Tuesday, 9 August 2022

ਛੋਟੀਆਂ ਛੋਟੀਆਂ ਬੱਚੀਆਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਡੱਲ ਵਿੱਚ ਪੰਜਾਬੀ ਗਿੱਧਾ ਪਾ ਕਿ ਬਣਾਇਆ ਪੰਜਾਬੀ ਮਾਹੌਲ।

 ਛੋਟੀਆਂ ਛੋਟੀਆਂ ਬੱਚੀਆਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਡੱਲ ਵਿੱਚ ਪੰਜਾਬੀ ਗਿੱਧਾ ਪਾ ਕਿ ਬਣਾਇਆ ਪੰਜਾਬੀ ਮਾਹੌਲ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਵਿੱਚ ਛੋਟੇ ਛੋਟੇ ਬੱਚਿਆਂ ਨੇ ਤੀਆਂ ਦਾ ਤਿਹਾਉਰ ਬੜੇ ਚਾਵਾਂ ਨਾਲ ਮਨਾਇਆ। ਇਸ ਮੌਕੇ ਸਕੂਲ ਸਟਾਫ ਵੱਲੋਂ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।ਜਿਵੇਂ ਖਾਣ ਲਈ ਦੇਸੀ ਪੂੜੇ ਖੀਰ, ਬੱਚੀਆਂ ਲਈ ਚੂੜੀਆਂ, ਮਹਿੰਦੀ, ਅਤੇ ਹੋਰ ਸਮਾਨ, ਛੋਟੀਆਂ ਛੋਟੀਆਂ ਬੱਚੀਆਂ ਨੇ ਗਿੱਧਾ ਅਤੇ ਪੰਜਾਬੀ ਬੋਲੀਆਂ ਪਾ ਕਿ ਇਸ ਸਾਵਣ ਦੇ ਤਿਹਾਉਰ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਅਤੇ ਆਪਣੇ ਸੱਭਿਆਚਾਰ ਬਾਰੇ ਚਾਨਣਾ ਪਾਇਆ,ਬੱਚਿਆਂ ਵਿੱਚ ਇਸ ਤਿਹਾਉਰ ਨੂੰ ਲੈ ਕਿ ਕਾਫੀ ਖੁਸ਼ੀ ਦੇਖਣ ਨੂੰ ਮਿਲੀ ਇਸ ਮੌਕੇ, ਸਕੂਲ ਸਟਾਫ ਵਿਜੈ ਮਹਿਤਾ, ਅਮਨਦੀਪ ਕੌਰ,ਮਿਸ ਨੇਹਾ,ਮਿਸ ਕੀਰਤੀ, ਮਿਸ ਗਗਨ,ਮਿਸ ਮਮਤਾ, ਸਨਦੀਪ ਕੌਰ, ਲਖਬੀਰ ਸਿੰਘ ਐਚ ਟੀ ਸੁਰਸਿੰਘ, ਰਾਜੇਸ਼ ਕੁਮਾਰ ਮਰਗਿੰਦਪੁਰਾ,ਅਵਤਾਰ ਸਿੰਘ ਮਰਗਿੰਦਪੁਰਾ, ਚੇਅਰਮੈਨ ਕੁਲਦੀਪ ਸਿੰਘ, ਜੋਗਿੰਦਰ ਸਿੰਘ ਡੱਲ ਸਮਾਜਸੇਵੀ, ਹਰਜੀਤ ਸਿੰਘ ਬਾਠ, ਬਚਿਤਰ ਸਿੰਘ ਬਾਠ,ਸੁਖਦੇਵ ਸਿੰਘ ,ਪ੍ਰਮਜੀਤ ਸਿੰਘ ਮਿਸਤਰੀ ,ਪ੍ਰਤਾਪ ਸਿੰਘ ਆਦਿ ਹਾਜਰ ਰਹੇ।

Thursday, 28 July 2022

ਸਰਹੱਦੀ ਪਿੰਡ ਡੱਲ ਵਿੱਚ ਸਕਿਨ ਦੀ ਬਿਮਾਰੀ ਨਾਲ ਗਾਵਾਂ ਪੀੜਤ:- ਮਹਿਕਮਾ ਬੇਖ਼ਬਰ:- ਗੁਰਸਾਬ ਡੱਲ।

 ਸਰਹੱਦੀ ਪਿੰਡ ਡੱਲ ਵਿੱਚ  ਸਕਿਨ ਦੀ ਬਿਮਾਰੀ ਨਾਲ ਗਾਵਾਂ ਪੀੜਤ:- ਮਹਿਕਮਾ ਬੇਖ਼ਬਰ:- ਗੁਰਸਾਬ ਡੱਲ।                    ਖਾਲੜਾ

