the classes in the offline mode would be held from May 15th to May 31st, 2022 in all the Government, Aided, Private schools while the summer holidays have been scheduled from June 1 to June 30. Education Minister  Gurmeet Singh Meet Hayer said that from 15th till 31st May, 2022 the primary school timings would be from 7 AM to 11 AM while the Middle/High/Senior Secondary schools would be open from 7 AM till 12:30 PM.

ਭਿੱਖੀਵਿੰਡ ਜ਼ੋਨ ਵੱਲੋਂ ਪਿੰਡ ਪੱਧਰੀ ਮੀਟਿੰਗਾ ਕਰਕੇ ਕੀਤਾ ਗਿਆ ਇਕਾਈਆ ਦਾ ਪੁਨਰ ਗਠਨ :- ਸਿੱਧਵਾਂ

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਭਿੱਖੀਵਿੰਡ ਵੱਲੋ ਪਿੰਡਾ ਦੀਆ ਇਕਾਈਆ ਨੂੰ ਪੁਨਰ ਗਠਿਤ ਕਰਦਿਆ ਚੋਣਾਂ ਤਿੰਨ ਟੀਮਾ ਬਣਾ ਕੇ ਕੀਤੀਆ ਗਈਆ ਇਸੇ ਤਰ੍ਹਾ ਪਿੰਡ ਪਹੂਵਿੰਡ, ਚੂੰਘ, ਭੈਣੀ ਮੱਸਾ ਸਿੰਘ, ਵਾਂ, ਮੱਦਰ, ਨਵਾਪਿੰਡ ਫਤਿਹਪੁਰ, ਚੀਮਾ ਖੁਰਦ, ਮਨਾਵਾ ਆਦਿ ਪਿੰਡਾ ਵਿਚ ਮੀਟਿੰਗਾ ਕੀਤੀਆ ਗਈਆ ਇਹਨਾ ਮੀਟਿੰਗਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਹਰਪ੍ਰੀਤ ਸਿੰਘ ਸਿੱਧਵਾ ਵਿਸ਼ੇਸ ਤੌਰ ਤੇ ਪਹੁੰਚੇ । ਮੀਟਿੰਗਾ ਵਿੱਚ ਭਰਵੇ ਇਕੱਠ ਹੋਏ ਮੀਟਿੰਗਾ ਨੂੰ ਸੰਬੋਧਨ ਕਰਦਿਆ ਹਰਪ੍ਰੀਤ ਸਿੰਘ ਸਿੱਧਵਾ, ਜਰਨੈਲ ਸਿੰਘ ਨੂਰਦੀ, ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਕਿਹਾ ਕਿ ਪੰਜਾਬ ਦੀਆ ਸਿਆਸੀ ਧਰਾ ਹਰ ਪੱਖੋ ਫੇਲ੍ਹ ਸਾਬਿਤ ਹੋਈਆ ਹਨ ਇਸ ਲਈ ਸਿਆਸੀ ਪਾਰਟੀਆ ਨੂੰ ਚੋਣਾਂ ਸਮੇ ਕੀਤੇ ਵਆਦੇ ਪੂਰੇ ਕਰਵਾਉਣ ਲਈ ਪਿੰਡਾ ਵਿਚ ਨਵੀਆ ਇਕਾਈਆ ਬਣਾਈਆ ਜਾ ਰਹੀਆ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ । ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆ ਰਣਜੀਤ ਸਿੰਘ ਚੀਮਾ ਤੇ ਪੂਰਨ ਸਿੰਘ ਮੱਦਰ ਨੇ ਕਿਹਾ ਕਿ ਸਿਆਸੀ ਪਾਰਟੀਆ ਤੋ ਲੋਕਾ ਦਾ ਮੋਹ ਭੰਗ ਹੋ ਗਿਆ ਜਿਸ ਦੀ ਉਦਾਹਰਣ ਪਿੰਡਾ ਵਿਚ ਹੋ ਰਹੇ ਇਕੱਠਾ ਤੋ ਲਾਈ ਜਾ ਸਕਦੀ ਹੈ ਕਿਸਾਨ ਆਗੂਆ ਨੇ ਕਿਹਾ ਕੇ ਪੰਜਾਬ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਇਸ ਲਈ ਜਥੇਬੰਦਕ ਹੋਣ ਦੀ ਲੋੜ ਅਤੇ ਸਰਕਾਰ ਖਿਲਾਫ ਸੰਘਰਸ਼ ਕਰਨ ਦੀ ਲੋੜ ਹੈ ਕਿਉ ਕੇ ਲੋਕਾ ਦੇ ਮਸਲੇ ਉਸੇ ਤਰ੍ਹਾ ਖੜ੍ਹੇ ਹਨ ਜਿਵੇ ਪਿੰਡਾ ਵਿਚ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਉਹਨਾ ਤੇ ਰੋਕ ਲਗਾਉਣਾ,ਝੋਨੇ ਦੀ ਬਜਾਈ ਤੇ ਰੋਕ ਲਗਾ ਕੇ ਝੋਨਾ ਲੇਟ ਕਰਨ ਦਾ ਫੈਸਲਾ ਸਰਕਾਰ ਵਾਪਸ ਲਵੇ,ਝੋਨੇ ਕਣਕ ਦੇ ਚੱਕਰ ਵਿਚੋ ਕਿਸਾਨਾ ਮਜਦੂਰਾ ਨੂੰ ਕੱਢਣ ਲਈ ਪੰਜਾਬ ਸਰਕਾਰ ਕੇਰਲਾ ਸਰਕਾਰ ਵਾਗ ਸਾਰੀਆ ਫਸਲਾ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਵੇ ,ਨਹਿਰਾ ਸੂਏ ਆਦਿ ਦੀ ਖਲਵਾਈ ਕਰਵਾਕੇ ਪਾਣੀ ਟੈਲਾਂ ਤੱਕ ਪਹੁੰਚਦਾ ਕੀਤਾ ਜਾਵੇ,ਨਸ਼ੇ ਤੇ ਸਿਕੰਜਾ ਕੱਸਿਆ ਜਾਵੇ, ਦਫਤਰਾ ਵਿੱਚ ਭ੍ਰਿਸ਼ਟਚਾਰ ਤੇ ਰੋਕ ਲਗਾਈ ਜਾਵੇ,ਕਿਸਾਨਾ ਮਜ਼ਦੂਰਾ ਦੇ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ,ਸਰਕਾਰੀ ਸਕੂਲ,ਹਸਪਤਾਲ ਆਦਿ ਦੀ ਹਾਲਤ ਸਹੀ ਕਰਵਾਈ ਜਾਵੇ, ਅਬਾਦਕਾਰ ਨੂੰ ਮਾਲਕੀ ਹੱਕ ਦਿੱਤੇ ਜਾਣ,ਬਿਜਲੀ ਨੂੰ ਲੈ ਕੇ ਆ ਰਹੀਆ ਮੁਸ਼ਕਿਲਾ ਨੂੰ ਦੂਰ ਕਰਕੇ ਮੋਟਰਾ ਦੀ ਸਪਲਾਈ 12 ਘੰਟੇ ਯਕੀਨੀ ਬਣਾਈ ਜਾਵੇ, ਇਹਨਾ ਮਸਲਿਆ ਨੂੰ ਹੱਲ ਕਰਵਾਉਣ ਲਈ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਕੇ ਪਿੰਡਾ, ਜੋਨਾ,ਜਿਲ੍ਹਾ,ਸੂਬੇ ਆਦਿ ਚੋਣਾ ਕਰਕੇ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਹਨਾ ਮੀਟਿੰਗਾ ਵਿੱਚ ਕੰਵਲਜੀਤ ਸਿੰਘ ਪਹੂਵਿੰਡ, ਬਲਵਿੰਦਰ ਸਿੰਘ ਪਹੂਵਿੰਡ, ਜਗਜੀਤ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਪਹੂਵਿੰਡ, ਪ੍ਰਤਾਪ ਸਿੰਘ ਚੂੰਘ, ਕੁਲਵੰਤ ਸਿੰਘ ਚੂੰਘ, ਗੁਰਮੀਤ ਸਿੰਘ ਚੂੰਘ, ਜਗਜੀਤ ਸਿੰਘ ਭੈਣੀ ਮੱਸਾ ਸਿੰਘ, ਸੁਖਦੇਵ ਸਿੰਘ ਭੈਣੀ ਮੱਸਾ ਸਿੰਘ, ਅੰਗਰੇਜ਼ ਸਿੰਘ ਵਾਂ, ਬਲਵਿੰਦਰ ਸਿੰਘ ਵਾਂ, ਹਰਭਗਵੰਤ ਸਿੰਘ ਵਾਂ, ਹੀਰਾ ਸਿੰਘ ਪਹਿਲਵਾਨ, ਰਣਜੀਤ ਸਿੰਘ ਮੱਦਰ, ਨਿਸ਼ਾਨ ਸਿੰਘ ਮੱਦਰ, ਗੁਰਮੀਤ ਸਿੰਘ ਮੱਦਰ, ਬਚਿੱਤਰ ਸਿੰਘ ਨਵਾਪਿੰਡ, ਜਸਵੰਤ ਸਿੰਘ ਨਵਾਪਿੰਡ, ਗੁਰਜੰਟ ਸਿੰਘ ਨਵਾਪਿੰਡ, ਇੱਕਰਾਜ ਸਿੰਘ ਨਵਾਪਿੰਡ,ਬਲਵੰਤ ਸਿੰਘ ਰੋਹੀ ਵਾਲੇ,  ਬਲਵੀਰ ਸਿੰਘ ਚੀਮਾ, ਬਲਵਿੰਦਰ ਸਿੰਘ ਵਾੜਾ ਠੱਠੀ, ਗੁਰਜਿੰਦਰ ਸਿੰਘ ਚੀਮਾ, ਰਾਜਬੀਰ ਸਿੰਘ ਅਮੀਰਕੇ, ਲਖਵਿੰਦਰ ਸਿੰਘ ਆੜਤੀਆ, ਕਰਮਬੀਰ ਸਿੰਘ ਕਾਲਾ , ਸਰਬ ਸੰਧੂ , ਰਸਾਲ ਸਿੰਘ, ਪਾਲ ਸਿੰਘ ਮਨਾਵਾ, ਨਿਸ਼ਾਨ ਸਿੰਘ ਮਨਾਵਾ, ਕੁਲਦੀਪ ਸਿੰਘ ਮਨਾਵਾ, ਜਗਤਾਰ ਸਿੰਘ ਨਵਾਪਿੰਡ ਸਤਪਾਲ ਸਿੰਘ ਨਵਾਪਿੰਡ , ਗੁਰਜੰਟ ਸਿੰਘ ਚੀਮਾ, ਸੁਖਵਿੰਦਰ ਸਿੰਘ ਫੌਜੀ, ਅੰਗਰੇਜ ਸਿੰਘ ਚੀਮਾ, ਹਰਦੇਵ ਸਿੰਘ ਦੇਵ, ਗੁਰਦੇਵ ਸਿੰਘ ਪ੍ਰਧਾਨ ਆਦਿ ਆਗੂ ਹਾਜ਼ਰ ਰਹੇ ।

Thursday, 12 May 2022

ਪੰਜਾਬ ਸਰਕਾਰ ਨਹਿਰਾ,ਸੂਇਆ ਆਦਿ ਦੀ ਖਲਵਾਈ ਕਰਵਾਕੇ ਪਾਣੀ ਖੇਤਾ ਤੱਕ ਪਹੁੰਚਦਾ ਕਰੇ - ਪਹੂਵਿੰਡ

 ਪੰਜਾਬ ਸਰਕਾਰ ਨਹਿਰਾ,ਸੂਇਆ ਆਦਿ ਦੀ ਖਲਵਾਈ ਕਰਵਾਕੇ ਪਾਣੀ ਖੇਤਾ ਤੱਕ ਪਹੁੰਚਦਾ ਕਰੇ - ਪਹੂਵਿੰਡ 




ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ  ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਪਿੰਡ ਅਮੀਸ਼ਾਹ ਦੇ ਗੁਰਦੁਆਰਾ ਸਾਹਿਬ ਵਿਖੇ ਹਰਜਿੰਦਰ ਸਿੰਘ ਕਲਸੀਆ ਤੇ ਅਜਮੇਰ ਸਿੰਘ ਅਮੀਸ਼ਾਹ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਕਿਸਾਨਾ ਨੂੰ ਸੰਬੋਧਨ ਕਰਦਿਆ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਜਾਣਕਾਰੀ ਸਾਂਝੀ ਕੀਤੀ ਕੇ ਪੰਜਾਬ ਦੇ ਲੋਕ ਨਹਿਰਾ,ਸੂਇਆ ਵਿੱਚ ਪਾਣੀ ਦੇਖਣ ਤੋ ਤਰਸ ਰਹੇ ਹਨ ਤੇ ਖਲਵਾਈ ਨਾ ਹੋਣ ਕਰਕੇ ਨਹਿਰਾ ਤੇ ਸੂਇਆ ਵਿਚ ਘਾਹ, ਦਰੱਖਤ,ਬੂਟੀ ਆਦਿ ਨਾਲ ਬੰਦ ਹੋਏ ਹਨ ਅਤੇ ਖਲਵਾਈ ਨਾ ਹੋਣ ਕਰਕੇ ਟੁੱਟੇ ਪਏ ਹਨ । ਇਸ ਮੌਕੇ ਉਹਨਾ ਨੇ ਪੰਜਾਬ ਸਰਕਾਰ ਤੋ ਮੰਗ ਕਰਦੇ ਕਿਹਾ ਕੇ ਪੰਜਾਬ ਅੰਦਰ ਨਹਿਰੀ ਪਾਣੀ ਦੀ ਬਹਾਲੀ ਨੂੰ ਫੌਰੀ ਅਮਲ ਵਿੱਚ ਲਿਆਦਾ ਜਾਵੇ ਕਾ ਜ਼ੋ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ ਤੇ  ਖੇਤੀ  ਵਿੱਚ ਨਹਿਰੀ ਪਾਣੀ ਦੀ ਵਰਤੋ ਕੀਤੀ ਜਾ ਸਕੇ ਇਸ ਲਈ ਪੰਜਾਬ ਸਰਕਾਰ ਸੂਏ, ਨਹਿਰਾ ਦੀ ਖਲਵਾਈ ਕਰਕੇ ਪਾਣੀ ਟੈਲਾਂ ਤੱਕ ਪਹੁੰਚਦਾ ਕਰੇ । ਇਸ ਮੌਕੇ ਰਣਜੀਤ ਸਿੰਘ ਚੀਮਾ ਤੇ ਨਿਸਾਨ ਸਿੰਘ ਮਾੜੀਮੇਘਾ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਕਿ ਬਿਜਲੀ ਨੂੰ ਲੈ ਕੇ ਕਿਸਾਨਾ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਸਰਕਾਰ ਬਿਜਲੀ ਦੀ ਸਪਲਾਈ ਪੂਰੀ ਕਰੇ ਅਤੇ ਕਿਸਾਨਾ ਨੂੰ ਝੋਨੇ ਦੀ ਫਸਲ ਦੀ ਬਜਾਈ ਕਰਨ ਲਈ 12 ਘੰਟੇ ਬਿਜਲੀ ਸਪਲਾਈ ਦਾ ਪ੍ਰਬੰਧ ਕਰੇ। ਇਸ ਆਗੂਆ ਪੂਰਨ ਸਿੰਘ ਮੱਦਰ ਤੇ ਸੁੱਚਾ ਸਿੰਘ ਵੀਰਮ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕੇ ਨਹਿਰਾ ਸੂਏ ਆਦਿ ਦੀ ਖਲਵਾਈ ਸਬੰਧੀ ਲਗਾਤਾਰ ਮੰਗ ਪੱਤਰ ਪੰਜਾਬ ਸਰਕਾਰ ਅਤੇ ਨਹਿਰ ਮਹਿਕਮੇ, ਜਿਲੇ ਦੇ ਹੈਡਕੁਆਰਟਰਾ ਨੂੰ ਭੇਜ ਚੁੱਕੇ ਹਨ ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਧਿਆਨ ਨਹੀ ਦੇ ਰਹੀ ਇਸ ਦੇ ਨਾਲ ਜਥੇਬੰਦੀ ਵੱਲੋ ਐਲਾਨ ਕੀਤਾ ਗਿਆ ਹੈ ਕਿ 10 ਜੂਨ ਤੋ ਲੱਗਣ ਵਾਲਾ ਝੋਨਾ ਸਰਕਾਰ ਨੂੰ ਜਬਰੀ ਵਾਹੁਣ ਨਹੀ ਦਿੱਤਾ ਜਾਵੇਗਾ ਇਸ ਲਈ ਪੰਜਾਬ ਸਰਕਾਰ ਆਪਣਾ  ਫੈਸਲਾ ਵਾਪਸ ਲਵੇ ਅਤੇ ਅੱਜ ਤੋ ਹੀ ਮੋਟਰਾ ਦੀ ਸਪਲਾਈ 12 ਘੰਟੇ ਯੁਕੀਨੀ ਬਣਾਵੇ ਜੇਕਰ ਪੰਜਾਬ ਸਰਕਾਰ ਨੇ ਕਿਸਾਨਾ ਦੀ ਸਾਰ ਨਾ ਲਈ ਤੇ ਪੰਜਾਬ ਦੇ ਲੋਕ ਸੰਘਰਸ਼ ਲਈ ਸੜਕਾ ਤੇ ਆਉਣ ਲਈ ਮਜਬੂਰ ਹੋਣਗੇ । ਇਸ ਮੌਕੇ ਹਰੀ ਸਿੰਘ ਕਲਸੀਆ, ਮਾਨ ਸਿੰਘ ਮਾੜੀਮੇਘਾ, ਬਚਿੱਤਰ ਸਿੰਘ ਨਵਾਪਿੰਡ, ਜਸਵੰਤ ਸਿੰਘ ਨਵਾਪਿੰਡ, ਪਾਲ ਸਿੰਘ ਮਨਾਵਾ, ਨਿਸ਼ਾਨ ਸਿੰਘ ਮਨਾਵਾ, ਬਲਵੀਰ ਸਿੰਘ ਚੀਮਾ,ਬਲਵਿੰਦਰ ਸਿੰਘ ਵਾੜਾ ਠੱਠੀ,  ਕੰਵਲਜੀਤ ਸਿੰਘ ਪਹੂਵਿੰਡ, ਹਰਚੰਦ ਸਿੰਘ ਸਾਧਰਾ, ਅਜਮੇਰ ਸਿੰਘ ਸਾਧਰਾ, ਮਨਜੀਤ ਸਿੰਘ ਅਮੀਸ਼ਾਹ, ਕਾਰਜ ਸਿੰਘ ਅਮੀਸ਼ਾਹ, ਜਗਜੀਤ ਸਿੰਘ ਭੈਣੀ ਮੱਸਾ ਸਿੰਘ, ਸੁਖਦੇਵ ਸਿੰਘ ਭੈਣੀ ਮੱਸਾ ਸਿੰਘ, ਜੈਮਲ ਸਿੰਘ ਮੱਦਰ,  ਜਗਤਾਰ ਸਿੰਘ ਕੱਚਾ ਪੱਕਾ, ਭਜਨ ਸਿੰਘ ਕੱਚਾ ਪੱਕਾ, ਗੁਰਨਾਮ ਸਿੰਘ ਮੱਖੀ ਕਲ੍ਹਾ, ਸੁਬੇਗ ਸਿੰਘ ਮੱਖੀ ਕਲ੍ਹਾ, ਬਿੱਕਰ ਸਿੰਘ ਮੱਖੀ ਕਲ੍ਹਾ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਕਾਬਲ ਸਿੰਘ ਦੋਦੇ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਸਿੰਦਾ ਸਿੰਘ ਖਾਲੜਾ, ਅੰਗਰੇਜ਼ ਸਿੰਘ ਵਾਂ, ਬਲਵਿੰਦਰ ਸਿੰਘ ਵਾਂ, ਸੁਰਜੀਤ ਸਿੰਘ ਉੱਦੋਕੇ, ਬਲਦੇਵ ਸਿੰਘ ਉੱਦੋਕੇ, ਨਿਰਵੈਰ ਸਿੰਘ ਚੇਲਾ ਆਦਿ ਕਿਸਾਨ ਹਾਜ਼ਿਰ ਸਨ ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...