Saturday, 28 August 2021

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀ ਤੇ ਸਖਤ ਤੋਂ ਸਖਤ ਕਾਰਵਾਈ ਹੋਏ: ਬਾਜ ਸਿੰਘ ਵੀਰਮ

 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀ ਤੇ ਸਖਤ ਤੋਂ ਸਖਤ ਕਾਰਵਾਈ ਹੋਏ: ਬਾਜ ਸਿੰਘ ਵੀਰਮ



 ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਬੁੱਤ ਤੋੜਨ ਵਾਲੇ ਸ਼ਰਾਰਤੀ ਅਨਸਰ ਚੜ੍ਹੇ ਪੁਲਿਸ ਅੜਿੱਕੇ । ਸਲਾਖਾਂ ਪਿੱਛੇ ਨਜ਼ਰ ਆ ਰਹੇ ਨੇ ਆਰੋਪੀ  ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਦੇ ਸੀਨੀਅਰ ਆਗੂ ਬਾਜ ਸਿੰਘ ਵੀਰਮ ਨੇ ਦੱਸਿਆ ਕਿ  ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜ ਦਿੱਤਾ ਸੀ ਜਿਸ ਦੇ ਬਾਅਦ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਗਿਆ ਸੀ ਹੁਣ ਟੀਵੀ ਚੈਨਲਾਂ ਤੇ ਚੱਲ ਰਹੀਆਂ ਖ਼ਬਰਾਂ ਤੋਂ ਪਤਾ ਲੱਗਾ ਹੈ ਕਿ ਆਰੋਪੀ ਨੂੰ ਫਡ਼ ਕੇ ਸਲਾਖਾਂ ਦੇ ਪਿੱਛੇ ਤਾੜ ਦਿੱਤਾ ਹੈ ਤੇ ਉਸ ਤੇ ਮੁਕੱਦਮਾ ਦਰਜ ਵੀ ਕਰ ਦਿੱਤਾ ਹੈ । ਬਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨਾਲ ਹਰ ਇਕ ਸ਼ਰਾਰਤੀ ਅਨਸਰ ਨੂੰ ਪਤਾ ਲੱਗ ਜਾਵੇ ਕਿ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅੰਜਾਮ ਕੀ ਹੁੰਦਾ ਹੈ ।ਉਨ੍ਹਾਂ ਦੱਸਿਆ ਕਿ ਸਿੱਖ ਕੌਮ ਹੀ ਇੱਕ ਐਸੀ ਕੌਮ ਹੈ ਜੋ ਕਿਸੇ ਵੀ ਜਾਤ ਪਾਤ ਊਚ ਨੀਚ ਵਿਚ ਫਰਕ ਨਹੀਂ ਰੱਖਦੀ ਤੇ ਹਰ ਕਿਸੇ ਨੂੰ ਪਿਆਰ ਤੇ ਸਤਿਕਾਰ ਦਿੰਦੀ ਹੈ । ਬਾਜ ਨੇ ਦੱਸਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਸਿਖਾਇਆ ਹੈ ਨਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ

ਇਸ ਕਰਕੇ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਤੇ ਹਰੇਕ ਇਨਸਾਨ ਨੂੰ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਉਸ ਨੂੰ ਪਿਆਰ ਕਰਦੇ ਹਾਂ ਅਤੇ ਆਪਣਾ ਭਰਾ ਸਮਝਦੇ ਹਾਂ  ਕਿਉਂਕਿ ਇਨਸਾਨੀਅਤ ਤੋਂ ਵੱਡਾ ਕੋਈ ਵੀ ਧਰਮ ਨਹੀਂ ਹੁੰਦਾ । ਉਨ੍ਹਾਂ ਦੱਸਿਆ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਇਨਸ਼ਾਨ ਨੂੰ ਕਦੇ ਵੀ ਖੁਸ਼ੀ ਨਹੀਂ  ਹਾਸਿਲ ਹੁੰਦੀ ।

ਜਨਮ ਦਿਨ ਮੁਬਾਰਕ

 