(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ  ਪਸ਼ੂਆਂ ਸਬੰਧੀ ਇੱਕ ਲਾਇਲਾਜ ਬਿਮਾਰੀ ਬਾਰੇ ਦੱਸਿਆ ਕਿ  ਜ਼ਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਵਿੱਚ ਗਾਵਾਂ ਨੂੰ ਇਕ ਵੱਖਰੀ ਕਿਸਮ ਦੀ ਬਿਮਾਰੀ ਨਜ਼ਰ ਆ ਰਹੀ ਹੈ ਜਿਸ ਨਾਲ ਗਾਵਾਂ ਦੇ ਮਰਨ ਅਤੇ  ਚਮੜੀ ਉੱਪਰ  ਦਾਗ ਧੱਬੇ ,ਫ਼ਲੂਏ ਅਤੇ ਗਾਂਵਾਂ ਨੂੰ ਬੁਖਾਰ ਹੋ ਜਾਂਦਾ ਹੈ ਜਿਸ ਨਾਲ ਇਹ ਗਾਵਾਂ ਕਾਫੀ ਪਰੇਸ਼ਾਨ ਅਤੇ ਅਸਹਿਜ ਮਹਿਸੂਸ ਕਰਦੀਆਂ ਹਨ  ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡ ਵਿੱਚ ਇਸ ਨਾਲ ਕਾਫ਼ੀ ਗਾਂਵਾਂ ਦਾ ਨੁਕਸਾਨ ਵੀ ਹੋਇਆ ਹੈ ਅਤੇ ਕਈ ਹੋਰ ਇਸ ਬਿਮਾਰੀ ਤੋਂ ਪੀੜਤ ਹਨ  ਪਰ ਪਸ਼ੂਆਂ ਦੇ ਵਿਭਾਗ ਦਾ ਕੋਈ ਵੀ ਡਾਕਟਰ ਇੱਥੇ ਪੀਡ਼ਤ ਪਰਿਵਾਰਾਂ ਦੀ ਸਾਰ ਲੈਣ ਨਹੀਂ ਪਹੁੰਚਿਆ  ਉਨ੍ਹਾਂ ਵੈਟਰਨਰੀ ਮਹਿਕਮੇ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਸਰਹੱਦੀ ਪਿੰਡਾਂ ਵਿੱਚ ਆ ਕੇ ਇਨ੍ਹਾਂ ਗਾਂਵਾਂ ਦਾ ਚੈੱਕਅੱਪ ਕਰਕੇ ਅਤੇ ਸਰਕਾਰੀ ਦਵਾਈਆਂ ਦੇ ਕੇ  ਇਸ ਨਾਮੁਰਾਦ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਇਆ ਜਾਵੇ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਾਫੀ ਦੱਬਿਆ ਹੋਇਆ ਹੈ ਅਤੇ  ਹੁਣ ਕਿਸਾਨਾਂ ਵੱਲੋਂ ਲਈਆਂ ਮਹਿੰਗੇ ਭਾਅ ਦੀਆਂ ਗਾਵਾਂ ਇਸ ਬੀਮਾਰੀ ਦੀ ਭੇਟ ਚੜ੍ਹ ਰਹੀਆਂ ਹਨ।

Wednesday, 27 July 2022

ਖਾਲੜਾ ਪੁਲਿਸ ਵੱਲੋਂ ਪਿੰਡ (ਵਾਂ ਤਾਰਾ ਸਿੰਘ )ਕਤਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤੇ ਡੀ ਐਸ ਪੀ ਭਿੱਖੀਵਿੰਡ ਦਫ਼ਤਰ ਅੱਗੇ 2 ਤਰੀਕ ਨੂੰ ਦਿੱਤਾ ਜਾਏਗਾ ਧਰਨਾ :- ਬੈੰਕਾਂ

