ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ 11ਸਤੰਬਰ ਦੀ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣਗੇ--ਪੰਨੂ, ਬਾਗੜੀਆਂ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਪੰਜਾਬ ਐਂਡ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ 11ਸਤੰਬਰ ਨੂੰ ਪੇ ਕਮਿਸ਼ਨ ਦੀ ਅਧੂਰੀ ਰਿਪੋਰਟ ਮੁਲਾਜ਼ਮ ਮਾਰੂ ਰਿਪੋਰਟ ਵਿਰੁੱਧ ਚੰਡੀਗੜ੍ਹ ਵਿਖੇ ਹੱਲਾ ਬੋਲ ਮਹਾਂ ਰੈਲੀ ਵਿੱਚ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੇ ਸੈਂਕੜੇ ਮੁਲਾਜ਼ਮ ਸ਼ਾਮਲ ਹੋਣਗੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਪ੍ਰਧਾਨ ਵਿਰਸਾ ਸਿੰਘ ਪੰਨੂ ਤੇ ਜਨਰਲ ਸਕੱਤਰ ਰਜਵੰਤ ਬਾਗੜੀਆਂ ਨੇ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਮੁਲਾਜ਼ਮਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ।।
ਇਸ ਮੌਕੇ ਵਿਰਸਾ ਸਿੰਘ ਪੰਨੂ ਤੇ ਰਜਵੰਤ ਬਾਗੜੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ।। ਸਾਂਝੇ ਫਰੰਟ ਵੱਲੋਂ 113%ਮਹਿੰਗਾਈ ਭੱਤੇ ਨੂੰ ਅਧਾਰ ਮੰਨ ਕੇ ਕੀਤੇ ਜਾ ਰਹੇ 15%ਤਨਖਾਹ ਵਾਧੇ ਨੂੰ ਮੂਲੋਂ ਰੱਦ ਕੀਤਾ ਹੈ, ਕਿਉਂਕਿ ਇਹ ਮੁਲਾਜ਼ਮਾਂ ਨਾਲ ਧੱਕਾ ਤੇ ਬੇਇਨਸਾਫ਼ੀ ਹੈ।। ਸਾਂਝੇ ਫਰੰਟ ਦੀ ਮੰਗ ਅਨੁਸਾਰ 1ਜਨਵਰੀ2016ਤੋ125%ਡੀ ਏ ਨੂੰ ਅਧਾਰ ਮੰਨ ਕੇ ਘੱਟੋ-ਘੱਟ 20%ਤਨਖਾਹ ਵਧਾਉਣਾ,, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਦਿ ਪ੍ਰਮੁੱਖ ਮੰਗਾਂ ਹਨ।।
2016ਤੋ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰ ਦੇ ਪੇ ਕਮਿਸ਼ਨ ਨਾਲ ਜੋੜ ਕੇ ਮੁਲਾਜ਼ਮਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਇਸ ਮੌਕੇ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਅਮਨਦੀਪ ਧਾਰੜ, ਏਐਨਐਮ ਐਲ ਐਚ ਵੀ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਕੌਰ ਜੌਹਲ,ਐਸ਼ ਆਈ ਯੂਨੀਅਨ ਦੇ ਪ੍ਰਧਾਨ ਅੰਗਰੇਜ਼ ਸਿੰਘ ਔਲਖ,ਐਮ ਐਲ ਟੀ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ, ਫਾਰਮੇਸੀ ਅਫ਼ਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਨਰਸਿੰਗ ਸਟਾਫ ਯੂਨੀਅਨ ਵਲੋਂ ਕੁਲਵੰਤ ਕੌਰ, ਕਲੈਰੀਕਲ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ,ਰੇਡੀਓ ਗਰਾਫਰ ਯੂਨੀਅਨ ਦੇ ਪ੍ਰਧਾਨ ਗੁਰਭੇਜ ਸਿੰਘ, ਅਪਥਾਲਮਿਕ ਅਫਸਰ ਯੂਨੀਅਨ ਵਲੋ ਜਸਵਿੰਦਰ ਸਿੰਘ, ਜੁਗਿੰਦਰ ਸਿੰਘ ਕੰਗ, ਭੁਪਿੰਦਰ ਸਿੰਘ, ਹਰਜੀਤ ਸਿੰਘ ਪਹੂਵਿੰਡ ,ਸ਼ੇਰ ਸਿੰਘ, ਜਸਪਿੰਦਰ ਸਿੰਘ ,ਮਨਰਾਜ ਸਿੰਘ,ਫੁੱਲਬੀਰ ਜੌੜਾ , ਲਖਵਿੰਦਰ ਸਿੰਘ ਸੁਰਸਿੰਘ, ਜੁਗਰਾਜ ਸਿੰਘ ਖੇਮਕਰਨ, ਜਸਪਿੰਦਰ ਸਰਹਾਲੀ,ਜਸਪਾਲ ਸਿੰਘ ਕਸੇਲ,ਰਾਮ ਰਛਪਾਲ ਧਵਨ, ਪਰਮਜੀਤ ਸੋਖੀ, ਅਮਰਜੀਤ ਭੁੱਲਰ, ਅਮਨਦੀਪ ਫਤਿਆਬਾਦ, ਰਵਿੰਦਰ ਰਵੀ, ਗੁਰਵਿੰਦਰ ਭੋਜੀਆਂ,ਰਮਨ ਕੁਮਾਰ ਕਸੇਲ,ਬਿਹਾਰੀ ਲਾਲ ਸਰਹਾਲੀ, ਗੋਪਾਲ ਸਿੰਘ ਸੁਰਸਿੰਘ, ਮਨਜਿੰਦਰ ਸਿੰਘ ਆਦਿ ਨੇ ਸਮੂਹ ਮੁਲਾਜ਼ਮਾਂ ਨੂੰ ਵੱਡੀ ਗਿਣਤੀ ਵਿਚ ਇਸ ਹੱਲਾ ਬੋਲ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ।।