ਬੀ.ਜੇ.ਪੀ. ਦੀਆਂ ਫੁੱਟਪਾਊ ਕੋਝੀਆ ਚਾਲਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ--ਜਾਮਾਰਾਏ
ਤਰਨ ਤਾਰਨ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਫਿਰਕਾਪ੍ਰਸਤ ਤਾਕਤਾਂ ਵੱਲੋਂ ਧਰਮ ਦੇ ਨਾ ਤੇ ਖੇਡੀ ਜਾ ਰਹੀ ਖੂਨੀ ਹੋਲੀ ਦਾ ਵਿਰੋਧ ਕਰਦਿਆਂ ਮਜ਼ਦੂਰਾਂ ਦੇ ਨਿਧੱੜਕ ਆਗੂ ਸ਼ਹੀਦ ਸਾਥੀ ਦੀਪਕ ਧਵਨ , ਉਸ ਕਾਲੇ ਦੌਰ ਦੌਰਾਨ ਸ਼ਹੀਦ ਸਾਥੀਆਂ ਅਤੇ ਕੁਦਰਤੀ ਮੌਤ ਦੌਰਾਨ ਵਿਛੜ ਚੁੱਕੇ ਸਾਥੀਆਂ ਦੀ ਸਲਾਨਾ ਬਰਸੀ 29ਮਈ ਨੂੰ ਤਰਨ ਤਾਰਨ ਵਿਖੇ ਮਨਾਈ ਜਾਵੇਗੀ।ਇਹ ਫੈਸਲਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਿਲ੍ਹਾ ਸਕੱਤਰੇਤ ਦੀ ਮੀਟਿੰਗ ਪਾਰਟੀ ਦੇ ਜਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ ਚ ਲਿਆ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਕਾਰਜਕਾਰੀ ਸਕੱਤਰ ਪਰਗਟ ਸਿੰਘ ਜਾਮਾਰਏ ਨੇ ਕਿਹਾ ਕਿ ਆਰ. ਐਸ.ਅੇੈਸ. ਅਤੇ ਏਜੰਸੀਆ ਦੇ ਇਸ਼ਾਰੇ ਤੇ ਕੁਝ ਲੋਕ ਧਰਮਾ ਦੇ ਨਾ ਤੇ ਲੜਾ ਕੇ ਦੰਗੇ ਕਰਾਉਣਾ ਚਾਹੁੰਦਾ ਹਨ। ਸਾਡੇ ਦੇਸ਼ ਦੇ ਬਹੁ ਧਰਮੀ, ਵੱਖ ਵੱਖ ਭਾਸ਼ਵਾ , ਵੱਖ ਵੱਖ ਵਿਚਾਰਾਂ ਦੇ ਲੋਕ ਬੀ.ਜੇ.ਪੀ.ਦੀਆਂ ਕੌਝੀਆਂ ਚਾਲਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਲੋਕਾਂ ਦੇ ਅਸਲੀ ਮਸਲਿਆਂ ਤੋਂ ਧਿਆਨ ਪਾਸੇ ਕਰਨ ਅਤੇ ਦਿੱਲੀ ਮੋਰਚਿਆਂ ਵਿੱਚ ਸਿਰਜੀ
ਏਕਤਾ ਅਤੇ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਹਨ। ਉਹਨਾਂ ਲੋਕਾਂ ਨੂੰ ਫ਼ਿਰਕੂ ਸਦਭਾਵਨਾ ਬਣਾਈ ਰੱਖਣ ਅਤੇ ਸਾਂਝੇ ਸੰਘਰਸ਼ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਮੀਟਿੰਗ ਵਿੱਚ ਬਲਦੇਵ ਸਿੰਘ ਪੰਡੋਰੀ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂ ਹਾਜ਼ਰ ਸਨ।