 ਖਾਲੜਾ ਪੁਲਿਸ ਵੱਲੋਂ ਪਿੰਡ (ਵਾਂ ਤਾਰਾ ਸਿੰਘ )ਕਤਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤੇ ਡੀ ਐਸ ਪੀ ਭਿੱਖੀਵਿੰਡ ਦਫ਼ਤਰ ਅੱਗੇ 2 ਤਰੀਕ ਨੂੰ ਦਿੱਤਾ ਜਾਏਗਾ ਧਰਨਾ :- ਬੈੰਕਾਂ

    ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੁਖਚੈਨ ਬੈੰਕਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ  ਪਿੰਡ ਵਾਂ ਤਾਰਾ ਸਿੰਘ ਜ਼ਿਲਾ ਤਰਨਤਾਰਨ ਵਿੱਚ ਪਿਛਲੇ ਦਿਨੀਂ ਅੰਗਰੇਜ਼ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ ਐਕਸੀਡੈਂਟ ਦਾ ਨਾਮ ਦੇ ਕੇ ਮਾਮਲੇ ਨੂੰ ਖਾਲੜਾ ਪੁਲਸ ਵੱਲੋਂ ਖੁਰਦ ਬੁਰਦ ਕੀਤਾ ਜਾ ਰਿਹਾ ਹੈ । ਇਸ ਦੇ ਸਬੰਧ ਵਿੱਚ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਪੰਜਾਬ ਪ੍ਰਧਾਨ ਸੁਖਚੈਨ ਸਿੰਘ ਬੈਂਕਾ ਨੇ ਕਿਹਾ ਕਿ  ਪਿੱਛਲੇ ਦਿਨੀ  ਅੰਗਰੇਜ਼ ਸਿੰਘ ਕਾਲਾ ਦਾ  ਕਤਲ ਹੋਇਆ ਸੀ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ  ਬੈਂਕਾਂ ਨੇ ਕਿਹਾ ਕਿ ਮਿਰਤਕ ਦੇ ਪਿਤਾ ਗੁਲਜਾਰ ਸਿੰਘ ਪੁੱਤਰ ਇੰਦਰ ਸਿੰਘ ਪਿੰਡ ਵਾਂ ਤਾਰਾ ਸਿੰਘ ਨੂੰ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਦੋ ਤਰੀਕ ਨੂੰ ਡੀ ਐੱਸ ਪੀ ਦਫਤਰ ਅੱਗੇ ਧਰਨਾ ਲਗਾ ਕੇ ਰੋਸ  ਮੁਜ਼ਾਹਰਾ ਕਰਨਗੇ ਜਿਸ ਦੀ ਜ਼ਿੰਮੇਵਾਰੀ ਖਾਲੜਾ ਪੁਲੀਸ ਤੇ ਭਿੱਖੀਵਿੰਡ ਡੀਐੱਸਪੀ ਦੀ ਹੋਏਗੀ   ਇਸ ਮੌਕੇ ਬਲਦੇਵ ਸਿੰਘ ਮੱਲੀ ਗੁਲਜ਼ਾਰ ਸਿੰਘ ਇੰਦਰ ਸਿੰਘ ਗੋਪੀ  ਹਰਜੀਤ ਸਿੰਘ ਚਿੰਤਾ ਸਿੰਘ ਛੱਬਾ ਸਿੰਘ ਕਾਰਜ ਸਿੰਘ,ਘੁੱਲਾ ਸਿੰਘ ਬਲੇਰ,ਬਾਬਾ ਬਲਦੇਵ ਸਿੰਘ, ਮੀਤਾ ਬਲੇਰ  ਮਾੜੂ ਸਿੰਘ ਦੇ ਬਾਜੂ ਆਦਿ ਹਾਜ਼ਰ ਸਨ

