Wednesday, 4 May 2022

ਮਦਦ ਦੀ ਗੁਹਾਰ

 ਪਿੰਡ ਬੁਰਜ ਦੀਆਂ ਵਿਧਵਾ ਮਾਵਾਂ ਧੀਆਂ ਨੇ ਆਪਣੇ ਕਮਰੇ ਪਾਉਣ ਲਈ ਦਾਨੀਆਂ ਨੂੰ ਕੀਤੀ ਅਪੀਲ,ਮਿਸਤਰੀ ਵੀ ਹੋਏ ਭਾਵੁਕ ਕਿਹਾ ਸਿਰਫ ਇੱਟਾਂ ਨਾਲ ਕਮਰਾ ਨਹੀਂ ਹੋਣਾ ਤਿਆਰ

ਬ੍ਰੇਕਿੰਗ ਨਿਊਜ਼

 


ਪਿੰਡ ਡੱਲ ਵਿਖੇ ਚੌਂਕੀ ਬਾਬਾ ਪੀਰ ਵਿਖੇ ਪਾਕਿਸਤਾਨ ਵਾਲੀ ਸਾਈਡ ਤੋਂ ਭਾਰਤ ਵਾਲੇ ਪਾਸੇ ਡਰੋਨ ਦੀ ਆਵਾਜ਼ ਸੁਣਾਈ ਦੇਣ ਤੇ ਬੀ ਐੱਸ ਐੱਫ ਦੀ  ਬਟਾਲੀਅਨ ਵਲੋਂ ਬੁਰਜੀ ਨੰਬਰ ਇੱਕ ਸੌ ਛੱਤੀ ਦੇ ਨਜ਼ਦੀਕ ਸ਼ੱਕ ਪੈਣ ਦੱਸ ਤੋ ਬਾਰਾਂ ਰੌਂਦ ਕੀਤੇ ਗਏ  ਬੀ ਐਸ ਐਫ ਅਤੇ ਪੁਲਿਸ ਵੱਲੋਂ  ਇਲਾਕੇ ਚ ਸਰਚ ਅਭਿਆਨ ਚਾਲੂ ਦੱਸ ਦੇਈਏ ਕਿ ਇਕ ਹਫ਼ਤੇ ਵਿੱਚ ਦੂਜੀ ਵਾਰ ਇਸ ਚੌਕੀ ਤੇ ਹੀ ਡਰੋਨ ਦੀ ਹਰਕਤ ਦਿਖਾਈ ਦਿੱਤੀ ਹੈ ।


