ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਏ ਧਰਨੇ ਨੂੰ ਆਪਣੀਆਂ ਲਗਾਤਾਰ ਸੇਵਾਵਾਂ ਦੇਂਦੇ ਬਾਬਾ ਪ੍ਰਗਟ ਸਿੰਘ ਨੇ ਲਗਾਇਆ ਚਾਹ ਅਤੇ ਦੁੱਧ ਦਾ ਲੰਗਰ।
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਮੋਦੀ ਸਰਕਾਰ ਖ਼ਿਲਾਫ਼ ਧਰਨੇ ਨੂੰ ਆਪਣਾ ਲਗਾਤਾਰ ਸਮਰਥਨ ਦਿੰਦੇ ਹੋਏ ਬਾਬਾ ਪਰਗਟ ਸਾਹਿਬ ਜੀ ਗੁਰਦੁਆਰਾ ਲੂਆਂ ਸਾਹਿਬ ਵਾਲਿਆਂ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 27 ਨੂੰ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਸਰਹਾਲੀ ਸਾਹਿਬ ਨੇੜੇ ਪੱਟੀ ਮੋੜ ਕਿਸਾਨਾਂ ਅਤੇ ਰਾਹਗੀਰਾਂ ਲਈ ਚਾਹ ਦਾ ਲੰਗਰ ਲਗਾਇਆ ਗਿਆ।ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਬਾ ਪਰਗਟ ਸਿੰਘ ਜੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਵੀ ਲਗਾਤਾਰ ਕਿਸਾਨੀ ਸੰਘਰਸ਼ ਵਿੱਚ ਲੱਗੇ ਮੋਰਚਿਆਂ ਨੂੰ ਆਪਣੀਆਂ ਲੰਗਰ ਦੀਆਂ ਸੇਵਾਵਾਂ ਲਗਾਤਾਰ ਦਿੰਦੇ ਰਹੇ ਹਨ ।
No comments:
Post a Comment