Saturday, 4 June 2022

ਕੀ ਬੋਰਡ ਵਜਾ ਕਿ ਕਰ ਰਿਹਾ ਹਾਂ ਪੰਜਾਬੀ ਸੰਗੀਤ ਦੀ ਲਗਾਤਾਰ ਸੇਵਾ:- ਗੁਰਲਾਲ ਸਿੰਘ ਅਮੀਸ਼ਾਹ

 ਕੀ ਬੋਰਡ  ਵਜਾ ਕਿ  ਕਰ ਰਿਹਾ ਹਾਂ ਪੰਜਾਬੀ ਸੰਗੀਤ ਦੀ ਲਗਾਤਾਰ ਸੇਵਾ:-

ਗੁਰਲਾਲ ਸਿੰਘ ਅਮੀਸ਼ਾਹ 



ਖਾਲੜਾ 1 ਜਨਵਰੀ 20022(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜੇ ਗੱਲ ਕਰ ਲਈਏ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਤਾਂ ਉਹ ਪੰਜਾਬ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਵਿੱਚ ਪੈ ਕੇ  ਬਰਬਾਦੀ ਵੱਲ ਲੈ ਕੇ ਜਾ ਰਹੇ ਹਨ ਪਰ ਕੁਝਵਨੌਜਵਾਨ ਐਸੇ ਹਨ ਜੋ  ਆਪਣੇ ਦਿਮਾਗ ਅਤੇ ਹੱਥਾਂ ਦੀ ਕਲਾ ਨਾਲ ਜਿੱਥੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ ਉੱਥੇ ਪਿੰਡ ਦਾ ਨਾਂ ਵੀ ਉੱਚਾ ਕਰ ਰਹੇ ਹਨ  ਅਸੀਂ ਗੱਲ ਕਰ ਰਹੇ ਹਾਂ  ਗੁਰਲਾਲ ਸਿੰਘ ਪਿੰਡ ਅਮੀਸ਼ਾਹ ਜਿਲ੍ਹਾ ਤਰਨ ਤਾਰਨ  ਪਿਤਾ ਸ੍ਰ ਬਲਵੀਰ ਸਿੰਘ ਅਤੇ ਮਾਤਾ ਸ੍ਰੀਮਤੀ ਗਿਆਨ ਕੌਰ ਦੇ ਇਸ ਲਾਡਲੇ ਪੁੱਤਰ ਦੀ ਜਿਸ ਨੇ ਉਨੀ ਸੌ ਇਕੱਨਵੇ ਵਿੱਚ ਜਨਮ ਲਿਆ ਅਤੇ ਸੱਤ ਅੱਠ ਸਾਲ ਤੋਂ ਲਗਾਤਾਰ  ਸੰਗੀਤ ਦੀ ਸੇਵਾ ਨੂੰ ਸਮਰਪਿਤ ਕੀ ਬੋਰਡ ਵੱਖ ਵੱਖ ਕਲਾਕਾਰਾਂ ਨਾਲ ਪਲੇਅ ਕਰ ਰਹੇ ਹਨ ,ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਧੀਰਾ ਗਿੱਲ ,ਐਚ ਐਸ ਹੀਰਾ ,ਗੁਰਵੇਲ ਬਾਸਰਕੇ ,ਸ਼ਰੀਫ ਦਿਲਦਾਰ ਹਰਭਜਨ ਹੈਰੀ ਅਤੇ ਹੋਰ ਕਈ ਪੰਜਾਬੀ ਨਾਮੀ ਸਿੰਗਰਾ ਨਾਲ ਕੀ ਬੋਰਡ  ਪਲੇਅ ਕਰਕੇ  ਲੋਕਾਂ ਦੀ ਖੂਬ ਵਾਹ ਵਾਹ ਖੱਟ ਰਿਹਾ ਹੈ।

Thursday, 2 June 2022

ਮੇਰੀ ਪਹਿਚਾਣ ਹੈ ਮੇਰਾ ਕੀ ਬੋਰਡ ਨੂੰ ਸਮਰਪਿਤ:-ਧਰਮਬੀਰ ਸਿੰਘ ਗਿੱਲ

 