ਨਵਰੀਤ ਕੌਰ 


ਮਾਤਾ ਰਜਵੰਤ ਕੌਰ


ਪਿਤਾ ਸਤਵੰਤ ਸਿੰਘ

Friday, 27 August 2021

ਦਿੱਲੀ ਦੀ ਜਿੱਤ ਨੇ ਅਕਾਲੀ ਦਲ ਦੇ ਹੌਂਸਲੇ ਕੀਤੇ ਬੁਲੰਦ।ਸ੍ਰ ਪਰਮਜੀਤ ਡੱਲ

 ਦਿੱਲੀ ਦੀ ਜਿੱਤ ਨੇ ਅਕਾਲੀ ਦਲ ਦੇ ਹੌਂਸਲੇ ਕੀਤੇ ਬੁਲੰਦ।ਸ੍ਰ ਪਰਮਜੀਤ ਡੱਲ



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਰਪੰਚ ਪਰਮਜੀਤ ਸਿੰਘ ਡੱਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਦਿੱਲੀ ਵਿੱਚ ਹੋਈਆਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਨੇ  ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ  ਅਤੇ ਇਸ ਜਿੱਤ ਨਾਲ ਦੋ ਹਜਾਰ ਬਾਈ ਦੀਆਂ ਆਉਣ ਵਾਲੀਆਂ ਚੋਣਾਂ  ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਯਕੀਨੀ ਹੋ ਗਈ ਹੈ  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਆਪਣੇ ਵਰਕਰਾਂ ਅਤੇ ਵੋਟਰਾਂ ਨੂੰ ਮਾਣ ਸਨਮਾਨ ਅਤੇ ਸਹੂਲਤਾਂ ਨਾਲ ਨਿਵਾਜਦਾ ਆਇਆ ਹੈ ਅਤੇ ਭਵਿੱਖ ਵਿੱਚ ਵੀ ਕਦੇ ਆਪਣੇ ਵੋਟਰਾਂ ਸਪੋਟਰਾਂ ਤੇ ਵਰਕਰਾਂ ਨੂੰ ਧੋਖਾ ਨਹੀਂ ਦੇਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਸਤਾਏ ਹੋਏ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰ ਕੇ  ਫਿਰ ਤੋਂ ਰੁਕੀਆਂ ਹੋਈਆਂ ਸਹੂਲਤਾਂ ਨੂੰ ਵਾਪਸ ਪਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਖੇਮਕਰਨ ਤੋਂ ਸ੍ਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਇਕ ਵੱਡੀ ਜਿੱਤ ਪ੍ਰਾਪਤ ਕਰੇਗੀ।

Thursday, 26 August 2021

ਨੂੰਹ ਧੀ ਤੇ ਸੱਸ ਮਾਂ..

