Thursday, 28 July 2022
ਸਰਹੱਦੀ ਪਿੰਡ ਡੱਲ ਵਿੱਚ ਸਕਿਨ ਦੀ ਬਿਮਾਰੀ ਨਾਲ ਗਾਵਾਂ ਪੀੜਤ:- ਮਹਿਕਮਾ ਬੇਖ਼ਬਰ:- ਗੁਰਸਾਬ ਡੱਲ।
ਸਰਹੱਦੀ ਪਿੰਡ ਡੱਲ ਵਿੱਚ ਸਕਿਨ ਦੀ ਬਿਮਾਰੀ ਨਾਲ ਗਾਵਾਂ ਪੀੜਤ:- ਮਹਿਕਮਾ ਬੇਖ਼ਬਰ:- ਗੁਰਸਾਬ ਡੱਲ। ਖਾਲੜਾ
Wednesday, 27 July 2022
ਖਾਲੜਾ ਪੁਲਿਸ ਵੱਲੋਂ ਪਿੰਡ (ਵਾਂ ਤਾਰਾ ਸਿੰਘ )ਕਤਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤੇ ਡੀ ਐਸ ਪੀ ਭਿੱਖੀਵਿੰਡ ਦਫ਼ਤਰ ਅੱਗੇ 2 ਤਰੀਕ ਨੂੰ ਦਿੱਤਾ ਜਾਏਗਾ ਧਰਨਾ :- ਬੈੰਕਾਂ
ਖਾਲੜਾ ਪੁਲਿਸ ਵੱਲੋਂ ਪਿੰਡ (ਵਾਂ ਤਾਰਾ ਸਿੰਘ )ਕਤਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤੇ ਡੀ ਐਸ ਪੀ ਭਿੱਖੀਵਿੰਡ ਦਫ਼ਤਰ ਅੱਗੇ 2 ਤਰੀਕ ਨੂੰ ਦਿੱਤਾ ਜਾਏਗਾ ਧਰਨਾ :- ਬੈੰਕਾਂ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੁਖਚੈਨ ਬੈੰਕਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿੰਡ ਵਾਂ ਤਾਰਾ ਸਿੰਘ ਜ਼ਿਲਾ ਤਰਨਤਾਰਨ ਵਿੱਚ ਪਿਛਲੇ ਦਿਨੀਂ ਅੰਗਰੇਜ਼ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ ਐਕਸੀਡੈਂਟ ਦਾ ਨਾਮ ਦੇ ਕੇ ਮਾਮਲੇ ਨੂੰ ਖਾਲੜਾ ਪੁਲਸ ਵੱਲੋਂ ਖੁਰਦ ਬੁਰਦ ਕੀਤਾ ਜਾ ਰਿਹਾ ਹੈ । ਇਸ ਦੇ ਸਬੰਧ ਵਿੱਚ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਪੰਜਾਬ ਪ੍ਰਧਾਨ ਸੁਖਚੈਨ ਸਿੰਘ ਬੈਂਕਾ ਨੇ ਕਿਹਾ ਕਿ ਪਿੱਛਲੇ ਦਿਨੀ ਅੰਗਰੇਜ਼ ਸਿੰਘ ਕਾਲਾ ਦਾ ਕਤਲ ਹੋਇਆ ਸੀ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ ਬੈਂਕਾਂ ਨੇ ਕਿਹਾ ਕਿ ਮਿਰਤਕ ਦੇ ਪਿਤਾ ਗੁਲਜਾਰ ਸਿੰਘ ਪੁੱਤਰ ਇੰਦਰ ਸਿੰਘ ਪਿੰਡ ਵਾਂ ਤਾਰਾ ਸਿੰਘ ਨੂੰ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਦੋ ਤਰੀਕ ਨੂੰ ਡੀ ਐੱਸ ਪੀ ਦਫਤਰ ਅੱਗੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕਰਨਗੇ ਜਿਸ ਦੀ ਜ਼ਿੰਮੇਵਾਰੀ ਖਾਲੜਾ ਪੁਲੀਸ ਤੇ ਭਿੱਖੀਵਿੰਡ ਡੀਐੱਸਪੀ ਦੀ ਹੋਏਗੀ ਇਸ ਮੌਕੇ ਬਲਦੇਵ ਸਿੰਘ ਮੱਲੀ ਗੁਲਜ਼ਾਰ ਸਿੰਘ ਇੰਦਰ ਸਿੰਘ ਗੋਪੀ ਹਰਜੀਤ ਸਿੰਘ ਚਿੰਤਾ ਸਿੰਘ ਛੱਬਾ ਸਿੰਘ ਕਾਰਜ ਸਿੰਘ,ਘੁੱਲਾ ਸਿੰਘ ਬਲੇਰ,ਬਾਬਾ ਬਲਦੇਵ ਸਿੰਘ, ਮੀਤਾ ਬਲੇਰ ਮਾੜੂ ਸਿੰਘ ਦੇ ਬਾਜੂ ਆਦਿ ਹਾਜ਼ਰ ਸਨ
Saturday, 4 June 2022
ਕੀ ਬੋਰਡ ਵਜਾ ਕਿ ਕਰ ਰਿਹਾ ਹਾਂ ਪੰਜਾਬੀ ਸੰਗੀਤ ਦੀ ਲਗਾਤਾਰ ਸੇਵਾ:- ਗੁਰਲਾਲ ਸਿੰਘ ਅਮੀਸ਼ਾਹ
ਕੀ ਬੋਰਡ ਵਜਾ ਕਿ ਕਰ ਰਿਹਾ ਹਾਂ ਪੰਜਾਬੀ ਸੰਗੀਤ ਦੀ ਲਗਾਤਾਰ ਸੇਵਾ:-
ਗੁਰਲਾਲ ਸਿੰਘ ਅਮੀਸ਼ਾਹ
ਖਾਲੜਾ 1 ਜਨਵਰੀ 20022(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜੇ ਗੱਲ ਕਰ ਲਈਏ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਤਾਂ ਉਹ ਪੰਜਾਬ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਵਿੱਚ ਪੈ ਕੇ ਬਰਬਾਦੀ ਵੱਲ ਲੈ ਕੇ ਜਾ ਰਹੇ ਹਨ ਪਰ ਕੁਝਵਨੌਜਵਾਨ ਐਸੇ ਹਨ ਜੋ ਆਪਣੇ ਦਿਮਾਗ ਅਤੇ ਹੱਥਾਂ ਦੀ ਕਲਾ ਨਾਲ ਜਿੱਥੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ ਉੱਥੇ ਪਿੰਡ ਦਾ ਨਾਂ ਵੀ ਉੱਚਾ ਕਰ ਰਹੇ ਹਨ ਅਸੀਂ ਗੱਲ ਕਰ ਰਹੇ ਹਾਂ ਗੁਰਲਾਲ ਸਿੰਘ ਪਿੰਡ ਅਮੀਸ਼ਾਹ ਜਿਲ੍ਹਾ ਤਰਨ ਤਾਰਨ ਪਿਤਾ ਸ੍ਰ ਬਲਵੀਰ ਸਿੰਘ ਅਤੇ ਮਾਤਾ ਸ੍ਰੀਮਤੀ ਗਿਆਨ ਕੌਰ ਦੇ ਇਸ ਲਾਡਲੇ ਪੁੱਤਰ ਦੀ ਜਿਸ ਨੇ ਉਨੀ ਸੌ ਇਕੱਨਵੇ ਵਿੱਚ ਜਨਮ ਲਿਆ ਅਤੇ ਸੱਤ ਅੱਠ ਸਾਲ ਤੋਂ ਲਗਾਤਾਰ ਸੰਗੀਤ ਦੀ ਸੇਵਾ ਨੂੰ ਸਮਰਪਿਤ ਕੀ ਬੋਰਡ ਵੱਖ ਵੱਖ ਕਲਾਕਾਰਾਂ ਨਾਲ ਪਲੇਅ ਕਰ ਰਹੇ ਹਨ ,ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਧੀਰਾ ਗਿੱਲ ,ਐਚ ਐਸ ਹੀਰਾ ,ਗੁਰਵੇਲ ਬਾਸਰਕੇ ,ਸ਼ਰੀਫ ਦਿਲਦਾਰ ਹਰਭਜਨ ਹੈਰੀ ਅਤੇ ਹੋਰ ਕਈ ਪੰਜਾਬੀ ਨਾਮੀ ਸਿੰਗਰਾ ਨਾਲ ਕੀ ਬੋਰਡ ਪਲੇਅ ਕਰਕੇ ਲੋਕਾਂ ਦੀ ਖੂਬ ਵਾਹ ਵਾਹ ਖੱਟ ਰਿਹਾ ਹੈ।