ਖਾਲੜਾ 1-1-2022


(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜੇ ਗੱ ਲ ਕਰ ਲਈਏ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਤਾਂ ਉਹ ਪੰਜਾਬ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਵਿੱਚ ਪੈ ਕੇ  ਬਰਬਾਦੀ ਵੱਲ ਲੈ ਕੇ ਜਾ ਰਹੇ ਹਨ ਪਰ ਕੁਝ ਨੌਜਵਾਨ ਐਸੇ ਹਨ ਜੋ  ਆਪਣੇ ਦਿਮਾਗ ਅਤੇ ਹੱਥਾਂ ਦੀ ਕਲਾ ਨਾਲ ਜਿੱਥੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ ਉੱਥੇ ਪਿੰਡ ਦਾ ਨਾਂ ਵੀ ਉੱਚਾ ਕਰ ਰਹੇ ਹਨ  ਅਸੀਂ ਗੱਲ ਕਰ ਰਹੇ ਹਾਂ ਧਰਮਬੀਰ ਸਿੰਘ ਗਿੱਲ ਪਿੰਡ ਦੁੱਬਲੀ ਜਿਲ੍ਹਾ ਤਰਨ ਤਾਰਨ ਪਿਤਾ ਸ੍ਰ ਸ੍ਰ ਬਲਦੇਵ ਸਿੰਘ ਅਤੇ ਮਾਤਾ ਸ੍ਰੀਮਤੀ ਮਨਜੀਤ ਕੌਰ ਦੇ ਇਸ ਲਾਡਲੇ ਪੁੱਤਰ ਦੀ ਜਿਸ ਨੇ 1986 ਵਿੱਚ ਜਨਮ ਲਿਆ ਅਤੇ ਨੌਂ ਦੱਸ ਸਾਲ ਤੋਂ ਲਗਾਤਾਰ  ਸੰਗੀਤ ਦੀ ਸੇਵਾ ਨੂੰ ਸਮਰਪਿਤ ਹੈ ,ਕੀ ਬੋਰਡ ਵੱਖ ਵੱਖ ਕਲਾਕਾਰਾਂ ਨਾਲ ਪਲੇਅ ਕਰ ਰਹੇ ਹਨ ,ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਧੀਰਾ ਗਿੱਲ ,ਹਰਭਜਨ ਹੈਰੀ ,ਐਚ ਐਸ ਹੀਰਾ ,ਸੁਰਿੰਦਰ ਮਾਨ,ਅਤੇ ਹੋਰ ਕਈ ਪੰਜਾਬੀ ਨਾਮੀ ਸਿੰਗਰਾ ਨਾਲ ਕੀ ਬੋਰਡ  ਪਲੇਅ ਕਰਕੇ ਸੰਗੀਤ ਦੀ ਸੇਵਾ ਕਰ ਰਿਹਾ ਹੈ।

Tuesday, 31 May 2022

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ 13 ਮੈਂਬਰੀ ਜੋਨ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਹੋਈ

 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ 13 ਮੈਂਬਰੀ ਜੋਨ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਹੋਈ 





ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੂਬਾ ਪ੍ਰਧਾਨ ਸਤਨਾਮ ਪੰਨੂੰ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਦੀ ਰਹਿਣਮਾਈ ਹੇਠ ਹੋਈ ਜਿਸ ਵਿਚ ਦਿਲਬਾਗ ਸਿੰਘ ਪਹੂਵਿੰਡ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹਾਜਿਰ ਕਿਸਾਨਾ ਮਜ਼ਦੂਰਾ ਤੇ ਬੀਬਆ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆ ਤੋ ਭੱਜ ਰਹੀ ਹੈ ਚੋਣਾ ਦੌਰਾਨ ਸਰਕਾਰ ਨੇ ਹਰੇਕ ਵਰਗ ਨੂੰ 600 ਯੂਨਿਟ ਮੁਫਤ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਲੋਕਾ ਦੇ ਘਰਾ ਵਿੱਚ ਛਾਪੇਮਾਰੀ ਕਰਕੇ ਲੋਕਾ ਨੂੰ ਲੋਡ ਵਧਾਉਣ ਲਈ ਮਜਬੂਰ ਕਰ ਰਹੀ ਹੈ ਜਿਸ ਨੂੰ ਕਤਈ ਬਰਦਾਸ਼ਤ ਨਈ ਕੀਤਾ ਜਾਵੇਗਾ ਤੇ ਪਿੰਡਾ ਵਿੱਚ ਛਾਪੇਮਾਰੀ ਨਈ ਕਰਨ ਦਿੱਤੀ ਜਾਵੇਗੀ ।  ਕੇਂਦਰ ਦੇ ਇਸਾਰੇ ਤੇ ਆਪ ਸਰਕਾਰ ਜਨਤਾ ਤੇ ਫਾਲਤੂ ਬੋਝ ਪਾਉਣ ਦੇ ਮਨਸੂਬੇ ਨੂੰ ਅਮਲੀਜਾਮਾ ਪਹਿਨਾਉਣ ਲਈ ਚਿਪ ਵਾਲੇ ਮੀਟਰ ਲਾਉਣ ਜਾ ਰਹੀ ਹੈ। ਜਿਸ ਨੂੰ ਰੋਕਣ ਲਈ ਸਾਡੀ ਜਥੇਬੰਦੀ ਹਰ ਕੁਰਬਾਨੀ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਸੂਬਾਈ ਆਗੂ ਫਤਿਹ ਸਿੰਘ ਪਿੱਦੀ ਤੇ ਨੂਰਦੀ ਨੇ ਸਰਕਾਰਾ ਪਾਸੋ ਮੰਗ ਕੀਤੀ ਗਈ ਕਿ ਤਾਰੋ ਪਾਰਲੀ ਜ਼ਮੀਨ ਵਾਲੇ ਕਿਸਾਨਾ ਨੂੰ ਖੇਤੀ ਕਰਨ ਵਿੱਚ ਬਹੁਤ ਮੁਸ਼ਕਿਲਾ ਆ ਰਹੀਆ ਹਨ ਸਾਡੀ ਜਥੇਬੰਦੀ ਮੰਗ ਕਰਦੀ ਹੈ ਕਿ ਕਿਸਾਨਾ ਨੂੰ ਪੂਰਾ ਹਫਤਾ ਸਵੇਰੇ 8 ਵਜੇ ਤੋ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀਆ ਜ਼ਮੀਨਾ ਉੱਪਰ ਖੇਤੀ ਕਰਨ ਦੀ ਇਜ਼ਾਜਤ ਦਿੱਤੀ ਜਾਵੇ । ਇਸ ਮੌਕੇ ਨਿਸ਼ਾਨ ਸਿੰਘ ਮਾੜੀਮੇਘਾ, ਪੂਰਨ ਸਿੰਘ ਮੱਦਰ, ਰਣਜੀਤ ਸਿੰਘ ਚੀਮਾ, ਸੁੱਚਾ ਸਿੰਘ ਵੀਰਮ, ਹਰਜਿੰਦਰ ਸਿੰਘ ਕਲਸੀਆ, ਅਜਮੇਰ ਸਿੰਘ ਅਮੀਸਾਹ, ਬਚਿੱਤਰ ਸਿੰਘ ਨਵਾ ਪਿੰਡ, ਬਲਿਹਾਰ ਸਿੰਘ ਮਨਿਹਾਲਾ, ਨਿਰਵੈਲ ਸਿੰਘ ਚੇਲਾ, ਭਜਨ ਸਿੰਘ ਕੱਚਾ ਪੱਕਾ, ਸੁਖਪਾਲ ਸਿੰਘ ਦੋਦੇ, ਨਿਸਾਨ ਸਿੰਘ ਮਨਾਵਾ, ਸੁਬੇਗ ਸਿੰਘ ਮੱਖੀ ਕਲ੍ਹਾ, ਜੁਗਰਾਜ ਸਿੰਘ ਸਾਧਰਾ, ਜਗਰੂਪ ਸਿੰਘ ਮਾੜੀਮੇਘਾ ਨੂੰ ਕਿਸਾਨ ਵੀਰਾ ਦੀ ਜ਼ੋਨ ਕੋਰ ਕਮੇਟੀ ਤੇ ਬੀਬੀਆ ਵਿੱਚੋ ਅਮਰਜੀਤ ਕੌਰ ਚੀਮਾ, ਕਸ਼ਮੀਰ ਕੌਰ ਚੀਮਾ, ਹਰਜੀਤ ਕੌਰ ਮਾੜੀਮੇਘਾ, ਦਲਬੀਰ ਕੌਰ ਮਾੜੀਮੇਘਾ, ਬਲਜੀਤ ਕੌਰ ਅਮੀਸ਼ਾਹ, ਅਮਰਜੀਤ ਕੌਰ ਅਮੀਸ਼ਾਹ, ਜਸਬੀਰ ਕੌਰ ਵੀਰਮ, ਰਾਜਬੀਰ ਕੌਰ ਵੀਰਮ, ਮਨਬੀਰ ਕੌਰ ਪਹੂਵਿੰਡ, ਨਿਰਮਲ ਕੌਰ ਪਹੂਵਿੰਡ, ਸਰਵਨ ਕੌਰ ਪਹੂਵਿੰਡ ਨੂੰ ਜ਼ੋਨ ਕੋਰ ਕਮੇਟੀ ਵਿੱਚ ਅਹੁਦੇਦਾਰ ਚੁਣ ਕੇ ਇੱਕ ਮਜ਼ਬੂਤ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਦੀ ਚੋਣ ਕਰਨ ਲਈ 58 ਡੇਲੀ ਗੇਟਾਂ ਦੇ ਨਾਮ ਜ਼ਿਲ੍ਹਾ ਕਮੇਟੀ ਨੂੰ ਸੋਪੇ ਗਏ ਤੇ ਸੂਬਾ ਪ੍ਰਧਾਨ ਵੱਲੋਂ ਜੱਥੇਬੰਦਕ ਮੈਂਬਰਾਂ ਨੂੰ ਆਪਣੀਆਂ ਮੋਟਰਾਂ ,ਖੇਤਾਂ ,ਘਰਾਂ ਚ 5 ਤੋਂ 10 ਰੁੱਖ ਲਾਉਣੇ ਲਾਜ਼ਮੀ ਕੀਤੇ ਗਏ । ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾ ਮਜ਼ਦੂਰਾ ਨੇ ਜ਼ੋਨ ਦੀ ਚੋਣ ਵਿੱਚ ਸਮੂਲੀਅਤ ਕੀਤੀ ਗਈ ।