 ਨੂੰਹ ਧੀ ਤੇ ਸੱਸ ਮਾਂ।



ਅਸਕਰ ਹੀ ਬਲਵੰਤ ਸੋਂ ਦੇ ਘਰ ਮਾਤਾ ਨੂੰ ਦਵਾਈ ਦੇਣ ਜਾਂਦਾ ਸੀ ,ਪੂਰੇ ਪਿੰਡ ਵਿੱਚੋਂ ਇੱਕ ਹੀ ਘਰ ਮੈਨੂੰ ਇਹੋ ਜਿਹਾ ਨਜਰ ਆਉਂਦਾ ਸੀ ਜਿੱਥੇ ਕਦੇ ਨੂੰਹ ਸੱਸ ਦੀ ਕੁੜ ਕੁੜ ਸੁਣੀ ਹੋਏ। ਪੂਰਾ ਪਰਿਵਾਰ ਅੰਮ੍ਰਿਤਧਾਰੀ ਅਤੇ ਰੱਬ ਨੂੰ ਮੰਨਣ ਵਾਲਾ ਸੀ,ਉਸ ਘਰ ਵਿੱਚ ਕਈ ਗੱਲਾਂ ਨੂੰਹ ਸੱਸ ਦੀਆਂ ਨੋਟ ਕਰਦਾ ਬੈਠਾ ਬੈਠਾ,ਉਹਨਾਂ ਦੀ ਨੂੰਹ ਕਦੇ ਵੀ ਗੁਲਾਮ ਨਜਰ ਨਹੀਂ ਆਈ ਆਥਣੇ ਜਾਣਾ ਤਾਂ ਸਬਜ਼ੀ ਬਨਾਉਣ ਦੀ ਵਿਉਂਤ ਬਣਨੀ ਤਾਂ ਨੂੰਹ ਨੇ ਸੱਸ ਦੇ ਕੰਨ ਵਿੱਚ ਹੀ ਬੋਲਣਾ ਬੀਬੀ ਅੱਜ ਕੀ ਬਣਾਉਣਾ ਸਬਜ਼ੀ ਚੋ ਤਾਂ ਸੱਸ ਨੇ ਵੀ ਬੜੀ ਮਿੱਠੀ ਅਤੇ ਧੀਮੀ ਅਵਾਜ ਚੋ ਕਹਿਣਾ ਰਾਜ ਪੁੱਤ ਜੋ ਦਿਲ ਕਰਦਾ ਤੇਰਾ ਖਾਣ ਨੂੰ ਬਣਾ ਲੈ, ਰਾਜ ਦਾ ਦਿਲ ਵੀ ਖੁਸ਼ ਹੋ ਜਾਣਾ ਤੇ ਸੱਸ ਦਾ ਵੀ ਕਿੰਨੀ ਆਗਿਆ ਕਾਰ ਨੂੰਹ ਮੇਰੀ ਜੋ ਹਰ ਕੰਮ ਮੇਰੀ ਸਲਾਹ ਨਾਲ ਕਰਦੀ,ਫਿਰ ਬੈਠੇ ਬੈਠੇ ਹੀ ਨੂੰਹ ਨੇ ਕੰਨ ਚੋ ਕਿ ਪੁਛਣਾ ਕਿ ਦਾਲ ਚੋ  ਕਿੰਨੇ ਚਮਚ ਲੂਣ ਦੇ ਬੀਬੀ ਪਾਵਾਂ,ਤੇ ਮਿਰਚ ਕਿੰਨੀ ਉਸਨੇ ਕਹਿਣਾ ਆਪਣੇ ਸਵਾਦ ਅਨੁਸਾਰ ਪਾ ਲੈ ਰਾਜ ਪੁੱਤ,ਕਦੇ ਸਵੇਰ ਵੇਲੇ ਦਵਾਈ ਦੇਣ ਜਾਣਾ ਤਾਂ ਕਦੇ ਸੱਸ ਨੇ ਨੂੰਹ ਦਾ ਸਿਰ ਕੰਗੀ ਨਾਲ ਸਵਾਰਦੀ ਨਜ਼ਰੀਂ ਪੈਣਾ ਤੇ ਕਦੇ ਨੂੰਹ ਨੇ ਸੱਸ ਦਾ, ਸੱਸ ਤਾਂ ਜਿਆਦਾ ਬਿਮਾਰ ਹੀ ਰਹਿੰਦੀ ਸੀ ਪਰ ਨੂੰਹ ਦੇ ਕਦੇ ਮੱਥੇ ਤੇ ਤ੍ਰੇਲੀ ਨਹੀਂ ਦਿਸੀ, ਸੱਸ ਦੀ ਬਿਮਾਰੀ ਨੂੰ ਲੈ ਕਿ ਸਗੋਂ ਨੂੰਹ ਨੇ ਕਦੇ ਪੈਰ ਦਬਨੇ ਤੇ ਕਦੇ ਸੱਸ ਦਾ ਸਿਰ, ਜੇ ਕਦੇ ਨੂੰਹ ਨੇ ਬਿਮਾਰ ਪੈ ਜਾਣਾ ਸੱਸ ਨੇ ਆਪਣੀ ਧੀ ਦੀ ਤਰਾਂ ਆਪਣੀ ਨੂੰਹ ਦਾ ਮੱਥਾ ਦਬਨਾ ਤੇ ਸਿਰ ਵਿੱਚ ਤੇਲ ਝੱਸਦੀ ਨੇ ਕਹਿਣਾ ਪੁੱਤ ਚੰਗੀ ਦਵਾਈ ਦੇ ਮੇਰੀ ਧੀ ਨੂੰ ਮੇਰੇ ਤੋਂ ਦੁੱਖ ਨੀ ਦੇਖਿਆ ਜਾਂਦਾ ਇਸਦਾ।