Tuesday, 9 October 2018

ਭੂਆ ਦਾ ਥੈਲਾ

ਭੂਆ  ਦਾ ਥੈਲਾ
ਜਦੋਂ ਨਿਕੇ ਨਿੱਕੇ ਹੁੰਦੇ ਸੀ ਤਾਂ ਭੂਆ ਨੇ ਆਉਣਾ ਤਾਂ ਚਾਅ ਚੜ੍ਹ ਜਾਣਾ ਕੇ ਸਾਡੀ ਪਿਆਰੀ  ਭੂਆ ਆਈ ਆ, ਕਿਉਂ ਕੇ ਸਾਡੀ ਇੱਕ ਹੀ ਭੂਆ ਸੀ ਜਿਸਦਾ ਨਾਂ ਜੀਤੋ  ਸੀ, ਸਾਡੇ ਨਾਲ ਜਿਆਦਾ ਹੀ ਪਿਆਰ ਸੀ ਸਾਡੀ ਭੂਆ ਜੀ ਦਾ ਜਦੋਂ ਅਸੀਂ ਭੂਆ ਦੇ ਆਉਣ ਦਾ ਸੁਣਨਾ ਤਾਂ ਸਾਨੂੰ ਚਾਅ ਚੜ੍ਹ ਜਾਣੇ ਕੇ ਸਾਡੀ ਭੂਆ  ਆਈ ਹੈ ਅਸਲ ਵਿੱਚ ਇਸਦਾ ਕਾਰਨ ਸੀ ਸਾਨੂੰ ਭੂਆ ਦੇ ਆਉਣ ਨਾਲ ਕਾਫੀ ਕੁੱਛ ਖਾਣ ਨੂੰ ਮਿਲ ਜਾਂਦਾ ਸੀ, ਅਸੀਂ ਪਿੰਡ ਵਿੱਚ ਹੋਣ ਕਾਰਣ ਕੋਈ ਖਾਣ ਪੀਣ ਨੂੰ ਕੁੱਛ ਨਹੀਂ ਮਿਲਦਾ ਸੀ, ਅਤੇ ਜਦੋਂ ਸਾਡੀ ਭੂਆ ਨੇ ਸਾਡੇ ਕੋਲ ਆਉਣਾ ਤਾ ਬੇਮਿਸਾਲ  ਖਾਣ ਵਾਲੀਆਂ ਚੀਜਾਂ ਸ਼ਹਿਰ ਵਿਚੋਂ ਕੇ ਕੇ ਆਉਣੀਆਂ  ਅਤੇ ਅਸੀਂ ਉਸਦਾ ਦਾ ਉਹ ਥੈਲਾ ਜੋ ਪੁਰਾਣੇ ਕੱਪੜੇ ਨਾਲ ਬਣਿਆਂ ਹੋਇਆ ਸੀ ਆਪ ਹੀ ਆਪਣੀ ਕਿਲੀ  ਤੋਂ ਲਾਹ ਕੇ ਫਰੋਲਣ  ਲੱਗ ਪੈਣਾ ਅਤੇ ਆਪਣਾ ਖਾਣ ਵਾਲਾ ਸਮਾਨ ਕਢ ਕੇ ਖਾ ਲੈਣਾ ਅਤੇ , ਥੈਲੇ ਨੂੰ ਫਿਰ ਉਸੇ ਜਗ੍ਹਾ ਉਪਰ ਟੰਗ ਦੇਣਾ, ਸਾਡਾ ਪਿਆਰ ਵੀ ਭੂਆ ਜੀ ਨਾਲ ਜਿਆਦਾ ਸੀ, ਅਤੇ ਉਸਦੇ ਆਉਣ ਨਾਲ ਸਾਨੂੰ ਚਾਅ ਚੜ੍ਹ ਜਾਂਦਾ ਸੀ ਅਸੀਂ ਅੱਜ ਵੀ ਉਸ ਭੂਆ ਦਾ ਥੈਲਾ ਫਰੋਲ  ਲੈਣੇ ਆ ਜੋ ਅੱਜ 80 ਸਾਲ ਦੀ ਉਮਰ ਵਿੱਚ ਵੀ ਸਾਡੇ ਕੋਲ ਕਿਸੇ ਨਾ  ਕਿਸੇ ਤਰੀਕੇ ਸਾਡੇ ਕੋਲ ਆਉਂਦੀ ਹੈ, ਜਦੋਂ ਹੁਣ ਸਾਡੇ ਬੱਚੇ ਵੀ ਭੂਆ ਦਾ ਉਹ  ਫੁਲਾ ਵਾਲਾ ਥੈਲਾ ਫਰੋਲਦੇ  ਹਨ, ਤਾਂ ਸਾਨੂੰ ਆਪਣੇ ਓ ਪੁਰਾਣੇ ਬਚਪਨ ਦੇ ਦਿਨ ਚੇਤੇ ਆਉਂਦੇ ਹਨ, ਜਦੋਂ ਅਸੀਂ ਵੀ ਭੂਆ ਦਾ ਥੈਲਾ ਫਰੋਲਦੇ ਸੀ , ਪਰ ਉਹ ਯਾਦਾਂ ਅੱਜ ਵੀ ਸਾਨੂੰ ਯਾਦ ਆਉਂਦੀਆਂ ਹਨ, ****  ਜਗਜੀਤ ਡੱਲ ਪ੍ਰੈਸ ਮੀਡੀਆ 9855985137 ,,

ਭੂਆ ਦਾ ਥੈਲਾ

ਭੂਆ  ਦਾ ਥੈਲਾ 
ਜਦੋਂ ਨਿਕੇ ਨਿੱਕੇ ਹੁੰਦੇ ਸੀ ਤਾਂ ਭੂਆ ਨੇ ਆਉਣਾ ਤਾਂ ਚਾਅ ਚੜ੍ਹ ਜਾਣਾ ਕੇ ਸਾਡੀ ਪਿਆਰੀ  ਭੂਆ ਆਈ ਆ, ਕਿਉਂ ਕੇ ਸਾਡੀ ਇੱਕ ਹੀ ਭੂਆ ਸੀ ਜਿਸਦਾ ਨਾਂ ਜੀਤੋ  ਸੀ, ਸਾਡੇ ਨਾਲ ਜਿਆਦਾ ਹੀ ਪਿਆਰ ਸੀ ਸਾਡੀ ਭੂਆ ਜੀ ਦਾ ਜਦੋਂ ਅਸੀਂ ਭੂਆ ਦੇ ਆਉਣ ਦਾ ਸੁਣਨਾ ਤਾਂ ਸਾਨੂੰ ਚਾਅ ਚੜ੍ਹ ਜਾਣੇ ਕੇ ਸਾਡੀ ਭੂਆ  ਆਈ ਹੈ ਅਸਲ ਵਿੱਚ ਇਸਦਾ ਕਾਰਨ ਸੀ ਸਾਨੂੰ ਭੂਆ ਦੇ ਆਉਣ ਨਾਲ ਕਾਫੀ ਕੁੱਛ ਖਾਣ ਨੂੰ ਮਿਲ ਜਾਂਦਾ ਸੀ, ਅਸੀਂ ਪਿੰਡ ਵਿੱਚ ਹੋਣ ਕਾਰਣ ਕੋਈ ਖਾਣ ਪੀਣ ਨੂੰ ਕੁੱਛ ਨਹੀਂ ਮਿਲਦਾ ਸੀ, ਅਤੇ ਜਦੋਂ ਸਾਡੀ ਭੂਆ ਨੇ ਸਾਡੇ ਕੋਲ ਆਉਣਾ ਤਾ ਬੇਮਿਸਾਲ  ਖਾਣ ਵਾਲੀਆਂ ਚੀਜਾਂ ਸ਼ਹਿਰ ਵਿਚੋਂ ਕੇ ਕੇ ਆਉਣੀਆਂ  ਅਤੇ ਅਸੀਂ ਉਸਦਾ ਦਾ ਉਹ ਥੈਲਾ ਜੋ ਪੁਰਾਣੇ ਕੱਪੜੇ ਨਾਲ ਬਣਿਆਂ ਹੋਇਆ ਸੀ ਆਪ ਹੀ ਆਪਣੀ ਕਿਲੀ  ਤੋਂ ਲਾਹ ਕੇ ਫਰੋਲਣ  ਲੱਗ ਪੈਣਾ ਅਤੇ ਆਪਣਾ ਖਾਣ ਵਾਲਾ ਸਮਾਨ ਕਢ ਕੇ ਖਾ ਲੈਣਾ ਅਤੇ , ਥੈਲੇ ਨੂੰ ਫਿਰ ਉਸੇ ਜਗ੍ਹਾ ਉਪਰ ਟੰਗ ਦੇਣਾ, ਸਾਡਾ ਪਿਆਰ ਵੀ ਭੂਆ ਜੀ ਨਾਲ ਜਿਆਦਾ ਸੀ, ਅਤੇ ਉਸਦੇ ਆਉਣ ਨਾਲ ਸਾਨੂੰ ਚਾਅ ਚੜ੍ਹ ਜਾਂਦਾ ਸੀ ਅਸੀਂ ਅੱਜ ਵੀ ਉਸ ਭੂਆ ਦਾ ਥੈਲਾ ਫਰੋਲ  ਲੈਣੇ ਆ ਜੋ ਅੱਜ 80 ਸਾਲ ਦੀ ਉਮਰ ਵਿੱਚ ਵੀ ਸਾਡੇ ਕੋਲ ਕਿਸੇ ਨਾ  ਕਿਸੇ ਤਰੀਕੇ ਸਾਡੇ ਕੋਲ ਆਉਂਦੀ ਹੈ, ਜਦੋਂ ਹੁਣ ਸਾਡੇ ਬੱਚੇ ਵੀ ਭੂਆ ਦਾ ਉਹ  ਫੁਲਾ ਵਾਲਾ ਥੈਲਾ ਫਰੋਲਦੇ  ਹਨ, ਤਾਂ ਸਾਨੂੰ ਆਪਣੇ ਓ ਪੁਰਾਣੇ ਬਚਪਨ ਦੇ ਦਿਨ ਚੇਤੇ ਆਉਂਦੇ ਹਨ, ਜਦੋਂ ਅਸੀਂ ਵੀ ਭੂਆ ਦਾ ਥੈਲਾ ਫਰੋਲਦੇ ਸੀ , ਪਰ ਉਹ ਯਾਦਾਂ ਅੱਜ ਵੀ ਸਾਨੂੰ ਯਾਦ ਆਉਂਦੀਆਂ ਹਨ, ****  ਜਗਜੀਤ ਡੱਲ ਪ੍ਰੈਸ ਮੀਡੀਆ 9855985137 ,,

Friday, 5 October 2018

ਦਹੇਜ

*ਦਹੇਜ ਦਾ ਲਾਲਚੀ ਪਰਿਵਾਰ*
ਅੱਜ ਜਦੋਂ ਮੈਂ ਬੱਸ ਵਿੱਚ ਬੈਠ ਕੇ ਅਮ੍ਰਿਤਸਰ ਕਿਸੇ ਕੰਮ ਜਾ ਰਿਹਾ ਸੀ ਤਾਂ ਮੇਰੇ ਦੋਸਤ ਕਿਰਪਾਲ ਦਾ ਫੋਨ ਆਇਆ ਕੇ ਜਗਜੀਤ ਮੇਰੀ ਗੱਲ ਸੁਣ ਅਤੇ ਮੈਨੂੰ ਪੁੱਛਣ ਲੱਗਾ ਕੇ ਕਿੱਥੇ ਹੈ ਤੂੰ ਤਾਂ ਮੇਰਾ ਜਵਾਬ ਸੀ ਕੇ ਅਮ੍ਰਿਤਸਰ ਜਾ ਰਿਹਾ ਹਾਂ, ਪਰ ਕਿਰਪਾਲ ਦੀਆਂ ਗੱਲਾਂ ਵਿੱਚ ਬਹੁਤ ਪ੍ਰੇਸ਼ਾਨੀ ਮਹਿਸੂਸ ਹੋ ਰਹੀ ਸੀ ਮੈਨੂੰ ਤਾਂ ਮੈਂ ਪੁੱਛ ਹੀ ਲਿਆ ਕੇ ਕਿਰਪਾਲ  ਕੀ ਗੱਲ ਆ, ਤਾਂ ਉਸਨੇ ਭਰੇ ਮਨ ਨਾਲ ਜੋ ਮੈਨੂੰ ਦੱਸਿਆ ਤਾਂ ,ਮੇਰਾ ਵੀ ਦਿਲ   ਕੰਬ ਗਿਆ ਅਤੇ ਪੋਹ  ਦੀ ਇੰਨੀ ਠੰਡ ਵਿੱਚ ਵੀ ਮੈਨੂੰ ਗਰਮੀ ਮਹਿਸੂਸ ਹੋਣ ਲੱਗੀ,ਜਦੋਂ ਮੈਨੂੰ ਕਿਰਪਾਲ ਨੇ ਦੱਸਿਆ ਕੇ ਤੇਰੀ ਭਤੀਜੀ  ਦਾ ਰਿਸ਼ਤਾ ਟੁੱਟਦਾ  ਨਜਰ ਆ ਰਿਹਾ, ਦਾਰਾਸਲ ਗੱਲ ਇਹ ਸੀ ਕੇ ਕਿਰਪਾਲ ਦੀਆਂ 4 ਧੀਆਂ ਸਨ, ਪਰ ਰੱਬ ਵਲੋਂ ਪੁੱਤਰ ਸੁੱਖ ਦੀ ਪ੍ਰਾਪਤੀ ਨਾ ਹੋਈ ਤਾਂ ਉਸਨੇ ਆਪਣੀਆਂ ਧੀਆਂ ਨੂੰ ਹੀ ਪੁੱਤਰ ਦਾ ਦਰਜਾ ਦਿੱਤਾ ਹੋਇਆ ਸੀ ਸਾਰੇ ਕੰਮ ਅਤੇ ਪੜ੍ਹਾਈ, ਅਤੇ ਮਹਿੰਗੇ ਕੋਰਿਸ  ਕਰਵਾਏ ,ਆਪਣੀ ਜਮੀਨ ਗਹਿਣੇ ਪਾ ਕੇ, ਹੁਣ ਸਭ ਤੋਂ ਵੱਡੀ ਕੁੜੀ ਸੀਰਤ  ਦਾ ਵਿਆਹ ਧਰਿਆ  ਸੀ, ਸਾਰੀਆਂ ਤਿਆਰੀਆਂ ਹੀ ਹੋ ਚੁਕੀਆਂ ਸੀ, ਸਾਰੇ ਸਾਕ ਸਬੰਧੀਆਂ  ਨੂੰ ਚਾਅ ਸੀ ਸੀਰਤ  ਦੇ ਵਿਆਹ ਦਾ, ਕਿਰਪਾਲ ਸਿੰਘ ਨੇ ਵੀ ਕੋਈ ਕਸਰ  ਨਹੀਂ ਛੱਡੀ ਸੀ, ਹਲਵਾਈ  ਕੀਤੇ ਮਹਿੰਗਾ ਪੈਲਸ  ਕੀਤਾ, ਜਾਨੀ ਕੇ ਸੱਭ ਕੁਛ ਤਿਆਰ ਸੀ, ਆਪਣੀ ਕੁਛ ਕੋ ਜਮੀਨ ਵੀ ਵੇਚਣੀ ਪਈ ਇਸ ਵਿਆਹ ਲਈ, ਕਿਉਂਕਿ ਕੇ ਪਹਿਲਾ ਵਿਆਹ ਸੀ ਕਿਰਪਾਲ ਸਿੰਘ ਦੇ ਘਰਦਾ, ਅਤੇ ਉਹ ਨਹੀਂ ਚਾਹੁੰਦਾ ਸੀ ਕੇ ਕੁੜੀ ਅਤੇ ਮੁੰਡੇ ਵਿੱਚ ਵਿਤਕਰਾ  ਕਰਾ ਅਤੇ ਲੋਕ ਕਹਿਣ ਕੇ ਕੁੜੀ ਹੋਣ ਕਰਕੇ ਕਿਰਪਾਲ ਸਿੰਘ ਨੇ ਗਲੋਂ  ਲਾਉਣ ਦੀ ਕੀਤੀ ਆ, ਇਹ ਸਭ ਗੱਲਾਂ ਕਿਰਪਾਲ ਸਿੰਘ ਦੀਆਂ ਮੈਨੂੰ  ਵੀ ਸੱਚੀਆਂ  ਲੱਗੀਆਂ, ਆਪਣੀਆਂ ਧੀਆਂ ਨੂੰ ਵੀ ਮੁੰਡਿਆਂ  ਦੇ ਬਰਾਬਰ ਹੀ ਸਮਜਦਾ ਸੀ, ਅਤੇ ਕਿਰਪਾਲ ਨੇ ਮੈਨੂੰ ਵਾਪਿਸ ਆਉਣ ਲਈ ਕਿਹਾ ਕੇ ਤੁਸੀਂ ਘਰ ਆਓ ਹੁਣੇ ਹੀ ਅਤੇ ਮੇਰਾ ਮਨ ਵੀ ਅਮ੍ਰਿਤਸਰ ਜਾਣ ਨੂੰ ਨਹੀਂ ਕੀਤਾ ਮੈਂ ਵੀ ਰਾਹ ਵਿਚੋਂ ਹੀ ਵਾਪਿਸ ਪਰਤ  ਆਇਆ ਤੇ ਸਿੱਧਾ ਹੀ ਕਿਰਪਾਲ ਸੋ ਦੇ ਘਰ ਆ ਗਿਆ ਜਦੋਂ ਅਸੀਂ ਬੈਠਕ  ਵਿੱਚ ਬੈਠੇ ਸੀ ਤਾਂ ਸੀਰਤ  ਵੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਫੋਨ ਤੇ, ਅਤੇ ਬਹੁਤ ਘਬਰਾਈ  ਹੋਈ ਬੋਲ ਰਹੀ ਸੀ , ਕਹਿ ਰਹੀ ਸੀ ਨਹੀਂ ਡੈਡੀ ਜੀ ਇਹ ਨਾ ਕਰੋ ਤੁਸੀਂ, ਮੇਰੇ ਪਿਤਾ ਜੀ ਅੱਗੇ ਹੀ ਬਹੁਤ ਪ੍ਰੇਸ਼ਾਨੀ ਵਿੱਚੋ ਗੁਜਰ ਰਹੇ ਆ,ਪਰ ਮੈਨੂੰ ਜਦੋਂ ਪਤਾ ਲੱਗਾ ਕੇ ਇਹ ਫੋਨ ਤਾਂ ਸੀਰਤ ਦਾ ਹੋਣ ਵਾਲਾ ਸੌਰਾ ਸਾਬ ਕਰ ਰਿਹਾ ਤਾਂ ਮੈਂ ਕਿਹਾ ਬੇਟਾ ਸੀਰਤ ਆਪਣੇ ਡੈਡੀ ਨਾਲ਼ ਗੱਲ ਕਰਵਾ ਦੋ, ਤਾਂ ਕੁੜੀ ਨੇ ਰੌਂਦੀ ਹੋਈ ਨੇ ਫੋਨ ਪਿਤਾ ਕਿਰਪਾਲ ਸਿੰਘ ਨੂੰ ਥਮਾ  ਦਿੱਤਾ, ਅਵਾਜ ਮੈਨੂੰ ਵੀ ਸਾਫ ਆ ਰਹੀ ਸੀ ਮੁੰਡੇ ਦੇ ਪਿਓ ਦੀ ਜੋ ਨਗਦ ਪੈਸੇ ਦੀ ਗੱਲ ਕਰ ਰਿਹਾ ਦਹੇਜ ਦੇ ਰੂਪ ਵਿੱਚ ਪਰ ਮੈਂ ਚੁੱਪ ਰਿਹਾ, ਅਤੇ ਸਾਰੀ ਗੱਲ ਸੁਣ ਲਈ ਜਿਸ ਵਿੱਚ ਲੜਕੇ ਦੇ ਪਿਓ ਦੀ ਮੰਗ 5 ਲੱਖ ਸੀ ਨਗਦ, ਨਹੀਂ ਤਾਂ ਬਰਾਤ  ਨਾ ਲੈ ਕੇ ਆਉਣ ਦਾ ਕਹਿ ਰਿਹਾ ਸੀ, ਨਾਲ ਹੀ ਕਹਿ ਰਿਹਾ ਸੀ ਕੇ ਭਾਈ ਸਾਬ ਮੇਰਾ ਮੁੰਡਾ ਤਾਂ ਕੈਨੇਡਾ  ਵਾਲੀ ਕੁੜੀ ਚਾਹੁੰਦਾ ਸੀ, ਪਰ ਮੈਂ ਹੀ ਤੁਹਾਡਾ  ਮਾਣ ਰੱਖਿਆ ਕੇ ਆਪਾ ਤਾਂ ਕਿਰਪਾਲ ਸਿੰਘ ਦੀ ਕੁੜੀ ਦਾ ਹੀ ਰਿਸ਼ਤਾ ਲੈਣਾ ਦੱਸੋ ਫਿਰ ਤੁਹਾਡਾ ਕੀ ਫੈਸਲਾ ਜਲਦੀ ਦੱਸੋ ਅਤੇ ਫਿਰ ਅਸੀਂ ਵੀ ਬਰਾਤ ਲੈ ਕੇ ਆਉਣ ਦੀ ਤਿਆਰੀ ਕਰੀਏ ਹੁਣ ਕਿਰਪਾਲ ਸਿੰਘ ਦੀ ਜ਼ਬਾਨ ਸਾਥ ਨਹੀਂ ਦੇ ਰਹੀ ਸੀ, ਮੂੰਹ ਵਿਚੋਂ ਬੋਲ ਨਹੀਂ ਹੋ ਰਿਹਾ ਸੀ, ਅਤੇ ਸ਼ਾਹਿਦ ਸੋਚ ਰਿਹਾ ਸੀ ਅੱਜ ਧੀ ਅਤੇ ਪੁੱਤਰ ਵਿੱਚ ਕਿੰਨਾ ਅੰਤਰ  ਆ, ਵਿਆਹ ਵਿੱਚ ਵੀ 3 ਕੋ ਦਿਨ ਬਚੇ ਸੀ ਮੇਰੇ ਤੋਂ ਕੀ ਚਾਹੁਣਾ ਕਿਰਪਾਲ ਮੈਂ ਤੇਰੀ ਕੀ ਹੈਲਪ ਕਰ ਸਕਦਾ ਦਸ ਤੂੰ ਮੈਂ ਆਪਣੇ ਵਲੋਂ ਆਪਣੇ ਦੋਸਤ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿਰਪਾਲ ਨੇ ਕਿਹਾ ਨਹੀਂ ਸਹਿਮੀ ਸਾਬ ਮੈਂ ਕਿਸੇ ਤੇ ਬੋਝ ਨਹੀਂ ਬਣ ਸਕਦਾ ਅਤੇ ਸੀਰਤ ਦਾ ਰਿਸ਼ਤਾ ਨਾ ਕਰਨ ਦਾ ਫੈਸਲਾ ਲੈਣਾ ਮੈਂ, ਪਰ ਜਦੋਂ ਮੈਂ ਇਹ ਗੱਲ ਕਿਰਪਾਲ ਦੇ ਮੂੰਹੋ ਸੁਣੀ ਤਾਂ   ਪੈਰਾਂ ਦੇ ਹੇਠਿ ਜਮੀਨ ਸਾਥ ਛੱਡ ਗਈ ਮੇਰਾ ਵੀ, ਅਤੇ ਮੈਂ ਕਿਹਾ ਕਿਰਪਾਲ ਤੂੰ ਪਾਗਲ  ਹੋ ਗਿਆ ਕੀ ਵਾਹ ਜਾਤ ਬੋਲ ਰਿਹਾ, ਉਸਨੇ ਰੋਂਦੇ ਹੋਏ ਨੇ ਆਪਣੇ ਅਥਰੂ  ਛਿਪੋਣ ਲਈ ਕਿਹਾ ਕੇ ਕੋਈ ਨਹੀਂ ਮੇਰੀ ਧੀ ਦਾ ਰਿਸ਼ਤਾ ਹੋਰ ਹੋ ਜਾਊਗਾ ਕੀਤੇ ਪਰ ਮਨ ਫਿਰ ਵੀ ਇਹ ਸਭ ਕਰਨ ਨੂੰ ਤਿਆਰ ਨਹੀਂ ਸੀ, ਇਹ ਕਰਨਾ ਸੌਖਾਲਾ  ਨਹੀਂ ਸੀ ਸ਼ਾਦੀ ਦੇ ਕਾਰਡ ਵੀ ਵੰਡ ਹੋ ਗਏ ਸੀ, ਹਲਵਾਈਆਂ  ਨੂੰ ਸਾਈਆਂ  ਤੇ ਪੈਲੇਸ  ਨੂੰ ਵੀ ਅਡਵਾਂਸ ਰਕਮ ਜਾ ਚੁੱਕੀ ਸੀ, ਚੱਲੋ ਮੈਂ ਵੀ ਉਸਨੂੰ ਆਪਣੀ ਹੈਸੀਅਤ  ਮੁਤਾਬਕ 1ਲੱਖ ਦੀ ਹਾਂ ਕਰ ਦਿੱਤੀ ਅਤੇ ਕਿਹਾ ਕੇ ਸੀਰਤ ਮੇਰੀ ਵੀ ਧੀ ਆ ਕਿਰਪਾਲ ਜਦੋਂ ਹੋਣਗੇ ਤੇਰੇ ਕੋਲ ਪੈਸੇ ਵਾਪਿਸ ਕਰ ਦੇਵੀਂ, ਤੇ ਸੀਰਤ ਦੇ ਵਿਆਹ ਵਿੱਚ ਰੁਕਾਵਟ  ਨਾ ਆਏ ਕੋਈ , ਅਤੇ ਸੀਰਤ ਵੀ ਇਸ ਦਹੇਜ ਦੇ ਲਾਲਚੀ  ਪਰਿਵਾਰ ਦੀਆਂ ਗੱਲਾਂ ਸੁਣਕੇ ਆਪਣੇ ਹੰਜੂ ਨਹੀਂ ਸੁਕਾ  ਰਹੀ ਸੀ, ਉਸ ਬਦਕਿਸਮਤ  ਬਾਪ ਨੇ ਆਪਣੀ ਅੱਧਾ  ਏਕੜ ਹੋਰ ਗਹਿਣੇ ਕਰਕੇ ਆਪਣੀ ਧੀ ਦੇ ਹੱਥ ਪੀਲੇ  ਕੀਤੇ, ਅਤੇ ਮੈਨੂੰ ਵੀ ਉਸ ਸਮਾਜ ਅਤੇ ਉਸ ਲਾਲਚੀ ਪਰਿਵਾਰ ਤੇ  ਗੁੱਸਾ ਆ ਰਿਹਾ ਸੀ ਪਰ ਮੇਰੇ ਵੱਸ ਕੁਛ ਨਹੀਂ ਸੀ, ਇਸ ਦਾ ਦਰਦ ਮੈਂ ਕਦੀ ਨਹੀਂ ਭੁੱਲ ਸਕਦਾ ਸੀ, ਇੱਕ ਧੀ ਆਪਣਾ ਸੱਭ ਕੁਛ ਛੱਡ ਜਦੋਂ ਬਾਬਲ  ਦਾ ਵੇਹੜਾ  ਖਾਲੀ ਕਰ ਤੁਰਦੀ ਜਾਂ ਉਸਦਾ ਮਾਂ ਬਾਪ ਜਾਣਦਾ ਜਾਂ ਉਹ  ਧੀ ਜਾਣਦੀ ਕਿਵੇਂ ਦਾ ਦਿਨ ਹੁੰਦਾ ਉਸਦਾ, ਮੇਰੀਆਂ ਅੱਖਾਂ ਵਿੱਚੋ ਵੀ ਇਹ ਸਭ ਦੇਖ ਹੰਜੂ ਨਹੀਂ ਰੁਕ ਰਹੇ ਸਨ!  ਕਹਾਣੀ ਲਿਖਦਿਆਂ ਵੀ ਗਲਾ ਭਰ ਆਇਆ ਕੇ ਕੌਣ ਜਿੰਮੇਵਾਰ ਹੈ ਇਹਨਾਂ ਸਮਾਜਿਕ  ਬੁਰਾਈਆਂ ਦਾ, ਅਸੀਂ ਖੁਦ ਜਾ ਕੋਈ ਹੋਰ:::;  ਦੋਸਤੋ ਕਦੇ ਵੀ ਕਿਸੇ ਦੀ ਗਰੀਬੀ ਦਾ ਅਤੇ ਉਸਦੇ ਬਦਕਿਸਮਤ ਹਾਲਾਤ ਦਾ ਫਾਇਦਾ ਨਾ ਉਠਾਓ  ::: ਕੱਲ ਨੂੰ ਸਾਡੀ ਵੀ ਵਾਰੀ ਆ ਸਕਦੀ ਹੈ:::;

ਲੇਖਕ::: ਜਗਜੀਤ ਸਿੰਘ ਸਹਿਮੀ, (ਡੱਲ ਵਾਲਾ)  ਪ੍ਰੈਸ ਮੀਡੀਆ ਲੋਕ ਭਲਾਈ ਦਾ ਸੁਨੇਹਾ ਅਖਬਾਰ 9855985137

Wednesday, 3 October 2018


ਮੇਰੇ ਆਰਟੀਕਲ ਦੇਖਣ ਲਈ

ਪੰਜਾਬੀ ਆਰਟੀਕਲ 

ਬਾਲੜੀ ਨੂੰ ਸਜਾ ਕਿਉਂ

***ਬਿਨਾਂ ਗੁਨਾਹ ਤੋਂ ਸਜਾ ਕਿਉਂ ਇਸ ਮਾਸੂਮ ਬੱਚੀ ਨੂੰ**
ਅੱਜ ਜਦੋਂ ਸਰਪੰਚ ਗੁਰਪਾਲ ਸਿੰਘ ਦੇ ਘਰ ਕਿਸੇ ਕੰਮ ਗਿਆ ਤਾਂ ,ਸਰਪੰਚ ਸਾਬ ਨੇ ਕਿਹਾ ਡਾਕਟਰ  ਸਾਹਿਬ ਬੈਠ ਜਾਓ ਅਤੇ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਅਤੇ ਅਪਣੀ ਧਰਮ ਪਤਨੀ ਨੂੰ ਦੋ ਕੱਪ ਚਾਹ ਬਣਾਉਣ ਨੂੰ ਕਹਿ ਦਿੱਤਾ , ਅਤੇ ਨਾਲ ਜਲਦੀ ਬਣਾ ਕੇ ਲਿਆਉਣ  ਦਾ ਫਰਮਾਨ  ਵੀ ਜਾਰੀ ਕਰ ਦਿੱਤਾ, ਕੇ ਡਾਕਟਰ ਸਾਹਿਬ ਨੂੰ ਹੋਰ ਵੀ ਕੰਮ ਹਨ ਜਲਦੀ ਕਰੋ, ਮੈਂ ਬਹੁਤ ਕਿਹਾ ਕੇ ਮੈਂ ਚਾਹ ਨਹੀਂ ਪੀਣੀ  ਪਰ ਸਰਪੰਚ  ਸਾਹਿਬ ਚਾਹ ਪੀਤੀ  ਤੋਂ ਬਿਨਾਂ ਕਿੱਥੇ ਜਾਣ ਦੇਂਦੇ ਮੈਨੂੰ , ਚਲੋ ਮੈਂ ਸਰਪੰਚ ਸਾਹਿਬ ਦੇ ਪਲੰਘ  ਦੇ ਸੱਜੇ ਪਾਸੇ ਬੈਠ  ਗਿਆ,  ਸੋਚਿਆ ਕੇ ਚਾਹ ਤਾਂ ਪੀਣੀ ਹੀ ਪੈਣੀ ਹੁਣ, ਚਲੋ ਚਾਹ ਬਣ ਕੇ ਆ ਗਈ ਚਾਹ ਦੇ ਨਾਲ ਵੀ ਕੁਛ ਖਾਣ ਨੂੰ ਆ ਗਿਆ ਅਸੀਂ ਵੋਟਾਂ ਦੀਆਂ ਗੱਲਾਂ ਕਰਦੇ ਕਰਦੇ ਚਾਹ ਪੀ ਲਈ, ਜਦੋਂ ਮੈਂ ਉੱਠਣ ਲੱਗਾ ਤਾਂ ਸਰਪੰਚ ਸਾਹਿਬ ਦਾ ਇੱਕ ਕੰਮ ਸੀ , ਜ਼ੋ ਮੈਨੂੰ ਓਹਨਾ ਨੇ ਕਹਿ ਦਿੱਤਾ ਕੇ ਜਗਜੀਤ ਸਿੰਘ ਜੀ ਕੋਈ ਰਿਸ਼ਤਾ ਲੱਭੋ ਕੁੜੀ ਆਪਣੇ ਮਿਲਣ ਵਰਤਣ  ਵਾਲਿਆਂ ਦੀ ਹੈ, ਅਤੇ ਕੋਈ ਦੂਰ ਸਾਕ ਲੱਭੋ ਕੋਈ ਚੰਗਾ ਜੋਬ ਵਾਲਾ ਮੁੰਡਾ ਹੋਏ, ਇਸ ਬਰਾਦਰੀ ਦਾ ਮੁੰਡਾ ਹੋਏ,ਅਤੇ  ਵਧੀਆ ਮੈਂ ਵੀ ਬਿਨਾਂ ਸੋਚੇ  ਸਮਝੇ  ਹਾਂ ਕਹਿ ਦਿੱਤੀ ਕੇ ਸਾਡੀ ਰਿਸ਼ਤੇਦਾਰੀ  ਵਿੱਚ ਮੁੰਡਾ ਹੈ, ਵਧੀਆ ਜੋਬ ਤੇ ਆ, ਤਾਂ ਸਰਪੰਚ ਵੀ ਖੁਛ ਹੋ ਗਿਆ ਕੇ ਜੇ ਆਪਣੇ ਹੀ ਬੰਦੇ ਆ ਤਾ ਵਧੀਆ ਫਿਰ ਤਾਂ, ਜਦੋਂ ਮੈਂ ਪੁੱਛਿਆ ਕੇ ਕੁੜੀ ਕੌਣ ਆ ਤਾਂ ਮੇਰੇ ਤੋਂ ਸਰਪੰਚ  ਨੂੰ ਰਿਸ਼ਤੇ ਦਾ ਜਵਾਬ ਦੇਣਾ ਔਖਾ ਹੋ ਗਿਆ ਮਨ  ਪਛੋਤਾਏ ਕਿਉਂਕਿ ਇਹ ਰਿਸ਼ਤਾ ਜਾਣ ਕੇ ਕਿਸੇ ਨੇ ਹਾਂ ਨਹੀਂ ਕਰਨੀ ਸੀ !ਇਹ ਤਾਂ ਕੁੜੀ ਦੇ ਸਿਰ ਤੇ ਪਹਿਲਾਂ ਹੀ ਬਹੁਤ ਵੱਡਾ ਕਲੰਕ  ਹੈ, ਜੇ ਕਿਤੇ ਮੇਰੇ ਰਿਸ਼ਤੇਦਾਰ ਨੂੰ ਪਤਾ ਲੱਗ ਗਿਆ ਤਾਂ ਕੁੜੀ ਨੂੰ ਤਾਂ ਓਹਨਾ ਇੱਕ ਮਿੰਟ ਨਹੀਂ ਲਾਉਣਾ ਘਰੋਂ ਕੱਡਣ ਲੱਗਿਆ ਤਾਂ ਮੈਂ ਸਰਪੰਚ ਸਾਬ ਨੂੰ ਕਿਹਾ ਕੇ ਕੁੜੀ ਦੀ ਉਮਰ ਕਿੰਨੀ ਆ ਤਾਂ ਮੈਨੂੰ 18 ਕਾ ਸਾਲ ਦੱਸੀ, ਤਾਂ ਮੈਨੂੰ ਵੀ ਬਾਹਾਨਾ ਜਿਹਾ ਬਾਣੁਨ ਦਾ ਮੌਕਾ ਮਿਲ ਗਿਆ ਅਤੇ ਮੈਂ ਕਹਿ ਦਿੱਤਾ ਕੇ ਮੁੰਡੇ ਦੀ ਉਮਰ ਜਿਆਦਾ ਹੈ, ਸਰਪੰਚ ਦਾ ਸਵਾਲ ਸੀ ਕੇ ਕਿੰਨੀ ਕੋ ਹੋਏਗੀ ਤਾਂ ਝੂਠ ਜਿਹਾ ਕਹਿ ਕੇ 38 ਕ ਸਾਲ ਗਿਣਾ ਦਿੱਤੀ , ਅਤੇ ਖਹਿੜਾ  ਛੁਡਾ  ਲਿਆ, ਕੁੜੀ ਸੋਹਣੀ ਸੀ ਪਰਵਾਰ ਵੀ ਚੰਗਾ ਸੀ , ਪਰ￰ ਬਹੁਤ ਵੱਡਾ ਦਾਗ  ਲੱਗ ਚੁਕਿਆ ਸੀ ਉਸ ਮਾਸੂਮ ਦੀ ਜਿੰਦਗੀ ਨੂੰ ਜੋ ਕੋਈ ਵੀ ਸੁਣਦਾ ਤਾਂ ਰਿਸ਼ਤਾ ਤਾਂ ਦੂਰ ਕੋਈ ਗੱਲ ਵੀ ਕਰਕੇ ਰਾਜੀ ਨਹੀਂ ਸੀ ਕਿਉਂਕਿ ਉਸ ਮਾਸੂਮ ਜਿੰਦ  ਨਾਲ਼ ਦਰਿੰਦਿਆਂ  ਨੇ ਬਹੁਤ ਕੁਛ ਕੀਤਾ ਸੀ ਜੋ ਲਿਖਣ ਦੇ ਕਾਬਲ ਨਹੀਂ ਹੈ, ਅਤੇ ਹੁਣ ਮੈਂ ਸੋਚਾਂ ਕੇ ਉਸ ਮਾਸੂਮ ਕੁੜੀ ਦਾ ਕੀ ਗੁਨਾਹ ਹੈ;  ਉਥੇ ਮੈਂ ਆਪਣੇ ਆਪ ਨੂੰ ਵੀ ਦੋਸ਼ੀ ਕਰਾਰ ਦੇਣ ਲੱਗਾ ਅਤੇ ਚਾਹ ਕੇ ਵੀ ਉਸ ਮਾਸੂਮ ਬਾਲੜੀ  ਦੀ ਕੋਈ ਮਦਦ ਨਾ ਕਰ ਸਕਿਆ,ਉਸ ਕੁੜੀ ਦੀ ਹਾਲਤ ਇਹ ਸੀ ਕੇ ਜੋ ਆਪਣੀਆਂ  ਨਜਰਾਂ ਦੁਨੀਆਂ ਤੋਂ ਬਚਾ ਕੇ ਆਪਣੇ ਘਰ ਹੀ ਰਹਿ ਰਹੀ ਹੈ ਨਾਂ ਬਾਹਰ ਜਾਂਦੀ ਨਾ ਸਕੂਲ ਸਾਰੇ ਚਾ ਹੀ ਸਮੇਂ ਦੇ ਬੁਜਦਿਲ  ਲੋਕਾਂ ਨੇ ਖੋ ਲਏ ਸਨ, ਅਸਲ ਵਿੱਚ ਇਹ ਕੁੜੀ ਕਿਸੀ ਗੰਦੀ ਸੋਚ ਵਾਲੇ ਪਾਪੀ  ਲੋਕਾਂ ਦੀ ਹਵਸ਼  ਦਾ ਸ਼ਿਕਾਰ ਬਣੀ ਸੀ, ਅਤੇ ਜਿਸ ਕੁੜੀ ਦਾ ਕੋਈ ਵੀ ਗੁਨਾਹ ਨਹੀਂ ਸੀ ਪਰ ਬਿਨਾਂ ਗੁਨਾਹ ਤੋਂ ਸਜਾ ਕੁੜੀ ਭੁਗਤ  ਰਹੀ ਸੀ ,  ਮਨ ਵਿੱਚ ਬਾਰ ਬਾਰ ਇਹੋ ਸਵਾਲ ਆ ਰਹੇ ਸਨ ਕੇ ਇਹ ਸੱਬ ਕੁਛ ਕਿਓਂ ਹੋ ਰਿਹਾ ਹੈ, ਬਿਨਾਂ ਗੁਨਾਹ ਦੇ  ਇਨੀ ਵੱਡੀ ਸਜਾ ਕਿਉਂ, ਕੌਣ  ਕਰੂ ਰਿਸ਼ਤਾ ਇਸ ਕੁੜੀ ਨਾਲ ਸਾਰੀ ਰਾਤ ਸੋਚ ਕੇ ਹੀ ਲੰਘ ਗਈ, ਅਤੇ ਸਰਪੰਚ ਦੀ ਚਾ ਨਾ ਭੁਲਣ ਵਾਲਾ ਇੱਕ ਗ਼ਮ ਜਿਹਾ ਬਣ ਕੇ ਸਦਾ ਲਈ ਨਾਲ਼ ਘੁੰਮਣ ਲੱਗਾ!ਮਨ ਵਿੱਚ ਇੱਕ ਹੀ ਸਵਾਲ ਸੀ ਇੱਕ ਔਰਤ ਨੂੰ ਕਦੋਂ ਮਾਨ ਸਨਮਾਨ  ਮਿਲੇਗੇ ਜਿਸਦੀ ਉਹ ਹੱਕਦਾਰ  ਹੈ,ਅਤੇ ਕਦੋਂ ਤੱਕ ਇਸਦੀ ਇੱਜਤ  ਤਾਰ ਤਾਰ ਹੁੰਦੀ ਰਹੇਗੀ !!!!!!  :ਵੀਰੋ ਕਦੇ ਵੀ ਕਿਸੇ ਮਾਸੂਮ ਦੀ ਜ਼ਿੰਦਗੀ ਨਾ ਬਰਬਾਦ  ਕਰਿਓ,,,,

ਲੇਖਕ: ਜਗਜੀਤ ਡੱਲ ਪ੍ਰੈੱਸਮੀਡੀਆ ਪਿੰਡ ਡੱਲ, ਜਿਲ੍ਹਾ ਤਰਨ ਤਾਰਨ:  9855985137

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...