ਹਰੀਕੇ ਪੱਤਣ 28 ਸਤੰਬਰ ( ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ ) ਬੀਤੇ ਐਤਵਾਰ ਮਿਤੀ 26 ਸਤੰਬਰ ਨੂੰ ਹਰੀਕੇ ਪੱਤਣ ਦੇ
ਨੇੜਲੇ ਪਿੰਡ ਬੂਹ ਵਿਖੇ ਵਾਤਾਵਰਣ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਸਿੰਗਲ ਟਰੈਕ " ਵਿੱਦਿਆ ਦਾ
ਗਿਆਨ " ਦਾ ਪੋਸਟਰ ਭਗਵਾਨ ਵਾਲਮੀਕ ਮੰਦਰ ਵਿੱਚ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ
ਸੇਵਾਦਾਰ ਬੀਬੀ ਮਾਇਆ ਨੇ ਦੱਸਿਆ ਕਿ ਅੱਜ ਗਾਇਕ ਬਲਵੀਰ ਸ਼ੇਰਪੁਰੀ ਜੀ ਆਪਣੇ ਨਵੇਂ ਸਿੰਗਲ ਟਰੈਕ
" ਵਿੱਦਿਆ ਦਾ ਗਿਆਨ " ਦਾ ਪੋਸਟਰ ਰਿਲੀਜ਼ ਕਰਨ ਲਈ ਸਾਡੇ ਪਿੰਡ ਬੂਹ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਪਹੁੰਚੇ ਹਨ। ਉਨ੍ਹਾਂ ਨੇ ਗਾਇਕ ਬਲਵੀਰ ਸ਼ੇਰਪੁਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਬਲਵੀਰ ਸ਼ੇਰਪੁਰੀ ਜੀ ਨੇ ਇਹ ਸਰਵਹਿੱਤਕਾਰੀ ਗੀਤ ਰਿਲੀਜ਼
ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਸ ਨਾਲ ਸਮਾਜ ਵਿੱਚ ਇੱਕ ਵਧੀਆ ਸੁਨੇਹਾ ਪਹੁੰਚੇਗਾ ਇਸ ਗੀਤ ਵਿੱਚ ਗਾਇਕ ਬਲਵੀਰ ਸ਼ੇਰਪੁਰੀ ਨੇ ਡਾ: ਭੀਮ ਰਾਓ ਅੰਬੇਦਕਰ ਜੀ ਦੀ ਉਦਾਹਰਣ ਦੇਕੇ ਦੱਸਿਆ ਕਿ ਸਾਨੂੰ ਉਹਨਾਂ ਵਾਂਗ ਹੀ ਪੜ੍ਹਨਾ- ਲਿਖਣਾ ਚਾਹੀਦਾ ਹੈ ਤੇ ਆਪਣੇ ਸਮਾਜ ਅਤੇ ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਾ ਚਾਹੀਦਾ ਹੈ। ਸਮਾਜ ਦੇ ਹਰ ਵਰਗ ਨੂੰ ਹੀ ਵਿੱਦਿਆ ਵੱਧ ਤੋਂ ਵੱਧ ਗ੍ਰਹਿਣ ਕਰਨੀ ਚਾਹੀਦੀ ਹੈ। ਇਸ ਮੌਕੇ ਗਾਇਕ ਬਲਵੀਰ ਸ਼ੇਰਪੁਰੀ
ਨਾਲ ਸੰਦੀਪ ਸ਼ੇਖਮਾਂਗਾਂ, ਰਾਜ ਹਰੀਕੇ ਪੱਤਣ, ਸੇਵਾਦਾਰ ਬੀਬੀ ਮਾਇਆ, ਸਰਦਾਰਾ ਸਿੰਘ, ਪ੍ਰਧਾਨ ਪ੍ਰੀਤਮ ਦਾਸ ਕਿਰਤੋਵਾਲ ਵਾਲੇ, ਮੁਖਤਿਆਰ ਸਿੰਘ ਬੂਹ, ਸ਼ਿਵ ਕੁਮਾਰ ਬੂਹ, ਸਮੂਹ ਸੇਵਾਦਾਰ ਅਤੇ ਸੰਗਤਾਂ ਆਦਿ
ਮੌਜੂਦ ਸਨ।
No comments:
Post a Comment