ਇੱਕ ਦਿਨ ਦਵਾਈ ਦੇਣ ਗਿਆ ਤਾਂ ਦੇਖਿਆ ਕਿ ਅੱਜ ਰਾਜ ਦੀ ਸੱਸ ਨਹੀਂ ਘਰ ਅੱਜ ਜਾਣਕਾਰੀ ਲੈਣੇ ਇਹਨਾਂ ਦੇ ਪਿਆਰ ਦੀ ਕੀ ਨੂੰਹ ਡਰਦੀ ਹੀ ਸੱਸ ਦੀ ਏਨੀ ਸੇਵਾ ਨਾ ਕਰਦੀ ਹੋਏ ਕਿਤੇ, ਡਰਦੇ ਡਰਦੇ ਨੇ ਚਾਰ ਚੁਫੇਰੇ ਨਿਗ੍ਹਾ ਘੁੰਮਾ ਕਿ ਨੂੰਹ ਨੂੰ ਪੁੱਛ ਹੀ ਲਿਆ ਕਿ ਭੈਣਾਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਗੁੱਸਾ ਨਾ ਕਰ ਲਿਓ ਕਿਤੇ, ਉਸਨੇ ਬੜੇ ਠਰੰਮੇ ਨਾਲ ਕਿਹਾ ਕੋਈ ਨੀ ਵੀਰ ਜੀ ਦੱਸੋ ਤੁਸੀਂ ਤਾਂ ਸਿੱਧਾ ਸਵਾਲ ਓਹੀ ਕੀਤਾ ਜੋ ਮੇਰੇ ਮਨ ਵਿਚ ਕਈ ਸਾਲਾਂ ਤੋਂ ਵਾਵਰੋਲਿਆਂ ਵਾਂਗ ਆ ਰਿਹਾ ਸੀ ਕਿ ਭੈਣ ਜੀ ਤੁਹਾਡੀ ਨੂੰਹ ਸੱਸ ਦੀ ਬਣਦੀ ਬਹੁਤ ਆ ਕੀ ਤੁਸੀਂ ਡਰਦੇ ਹੀ ਤਾਂ ਨਹੀਂ ਕਰਦੇ ਕਿਤੇ, ਨਾਲੇ ਮੈਂ ਸਵਾਦ ਜਿਹਾ ਲੈਣ ਦੇ ਮਾਰੇ ਨੇ ਆਪਣੇ ਘਰਦੀ ਵੀ ਗੱਲ ਛੇੜ ਦਿੱਤੀ ਕਿ ਸਾਡੇ ਤਾਂ ਲੜਦੀਆਂ ਨੂੰਹ ਸੱਸ ਕਦੇ ਬਣਦੀ ਨਹੀਂ ਉਹਨਾਂ ਦੀ ਤਾਂ ,ਅੱਗੋਂ ਉਸਨੇ ਜਵਾਬ ਬਹੁਤ ਸੋਹਣਾ ਦਿੱਤਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ , ਮੇਰਾ ਤਾਂ ਦਿਲ ਨਹੀਂ ਲੱਗਦਾ ਮੇਰੀ ਸੱਸ ਬਿਨਾਂ, ਮੈਂ ਗੱਲਾਂ ਗੱਲਾਂ ਵਿੱਚ ਬਹੁਤ ਕੋਸ਼ਿਸ਼ ਕੀਤੀ ਕਿ ਆਪਣੀ ਸੱਸ ਦੀ ਕੋਈ ਤਾਂ ਊਣਤਾਈ ਦੱਸੇ ਪਰ ਪਿਆਰ ਤੋਂ ਬਿਨਾਂ ਕੁੱਛ ਵੀ ਨਜ਼ਰ ਨਹੀਂ ਆਇਆ ਉਸ ਘਰ। ਅੱਜ 4 ਸਾਲ ਹੋ ਗਏ ਮਾਤਾ ਗੁਜਰੀ ਨੂੰ ਪਰ ਜਦੋਂ ਵੀ ਕਦੇ ਓਹਨਾ ਘਰ ਚੱਕਰ ਲੱਗਦਾ ਤਾਂ ਐਵੇਂ ਮਹਿਸੂਸ ਹੁੰਦਾ ਜਿਵੇਂ ਨੂੰਹ ਸੱਸ ਮਾਵਾਂ ਧੀਆਂ ਦੀ ਤਰਾਂ ਖੁੱਲੇ ਆਂਗਨ ਵਿੱਚ ਲੱਗੀ ਧਰੇਕ ਥੱਲੇ ਬੈਠੀਆਂ ਲੋਕਾਂ ਨੂੰ ਇੱਕ ਸੰਦੇਸ਼ ਦੇਂਦੀਆਂ ਹੋਣ ਕਿ ਅਸੀਂ ਵੀ ਨੂੰਹ ਸੱਸ ਹੀ ਹਾਂ,, ਪਰ ਪਿਆਰ ਮਾਵਾਂ ਧੀਆਂ ਤੋਂ ਵੀ ਵੱਧ ਕਿ,


ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ ,9855985137,8646017000

Wednesday, 25 August 2021

ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਅੱਜ ਮਿਸ਼ਨ ਦੀਪ ਸਕੂਲ ਵਿੱਚ ਪੌਦੇ ਲਗਾਏ ।

 ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ  ਅੱਜ  ਮਿਸ਼ਨ ਦੀਪ ਸਕੂਲ ਵਿੱਚ ਪੌਦੇ ਲਗਾਏ ।





ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਮਿਸ਼ਨ ਦੀਪ ਪਬਲਿਕ ਸਕੂਲ ਨੇੜੇ ਗੁਰਦੁਆਰਾ ਪਲਾਹ ਸਾਹਿਬ  ਵਿਖੇ ਲਾਈਫ ਕੇਅਰ ਐਜੂਕੇਸ਼ਨ ਵੈਲਫ਼ੇਅਰ ਸੁਸਾਇਟੀ ਅਤੇ ਸੂਫੀ ਗਾਇਕ ਲਖਵਿੰਦਰ ਵਡਾਲੀ  200 ਪੌਦੇ ਤੇ ਬਚਿਆ ਨੂੰ ਫ੍ਰੀ ਵਰਦੀਆਂ ਵੀ ਵੰਡੀਆਂ ।ਲਖਵਿੰਦਰ ਵਡਾਲੀ ਨੇ  ਮਿਸ਼ਨ ਦੀਪ ਸਕੂਲ ਵਿੱਚ ਕਿਹਾ ਕਿ ਉਹ ਹਰ ਸਾਲ ਮਿਸ਼ਨਦੀਪ ਸਕੂਲ ਨੂੰ  51000 ਹਾਜਰ ਰੁਪਏ ਦੇਵੇਗਾ। ਇਸਤੋਂ ਇਲਾਵਾ ਲਖਵਿੰਦਰ ਵਡਾਲੀ ਨੇ ਬਚਿਆ ਤੋਂ ਗੀਤ ਵੀ ਸੁਣਿਆ ਅਤੇ ਬਚਿਆ ਨੂੰ ਮੇਹਨਤ ਕਰ ਕੇ ਕਰਨ ਲਈ ਕਿਹਾ ਕਿ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਜਾਵੇ ਅਤੇ ਧੀਆਂ ਬਾਰੇ ਵੀ ਲਖਵਿੰਦਰ ਵਡਾਲੀ ਨੇ ਕਿਹਾ ਕਿ ਧੀਆਂ ਨੂੰ ਕਦੇ ਵੀ ਕੁੱਖ ਵਿਚ ਨਹੀਂ ਮਾਰਨਾ ਚਾਹੀਦਾ ਧੀਆਂ ਸਾਡੇ ਦੇਸ਼ ਦੀਆਂ ਭੱਵਿਖ ਹਨ ਅਤੇ ਮੁੰਡੇ ਕੁੜੀ ਵਿਚ ਕੋਈ ਅੰਤਰ ਨਹੀਂ ਹੈ ਧੀਆਂ ਦੋਵੇ ਘਰਾਂ ਦਾ ਨਾਮ ਰੋਸ਼ਨ ਕਰਦੀਆਂ ਹੈ ਧੀਆਂ ਨੂੰ ਵੱਧ ਤੋਂ ਵੱਧ ਵਿੱਦਿਆ ਦੇਣੀ ਚਾਹੀਦਾ  ਇਸ ਮੌਕੇ ਲਖਵਿੰਦਰ ਵਡਾਲੀ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਲਖਵਿੰਦਰ ਵਡਾਲੀ ਨੇ ਮਿਸ਼ਨਦੀਪ ਸਕੂਲ ਦਾ ਧੰਨਵਾਦ ਕੀਤਾ ਗਿਆ ਮਿਸ਼ਨਦੀਪ ਸਕੂਲ ਦੇ ਚੇਅਰਮੈਨ ਕਮਲਪ੍ਰੀਤ ਸਿੰਘ ਅਤੇ ਪ੍ਰੀਤੀ ਕੌਰ ਨੇ ਮਿਸ਼ਨਦੀਪ ਦਾ ਬੂਟਾ ਲਾਇਆ ਕਿ 17ਬਚਿਆ ਨਾਲ ਸਕੂਲ ਸ਼ੁਰੂ ਕੀਤਾ ਸੀ ਜੋ ਕਿ ਅੱਜ 500 ਬਚਿਆ ਵਾਲਾ ਸਕੂਲ ਹੋ ਗਿਆ ਹੈ ਜਿਸ ਵਿੱਚ ਮੁੰਡੇ ਕੁੜੀਆਂ ਹਨ ਬਚਿਆ ਲਈ ਰਹਿਣ ਵਾਸਤੇ ਫ੍ਰੀ ਹੋਸਟਲ ਸੁਵਿਧਾ ਹਨ ਕੁੜੀਆਂ ਵਾਸਤੇ ਵਖਰੀ ਹੈ ਆਉਣ ਜਾਣ ਲਈ ਬੱਸ ਦੀ ਸੁਵਿਧਾਵਾਂ ਹਨ ਹੋਸਟਲ ਵਿਚ ਰਹਿਣ ਵਾਲੇ ਮੁੰਡੇ ਕੁੜੀਆਂ ਲਈ ਖਾਣਾ ਫ੍ਰੀ ਦਿੱਤਾ ਜਾਣਦਾ ਹੈ ਰਿਹਾਇਸ਼ ਵੀ ਫ੍ਰੀ ਹੈ ਸਕੂਲ ਵਿੱਚ ਬਚਿਆ ਨੂੰ ਸਿੱਖੀ ਨਾਲ ਜੋੜਆ ਜਾਦਾ ਹੈ ਉਣਾ ਨੂੰ ਏਥੇ ਫ੍ਰੀ ਤਬਲਾ ,ਹਾਰਮੁਨੀਅਮ  ਗਤਕਾ ਵੀ ਸਿਖਿਆ ਜਾਂਦਾ ਹੈ ਬਚਿਆ ਨੂੰ ਕੰਪਿਊਟਰ ਦੇ ਨਾਲ ਨਾਲ ਇੰਗਲਿਸ਼ ਦੀਆਂ ਕਲਾਸਾਂ ਵੀ ਲੰਘਵੀਆਂ ਹਨ ਸਕੂਲ ਦਾ ਸਟਾਫ ਵੀ  ਪੜ੍ਹਿਆ ਲਿਖਿਆ ਹੈ ਸਕੂਲ ਵਿੱਚ ਇਕ ਡੈਂਟਲ ਕਲੀਨਿਕ ਵੀ ਖੋਲੀ ਗਈ ਹੈ ਜਿਸ ਵਿੱਚ ਚੰਗੇ ਡਾਕਟਰ ਹਨ ਬਚਿਆ ਤੋਂ ਲੈ ਕੇ ਸਟਾਫ ਕਿਸੇ ਕੋਈ ਮੁਸ਼ਕਲ ਹੁੰਦੀ ਹੈ ਇਸ ਕਲੀਨਿਕ ਦ ਫਾਇਦਾ ਲੈਂਦੇ ਹਨ ਅਤੇ ਇਸੇ ਤਰਾਂ ਹਰ ਮਹੀਨੇ ਦੀ ਤਰਾਂ 300 ਲੋੜ ਵੱਧ ਪਰਿਵਾਰ ਨੂੰ ਰਾਸ਼ਨ ਤੱਕ ਦੀ ਸੁਵਿਧਾਵਾਂ ਦਿੱਤੀ ਜਾਂਦੀ ਹੈ ਕਿਸੇ ਤਰਾਂ ਦੀ ਕੋਈ ਫੀਸ ਨਹੀਂ ਜਾ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ ਸਬ ਕੁਸ਼ ਫ੍ਰੀ ਹੈ  ਇਹ ਸਾਰਾ ਸਹਿਜੋਗ ਮਿਸ਼ਨਦੀਪ ਪਬਲਿਕ ਸਕੂਲ ਸਟਾਫ ਵਲੋਂ ਕੀਤਾ ਜਾਂਦਾ ਹੈ ਸਕੂਲ ਪ੍ਰਬੰਧਕ  ਚੇਅਰਮੈਨ ਕਮਲਪ੍ਰੀਤ ਸਿੰਘ ,  ਪ੍ਰੀਤੀ ਕੌਰ ,ਗੁਰਸੀਮਾ ਕੌਰ ,ਸਤਿਨਾਮ ਕੌਰ , ਗਗਨਦੀਪ ਕੌਰ , ਜਸਪਾਲ ਸਿੰਘ, ਰਣਜੀਤ ਕੌਰ ,ਮਨਜਿੰਦਰ ਕੌਰ , ਹਰਪ੍ਰੀਤ ਕੌਰ,ਗੁਰਵਿੰਦਰ ਕੌਰ।

