ਪਿੰਡ ਦੇ ਮੁੰਡੇ ਨਾਲ ਵਿਆਹ,
ਇੱਕ ਮੁੰਡਾ ਤੇ ਕੁੜੀ ਬੜੇ ਗੂੜ੍ਹੇ ਦੋਸਤ ਬਣ ਜਾਂਦੇ ਤੇ ਗੱਲ ਵਿਆਹ ਤੱਕ ਆ ਜਾਂਦੀ ਪਰ ਕੁੜੀ ਦੇ ਘਰ ਵਾਲੇ ਰਾਜੀ ਨਹੀਂ ਸੀ ਉਸ ਮੁੰਡੇ ਨਾਲ ਵਿਆਹ ਕਰਵਾਉਣ ਨੂੰ ਇੱਕੋ ਪਿੰਡ ਦੇ ਸੀ ਪਰ ਗੱਲ ਪਿਆਰ ਚੋ ਵਹਿ ਕਿ ਕੀਤੇ ਵਾਧੇਆ ਤੇ ਰੁੱਕ ਜਾਂਦੀ ਸੀ , ਪਰ ਕੁੜੀ ਅਜੇ ਵਿਆਹ ਚੋ ਆਨਾ ਕਾਨੀ ਕਰਦੀ ਸੀ ਇਸ ਨਾਜਾਇਜ਼ ਵਿਆਹ ਨੂੰ ਲੈ ਕਿ, ਪਰ ਮੁੰਡਾ ਬੜਾ ਤਿਆਰ ਸੀ ਇਸ ਡੋਲੀ ਨੂੰ ਘਰ ਲਿਆਉਣ ਲਈ , ਜਦੋਂ ਗੱਲ ਵਿਆਹ ਦੀ ਫਾਈਨਲ ਹੋਣ ਤੇ ਆਈ ਤਾਂ ਕੁੜੀ ਨੇ ਜਵਾਬ ਦੇ ਦਿੱਤਾ ਕਿ ਉਹ ਵਿਆਹ ਨਹੀਂ ਕਰਵਾ ਸਕਦੀ ਪਰ ਮੁੰਡਾ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਕੀਤੇ ਵਾਅਦੇ ਅਤੇ ਕੌਲ ਕਰਾਰ ਯਾਦ ਕਰਵਾ ਦੇਂਦਾ। ਮੁੰਡੇ ਨੇ ਇੱਕ ਦਿਨ ਕੁੜੀ ਨੂੰ ਆਖਰੀ ਫੈਸਲਾ ਲੈਣ ਲਈ ਫੋਨ ਕੀਤਾ ਤੇ ਵਿਆਹ ਤੋਂ ਨਾਂਹ ਕਰਨ ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਤੇ ਫੋਨ ਕੱਟ ਦਿੱਤਾ। ਕਈ ਦਿਨ ਇੱਕ ਦੂਜੇ ਨਾਲ ਗੱਲ ਨਾ ਹੋਈ। ਗੱਲ ਨਾ ਹੋਣ ਤੋਂ ਬਾਅਦ ਵੀ ਮੁੰਡੇ ਦੇ ਸਿਰੋਂ ਵਿਆਹ ਦਾ ਭੂਤ ਨਹੀਂ ਲੱਥਾ ਤੇ ਜਿਹੜੀ ਕੁੜੀ ਨੂੰ ਇਨ੍ਹਾਂ ਪਿਆਰ ਕਰਦਾ ਸੀ ਓਹੀ ਮੁੰਡਾ ਹੁਣ ਉਸ ਨੂੰ ਜ਼ਲੀਲ ਕਰਨ ਤੇ ਉੱਤਰ ਆਇਆ ਓਹੀ ਮੂੰਹ ਜਿਸ ਚੋ ਪਿਆਰ ਦੇ ਸ਼ਬਦ ਅਸਕਰ ਨਿਕਲਦੇ ਸੀ ਓਹੀ ਮੂੰਹ ਹੁਣ ਗਾਲੀ ਗਲੋਚ ਕਰਨ ਲੱਗਾ ਨਹੀਂ ਥੱਕਦਾ ਸੀ, ਕੁੜੀ ਬੜੀ ਤੰਗ ਹੋ ਗਈ ਤੇ ਉਸਨੇ ਹੌਸਲਾ ਜਿਹਾ ਕਰਕੇ ਮੁੰਡੇ ਨੂੰ ਵਿਆਹ ਕਰਨ ਦਾ ਕਹਿ ਕਿ ਪੁਰਾਣੇ ਮੰਦਰ ਬੁਲਾ ਲਿਆ ਤੇ ,ਮੁੰਡਾ ਬਹੁਤ ਚਾਅ ਨਾਲ ਪੂਰੀ ਤਿਆਰ ਕਰਕੇ ਆਇਆ ,ਦੋਨੋ ਮੰਦਰ ਦੇ ਬਾਹਰ ਬਣੇ ਜੋੜਾ ਘਰ ਕੋਲ ਬੈਠ ਗਏ ਤੇ ਮੁੰਡੇ ਨੇ ਕੁੜੀ ਨੂੰ ਬੜੇ ਕੰਫੀਡੈਂਸ ਨਾਲ ਕਿਹਾ ਕਿ ਆਖਰ ਮਨਾ ਲਿਆ ਨਾ ਯਾਰਾਂ ਨੇ ਅਸੀਂ ਤਾਂ ਵੱਡੇ ਵੱਡੇ ਥਮ ਹਿਲਾ ਦੇਣੇ ਆ ਤੂੰ ਕੀ ਚੀਜ ਆ ਕੁੜੀਏ ,ਕੁੜੀ ਨੂੰ ਆਪਣੀ ਗਲਤੀ ਫੀਲ ਹੋਣ ਲੱਗੀ ਕਿ ਕਦੇ ਆਪਣੇ ਮਾਂ ਪਿਓ ਤੋਂ ਬਿਨਾਂ ਪਰਾਏ ਤੇ ਵਿਸ਼ਵਾਸ ਕਰਨਾ ਕਿੰਨਾ ਭਾਰੀ ਪੈ ਸਕਦਾ। ਕੁੜੀ ਨੇ ਮੁੰਡੇ ਨੂੰ ਫਿਰ ਪੁੱਛਿਆ ਤੁਸੀਂ ਤਿਆਰ ਹੋ ਮੇਰੇ ਨਾਲ ਵਿਆਹ ਨੂੰ ਤਾਂ ਮੁੰਡੇ ਨੇ ਕਿਹਾ ,ਤਾਂ ਹੀ ਅੱਜ ਇਥੇ ਇਕੱਠੇ ਹੋਏ ਆਪਾ , ਕੁੜੀ ਕਹਿੰਦੀ ਮੇਰੇ ਕੁੱਛ ਸਵਾਲ ਆ ਅਤੇ ਮੈਂ ਡਰਦੀ ਸੀ ਤੈਨੂੰ ਦੱਸਣ ਤੋਂ ਵੀ ,ਕਹਿੰਦਾ ਕੋਈ ਨੀ ਮੈਨੂੰ ਸਭ ਮਨਜ਼ੂਰ ਆ, ਕੁੜੀ ਨੇ ਬੜੀ ਹਿੰਮਤ ਜਿਹੀ ਕਰਕੇ ਕਿਹਾ ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਉ ਮੇਰੇ ਭਰਾ ਨੇ ਵੀ ਤੁਹਾਡੀ ਭੈਣ ਨਾਲ ਵਿਆਹ ਕਰਵਾਉਣਾ ਅਤੇ ਉਹਨਾਂ ਦੀ ਵੀ ਆਪਸ ਚੋ ਗੱਲਬਾਤ ਚੱਲਦੀ ਆ ਉਹ ਵੀ ਡਰਦੇ ਸੀ ਕਿਸੇ ਨੂੰ ਦੱਸਣ ਤੋਂ ਜਦੋਂ ਮੈਂ ਘਰ ਗੱਲ ਆਪਣੇ ਵਿਆਹ ਦੀ ਕੀਤੀ ਤਾਂ ਉਹਨਾਂ ਨੇ ਆਪਣੀ ਮੰਗ ਰੱਖ ਦਿੱਤੀ, ਕੁੜੀ ਨੇ ਅਗਲੇ ਬੋਲਾਂ ਚੋ ਕਿਹਾ ਕਿ ਉਹ ਰਾਤ ਬਰਾਤੇ ਮਿਲਦੇ ਵੀ ਆ ਅਤੇ ਇੱਕ ਦੂਜੇ ਦੇ ਮੋਬਾਈਲ ਚੋ ਵੀਡੀਓ ਵੀ ਬਣੀਆਂ, ਮੁੰਡੇ ਨੇ ਅਜੇ ਭੈਣ ਦੇ ਪਿਆਰ ਦੀ ਅੱਧੀ ਹੀ ਕਹਾਣੀ ਸੁਣੀ ਸੀ ਅੱਗ ਬਾਬੂਲਾ ਹੋ ਗਿਆ ਤੇ ਪਾਗਲਾਂ ਦੀ ਤਰਾਂ ਉੱਚੀ ਉੱਚੀ ਰੌਲਾ ਪਾਉਣ ਲੱਗਾ ਤਿ ਆਪਣੀ ਭੈਣ ਤੇ ਭੈਣ ਦੇ ਆਸ਼ਿਕ ਨੂੰ ਹੁਣੇ ਵਿੱਚ ਚਾਰਾਹੇ ਵੱਡਣ ਦੀਆਂ ਧਮਕੀਆਂ ਦੇਣ ਲੱਗਾ ਇਹ ਗੱਲ ਕੁੜੀ ਦੇ ਮੂੰਹੋਂ ਸੁਣ ਕਿ ਵਿਆਹ ਵਾਲੇ ਸਰੂਰ ਤੋਂ ਰੰਗ ਬਦਲ ਕਿ ਕਾਲਾ ਸ਼ਾਹ ਹੋ ਗਿਆ ਮੁੰਡੇ ਦਾ ,ਕੁੜੀ ਨੇ ਫਿਰ ਕਿਹਾ ਚਲੋ ਕੋਰਟ ਚਲਦੇ ਆ ਵਿਆਹ ਕਰਵਾਉਣ। ਆਓ ਮੈ ਆਪਣੇ ਪੇਪਰ ਨਾਲ ਲੈ ਕਿ ਆਈ ਆ ,ਮੁੰਡੇ ਦਾ ਵਿਆਹ ਵਾਲਾ ਭੂਤ ਕਿਤੇ ਦੂਰ ਭੱਜ ਗਿਆ ਲੱਗਦਾ ਸੀ, ਹੁਣ ਕੁੜੀ ਦੀ ਵਾਰੀ ਸੀ ਮੁੰਡੇ ਨੂੰ ਕਹਿਣ ਦੀ ਉਹ ਡਰੀ ਨਹੀਂ ਕਹਿਣ ਤੋਂ ਸਾਫ ਕਹਿ ਦਿੱਤਾ ਕਿ ਮੇਰੇ ਵੀ ਭਰਾ ਹਨ ਮਾਂ ਪਿਓ ਹੈ ਜੇ ਤੈਨੂੰ ਆਪਣੀ ਭੈਣ ਦਾ ਦਰਦ ਏਨਾ ਆਇਆ ਮੇਰੇ ਪਰਿਵਾਰ ਨੂੰ ਕਿੰਨਾ ਦੁੱਖ ਹੋਏਗਾ ਮੇਰੇ ਘਰੋਂ ਭੱਜ ਕਿ ਪਿੰਡ ਵਿੱਚ ਹੀ ਵਿਆਹ ਕਰਵਾਉਣ ਦਾ ਕੀ ਇੱਜਤ ਰਹਿ ਜਾਏਗੀ ਭਰਾ ਅਤੇ ਮਾਂ ਪਿਓ ਦੀ ਲੋਕ ਸਦੀਆਂ ਤੱਕ ਤਾਹਨੇ ਨਾ ਮਾਰਨਗੇ ਉਹਨਾਂ ਨੂੰ ਕਿ ਤੁਹਾਡੀ ਕੁੜੀ ਨੇ ਕੀ ਚੰਦ ਚਾੜ੍ਹਿਆ ਸੀ। ਏਨਾ ਕੌੜਾ ਸੱਚ ਸੁਣ ਕਿ ਮੁੰਡੇ ਕੋਲ ਵਿਆਹ ਦਾ ਕੋਈ ਪ੍ਰਸਤਾਵ ਨਹੀਂ ਲੱਗਦਾ ਸੀ ਹੁਣ । ਕੁੜੀ ਨੇ ਉਸ ਮੁੰਡੇ ਤੋਂ ਮੁਆਫ਼ੀ ਮੰਗਦੀ ਨੇ ਹੱਥ ਜੋੜੇ ਤੇ ਕਿਹਾ ਮੇਰੀ ਭੁੱਲ ਸੀ ਜੋ ਪਿਆਰ ਦੇ ਵਹਿਣ ਵਿੱਚ ਵਹਿ ਕਿ ਆਪਣੇ ਮਾਂ ਪਿਓ ਦੀ ਇੱਜਤ ਨੂੰ ਦਾਗ ਲਗਾਇਆ ਤੇ ਤੇਰੇ ਵਰਗੇ ਤੇ ਵਿਸ਼ਵਾਸ ਕੀਤਾ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਸੀ ਤੈਨੂੰ ਸਮਝਾਉਣ ਲਈ ਮੁਆਫ ਕਰਨਾ। ਕੁੜੀ ਦੀਆਂ ਸੱਚੀਆਂ ਸੁਣ ਕਿ ਮੁੰਡੇ ਕੋਲ ਹੁਣ ਕੋਈ ਸ਼ਬਦ ਨਹੀਂ ਸਨ। ਦੋਨੋ ਆਪਣੇ ਆਪਣੇ ਰਾਹ ਟੁਰ ਪਏ ।।
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡਿਆ 9855985137,8646017000