ਦਿਨੋ ਦਿਨ ਨਿਘਰ ਰਹੀ ਕਾਨੂੰਨ ਅਵਸਥਾ, ਪੰਜਾਬ ਸਰਕਾਰ ਦੀ ਹੋਈ ਬੇਵਸੀ--ਮੱਲਾ, ਪੰਡੋਰੀ

 ਦਿਨੋ ਦਿਨ ਨਿਘਰ ਰਹੀ ਕਾਨੂੰਨ  ਅਵਸਥਾ, ਪੰਜਾਬ ਸਰਕਾਰ ਦੀ ਹੋਈ ਬੇਵਸੀ--ਮੱਲਾ, ਪੰਡੋਰੀ    



 ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਰਾਜ ਕਰਦੀਆਂ ਧਿਰਾਂ ਤੋ ਦੁੱਖੀ ਲੋਕਾਂ ਤੇ ਖਹਿੜਾ ਛਡਾਉਣ ਲਈ ਆਮ ਆਦਮੀ ਪਾਰਟੀ ਦੇ ਹੱਕ ਚ ਬੇਮਿਸਾਲ ਫਤਵਾ ਦੇ ਕੇ ਬਦਲਵੀ ਸਰਕਾਰ ਦਾ ਫੈਸਲਾ ਕੀਤਾ ਅਤੇ ਬਹੁਤ ਸਾਰੀਆਂ ਆਸਾ ਵੀ ਰੱਖੀਆਂ ਪਰ 2 ਮਹੀਨੇ ਤੋਂ ਵੱਧ ਸਮਾਂ ਬੀਤਣ ਤੇ ਪੰਜਾਬ ਦੀ ਸਿਆਸਤ ਵਿੱਚ ਕੋਈ ਤਬਦੀਲੀ ਨਹੀਂ ਆਈ ਸਗੋਂ ਨਿੱਤ ਦਿਨ ਕਤਲੋ ਗਾਰਤ, ਗੁੰਡਾਗਰਦੀ, ਲੁੱਟਾ ਖੋਹਾ, ਨਸ਼ੇ ਆਦਿ ਵੱਧੇ ਹਨ ਅਤੇ ਪੰਜਾਬ ਦੀ ਕਾਨੂੰਨ ਅਵਸਥਾ ਦਿਨੋ ਦਿਨ ਨਿਘਰਦੀ ਜਾ ਰਹੀ ਹੈ ਜੋ ਬਹੁਤ ਹੀ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਅਰ. ਅੇੈਮ.ਪੀ. ਆਈ.) ਜਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ, ਜਿਲ੍ਹਾ ਵਿੱਤ ਸਕੱਤਰ ਬਲਦੇਵ ਸਿੰਘ ਪੰਡੋਰੀ ਇਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ। ਇਹਨਾਂ  ਆਗੂਆਂ ਨੇ ਕਿਹਾ ਵਿਚਾਰਾਂ ਦਾ ਵਿਖਰੇਵਾ ਹੋ ਸਕਦਾ ਹੈ ਪਰ ਸ਼ਰੇਆਮ ਕਤਲ  ਕਰਨਾ ਬਹੁਤ ਹੀ ਮੰਦਭਾਗਾ ਹੈ । ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਥੋੜੀ ਹੈ। ਪੰਜਾਬ ਸਰਕਾਰ ਦੋਸ਼ੀਆ ਨੂੰ ਫੋਰੀ ਤੌਰ ਤੇ ਫੜ ਕੇ ਸਖਤ ਸੇਜਾਵਾਂ ਦੇਵੇ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...