ਅਕਾਲੀ ਦਲ ਦੀ ਦਿੱਲੀ ਵਿੱਚ ਜਿੱਤ, ਪੰਜਾਬ ਵਿੱਚ ਵੀ ਜਿੱਤ ਦਾ ਇਤਿਹਾਸ ਦਰਹਾਏਗੀ। ਬੱਬੂ ਮਾੜੀ

 ਅਕਾਲੀ ਦਲ ਦੀ ਦਿੱਲੀ ਵਿੱਚ ਜਿੱਤ, ਪੰਜਾਬ ਵਿੱਚ ਵੀ ਜਿੱਤ ਦਾ ਇਤਿਹਾਸ ਦਰਹਾਏਗੀ। ਬੱਬੂ ਮਾੜੀ



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸ਼੍ਰੋਮਣੀ ਅਕਾਲ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਬੱਬੂ ਮਾੜੀ ਮੇਘਾ ਨੇ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਨ ਦੌਰਾਨ ਦਸਿਆ ਕਿ ਇਤਿਹਾਸ ਆਪਣੇ ਆਪ ਨੂੰ  ਦਹਰਾਉਦਾ ਨਜਰ ਆਉਂਦਾ ਹੈ। ਅੱਜ ਦਾ ਸਮਾਂ ਵੀ ਬਿਲਕੁਲ 1996 ਵਾਲੇ ਸਮੇ ਵਰਗਾ ਹੀ ਹੈ ਜਿਵੇ ਅੱਜ ਸਿੱਧੂ ਦੇ ਹਿਮਾਇਤੀ ਕਾਗਰਸੀ ਕੈਪਟਨ ਨੂੰ ਗੱਦੀ ਤੋਂ ਲਾਹੁਨ ਨੂੰ ਫਿਰਦੇ ਆ ਅਤੇ ਦੁਜੇ ਪਾਸੇ ਵੀ ਸੀ  ਅਕਾਲੀ ਦਲ  ਦਿੱਲੀ ਗੁਰਦੁਆਰਾ ਚੋਣਾਂ ਵਿਚ ਭਾਰੀ ਬਹੁਮਤ ਵਲ ਵਧ ਰਿਹਾ।

ਉਸ ਵੇਲੇ ਵੀ ਬੀਬੀ ਭੱਠਲ ਦੀ ਅਗਵਾਈ ਚ ਕਾਗਰਸੀ ਉਸ ਵੇਲੇ ਦੇ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ  ਲਾਹੁਣ ਲਈ  ਲੱਗੇ ਹੋਏ ਸੀ ਅਤੇ ਉਸੇ ਵੇਲੇ ਵੀ ਦਿਲੀ ਗੁਰਦੁਆਰਾ ਚੋਣਾਂ ਚ ਅਕਾਲੀ ਦਲ ਨੇ ਭਾਰੀ ਜਿੱਤ ਹਾਸਿਲ ਕੀਤੀ ਸੀ ਫੇਰ ਉਹਨਾਂ ਚੋਣਾਂ ਤੋ 6 ਮਹੀਨੇ ਬਾਅਦ  ਪੰਜਾਬ ਚ ਹੋਈਆਂ  ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਬੰਪਰ ਬਹੁਮਤ ਨਾਲ ਜਿਤਿਆ ਕਾਗਰਸ ਭਾਲੀ ਨਹੀਂ ਥਿਆਈ ਸੀ 12 ਸੀਟਾਂ ਤੇ ਲੁਟਕ ਗਈ ਸੀ


ਲਗਦਾ ਉਹੀ ਵਰਤਾਰਾ  ਜਾਰੀ ਹਰੇਗਾ ਅਕਾਲੀ ਦਲ ਦੇ ਹੋਸਲੇ ਬਲੁੰਦ ਹੋਣਗੇ ਅਕਾਲੀ ਦਲ ਸਰਕਾਰ ਬਨਾਉਣ ਵੱਲ ਵਧੇਗਾ ਅਕਾਲੀ ਲੀਡਰਸ਼ਿਪ , ਸਾਰੇ ਜੇਤੂ  ਉਮੀਦਵਾਰ ਅਤੇ ਅਕਾਲੀ ਵਰਕਰਾ ਨੂੰ  ਵਧਾਈ ਦਿਲੀ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹਨਾ ਨੇ ਪੰਥ ਤੇ ਵਿਸ਼ਵਾਸ ਕੀਤਾ । ਬੱਬੂ ਨੇ ਕਿਹਾ ਕਾਂਗਰਸ ਬੀ ਜੇ ਪੀ ਅਤੇ ਕੇਜਰੀਵਾਲ ਨੇ ਅਕਾਲੀ ਦਲ ਨੂੰ ਹਰਾਉਣ ਲਈ ਕਈ ਨਾਜਾਇਜ਼ ਹੱਥ ਕੰਡੇ ਵਰਤੇ ਪਰ ਸਿਰਸਾ ਦੀਆਂ ਸੇਵਾਵਾਂ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ।

ਜੇ ਕਦੇ ਸੱਪ ਕੱਟ ਜਾਏ ਤਾਂ ਫ਼ਾਂਡਿਆਂ ਦੇ ਚੱਕਰ ਚੋ ਨਾਂ ਪਓ:- ਜਾ ਸਕਦੀ ਹੈ ਜਾਨ:- ਅਨੰਦ ਹਸਪਤਾਲ

 ਜੇ ਕਦੇ ਸੱਪ ਕੱਟ ਜਾਏ ਤਾਂ ਫ਼ਾਂਡਿਆਂ ਦੇ ਚੱਕਰ ਚੋ ਨਾਂ ਪਓ:- ਜਾ ਸਕਦੀ ਹੈ ਜਾਨ:- ਅਨੰਦ ਹਸਪਤਾਲ





ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਹਿੰਦੇ ਹਨ ਕਿ ਪਿੰਡਾਂ ਦੇ ਵਿੱਚ ਜਦੋਂ ਕਿਸੇ ਨੂੰ ਸੱਪ ਕੱਟ ਜਾਵੇ ਤਾਂ ਉਹ ਤੁਰੰਤ ਆਪਣੇ ਦੇਸੀ ਇਲਾਜ ਜਾਂ ਜੁਗਾੜ  ਲਗਾ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ  ਪਰ ਜੇ ਕਦੇ ਸੱਪ ਜ਼ਿਆਦਾ ਜ਼ਹਿਰੀਲਾ ਕੱਟ ਲਵੇ ਤਾਂ ਫਿਰ ਜ਼ਿੰਦਗੀ ਤੋਂ ਹੱਥ ਵੀ ਧੋਣੇ ਪੈ ਸਕਦੇ ਹਨ, ਸੋ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਜੰਡ ਜਿਲ੍ਹਾ ਤਰਨਤਾਰਨ ਦਾ ਜਿੱਥੋਂ ਦੀ ਮਹਿਲਾ ਮਰੀਜ਼ ਬਲਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਆਪਣੀ ਦਾਸਤਾਨ ਦੱਸਦੇ ਹੋਏ ਕਿਹਾ ਕਿ  ਉਸ ਨੂੰ ਪਿਛਲੇ ਦਿਨੀਂ ਕਿਸੇ ਜ਼ਹਿਰੀਲੇ ਸੱਪ ਨੇ ਕੱਟ ਲਿਆ  ਅਤੇ ਉਨ੍ਹਾਂ ਨੇ ਪਹਿਲਾਂ ਤਾਂ ਫਾਂਡੇ ਕਰਵਾਏ  ਉਸ ਤੋਂ ਬਾਅਦ ਕੱਟੀ ਹੋਈ ਜਗ੍ਹਾ ਤੇ ਮਣਕਾ ਵੀ ਲਗਵਾਇਆ ਪਰ ਜਦੋਂ ਸ਼ਾਮ ਪਈ ਤਾਂ ਉਸ ਨੂੰ ਅੱਖਾਂ ਤੋਂ ਦਿਸਣੋਂ ਅਤੇ ਉਸ ਦਾ ਸਰੀਰ ਨਸ਼ੇ ਵਿੱਚ ਹੋ ਗਿਆ ਭਾਵ ਕਿ ਜ਼ਹਿਰ ਨੇ ਆਪਣਾ  ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਗੰਭੀਰ ਹਾਲਤ ਵਿੱਚ ਅਨੰਦ ਹਾਰਟ ਮਲਟੀ ਸਪੈਸ਼ਲਿਸਟ ਹਸਪਤਾਲ ਭਿੱਖੀਵਿੰਡ ਵਿੱਚ ਦਾਖ਼ਲ ਹੋਈ। ਇੱਥੋਂ ਦੇ ਮਿਹਨਤੀ ਸਟਾਫ ਅਤੇ ਡਾਕਟਰਾਂ ਨੇ  ਉਸ ਦੀ ਬੜੀ ਮੁਸ਼ਕਲ ਨਾਲ ਜਾਨ ਬਚਾਈ  ਇਸ ਮੌਕੇ ਆਪਣੀ ਸਿਹਤ ਨੂੰ ਤੰਦਰੁਸਤ ਦੇਖ ਕੇ  ਬਲਵਿੰਦਰ ਕੌਰ ਅਤੇ ਉਨ੍ਹਾਂ ਦੇ ਬੇਟੇ ਨੇ ਆਨੰਦ ਹਸਪਤਾਲ ਦੇ ਡਾਕਟਰ ਨੀਰਜ ਮਲਹੋਤਰਾ ਅਤੇ ਸਟਾਫ  ਦਾ ਧੰਨਵਾਦ ਕੀਤਾ  ਉੱਥੇ ਹੀ ਆਨੰਦ ਹਸਪਤਾਲ ਦੇ ਡਾਕਟਰ ਗੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਕਦੇ ਸਾਨੂੰ ਸੱਪ ਕੱਟ ਜਾਵੇ ਤਾਂ ਦੇਸੀ ਇਲਾਜ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ  ਅਤੇ ਆਪਣੇ ਮਰੀਜ਼ ਨੂੰ ਤੁਰੰਤ ਹਸਪਤਾਲ ਲਿਆ ਕੇ ਉਸ ਦਾ  ਮੈਡੀਕਲ ਇਲਾਜ ਕਰਵਾਉਣਾ ਚਾਹੀਦਾ ਹੈ  ਅਤੇ ਸਾਡੇ ਹਸਪਤਾਲ ਵਿੱਚ ਸੱਪ ਦੇ ਕੱਟੇ ਦਾ ਇਲਾਜ ਸੰਭਵ ਹੈ

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...