ਨਵੀਂ ਉਮੀਦ ਨਾਲ ,ਮੈਂ ਪੰਜਾਬ ਬੋਲਦਾ ਹਾਂ
ਨਵੀਂ ਉਮੀਦ ਜੀ ,ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਦਾ ਦੁੱਖ ਦਰਦ ਫਰੋਲਦਾ ਹਾਂ ,ਕਈ ਸਾਲਾਂ ਤੋਂ ਇੱਥੇ ਤਰੱਕੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਮਾਂ ਬੋਲਦਾ , ਇੱਥੇ ਮਰ ਚੁੱਕੇ ਮੇਰੇ ਦਾਦੇ ਪੜਦਾਦੇ ਬੁਨਆਦੀ ਸਹੂਲਤਾਂ ਨੂੰ ਤਰਸਦੇ ਤਰਸਦੇ ਮੈਂ ਤਾਂ ਬੋਲਦਾ ਹਾਂ, ਮੇਰੀ ਛੋਟੀ ਉਮਰ ਤੋਂ ਲੈ ਕੇ ਅੱਜ ਤੱਕ ਖਾਧੇ ਧੱਕੇ ਤਾਂ ਬੋਲਦਾ ਹਾਂ ,ਇੱਥੇ ਨਸ਼ਾ ਭੁੱਖਮਰੀ ਬੇਈਮਾਨੀ ਲੁੱਟਾਂ ਖੋਹਾਂ ਤੇ ਭਲੇਮਾਨਸ ਇਨਸਾਨਾਂ ਦੇ ਹੁੰਦੇ ਕਤਲਾਂ ਦੀ ਥਾਂ ਬੋਲਦਾ ਹਾਂ।ਮੈਂ ਚਾਹੁੰਦਾ ਹਾਂ ਮੇਰੇ ਪੰਜਾਬ ਵਾਸੀਆਂ ਲਈ ਉਹ ਸੁਪਨੇ ਜੋ ਮੇਰੇ ਭਗਤ ਸਿੰਘ ਨੇ ਸੰਜੋਏ ਸੀ ਉਹ ਉਨ੍ਹਾਂ ਨੂੰ ਮਿਲਣ ਮੈਂ ਤਾਂ ਬੋਲਦਾ ਹਾਂ ਮੇਰੇ ਪਿੰਡ ਮੇਰੇ ਸ਼ਹਿਰ ਦੀਆਂ ਟੁੱਟੀਆਂ ਗਲੀਆਂ ਅੱਧ ਵਿਚਾਲੇ ਲਟਕੇ ਕੰਮ ਧੀਆਂ ਦੀ ਰੁਲਦੀ ਪੱਤ ਨੂੰ ਦੇਖ ਕੇ ਧਾਵਾ ਮਾਰ ਮਾਰ ਬੋਲਦਾ ਹਾਂ।
ਮੈਂ ਚਾਹੁੰਦਾ ਹਾਂ ਪੰਜਾਬ ਵਿੱਚ ਤਰੱਕੀ ਖੁਸ਼ਹਾਲੀ ਹਰ ਵਰਗ ਦਾ ਮਾਣ ਸਨਮਾਨ ਹੋਵੇ ਇਸ ਕਰ ਕੇ ਕੋਈ ਨਵੀਂ ਦੀ ਸਰਕਾਰ ਦਾ ਬਦਲਾਅ ਬੋਲਦਾ ਹਾਂ ,
ਉਹ ਨਾ ਹੋਵੇ ਕਿਤੇ ਪਹਿਲੀਆਂ ਸਰਕਾਰਾਂ ਵਾਂਗ ਈ ਲਾਰੇ ਲੱਪੇ ਲਾ ਕੇ ਉਹੀ ਚਿਹਰੇ ਇਸ ਪਾਰਟੀ ਵਿੱਚ ਸ਼ਾਮਲ ਕਰਕੇ ਰਹਿੰਦੀ ਖੂੰਹਦੀ ਲੋਕਾਂ ਦੀ ਸਿਆਸਤ ਪ੍ਰਤੀ ਉਮੀਦ ਟੁੱਟ ਜਾਵੇ ਤੇ ਇੱਕ ਵਾਰ ਫੇਰ ਸੜਕਾਂ ਤੇ ਲੋਕਾਂ ਦਾ ਮਾਣ ਸਨਮਾਨ ਰੁਲ ਜਾਵੇ, ਮੈਂ ਤਾਂ ਬੋਲਦਾ ਹਾਂ, ਇੱਥੇ ਇਲਾਜ ਤੋਂ ਚੰਗੀ ਪੜ੍ਹਾਈ ਤੋਂ ਅਤੇ ਕਰਜ਼ੇ ਵਿੱਚ ਡੁੱਬੇ ਕਿਸਾਨ ਦੀ ਹੁੰਦੀ ਮੌਤ ਨੂੰ ਦੇਖ ਕੇ ਮੇਰੇ ਤੋਂ ਜਰਿਆ ਨਹੀਂ ਜਾਂਦਾ ਮੈਂ ਤਾਂ ਬੋਲਦਾ ਹਾਂ, ਏਥੇ ਮੇਰੇ ਗੁਰੂ ਮਾਸਟਰ ਘਰ ਘਾਟ ਵੇਚ ਕੁੱਟ ਖਾਂਦੇ ਸੜਕਾਂ ਤਿ ਮੈਂ ਤਾਂ ਬੋਲਦਾ ਹਾਂ। ਇਕ ਆਖ਼ਰੀ ਉਮੀਦ ਨਵੀ ਪਾਰਟੀ ਦੀ ਹੈ ਜੇ ਉਹ ਚੰਗੀ ਸਰਕਾਰ ਜੇ ਦੇ ਦੇਵੇ ਜਾਵੇ ,ਕਈ ਸਾਲਾਂ ਤੋਂ ਉੱਜੜ ਰਹੇ ਪੰਜਾਬ ਨੂੰ ਉਹ ਮਾਣ ਸਨਮਾਨ ਜੋ ਉਸ ਦਾ ਬਣਦਾ ਹੈ ਜੇ ਮਿਲ ਜਾਏ ਤਾਂ ਮੈਂ ਫਿਰ ਜੈ ਜਵਾਨ ਜੈ ਕਿਸਾਨ ਬੋਲਦਾ ਹਾਂ ।ਜੇ ਇਸ ਨਵੀਂ ਪਰਟੀ ਨੇ ਵੀ ਕੀਤਾ ਪੰਜਾਬ ਨਾਲ ਧੋਖਾ ਤਾਂ ਫਿਰ ਫ਼ਰਕ ਕੀ ਰਹਿ ਜਾਵੇਗਾ ਉਨ੍ਹਾਂ ਲੋਕਾਂ ਅਤੇ ਕਈ ਸਾਲਾਂ ਤੋਂ ਨਵੀ ਪਾਰਟੀ ਨੂੰ ਉਡੀਕਣ ਦਾ ਜੋ ਕਈ ਸਾਲਾਂ ਤੋਂ ਲੁੱਟਦੇ ਆਏ ਹਨ ਪੰਜਾਬ ਨੂੰ ਮੈਂ ਤਾਂ ਬੋਲਦਾ, ਇੱਕ ਵਾਰ ਪੰਜਾਬ ਨੂੰ ਫਿਰ ਸਵਰਗ ਬਣਿਆ ਦੇਖਣਾ ਹੈ ਮੈਂ ।
ਜਗਜੀਤ ਸਿੰਘ ਡੱਲ ਦੇ ਰਾਹੀਂ ਤਾਂ ਬੋਲਦਾ ਹਾਂ।
No comments:
Post a Comment