Thursday, 2 June 2022
ਮੇਰੀ ਪਹਿਚਾਣ ਹੈ ਮੇਰਾ ਕੀ ਬੋਰਡ ਨੂੰ ਸਮਰਪਿਤ:-ਧਰਮਬੀਰ ਸਿੰਘ ਗਿੱਲ
ਖਾਲੜਾ 1-1-2022
(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜੇ ਗੱ ਲ ਕਰ ਲਈਏ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਤਾਂ ਉਹ ਪੰਜਾਬ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਵਿੱਚ ਪੈ ਕੇ ਬਰਬਾਦੀ ਵੱਲ ਲੈ ਕੇ ਜਾ ਰਹੇ ਹਨ ਪਰ ਕੁਝ ਨੌਜਵਾਨ ਐਸੇ ਹਨ ਜੋ ਆਪਣੇ ਦਿਮਾਗ ਅਤੇ ਹੱਥਾਂ ਦੀ ਕਲਾ ਨਾਲ ਜਿੱਥੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ ਉੱਥੇ ਪਿੰਡ ਦਾ ਨਾਂ ਵੀ ਉੱਚਾ ਕਰ ਰਹੇ ਹਨ ਅਸੀਂ ਗੱਲ ਕਰ ਰਹੇ ਹਾਂ ਧਰਮਬੀਰ ਸਿੰਘ ਗਿੱਲ ਪਿੰਡ ਦੁੱਬਲੀ ਜਿਲ੍ਹਾ ਤਰਨ ਤਾਰਨ ਪਿਤਾ ਸ੍ਰ ਸ੍ਰ ਬਲਦੇਵ ਸਿੰਘ ਅਤੇ ਮਾਤਾ ਸ੍ਰੀਮਤੀ ਮਨਜੀਤ ਕੌਰ ਦੇ ਇਸ ਲਾਡਲੇ ਪੁੱਤਰ ਦੀ ਜਿਸ ਨੇ 1986 ਵਿੱਚ ਜਨਮ ਲਿਆ ਅਤੇ ਨੌਂ ਦੱਸ ਸਾਲ ਤੋਂ ਲਗਾਤਾਰ ਸੰਗੀਤ ਦੀ ਸੇਵਾ ਨੂੰ ਸਮਰਪਿਤ ਹੈ ,ਕੀ ਬੋਰਡ ਵੱਖ ਵੱਖ ਕਲਾਕਾਰਾਂ ਨਾਲ ਪਲੇਅ ਕਰ ਰਹੇ ਹਨ ,ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਧੀਰਾ ਗਿੱਲ ,ਹਰਭਜਨ ਹੈਰੀ ,ਐਚ ਐਸ ਹੀਰਾ ,ਸੁਰਿੰਦਰ ਮਾਨ,ਅਤੇ ਹੋਰ ਕਈ ਪੰਜਾਬੀ ਨਾਮੀ ਸਿੰਗਰਾ ਨਾਲ ਕੀ ਬੋਰਡ ਪਲੇਅ ਕਰਕੇ ਸੰਗੀਤ ਦੀ ਸੇਵਾ ਕਰ ਰਿਹਾ ਹੈ।
Tuesday, 31 May 2022
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ 13 ਮੈਂਬਰੀ ਜੋਨ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਹੋਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ 13 ਮੈਂਬਰੀ ਜੋਨ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਹੋਈ
ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੂਬਾ ਪ੍ਰਧਾਨ ਸਤਨਾਮ ਪੰਨੂੰ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਦੀ ਰਹਿਣਮਾਈ ਹੇਠ ਹੋਈ ਜਿਸ ਵਿਚ ਦਿਲਬਾਗ ਸਿੰਘ ਪਹੂਵਿੰਡ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹਾਜਿਰ ਕਿਸਾਨਾ ਮਜ਼ਦੂਰਾ ਤੇ ਬੀਬਆ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆ ਤੋ ਭੱਜ ਰਹੀ ਹੈ ਚੋਣਾ ਦੌਰਾਨ ਸਰਕਾਰ ਨੇ ਹਰੇਕ ਵਰਗ ਨੂੰ 600 ਯੂਨਿਟ ਮੁਫਤ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਲੋਕਾ ਦੇ ਘਰਾ ਵਿੱਚ ਛਾਪੇਮਾਰੀ ਕਰਕੇ ਲੋਕਾ ਨੂੰ ਲੋਡ ਵਧਾਉਣ ਲਈ ਮਜਬੂਰ ਕਰ ਰਹੀ ਹੈ ਜਿਸ ਨੂੰ ਕਤਈ ਬਰਦਾਸ਼ਤ ਨਈ ਕੀਤਾ ਜਾਵੇਗਾ ਤੇ ਪਿੰਡਾ ਵਿੱਚ ਛਾਪੇਮਾਰੀ ਨਈ ਕਰਨ ਦਿੱਤੀ ਜਾਵੇਗੀ । ਕੇਂਦਰ ਦੇ ਇਸਾਰੇ ਤੇ ਆਪ ਸਰਕਾਰ ਜਨਤਾ ਤੇ ਫਾਲਤੂ ਬੋਝ ਪਾਉਣ ਦੇ ਮਨਸੂਬੇ ਨੂੰ ਅਮਲੀਜਾਮਾ ਪਹਿਨਾਉਣ ਲਈ ਚਿਪ ਵਾਲੇ ਮੀਟਰ ਲਾਉਣ ਜਾ ਰਹੀ ਹੈ। ਜਿਸ ਨੂੰ ਰੋਕਣ ਲਈ ਸਾਡੀ ਜਥੇਬੰਦੀ ਹਰ ਕੁਰਬਾਨੀ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਸੂਬਾਈ ਆਗੂ ਫਤਿਹ ਸਿੰਘ ਪਿੱਦੀ ਤੇ ਨੂਰਦੀ ਨੇ ਸਰਕਾਰਾ ਪਾਸੋ ਮੰਗ ਕੀਤੀ ਗਈ ਕਿ ਤਾਰੋ ਪਾਰਲੀ ਜ਼ਮੀਨ ਵਾਲੇ ਕਿਸਾਨਾ ਨੂੰ ਖੇਤੀ ਕਰਨ ਵਿੱਚ ਬਹੁਤ ਮੁਸ਼ਕਿਲਾ ਆ ਰਹੀਆ ਹਨ ਸਾਡੀ ਜਥੇਬੰਦੀ ਮੰਗ ਕਰਦੀ ਹੈ ਕਿ ਕਿਸਾਨਾ ਨੂੰ ਪੂਰਾ ਹਫਤਾ ਸਵੇਰੇ 8 ਵਜੇ ਤੋ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀਆ ਜ਼ਮੀਨਾ ਉੱਪਰ ਖੇਤੀ ਕਰਨ ਦੀ ਇਜ਼ਾਜਤ ਦਿੱਤੀ ਜਾਵੇ । ਇਸ ਮੌਕੇ ਨਿਸ਼ਾਨ ਸਿੰਘ ਮਾੜੀਮੇਘਾ, ਪੂਰਨ ਸਿੰਘ ਮੱਦਰ, ਰਣਜੀਤ ਸਿੰਘ ਚੀਮਾ, ਸੁੱਚਾ ਸਿੰਘ ਵੀਰਮ, ਹਰਜਿੰਦਰ ਸਿੰਘ ਕਲਸੀਆ, ਅਜਮੇਰ ਸਿੰਘ ਅਮੀਸਾਹ, ਬਚਿੱਤਰ ਸਿੰਘ ਨਵਾ ਪਿੰਡ, ਬਲਿਹਾਰ ਸਿੰਘ ਮਨਿਹਾਲਾ, ਨਿਰਵੈਲ ਸਿੰਘ ਚੇਲਾ, ਭਜਨ ਸਿੰਘ ਕੱਚਾ ਪੱਕਾ, ਸੁਖਪਾਲ ਸਿੰਘ ਦੋਦੇ, ਨਿਸਾਨ ਸਿੰਘ ਮਨਾਵਾ, ਸੁਬੇਗ ਸਿੰਘ ਮੱਖੀ ਕਲ੍ਹਾ, ਜੁਗਰਾਜ ਸਿੰਘ ਸਾਧਰਾ, ਜਗਰੂਪ ਸਿੰਘ ਮਾੜੀਮੇਘਾ ਨੂੰ ਕਿਸਾਨ ਵੀਰਾ ਦੀ ਜ਼ੋਨ ਕੋਰ ਕਮੇਟੀ ਤੇ ਬੀਬੀਆ ਵਿੱਚੋ ਅਮਰਜੀਤ ਕੌਰ ਚੀਮਾ, ਕਸ਼ਮੀਰ ਕੌਰ ਚੀਮਾ, ਹਰਜੀਤ ਕੌਰ ਮਾੜੀਮੇਘਾ, ਦਲਬੀਰ ਕੌਰ ਮਾੜੀਮੇਘਾ, ਬਲਜੀਤ ਕੌਰ ਅਮੀਸ਼ਾਹ, ਅਮਰਜੀਤ ਕੌਰ ਅਮੀਸ਼ਾਹ, ਜਸਬੀਰ ਕੌਰ ਵੀਰਮ, ਰਾਜਬੀਰ ਕੌਰ ਵੀਰਮ, ਮਨਬੀਰ ਕੌਰ ਪਹੂਵਿੰਡ, ਨਿਰਮਲ ਕੌਰ ਪਹੂਵਿੰਡ, ਸਰਵਨ ਕੌਰ ਪਹੂਵਿੰਡ ਨੂੰ ਜ਼ੋਨ ਕੋਰ ਕਮੇਟੀ ਵਿੱਚ ਅਹੁਦੇਦਾਰ ਚੁਣ ਕੇ ਇੱਕ ਮਜ਼ਬੂਤ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਦੀ ਚੋਣ ਕਰਨ ਲਈ 58 ਡੇਲੀ ਗੇਟਾਂ ਦੇ ਨਾਮ ਜ਼ਿਲ੍ਹਾ ਕਮੇਟੀ ਨੂੰ ਸੋਪੇ ਗਏ ਤੇ ਸੂਬਾ ਪ੍ਰਧਾਨ ਵੱਲੋਂ ਜੱਥੇਬੰਦਕ ਮੈਂਬਰਾਂ ਨੂੰ ਆਪਣੀਆਂ ਮੋਟਰਾਂ ,ਖੇਤਾਂ ,ਘਰਾਂ ਚ 5 ਤੋਂ 10 ਰੁੱਖ ਲਾਉਣੇ ਲਾਜ਼ਮੀ ਕੀਤੇ ਗਏ । ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾ ਮਜ਼ਦੂਰਾ ਨੇ ਜ਼ੋਨ ਦੀ ਚੋਣ ਵਿੱਚ ਸਮੂਲੀਅਤ ਕੀਤੀ ਗਈ ।
ਦਿਨੋ ਦਿਨ ਨਿਘਰ ਰਹੀ ਕਾਨੂੰਨ ਅਵਸਥਾ, ਪੰਜਾਬ ਸਰਕਾਰ ਦੀ ਹੋਈ ਬੇਵਸੀ--ਮੱਲਾ, ਪੰਡੋਰੀ
ਦਿਨੋ ਦਿਨ ਨਿਘਰ ਰਹੀ ਕਾਨੂੰਨ ਅਵਸਥਾ, ਪੰਜਾਬ ਸਰਕਾਰ ਦੀ ਹੋਈ ਬੇਵਸੀ--ਮੱਲਾ, ਪੰਡੋਰੀ
ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਰਾਜ ਕਰਦੀਆਂ ਧਿਰਾਂ ਤੋ ਦੁੱਖੀ ਲੋਕਾਂ ਤੇ ਖਹਿੜਾ ਛਡਾਉਣ ਲਈ ਆਮ ਆਦਮੀ ਪਾਰਟੀ ਦੇ ਹੱਕ ਚ ਬੇਮਿਸਾਲ ਫਤਵਾ ਦੇ ਕੇ ਬਦਲਵੀ ਸਰਕਾਰ ਦਾ ਫੈਸਲਾ ਕੀਤਾ ਅਤੇ ਬਹੁਤ ਸਾਰੀਆਂ ਆਸਾ ਵੀ ਰੱਖੀਆਂ ਪਰ 2 ਮਹੀਨੇ ਤੋਂ ਵੱਧ ਸਮਾਂ ਬੀਤਣ ਤੇ ਪੰਜਾਬ ਦੀ ਸਿਆਸਤ ਵਿੱਚ ਕੋਈ ਤਬਦੀਲੀ ਨਹੀਂ ਆਈ ਸਗੋਂ ਨਿੱਤ ਦਿਨ ਕਤਲੋ ਗਾਰਤ, ਗੁੰਡਾਗਰਦੀ, ਲੁੱਟਾ ਖੋਹਾ, ਨਸ਼ੇ ਆਦਿ ਵੱਧੇ ਹਨ ਅਤੇ ਪੰਜਾਬ ਦੀ ਕਾਨੂੰਨ ਅਵਸਥਾ ਦਿਨੋ ਦਿਨ ਨਿਘਰਦੀ ਜਾ ਰਹੀ ਹੈ ਜੋ ਬਹੁਤ ਹੀ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਅਰ. ਅੇੈਮ.ਪੀ. ਆਈ.) ਜਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ, ਜਿਲ੍ਹਾ ਵਿੱਤ ਸਕੱਤਰ ਬਲਦੇਵ ਸਿੰਘ ਪੰਡੋਰੀ ਇਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ। ਇਹਨਾਂ ਆਗੂਆਂ ਨੇ ਕਿਹਾ ਵਿਚਾਰਾਂ ਦਾ ਵਿਖਰੇਵਾ ਹੋ ਸਕਦਾ ਹੈ ਪਰ ਸ਼ਰੇਆਮ ਕਤਲ ਕਰਨਾ ਬਹੁਤ ਹੀ ਮੰਦਭਾਗਾ ਹੈ । ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਥੋੜੀ ਹੈ। ਪੰਜਾਬ ਸਰਕਾਰ ਦੋਸ਼ੀਆ ਨੂੰ ਫੋਰੀ ਤੌਰ ਤੇ ਫੜ ਕੇ ਸਖਤ ਸੇਜਾਵਾਂ ਦੇਵੇ।
Thursday, 26 May 2022
ਕਿਸਾਨ ਆਗੂ ਸੁਖਦੇਵ ਸਿੰਘ ਭੁੱਲਰ ਨੂੰ ਸਰਧਾਜਲੀਆ ਭੇਂਟ ।
ਕਿਸਾਨ ਆਗੂ ਸੁਖਦੇਵ ਸਿੰਘ ਭੁੱਲਰ ਨੂੰ ਸਰਧਾਜਲੀਆ ਭੇਂਟ ।
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਨਿਧੜਕ ਆਗੂ ਸੁਖਦੇਵ ਸਿੰਘ ਭੁੱਲਰ ਪਿੰਡ ਯੋਧ ਸਿੰਘ ਵਾਲਾ' ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਅੱਜ ਉਹਨਾ ਦੀ ਅੰਤਿਮ ਅਰਦਾਸ ਵਿੱਚ ਹਜਾਰਾਂ ਕਿਸਾਨ ਮਜ਼ਦੂਰ ਰਿਸਤੇਦਾਰ ਤੇ ਸੱਜਣ ਮਿੱਤਰ ਹਾਜ਼ਿਰ ਹੋਏ । ਇਸ ਮੌਕੇ ਕਿਸਾਨ ਆਗੂਆ ਮੇਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਪਹੂਵਿੰਡ,ਮੇਜਰ ਸਿੰਘ ਯੋਧ ਸਿੰਘ ਵਾਲਾ, ਰਣਜੀਤ ਸਿੰਘ ਚੀਮਾ, ਹਰਪਾਲ ਸਿੰਘ ਯੋਧ ਸਿੰਘ ਵਾਲਾ ਆਦਿ ਕਿਸਾਨ ਆਗੂਆ ਵੱਲੋਂ ਸਰਧਾਜਲੀਆ ਭੇਟ ਕੀਤੀਆ ਗਈਆ। ਇਸ ਮੌਕੇ ਕਿਸਾਨ ਆਗੂਆ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਪਰਿਵਾਰ ਨੂੰ ਤੇ ਸੁਖਦੇਵ ਸਿੰਘ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਅਸਿਹ ਘਾਟਾ ਪਿਆ ਈ ਹੈ ਨਾਲ ਦੀ ਨਾਲ ਜਥੇਬੰਦੀ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ । ਇੱਥੇ ਜਿਕਰਯੋਗ ਹੈ ਕਿ ਸੁਖਦੇਵ ਸਿੰਘ ਦੇ ਪਿਤਾ ਜੀ ਤੇ ਮਾਤਾ ਵੀ ਬਹੁਤ ਪੁਰਾਣੇ ਸਮੇ ਤੋ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਸੇਵਾ ਕਰਦੇ ਆ ਰਹੇ ਹਨ ਤੇ ਮਾਤਾ ਜੀ ਕਿਸਾਨੀ ਸੰਘਰਸ ਦੌਰਾਨ ਜ਼ੇਲ ਵੀ ਕੱਟ ਚੁੱਕੇ ਹਨ । ਇਸ ਮੌਕੇ ਹਰਵਿੰਦਰ ਸਿੰਘ, ਗੁਰਮਿੰਦਰਜੀਤ ਸਿੰਘ, ਸਤਿੰਦਰਪਾਲ ਸਿੰਘ, ਧਰਮਪ੍ਰੀਤ ਸਿੰਘ, ਕੁਲਵਿੰਦਰ ਸਿੰਘ ਰੱਬ, ਹਰਉਦੇਪ੍ਰਤਾਪ ਲਾਟੀ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ ਗਿੱਲ, ਬਲਜੀਤ ਸਿੰਘ ਚੀਮਾ, ਸਾਰਜ ਸਿੰਘ ਸਰਪੰਚ, ਜਸਬੀਰ ਸਿੰਘ ਰੱਬ, ਸੁਖਵੰਤ ਸਿੰਘ ਰੱਬ, ਗੁਰਦਾਰ ਭੁੱਲਰ ਵਰਨਾਲਾ, ਗੋਪਾ ਡਿਪਟੀ ਸੂਰਜਪਾਲ ਸਿੰਘ, ਰਛਪਾਲ ਸਿੰਘ, ਮਹਿਲ ਸਿੰਘ ਘਰਿਆਲਾ ਆਦਿ ਪਰਿਵਾਰਕ ਮੈਬਰ ਹਾਜ਼ਿਰ ਸਨ ।
ਪਾਪੂਲਰ post
ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।
ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ। ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...
-
ਸ਼ਹੀਦ ਭਗਤ ਸਿੰਘ ਪਬਲਿਕ ਸੀ. ਸ.ਸ.ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ਚੋ ਮਾਰੀਆਂ ਮੱਲਾਂ। ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸ਼ਹੀਦ ਭਗਤ ...
-
ਇਸ ਬੰਦੇ ਦੀ ਹਾਈਟ ਦੇਖ ਤੁਸੀਂ ਵੀ ਰਹਿ ਜਾਓਗੇ ਦੰਗ। ਜਿਲ੍ਹਾ ਤਰਨ ਤਾਰਨ ਦੇ ਪਿੰਡ ਡੱਲ ਦਾ ਕਰਨਬੀਰ ਸਿੰਘ ਜੋ ਆਪਣੇ ਲੰਬੇ ਕੱਦ ਕਰਕੇ ਲੋਕਾਂ ਲਈ ਸੈਲੀਬ੍ਰਿਟੀ ਬਣਿਆ ਹੋਇਆ ਹ...
-
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਤੇ ਪਿੰਡ ਡੱਲ ਦੀਆਂ ਸੰਗਤਾਂ ਵੱਲੋਂ ਗੁਰਪੁਰਬ ਮਨਾਏ ਜਾਣ ਦੀਆਂ ਤਸਵੀਰਾਂ। ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿ...