Tuesday, 31 August 2021

ਭੱਜ ਕਿ ਕਰਵਾ ਲਿਆ ਵਿਆਹ

 ਘਰੋਂ ਭੱਜ ਕਿ ਵਿਆਹ ਕਰਵਾਉਣ ਵਾਲੀਆਂ ਧੀਆਂ।


ਅੱਜ ਜਦੋਂ ਕਿਸੇ ਨਿੱਜੀ ਚੈਨਲ ਤੇ ਇੱਕ ਵੀਡੀਓ ਦੇਖੀ ਕਿ ਇੱਕ ਕੁੜੀ ਨੇ ਭੱਜ ਕਿ ਵਿਆਹ ਕਰਵਾਉਣ ਲਈ ਅਦਾਲਤ ਦਾ ਸਹਾਰਾ ਲਿਆ ਤਾਂ ਉੱਥੇ ਹੀ ਵਿਆਹ ਹੁੰਦਿਆਂ ਹੀ ਲੜਕੀ ਦਾ ਪਿਤਾ ਵੀ ਆ ਜਾਂਦਾ ਆਪਣੀ ਧੀ ਨੂੰ ਫਿਰ  ਵੀ ਧੀ ਧੀ ਕਹਿ ਕਿ ਪੁਕਾਰ ਰਿਹਾ ਸੀ ,ਸ਼ਾਇਦ ਜੋ ਧੀ ਕਹਾਉਣ ਦੇ ਕਾਬਲ ਨਹੀਂ ਸੀ ਹੁਣ, ਭਰੀ ਅਦਾਲਤ ਵਿੱਚ ਕਦੇ ਕਿਸੇ  ਕਦੇ ਕਿਸੇ ਪੁਲਿਸ ਮੁਲਾਜ਼ਮ ਦੇ ਹਾੜ੍ਹੇ ਕੱਢ ਸੀ।  ਮੇਰੀ ਧੀ ਨੂੰ ਇੱਕ ਗੱਲ ਪੁੱਛਣ ਦਾ ਮੈਨੂੰ ਮੌਕਾ ਦੇ ਦਿਓ ਕਿ ਇਸਦੀ ਮਾਂ ਦੇ ਦੁੱਧ ਵਿੱਚ ਕੀ ਕਮੀ ਰਹਿ ਗਈ, ਸਾਡੀ ਪਰਵਿਸ਼ ਵਿੱਚ ਕਿਥੇ ਕਮੀ ਸੀ ਉਥੇ ਦੂਜੇ ਪਾਸੇ ਕੁੜੀ ਦੀ ਮਾਂ ਕਾਨੂੰਨ ਦੇ ਰਖਵਾਲਿਆਂ ਅੱਗੇ ਝੋਲੀ ਅੱਡ ਕਿ ਮਿਨਤਾ ਕਰ ਰਹੀ ਸੀ, ਕਈ ਪੁਲਿਸ ਮੁਲਾਜ਼ਮ ਜਾਗਦੀ ਜ਼ਮੀਰ ਵਾਲੇ ਅੰਦਰੋਂ ਰੋ ਰਹੇ ਸਨ ਤੇ ਉਸ ਬੇਵਸ ਮਾਂ ਪਿਓ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਕਿ ਅਸੀਂ ਵੀ ਕਾਨੂੰਨ ਹੱਥੋਂ ਮਜਬੂਰ ਆ ਤਿ ਕੁੱਛ ਪੁਲਿਸ ਮੁਲਾਜ਼ਮ ਵਰਦੀ ਦੀ ਧੌਂਸ ਜਮਾਂ ਕਿ ਮਾਂ ਪਿਓ ਨੂੰ ਹਵਾਲਾਤ ਵਿੱਚ ਬੰਦ ਕਰਨ ਦੀਆਂ ਧਮਕੀਆਂ ਦੇ ਰਹੇ ਸਨ ਕਿ ਇਹ ਕੋਟ ਦਾ ਆਡਰ ਹੈ ਨਾਲੇ ਤੁਹਾਡੀ ਕੁੜੀ ਭੱਜ ਕਿ ਆਈ ਵਿਆਹ ਕਰਵਾਉਣ ਅਸੀਂ ਤਾਂ ਨਹੀਂ ਲੈ ਕਿ ਆਏ। ਇਸ ਪੂਰੇ ਮਾਜਰੇ ਨੂੰ ਦੇਖ ਹਰ ਧੀ ਵਾਲਾ ਆਪਣੀਆਂ ਅੱਖਾਂ ਚੋ ਨੀਰ ਵਹਾ ਰਿਹਾ ਸੀ ਤੇ ਸ਼ਾਇਦ ਧੀਆਂ ਨੂੰ ਕੋਸਦਾ ਸੀ , ਕਿ ਰੱਬਾ ਇਹੋ ਜੀ ਧੀ ਨਾਂ ਦੇਵੀਂ ਕਿਸੇ ਨੂੰ ਜੋ ਅੱਜ ਬਾਬਲ ਦੀ ਪੱਗ ਨੂੰ ਹਜਾਰਾਂ ਲੋਕਾਂ ਸਾਹਮਣੇ ਰੋਲ ਰਹੀ ਆ ,ਤੇ ਪਿਓ ਚੀਕ ਚੀਕ ਕਿ ਅਦਾਲਤ ਦੇ ਬਾਹਰ ਇਨਸਾਫ ਮੰਗ ਰਿਹਾ ਤੇ ਕਾਨੂੰਨ ਦੇ ਰਖਵਾਲੇ ਉਸਨੂੰ ਅਦਾਲਤ ਦੇ ਅੰਦਰ ਵੀ ਵੜਨ ਨਹੀਂ ਦੇ ਰਹੇ ਤੇ ਉਹ ਕਿਸ ਅਦਾਲਤ ਵਿੱਚ ਆਪਣੀ ਫਰਿਆਦ ਲੈ ਕਿ ਗੁਹਾਰ ਲਗਾਏ ਕਿ ਉਸਨੇ ਇਸ ਧੀ ਨੂੰ ਜਨਮ ਦੇ ਕਿ ਜੋ ਗਲਤੀ ਕੀਤੀ ਉਸਦਾ ਇਨਸਾਫ ਮਿਲ ਸਕੇ। ਆਖਰ ਥੱਕ ਹਾਰ ਕਿ ਸੜਕ ਤੇ ਬੇਹੋਸ਼ ਹੋ ਜਾਂਦਾ ਤੇ ਹਜਾਰਾਂ ਲੋਕ ਉਸਦੀ ਇਸ ਬੇਵਸੀ ਉੱਪਰ  ਦੁੱਖ ਤਾਂ ਪ੍ਰਗਟ ਕਰ ਰਹੇ ਸੀ ਪਰ ਉਸਦੇ ਮੂੰਹ ਵਿੱਚ ਪਾਣੀ ਪਾਉਣ ਵਾਲਾ ਕੋਈ ਅੱਗੇ ਨਹੀਂ ਆ ਰਿਹਾ ਸੀ ,ਸ਼ਾਇਦ ਭੱਜੀ ਹੋਈ ਧੀ ਲਈ ਕਾਨੂੰਨ ਸੀ , ਤੇ ਇਹ ਬੇਵਸ ਪਿਓ ਮੁਲਜ਼ਮ ਸੀ। ਧੀਆਂ ਮਾੜੀਆਂ ਨਹੀਂ ਹੁੰਦੀਆਂ ਪਰ ਕੁਝ ਧੀਆਂ ਦੀਆਂ ਮਾੜੀਆਂ ਹਰਕਤਾਂ ਚੰਗੀਆਂ ਧੀਆਂ ਦਾ ਵੀ ਆਦਰ ਘਟਾ ਦਿੰਦੀਆਂ ਹਨ।


ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137,8646017000


100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਖਾਣਾ ਸੀ ਬੱਕਰਾ ਪਰ ਖਾਣੀ ਪੈ ਗਈ ਥਾਣੇ ਦੀ ਦਾਲ।

 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਖਾਣਾ ਸੀ ਬੱਕਰਾ ਪਰ ਖਾਣੀ ਪੈ ਗਈ ਥਾਣੇ ਦੀ ਦਾਲ।




ਖਾਲੜਾ (ਜਗਜੀਤ ਸਿੰਘ ਡੱਲ) ਕਹਿੰਦੇ ਨੇ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ  ਆ ਹੀ ਜਾਂਦਾ ਹੈ ਇਹ  ਉਸ ਟੈਮ ਸੱਚ ਹੋ ਗਿਆ ਜਦੋਂ ਜ਼ਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਵਿੱਚ  ਦੋ ਬੱਕਰਾ ਚੋਰ  ਪਿੰਡ ਵਾਲਿਆਂ ਨੇ ਕਾਬੂ ਕਰ ਲਏ ।ਪ੍ਰਾਪਤ ਜਾਣਕਾਰੀ ਅਨੁਸਾਰ ਆਜੜੀ ਕੁਲਦੀਪ ਸਿੰਘ ਪੁੱਤਰ ਬਿੰਦਰ ਸਿੰਘ ਪਿੰਡ ਡੱਲ ਜੋ ਕੇ  ਆਪਣੀਆਂ ਬੱਕਰੀਆਂ ਨੂੰ ਬਾਬਾ ਪੀਰ ਚੌਕੀ ਦੇ ਨਜ਼ਦੀਕ ਚਾਰ ਰਿਹਾ ਸੀ ਤਾਂ ਚਾਰ ਨੌਜਵਾਨ ਵਿਅਕਤੀ ਆਏ  ਜਿਨ੍ਹਾਂ ਨੇ ਬੂਝਿਆਂ ਦਾ ਸਹਾਰਾ ਲੈ ਕੇ ਦੋ ਬੱਕਰੀਆਂ ਚੋਰੀ ਕਰ ਕੇ ਪਿੰਡ ਡੱਲ ਵੱਲ ਨੂੰ ਫ਼ਰਾਰ ਹੋ ਗਏ  ਓਧਰੋਂ ਜਦੋਂ ਆਜੜੀ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਆਪਣਾ ਦਿਮਾਗ ਘੁਮਾਇਆ ਅਤੇ ਪਿੰਡ ਡੱਲ ਵਿੱਚ ਆਪਣੇ ਘਰ ਅਤੇ ਹੋਰ ਪਿੰਡ ਵਾਸੀਆਂ ਨੂੰ ਫੋਨ ਕੀਤੇ ਕਿ ਮੇਰੀਆਂ ਬੱਕਰੀਆਂ ਲੈ ਕੇ ਦੋ ਮੋਟਰਸਾਈਕਲ ਪਿੰਡ ਡੱਲ ਵੱਲ ਨੂੰ ਆ ਰਹੇ ਹਨ। ਪਿੰਡ ਨੇ ਮੁਸਤੈਦੀ ਦਿਖਾਉਂਦੇ ਹੋਏ ਪੂਰਾ ਪਿੰਡ ਇਕੱਠਾ ਕਰ ਲਿਆ ਅਤੇ ਚੋਰਾਂ ਦੇ ਮਗਰ ਮੋਟਰਸਾਈਕਲ ਲਗਾ ਕਿ ਦੋ ਚੋਰਾਂ ਨੂੰ ਮੌਕੇ ਤੇ ਕਾਬੂ ਕਰ ਲਿਆ  ਅਤੇ ਇੱਕ ਬੱਕਰੀ ਨੂੰ ਵੀ ਉਨ੍ਹਾਂ ਦੀ ਗ੍ਰਿਫ਼ਤ ਵਿੱਚੋਂ ਛੁਡਾ ਲਿਆ ਉੱਥੇ ਭੜਕੀ ਹੋਈ ਭੀੜ ਨੇ ਚੋਰਾਂ ਦੀ ਥੋੜ੍ਹੀ ਬਹੁਤ ਛਤਰ ਪਰੇਡ ਵੀ ਕਰ ਦਿੱਤੀ । ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਵੀ ਜਾਣਕਾਰੀ ਦਿੱਤੀ ਕਿ ਪਿੰਡ ਦੇ ਵਿੱਚ ਕਾਫ਼ੀ ਟੈਮ ਤੋਂ  ਚੋਰ ਸਰਗਰਮ ਸੀ ਜੋ ਕਿਸਾਨਾਂ ਦੀਆਂ ਮੋਟਰਾਂ ਸਟਾਟਰ ਅਤੇ ਤਾਰਾਂ ਵੱਢ ਕੇ ਲੈ ਜਾਂਦੇ ਸੀ  ।ਜਦੋਂ ਇਸ ਸੰਬੰਧੀ ਥਾਣਾ ਖਾਲੜਾ ਦੇ ਮੁਖੀ  ਸ੍ਰ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਨੇਂ ਪਕੜੇ ਹੋਏ  ਮੁਲਜ਼ਮਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ  ।

ਪੰਜਾਬ ਸਰਕਾਰ ਕੋਲ ਵਿਕਾਸ ਲਈ ਗਰਾਂਟ ਨਹੀਂ ਹੈ ਤਾਂ ਪਿੰਡ ਨੂੰ ਬੇੜੀ ਹੀ ਲੈ ਕੇ ਦੇ ਦਿੱਤੀ ਜਾਵੇ ।ਪਿੰਡ ਵਾਸੀ

 ਪੰਜਾਬ ਸਰਕਾਰ ਕੋਲ ਵਿਕਾਸ ਲਈ ਗਰਾਂਟ ਨਹੀਂ ਹੈ ਤਾਂ  ਪਿੰਡ ਨੂੰ ਬੇੜੀ ਹੀ ਲੈ ਕੇ ਦੇ ਦਿੱਤੀ ਜਾਵੇ  ।ਪਿੰਡ ਵਾਸੀ



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਇਹ ਤਸਵੀਰਾਂ ਹਨ ਹਲਕਾ ਖੇਮਕਰਨ ਦੇ ਪਿੰਡ ਡੱਲ ਦੀਆਂ ਜਿਥੇ ਕਿ ਗਲੀਆਂ ਦੇ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਕਈ ਕਈ ਫੁੱਟ ਜਮਾਂ ਹੋ ਜਾਂਦਾ ਹੈ । ਅੱਧੀ ਗਲੀ ਨੂੰ ਛੱਡ ਕੇ ਅਗਲੇ ਪਾਸੇ ਤੋਂ ਲੱਗੀ ਲੋਕ ਟਾਇਲ ਜਿਸ ਨੂੰ ਕਿ ਅਧੂਰੀ ਲੋਕ ਟਾਈਲ ਕਹਿ ਸਕਦੇ ਹਾਂ  ਜਿੱਥੇ ਪਿਛਲੇ ਘਰਾਂ ਲਈ ਮੁਸੀਬਤ ਬਣੀ ਹੋਈ ਹੈ ਉਥੇ ਹੀ ਇਸ ਗਲੀ ਵਿਚ ਮੀਂਹ ਪੈਣ ਨਾਲ ਕਈ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਲ ਆਉਂਦੀ ਹੈ  ਉੱਥੇ ਪਿੰਡ ਵਾਸੀਆਂ ਨੇ ਹਲਕਾ ਖੇਮਕਰਨ ਦੇ ਐਮ ਐਲ ਏ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਇਸ ਪਿੰਡ ਲਈ ਗਲੀਆਂ ਦੀ ਗਰਾਂਟ ਨਹੀਂ ਹੈਗੀ ਤਾਂ ਇੱਕ ਬੇੜੀ ਦਾ ਇੰਤਜ਼ਾਮ ਕਰਕੇ ਹੀ ਦਿੱਤਾ ਜਾਵੇ  ਤਾਂ ਜੋ ਕਿ ਇਸ ਮੀਂਹ ਦੇ ਮੌਸਮ ਵਿੱਚ ਲੋਕ ਆਪਣੀ ਆਵਾਜਾਈ ਨੂੰ ਬਰਕਰਾਰ ਰੱਖ ਸਕਣ  ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਾਏ ਕਿ ਇਸ ਪਿੰਡ ਵਿੱਚ ਕੋਈ ਵੀ ਪੂਰਾ ਕੰਮ ਨੇਪਰੇ ਨਹੀਂ ਚੜ੍ਹਿਆ  ਪਿੰਡ ਦੇ ਵਿੱਚ ਦੋ ਤਿੰਨ ਗਲੀਆਂ ਵਿੱਚ ਲੌਂਕ ਟਾਇਲ ਲੱਗੀ ਹੈ ਉਹ ਵੀ ਅਧੂਰੀ । ਪਿੰਡ ਵਾਸੀਆਂ ਨੇ ਵੀ ਕਿਹਾ ਕਿ ਬਹੁਤ ਜਲਦ ਚੋਣਾਂ ਸਿਰ ਉਪਰ ਆਉਣ ਵਾਲੀਆਂ ਹਨ ਅਤੇ  ਲੋਕਾਂ ਨੂੰ ਚੋਣ ਜ਼ਾਬਤੇ ਦਾ ਡਰ ਸਿਤਾ ਰਿਹਾ ਹੈ ਕਿ ਪਿਛਲੇ ਸਾਢੇ ਚਾਰ ਸਰਕਾਰ ਵੱਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ  ਤੇ ਜੇ ਹੁਣ ਵੀ ਗਲੀਆਂ ਨਾਲੀਆਂ ਦਾ ਸੁਧਾਰ ਨਾ ਹੋਇਆ ਤਾਂ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਗੇ  ।ਜਦ ਇਸ ਸਬੰਧੀ ਹਲਕਾ ਖੇਮਕਰਨ ਦੇ ਐਮ ਐਲ ਏ ਸ੍ਰ ਸੁੱਖਪਾਲ ਸਿੰਘ ਦੇ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਦੇ ਪੀ ਏ ਵੱਲੋਂ ਕਿਹਾ ਗਿਆ ਕਿ ਐਮ ਐਲ ਏ ਸਾਹਿਬ ਦੂਜੀ ਕਾਲ ਤੇ ਬਿਜ਼ੀ ਹਨ।ਜਦੋਂ ਦੁਬਾਰਾ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਪੰਰਕ ਨਹੀਂ ਹੋ ਸਕਿਆ।

Monday, 30 August 2021

ਕਿਸਾਨਾਂ ਤੇ ਲਾਠੀਚਾਰਜ ਬੀ ਜੇ ਪੀ ਦੀ ਘਟੀਆ ਹਰਕਤ:- ਬਾਬਾ ਪ੍ਰਗਟ ਸਿੰਘ ਜੀ

 ਕਿਸਾਨਾਂ ਤੇ ਲਾਠੀਚਾਰਜ ਬੀ ਜੇ ਪੀ ਦੀ ਘਟੀਆ ਹਰਕਤ:- ਬਾਬਾ ਪ੍ਰਗਟ ਸਿੰਘ ਜੀ




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਬਾਬਾ ਪ੍ਰਗਟ ਸਿੰਘ ਜੀ ਗੁਰੂਦਵਾਰਾ ਬਾਬਾ ਲੂਆਂ ਸਾਹਿਬ ਵਾਲਿਆਂ ਨੇ ਕਿਸਾਨਾਂ ਉੱਪਰ ਹੋਏ ਹਮਲੇ ਤੇ ਆਪਣੀ ਪ੍ਰਤੀਕਿਰਿਆ ਦੇਂਦਿਆ ਦੱਸਿਆ ਕਿ

ਕਰਨਾਲ ਬਾਈਪਾਸ (ਹਰਿਆਣਾ) ਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਧਰਨਾ ਲਾ ਰਹੇ ਕਿਸਾਨਾਂ ਤੇ ਬਿਨਾਂ ਕਿਸੇ ਵਾਰਨਿੰਗ ਦਿੱਤੇ ਅੰਨ੍ਹੇ ਵਾਹ ਲਾਠੀਚਾਰਜ ਕੀਤਾ ਜੋ ਬੀ ਜੇ ਪੀ ਦੀ ਘਟੀਆ ਹਰਕਤ ਹੈ।ਧਰਨਾ ਪ੍ਰਦਰਸ਼ਨ ਕਰਨਾਂ ਸਾਨੂੰ ਲੋਕਤੰਤਰੀ ਹੱਕ ਹੈ । ਪਰ ਮੋਦੀ ਸਰਕਾਰ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਡਿਕਟੇਟਰਸ਼ਿਪ ਕਰ ਰਹੀ ਹੈ

 ਬਾਬਾ ਜੀ ਨੇ ਦੱਸਿਆ ਸਾਡੇ ਜੁਝਾਰੂ ਕਿਸਾਨਾਂ ਤੇ ਆੰਨੇ ਵਾਹ ਲਾਠੀਚਾਰਜ ਕਰਕੇ ਸਾਡੇ ਸੈਂਕੜੇ ਕਿਸਾਨ ਫ਼ੱਟੜ ਕੀਤੇ ਹਨ । ਮੋਦੀ ਸਰਕਾਰ ਸੋਚਦੀ ਹੋਵੇਗੀ ਕਿ ਕਿਸਾਨਾਂ ਤੇ ਲਾਠੀਚਾਰਜ ਕਰਕੇ ਸਾਡਾ ਜ਼ਜਬਾ ਠੰਡਾ ਕਰੇਗੀ ਪਰ  ਨਹੀਂ ਰੋਕ  ਸਕਦੀ ਕਿਸਾਨਾ ਦਾ ਸੰਘਰਸ਼ ਹੁਣ ਹੋਰ ਤੇਜ਼ ਹੋਵੇਗਾ। ਇਸਤੋਂ ਇਲਾਵਾ ਬਾਬਾ ਜੀ ਨੇ ਇਸ ਲਾਠੀਚਾਰਜ ਵਿੱਚ ਸ਼ਹੀਦ ਹੋਏ ਕਿਸਾਨ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿਸਾਨਾਂ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਧਰਮ ਹੈ

Sunday, 29 August 2021

ਗੁਲਸ਼ਨ ਅਲਗੋਂ ਨੂੰ ਜੋਇੰਟ ਸੈਕਟਰੀ ਟਰੇਡ ਵਿੰਗ ਜਿਲ੍ਹਾ ਤਰਨ ਤਾਰਨ ਲੱਗਣ ਤੇ ਵਧਾਈ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ:- ਬਾਜ, ਗੁਰਵਿੰਦਰ,ਸੁਖਵੰਤ।

 ਗੁਲਸ਼ਨ ਅਲਗੋਂ ਨੂੰ ਜੋਇੰਟ ਸੈਕਟਰੀ ਟਰੇਡ ਵਿੰਗ ਜਿਲ੍ਹਾ ਤਰਨ ਤਾਰਨ ਲੱਗਣ ਤੇ ਵਧਾਈ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ:- ਬਾਜ, ਗੁਰਵਿੰਦਰ,ਸੁਖਵੰਤ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਮਿਹਨਤੀ ਪਾਰਟੀ ਆਗੂ ਗੁਲਸ਼ਨ ਕੁਮਾਰ ਅਲਗੋਂ ਨੂੰ ਜੁਆਇੰਟ ਸੈਕਟਰੀ ਟਰੇਡ ਵਿੰਗ ਜ਼ਿਲਾ ਤਰਨਤਾਰਨ ਲੱਗਣ ਤੇ ਵਧਾਈ  ਅਤੇ ਹਲਕਾ ਖੇਮਕਰਨ ਸਮੇਤ  ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ  ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਇੰਚਾਰਜ, ਐਮ ਐਲ ਏ ਜਰਨੈਲ ਸਿੰਘ ਦਿੱਲੀ ਐਮ ਐਲ ਏ ਰਾਘਵ ਚੱਢਾ  ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ  ਕਿਉਂਕਿ ਇਨ੍ਹਾਂ ਨੇ ਹਲਕਾ ਖੇਮਕਰਨ ਦੇ ਸਾਡੇ ਵੀਰ  ਗੁਲਸ਼ਨ ਅਲਗੋਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ  ਜਿਸ ਦੇ ਲਈ ਅਸੀਂ ਵੋਟਰਾਂ ਸਪੋਰਟਰਾਂ ਦਾ ਵੀ ਧੰਨਵਾਦ ਕਰਦੇ ਹਾਂ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਬਾਜ ਸਿੰਘ ਵੀਰਮ, ਗੁਰਵਿੰਦਰ ਸਿੰਘ ਨਾਰਲਾ, ਸੁਖਵੰਤ ਸਿੰਘ ਵੀਰਮ ਨੇ ਪ੍ਰੈੱਸ ਨਾਲ ਕੀਤਾ  ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ  ਪਾਰਟੀ ਇਨ੍ਹਾਂ ਵਰਕਰਾਂ ਅਤੇ ਵੋਟਰਾਂ ਸਪੋਟਰਾਂ ਦੀ ਮਦਦ ਨਾਲ ਵੱਡੀ ਜਿੱਤ ਪ੍ਰਾਪਤ ਕਰੇਗੀ। ਉਹਨਾਂ ਕਿਹਾ ਕਿ ਆਮ ਜਨਤਾ ਦਾ ਰੁਝਾਨ ਹੁਣ ਆਮ ਆਦਮੀ ਪਾਰਟੀ ਵੱਲ ਹੈ ਅਤੇ  ਪੰਜਾਬ ਵਿੱਚ ਜਲਦ ਹੀ ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਕਰੇਗੀ ਤੇ ਇੱਕ ਵੱਡੀ ਜਿੱਤ ਪ੍ਰਾਪਤ ਕਰੇਗੀ।

ਗੁਲਸ਼ਨ ਕੁਮਾਰ ਅਲਗੋਂ ਨੇ ਬਲਾਕ ਪ੍ਰਧਾਨ ਭਿੱਖੀਵਿੰਡ ਬਨਾਉਣ ਤੇ ਆਪ ਸਰਕਾਰ ਦੀ ਸੀਨੀਅਰ ਲੀਡਰਸ਼ਿਪ ਅਤੇ ਆਪਣੇ ਸਹਿਯੋਗੀਆ ਦਾ ਕੀਤਾ ਧੰਨਵਾਦ:-

 ਗੁਲਸ਼ਨ ਕੁਮਾਰ ਅਲਗੋਂ ਨੇ ਬਲਾਕ ਪ੍ਰਧਾਨ ਭਿੱਖੀਵਿੰਡ ਬਨਾਉਣ ਤੇ ਆਪ ਸਰਕਾਰ ਦੀ ਸੀਨੀਅਰ ਲੀਡਰਸ਼ਿਪ ਅਤੇ ਆਪਣੇ ਸਹਿਯੋਗੀਆ ਦਾ ਕੀਤਾ ਧੰਨਵਾਦ:- 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ, ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ, ਇੰਚਾਰਜ ਐਮ ਐਲ ਏ ਜਰਨੈਲ ਸਿੰਘ ਦਿੱਲੀ, ਐਮ ਐਲ ਏ ਰਾਗਵ ਚੱਡਾ ਜੀ ਤੇ ਸਮੁੱਚੀ ਹਾਈ ਕਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਨੇ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨ ਭਿੱਖੀਵਿੰਡ ਦਾ ਅਹੁਦਾ ਦੇ ਕੇ ਮਾਨ ਸਤਿਕਾਰ ਦਿੱਤਾ। ਮੈ ਆਪਣੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਜਿੰਨਾ ਦੇ ਸਹਿਯੋਗ ਅਤੇ ਮਿਹਨਤ ਨਾਲ ਇਹ ਮਾਣ ਮਿਲਿਆ ਹੈ। ਮੈ ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕੇ 2022 ਦੀਆ ਚੋਣਾਂ ਚ ਪਾਰਟੀ ਦੀ ਜਿੱਤ ਲਈ ਪੂਰਾ ਸਹਿਯੋਗ ਕਰਾਂਗਾ ਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਾਂਗਾ ਅਤੇ ਹਰ ਪਾਰਟੀ ਵਰਕਰ ਅਤੇ ਆਮ ਆਦਮੀ ਲਈ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਗਾ।ਇਸ ਮੌਕੇ ਉਹਨਾਂ ਨਾਲ ਬਾਜ ਸਿੰਘ ਵੀਰਮ ਸੀਨੀਅਰ ਆਗੂ,

ਹਰਿਆਣੇ ਵਿੱਚ ਹੋਏ ਕਿਸਾਨਾਂ ਤੇ ਹਮਲੇ ਨਿੰਦਣਯੋਗ:- ਗੁਲਸ਼ਨ ਅਲਗੋਂ

 ਹਰਿਆਣੇ ਵਿੱਚ ਹੋਏ ਕਿਸਾਨਾਂ ਤੇ ਹਮਲੇ ਨਿੰਦਣਯੋਗ:- ਗੁਲਸ਼ਨ ਅਲਗੋਂ



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਆਮ ਆਦਮੀ ਪਾਰਟੀ ਬਲਾਕ ਭਿੱਖੀਵਿੰਡ ਦੇ ਪ੍ਰਧਾਨ ਗੁਲਸ਼ਨ ਅਲਗੋਂ ਨੇ  ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਹਰਿਆਣਾ ਵਿੱਚ ਹੋਏ ਕਿਸਾਨਾਂ ਤੇ ਹਮਲੇ ਅਤਿ ਨਿੰਦਣਯੋਗ ਹਨ  ਅਤੇ ਜਮਹੂਰੀਅਤ ਦਾ ਵੱਡਾ ਕਤਲ ਹਨ  ।ਉਨ੍ਹਾਂ ਕਿਹਾ ਕਿ ਇਹੋ ਜਿਹੇ ਹਮਲੇ ਕਰਨੇ ਸਰਕਾਰ ਦੀਆਂ ਨਾਕਾਮੀਆਂ ਦੀ ਵੱਡੀ ਨਿਸ਼ਾਨੀ ਹੈ। ਇਸ ਤੋਂ ਇਲਾਵਾ ਗੁਲਸ਼ਨ  ਨੇ ਕਿਹਾ ਕਿ ਸਮੂਹ ਦੇਸ਼ ਇਕੱਠੇ ਹੋ ਕੇ ਇਸ ਕਿਸਾਨੀ  ਅੰਦੋਲਨ ਤੇ ਆਪਣੀ ਪ੍ਰਤੀਕਿਰਿਆ ਦੇਣ ਅਤੇ ਮੋਦੀ ਸਰਕਾਰ ਦੇ ਦਿਮਾਗ ਵਿੱਚ ਇਹ ਗੱਲ ਬਿਠਾ ਦੇਣ  ਕਿਸਾਨਾਂ ਨੇ ਆਪਣੇ ਘਰ ਬਾਰ ਛੱਡ ਕੇ  ਇਹ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਰਾਹ ਚੁਣਿਆ ਹੈ  ਅਤੇ ਇਹ ਕਿਉਂ ਚੁਣਿਆ ਹੈ ਇਹ ਸਾਡੀਆਂ ਸਰਕਾਰਾਂ ਦੀਆਂ ਬੇਈਮਾਨੀਆਂ ਕਰਕੇ ਹੀ ਚੁਣਿਆ ਹੈ। ਅੱਜ ਹਜ਼ਾਰਾਂ ਲੱਖਾਂ ਕਿਸਾਨ ਘਰੋਂ ਬੇਘਰ ਹੋ ਕਿ ਸੜਕਾਂ ਉੱਪਰ ਰੁਲ ਰਹੇ ਹਨ ਪਰ ਬੀ ਜੇ ਪੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਰਕਾਰ ਤਾਂ ਪਹਿਲਾਂ ਹੀ ਕਿਸਾਨਾਂ ਦੇ ਵਿਰੁੱਧ ਸੀ ਅੱਜ ਉਸ ਨੇ ਫਿਰ ਲਾਠੀਚਾਰਜ ਕਰ ਕੇ ਸਾਬਤ ਕਰ ਦਿੱਤਾ ਹੈ  ਕਿ ਉਹ ਕਦੇ ਵੀ ਦੇਸ਼ ਅਤੇ ਦੇਸ਼ ਵਾਸੀਆਂ ਦੇ ਨਾਲ ਨਹੀਂ ਹੈ। ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਹ ਪਾਰਟੀ ਪੰਜਾਬ ਸੂਬੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਵੱਡੀ ਜਿੱਤ ਪ੍ਰਾਪਤ ਕਰੇਗੀ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...