ਰਿਪੋਟ:- ਜਗਜੀਤ ਸਿੰਘ ਡੱਲ, ਖੇਮਕਰਨ

Tuesday, 3 May 2022

ਔਰਤ ਦਾ ਦਰਦ




ਥੋੜ੍ਹੀ ਜਿਹੀ ਗਲਤੀ ਅਤੇ  ਤਨ ਦੇ ਸਵਾਦ ਨੇ ਗੁਰਜੀਤ ਦੀ ਹੱਸਦੀ ਵੱਸਦੀ ਦੁਨੀਆ ਨੂੰ ਉਜੜ੍ਹਦੀ ਦਿਖਾ ਦਿੱਤੀ ਸੀ, ਜੋ ਸ਼ਾਇਦ ਗੁਰਜੀਤ ਲਈ ਇੱਕ ਵੱਡਾ ਸਬਕ ਵੀ ਸੀ,ਸਿਮੀ ਅਤੇ ਗੁਰਜੀਤ ਦੇ ਪਹਿਲਾਂ ਹੀ 3 ਬੱਚੇ ਸਨ,ਅਤੇ ਗੁਰਜੀਤ ਦੀ ਅਣਗਹਿਲੀ ਕਾਰਨ ਸਿਮੀ ਨੂੰ ਫਿਰ ਤੋਂ ਗਰਬ ਠਹਿਰ ਗਿਆ ਸੀ ਪਹਿਲਾਂ ਤਾਂ ਘਰੇ ਕਈ ਦੇਸੀ ਨੁੱਕਤੇ ਵਰਤੇ ਪਰ ਪ੍ਰੇਸ਼ਾਨੀ ਦੂਰ ਨਾ ਹੁੰਦੀ ਦੇਖ ਸਿਮੀ ਨੂੰ ਗਰਬ ਵਾਸ਼ ਕਰਨ ਲਈ ਇੱਕ ਕਿੱਟ ਖੁਆ ਦਿੱਤੀ ਜਿਸਦੇ 3 ਕੋ ਦਿਨ ਬਾਅਦ ਸਿਮੀ ਨੂੰ ਮਹਾਵਾਰੀ ਬਹੁਤ ਜ਼ੋਰ ਨਾਲ ਆਉਣ ਲੱਗੀ ਅਤੇ ਸਰੀਰ ਪੂਰੀ ਤਰ੍ਹਾਂ ਟੁੱਟ ਖੁਸ ਗਿਆ ਅਚਾਨਕ ਸਵੇਰੇ 5 ਕੋ ਦਾ ਟੈਮ ਸੀ ਤਾਂ ਸਿਮੀ ਨੇ ਗੁਰਜੀਤ ਨੂੰ ਵਾਸ਼ਰੂਮ ਜਾਣ ਲਈ ਕਿਹਾ,ਪਹਿਲਾਂ ਤੇ ਗੁਰਜੀਤ ਚੁੱਪ ਜਿਹਾ ਰਿਹਾ ਪਰ ਬਾਅਦ ਵਿੱਚ ਸਿਮੀ ਨੂੰ ਵਾਸ਼ਰੂਮ ਚੋ ਲੈ ਗਿਆ ਸਿਮੀ ਨੇ ਵਾਸ਼ਰੂਮ ਕੀਤਾ ਅਤੇ ਅਜੇ ਉੱਠ ਕਿ ਖੜ੍ਹੀ ਹੀ ਹੋਈ ਸੀ ਕਿ ਲੱਤਾਂ ਚੋ ਜਾਨ ਮੁੱਕ ਗਈ ਤੇ ਸਰੀਰ ਆਸਰਾ ਛੱਡ ਗਿਆ ਸਿਮੀ ਦਾ ਜੋਰ ਨਾਲ ਮੱਥਾ ਕੰਧ ਚੋ ਵੱਜਾ ਜਦੋ ਗੁਰਜੀਤ ਨੇ ਡਿੱਗਣ ਦੀ ਅਵਾਜ ਸੁਣੀ ਤਾਂ ਭੱਜ ਕਿ ਸਿਮੀ ਨੂੰ ਕਲਾਵੇ ਚੋ ਲਿਆ ਬੇਹਾਲ ਅਤੇ ਬੇਹੋਸ਼ ਹੋਈ ਸਿਮੀ ਜਮੀਨ ਤੋਂ ਚੁੱਕਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਸਿਮੀ ਦੀਆਂ ਅੱਖਾਂ ਇੱਕ ਦਮ ਚਿੱਟੀਆਂ ਹੋ ਗਈਆਂ ਅਤੇ ਇੱਕ ਥਾਂ ਨਿਗ੍ਹਾ ਖੜ੍ਹ ਗਈ ਗੁਰਜੀਤ ਨੇ ਬਹੁਤ ਅਵਾਜ਼ਾਂ ਦਿੱਤੀਆਂ ਉਠ ਸਿਮੀ ਉੱਠ ਪਰ ਸਿਮੀ ਦੀਆਂ ਅੱਖਾਂ ਕੋਈ ਜਵਾਬ ਨਾ ਦਿੱਤਾ ਨਿਢਾਲ ਹੋਈ ਸਿਮੀ ਨੂੰ ਗੁਰਜੀਤ ਵਾਰ ਵਾਰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਿਮੀ ਦਾ ਸਰੀਰ ਭਾਰਾ ਹੋਣ ਕਾਰਨ ਗੁਰਜੀਤ ਵੀ ਬੇਵਸ ਹੋ ਗਿਆ , ਸਿਮੀ ਦੇ ਲਾਲ ਸੁਰਖ ਚੇਹਰੇ ਤੇ ਪੀਲਾਪਨ ਦੇਖ ਗੁਰਜੀਤ ਵੀ ਘਬਰਾ ਗਿਆ ਤੇ ਆਪਣੀਆਂ ਧੀਆਂ ਨੂੰ ਜੋਰ ਜੋਰ ਦੀ ਅਵਾਜ ਦੇਣ ਲੱਗਾ ਧੀਆਂ ਦੇ ਆਸਰੇ ਨਾਲ ਸਿਮੀ ਨੂੰ ਚੁੱਕ ਕਿ ਅੰਦਰ ਰਜਾਈ ਚੋ ਪਾਉਣ ਤੋਂ ਬਾਅਦ ਥੋੜੀ ਹੋਸ਼ ਆਈ ਤਾਂ ਆਲੇ ਦੁਆਲੇ ਦੇਖ ਕਿ ਪੁੱਛਣ ਲੱਗੀ ਕੀ ਹੋਇਆ ਮੈਨੂੰ, ਆਪਣੇ ਡਿੱਗਣ ਦਾ ਕੋਈ ਪਤਾ ਨਹੀਂ ਸੀ ਉਸਨੂੰ, ਉਧਰ ਗੁਰਜੀਤ ਨੂੰ ਸਿਮੀ ਦੇ ਹੋਸ਼ ਵਿੱਚ ਆਉਣ ਨਾਲ ਥੋੜ੍ਹੀ ਜਿਹੀ ਜਾਨ ਵਾਪਿਸ ਆਈ ਗੁਰਜੀਤ ਬਹੁਤ ਪਿਆਰ ਕਰਦਾ ਸੀ ਆਪਣੀ ਸਿਮੀ ਨੂੰ ਤੇ ਕਦੇ ਵੀ ਖਰੌਚ  ਨਹੀਂ ਆਉਣ ਦਿੱਤੀ ਸੀ ਉਸਨੇ ਸਿਮੀ ਨੂੰ,ਸਿਮੀ ਵੀ ਬੇਹੱਦ ਪਿਆਰ ਕਰਦੀ ਸੀ ਗੁਰਜੀਤ ਨੂੰ ,ਪੂਰਾ ਦਿਨ ਘਰਦਾ ਕੰਮ ਵੀ ਕਰਦੀ ,ਬੱਚੇ ਵੀ ਤਿਆਰ ਕਰਦੀ ਫਿਰ ਸਿਲਾਈ ਵੀ ਕਰਦੀ ਜਿਸਦੇ ਨਾਲ ਘਰਦੇ ਹੋਰ ਖਰਚ ਨਿੱਕਲ ਆਉਂਦੇ, ਬਾਹਰ ਅੰਦਰ ਤੇ ਰਿਸ਼ਤੇਦਾਰਾਂ ਚੋ ਵੀ ਸਿਮੀ ਆਪਣੇ ਕੋਲੋਂ ਹੀ ਖਰਚ ਕਰ ਲੈਂਦੀ ਇੱਕ ਹਸਦੀ ਖੇਡਦੀ ਦੁਨੀਆ ਦਾ ਸਿਕੰਦਰ ਸੀ ਗੁਰਜੀਤ ਸਿਮੀ ਦੇ ਸਿਰ ਤੇ ,ਪਰ ਅੱਜ ਇਸ ਗਲਤੀ ਕਰਕੇ ਪਤਾ ਨਹੀਂ ਕਿੰਨਾ ਕੋ ਪਛਤਾ ਰਿਹਾ ਸੀ ਤੇ ਆਪਣੇ ਸੱਚੇ ਰੱਬ ਅੱਗੇ ਅਰਦਾਸਾਂ ਕਰ ਰਿਹਾ ਕਿ ਪਰਮਾਤਮਾ ਮੇਰੀ ਸਿਮੀ ਨੂੰ ਜਲਦ ਠੀਕ ਕਰਦੇ, ਮੇਰੇ ਹੱਸਦੇ ਵਸਦੇ ਪਰਿਵਾਰ ਨੂੰ ਫਿਰ ਤੋਂ ਆਬਾਦ ਕਰਦੇ ,ਫਿਰ ਸਿਮੀ ਦੇ ਸਿਰ ਅਤੇ ਸਰੀਰ ਨੂੰ ਘੁੱਟਦਾ ਹੋਇਆ ਪਤਾ ਨਹੀ ਆਪਣੀ ਛੋਟੀ ਜਿਹੀ ਗਲਤੀ ਦੀਆਂ ਕਿੰਨੀਆਂ ਕੋ ਮੁਆਫੀਆ ਮੰਗ ਰਿਹਾ ਸੀ ਲਾਸ਼ ਬਣੀ ਸਿਮੀ ਤੋਂ ,ਇੱਕ ਔਰਤ ਤਿ ਏਨੀਆਂ ਮੁਸੀਬਤਾਂ ਦਾ ਵੀ ਕਾਊਂਟ ਕਰ ਰਿਹਾ ਕਿ ਸੰਸਾਰ ਬੇਸ਼ੱਕ ਔਰਤ ਨੂੰ ਅੱਜ ਵੀ ਵੇਹਲੜ ਅਤੇ ਗੁਲਾਮ ਸਮਝਦਾ ਪਰ ਨਹੀਂ ,ਇਸਦੀ ਕੁਰਬਾਨੀ ਬੇਪਨਾਹ  ਹੈ ਜੋ ਕੋਈ ਵੀ ਕਰਜ ਨਹੀਂ ਚੁਕਾ ਸਕਦਾ ,ਫਿਰ ਦੋ ਚਾਰ ਦਿਨ ਪੂਰਾ ਖਿਆਲ ਰੱਖ ਅਤੇ ਦਵਾਈ ਵਗੈਰਾ ਲੈ ਸਿਮੀ ਨੇ ਆਪਣਾ ਕੰਮ ਕਾਰ ਸ਼ੁਰੂ ਕਰਤਾ ,ਪਰ ਇਹ ਮੰਜਰ ਗੁਰਜੀਤ ਲਈ ਸਦਾ ਲਈ ਨਾ ਭੁੱਲਣ ਵਾਲਾ ਸਬਕ ਬਣ ਗਿਆ ਸੀ।


ਲੇਖਕ--ਜਗਜੀਤ ਸਿੰਘ ਡੱਲ, ਪ੍ਰੈਸ ਮੀਡਿਆ,9855985137,8646017000

ਸੱਚ ਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਕਰਤਾਰਪੁਰ ਸਾਹਿਬ ਅਤੇ ਬਾਬਾ ਲੂਆਂ ਸਾਹਿਬ ਵਾਲਿਆਂ ਦੀ 10 ਵੀਂ ਸਲਾਨਾ ਬਰਸੀ ਮਿਤੀ 5 ਜੂਨ ਨੂੰ ਗੁਰਦੁਆਰਾ ਬਾਬਾ ਲੂਆਂ ਸਾਹਿਬ , ਚੋਹਲਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ ।

 



ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਸੱਚ ਖੰਡ ਵਾਸੀ ਸੰਤ ਬਾਬਾ ਦੇਵਾ ਸਿੰਘ ਜੀ ਦੇ ਚਰਨ ਸੇਵਕ  ਸਚਖੰਡਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਕਰਤਾਰਪੁਰ ਸਾਹਿਬ ਅਤੇ ਬਾਬਾ ਲੂਆਂ ਸਾਹਿਬ ਵਾਲਿਆਂ ਦੀ 10 ਵੀਂ ਸਲਾਨਾ ਬਰਸੀ ਮਿਤੀ 5 ਜੂਨ 2022 , ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਲੂਆਂ ਸਾਹਿਬ , ਚੋਹਲਾ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ । ਜਿਸ ਵਿੱਚ ਬਾਬਾ ਜੀਵਾ ਸਿੰਘ ਦਮਦਮੀ ਟਕਸਾਲ ਵਾਲੇ ਕਥਾ ਵਾਚਕ , ਭਾਈ ਬਲਬੀਰ ਸਿੰਘ ਧੱਤਲ ਰਾਗੀ ਜਥਾ , ਭਾਈ ਹੀਰਾ ਸਿੰਘ ਜੀ ਜੋਗੇਵਾਲ ਕਥਾ ਵਾਚਕ , ਡਾ : ਪ੍ਰਭਜੀਤ ਸਿੰਘ ਰਾਗੀ ਜਥਾ ਅਤੇ ਭਾਈ ਹਰਦੀਪ ਸਿੰਘ ਰਾਗੀ ਜਥਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਆਪ ਜੀ ਸਮੇਤ ਪਰਿਵਾਰ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ । ਵਿਸ਼ੇਸ ਸਹਿਯੋਗ : ਬਾਬਾ ਬਲਕਾਰ ਸਿੰਘ ਜੀ - ਭਾਈ ਭੁਪਿੰਦਰ ਸਿੰਘ ਰਾਗੀ ਯੂ ਐਸ ਏ ਅਤੇ ਫੌਜੀ ਐਨ ਆਰ ਆਈ ਵੀਰ ਗੁਰੂ ਕਾ ਲੰਗਰ ਅਤੁੱਟ ਵਰਤੇਗਾ । ਸਚਖੰਡਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਦੇ ਚਰਨ ਸੇਵਕ ਗੁਰੂ ਪੰਥ ਦੇ ਦਾਸ : ਬਾਬਾ ਪ੍ਰਗਟ ਸਿੰਘ ਜੀ ਸਮੂਹ ਸਾਧ ਸੰਗਤ , ਵਿਦਿਆਰਥੀ ਅਤੇ ਸੇਵਾਦਾਰ ਗੁਰਦੁਆਰਾ ਬਾਬਾ ਲੂਆਂ ਸਾਹਿਬ।

Monday, 2 May 2022

ਆਪ ਸਰਕਾਰ' ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ _ ਸਰਵਨ ਸਿੰਘ ਧੁੰਨ ।

 ' ਆਪ ਸਰਕਾਰ' ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ _ ਸਰਵਨ ਸਿੰਘ ਧੁੰਨ  ।



 ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਆਪਣੇ ਹਲਕੇ ਦੇ ਧੰਨਵਾਦੀ ਦੌਰੇ ਦੌਰਾਨ 'ਆਪ ' ਦੇ ਭਿੱਖੀਵਿੰਡ ਵਾਰਡ ਨੰਬਰ 13 ਦੇ ਇੰਚਾਰਜ ਗੁਰਬਿੰਦਰ ਸਿੰਘ ਭੁੱਚਰ ਦੇ ਗ੍ਰਹਿ ਵਿਖੇ ਵੀ ਆਏ। ਸ ਸਰਵਨ ਸਿੰਘ ਧੁੰਨ ਨੇ ਗੱਲਬਾਤ ਦੌਰਾਨ ਦੱਸਿਆ ਕਿ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਚਲ ਰਹੀ ਸੂਬਾ ਸਰਕਾਰ ਵੱਲੋਂ ਥੋੜੇ ਦਿਨਾਂ 'ਚ ਬਹੁਤੇ ਉਪਰਾਲੇ ਕੀਤੇ ਜਾ ਰਹੇ ਹਨ, ਉਸ ਨਾਲ ਲੋਕਾਂ 'ਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਪਰ ਵਿਰੋਧੀ ਪਾਰਟੀਆਂ ਬਿਨਾਂ ਵਜ੍ਹਾ ਟੋਕਾ ਟਾਕੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ' ਆਪ ' ਸਰਕਾਰ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਥੋੜੇ ਦਿਨਾਂ ਵਿੱਚ ਹੀ 'ਆਪ ' ਸਰਕਾਰ ਨੇ ਬੇਰੁਜ਼ਗਾਰਾਂ ਲਈ ਨਵੀਆਂ ਆਸਾਮੀਆਂ ਕੱਢੀਆਂ ਗਈਆਂ ਹਨ, ਕਿਸਾਨਾਂ ਨੂੰ ਨਰਮੇ ਦੀ ਫਸਲ ਦਾ ਮੁਆਵਜ਼ਾ ਦੇਣਾ, ਆਟਾ ਦਾਲ ਸਕੀਮ ਤਹਿਤ ਘਰ _ ਘਰ ਰਾਸ਼ਨ ਆਦਿ ਕੰਮ ਲੋਕਾਂ ਲਈ ਪ੍ਰੇਰਨਾ ਸ੍ਰੋਤ ਹੋਣਗੇ। ਉਨ੍ਹਾਂ ਦੱਸਿਆ ਕਿ 'ਆਪ 'ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ। ਇਸ ਮੌਕੇ ਵਾਰਡ ਨੰਬਰ 13 ਇੰਚਾਰਜ ਗੁਰਬਿੰਦਰ ਸਿੰਘ ਭੁੱਚਰ ਨਾਲ ਹਰਵਿੰਦਰ ਸਿੰਘ ਬੁਰਜ, ਜਸਵਿੰਦਰ ਸਿੰਘ ਸੰਧੂ, ਰੇਸ਼ਮ ਸਿੰਘ ਧੁੰਨ, ਪ੍ਰਭ, ਹਰਵਿੰਦਰ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਮੱਲ੍ਹੀ, ਯਾਦਵਿੰਦਰ ਸਿੰਘ, ਦਲਬੀਰ ਸਿੰਘ ਰੂਪ, ਕਰਨਜੀਤ ਸਿੰਘ ਪਹਿਲਵਾਨ, ਗੁਰਬੀਰ ਸਿੰਘ, ਗੁਰਬਿੰਦਰਬੀਰ ਸਿੰਘ, ਕੰਵਲਜੀਤ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਰਾਣਾ, ਸ਼ੁਭਦੀਪ ਸਿੰਘ ਲਾਡੀ, ਸੁਖਦੇਵ ਸਿੰਘ, ਗੁਰਦੇਵ ਸਿੰਘ, ਗੁਰਪਾਲ ਸਿੰਘ ਫੌਜੀ, ਵੀਰ ਸਿੰਘ ਭਿੱਖੀਵਿੰਡ, ਗਗਨਦੀਪ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

ਬੀ.ਜੇ.ਪੀ. ਦੀਆਂ ਫੁੱਟਪਾਊ ਕੋਝੀਆ ਚਾਲਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ--ਜਾਮਾਰਾਏ

 ਬੀ.ਜੇ.ਪੀ. ਦੀਆਂ ਫੁੱਟਪਾਊ ਕੋਝੀਆ ਚਾਲਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ--ਜਾਮਾਰਾਏ


 ਤਰਨ  ਤਾਰਨ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਫਿਰਕਾਪ੍ਰਸਤ ਤਾਕਤਾਂ ਵੱਲੋਂ ਧਰਮ ਦੇ ਨਾ ਤੇ ਖੇਡੀ ਜਾ ਰਹੀ ਖੂਨੀ ਹੋਲੀ ਦਾ ਵਿਰੋਧ ਕਰਦਿਆਂ ਮਜ਼ਦੂਰਾਂ ਦੇ ਨਿਧੱੜਕ ਆਗੂ ਸ਼ਹੀਦ ਸਾਥੀ ਦੀਪਕ ਧਵਨ , ਉਸ ਕਾਲੇ ਦੌਰ ਦੌਰਾਨ ਸ਼ਹੀਦ ਸਾਥੀਆਂ ਅਤੇ ਕੁਦਰਤੀ ਮੌਤ ਦੌਰਾਨ ਵਿਛੜ ਚੁੱਕੇ ਸਾਥੀਆਂ ਦੀ ਸਲਾਨਾ ਬਰਸੀ 29ਮਈ ਨੂੰ ਤਰਨ ਤਾਰਨ ਵਿਖੇ ਮਨਾਈ ਜਾਵੇਗੀ।ਇਹ ਫੈਸਲਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਿਲ੍ਹਾ ਸਕੱਤਰੇਤ ਦੀ ਮੀਟਿੰਗ  ਪਾਰਟੀ ਦੇ ਜਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ ਚ ਲਿਆ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਕਾਰਜਕਾਰੀ ਸਕੱਤਰ ਪਰਗਟ ਸਿੰਘ ਜਾਮਾਰਏ ਨੇ ਕਿਹਾ ਕਿ ਆਰ. ਐਸ.ਅੇੈਸ. ਅਤੇ ਏਜੰਸੀਆ ਦੇ ਇਸ਼ਾਰੇ ਤੇ ਕੁਝ ਲੋਕ ਧਰਮਾ ਦੇ ਨਾ ਤੇ ਲੜਾ ਕੇ ਦੰਗੇ ਕਰਾਉਣਾ ਚਾਹੁੰਦਾ ਹਨ। ਸਾਡੇ ਦੇਸ਼ ਦੇ ਬਹੁ ਧਰਮੀ, ਵੱਖ ਵੱਖ ਭਾਸ਼ਵਾ , ਵੱਖ ਵੱਖ ਵਿਚਾਰਾਂ ਦੇ ਲੋਕ ਬੀ.ਜੇ.ਪੀ.ਦੀਆਂ ਕੌਝੀਆਂ ਚਾਲਾਂ ਨੂੰ  ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਲੋਕਾਂ ਦੇ ਅਸਲੀ ਮਸਲਿਆਂ ਤੋਂ ਧਿਆਨ ਪਾਸੇ ਕਰਨ ਅਤੇ ਦਿੱਲੀ ਮੋਰਚਿਆਂ ਵਿੱਚ ਸਿਰਜੀ 

ਏਕਤਾ ਅਤੇ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਹਨ। ਉਹਨਾਂ ਲੋਕਾਂ ਨੂੰ ਫ਼ਿਰਕੂ ਸਦਭਾਵਨਾ ਬਣਾਈ ਰੱਖਣ ਅਤੇ ਸਾਂਝੇ ਸੰਘਰਸ਼ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਇਸ ਮੌਕੇ  ਮੀਟਿੰਗ ਵਿੱਚ ਬਲਦੇਵ ਸਿੰਘ ਪੰਡੋਰੀ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂ ਹਾਜ਼ਰ ਸਨ।

ਆਪ ਦੇ ਆਗੂਆਂ ਦੀ ਹੋਈ ਮੀਟਿੰਗ।

 ਆਪ ਦੇ ਆਗੂਆਂ ਦੀ ਹੋਈ ਮੀਟਿੰਗ।


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਆਪ ਪਾਰਟੀ ਨਿਰਦੇਸ਼ਾਂ ਤਹਿਤ ਹਲਕਾ ਪੱਟੀ ਦੇ ਬਲਾਕ, ਸਰਕਲ ਤੇ ਵਾਰਡ ਪ੍ਰਧਾਨ ਸਹਿਬਾਨਾਂ ਨਾਲ ਸੰਗਠਨ ਮਜਬੂਤੀ ਦੀ ਮੀਟਿੰਗ ਮੋਕੇ ਬਲਜੀਤ ਸਿੰਘ ਖਹਿਰਾ ਨੈਸ਼ਨਲ ਕੋਂਸਲ ਮੈਂਬਰ ਲੋਕਸਭਾ ਹਲਕਾ ਇੰਨ ਖਡੂਰਸਾਹਿਬ, ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ, ਜਿਲਾ ਸਕੱਤਰ ਰਜਿੰਦਰ ਸਿੰਘ ਉਸਮਾ, ਮੀਡੀਆ ਇੰਨ ਹਰਪ੍ਰੀਤ ਸਿੰਘ ਧੁੱਨਾ, ਤੇ ਹਲਕੇ ਦੇ ਸੰਗਠਨ ਨਾਲ ਪਾਰਟੀ ਦੀ ਮਜਬੂਤੀ ਦੀਆਂ ਵਿਚਾਰਾਂ ਕੀਤੀਆਂ।


-

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...