Tuesday, 18 May 2021

 (  ਮੇਰੀ ਭਾਬੀ)


ਅੱਜ ਦੇ ਰਿਸ਼ਤਿਆਂ ਅਤੇ ਅੱਜ ਤੋਂ ਪੁਰਾਣੇ ਲੋਕਾਂ ਦੇ ਰਿਸ਼ਤਿਆਂ ਵਿੱਚ ਕਾਫੀ ਅੰਤਰ ਮਹਿਸੂਸ ਹੋਣ ਲੱਗਾ ਹੈ, ਅੱਜ ਗੱਲ ਕਰਨ ਲੱਗਾ ਹਾਂ ਦਿਓਰ ਅਤੇ ਭਾਬੀ ਦਾ ਉਹ ਰਿਸ਼ਤਾ ਜੋ ਸਭ ਤੋਂ ਵਧੀਆ ਅਤੇ ਪਿਆਰ ਵਾਲਾ ਰਿਸ਼ਤਾ ਮੰਨਿਆ ਜਾਂਦਾ ਹੈ, ਜਿਸ ਰਿਸ਼ਤੇ ਵਿੱਚ ਇੱਕ ਅਨੋਖੇ ਪਿਆਰ ਦੀ ਮਹਿਕ ਹੁੰਦੀ ਹੈ,ਪਰ ਗੱਲ ਰਿਸ਼ਤੇ ਵਿਚਲੇ  ਪਿਆਰ ਨੂੰ ਸਮਝਣ ਦੀ ਵੀ ਹੁੰਦੀ ਹੈ ਭਾਬੀ ਨੂੰ ਦੂਸਰੀ ਮਾਂ ਦਾ ਦਰਜਾ ਦਿੱਤਾ ਗਿਆ ਹੈ,ਜੋ ਕੇ ਕਿਸੇ ਹੱਦ ਤੱਕ ਠੀਕ ਵੀ ਹੈ, ਅੱਜ ਜਦੋਂ ਘਰ ਮਾਂ ਨਾ ਹੋਣ ਕਾਰਨ ਇੱਕ ਦੂਸਰੀ ਮਾਂ ਹੋਣ ਦਾ ਅਹਿਸਾਸ ਹੋਇਆ ਜੋ ਕੇ ਭਾਬੀ ਦੇ ਰੂਪ ਵਿੱਚ ਸੀ, ਮੇਰੀ ਆਦਤ ਸੀ ਸਵੇਰੇ ਉੱਠ ਕੇ ਆਪਣੇ ਬੈਡ ਉਪਰ ਹੀ ਚਾਹ ਅਤੇ ਦੋ ਪਰੌਂਠੇ  ਖਾਣ ਦੀ ਜੋ ਮਾਂ ਹਰ ਰੋਜ ਬਿਨਾਂ ਮੰਗਿਆ  ਹੀ , ਮੇਰੇ ਸਰ੍ਹਾਣੇ  ਰੱਖ ਦੇਂਦੀ ਸੀ, ਵੀਰਾ ਅਤੇ ਭਾਬੀ ਆਪਣੇ ਰੂਮ  ਵਿੱਚੋ ਦੇਰ ਨਾਲ ਹੀ ਉਠਦੇ  ਸੀ ਮੋਰਨਿੰਗ ਟੈਮ ਅਤੇ ਮਾਂ ਨੇ ਇਹ ਸਾਰੇ ਕੰਮ ਕਰਨੇ ਹੁੰਦੇ ਸੀ, ਤਾਂ ਮਾਂ ਕਿਸੇ ਰਿਸ਼ਤੇਦਾਰ  ਦੇ ਗਈ ਹੋਣ ਕਾਰਨ ਅੱਜ ਵੱਡੀ  ਭਰਜਾਈ ਨੇ ਇਹ ਜਿੰਮੇਵਾਰੀ ਨਿਭਾਈ  ਤਾਂ ਦਿਲ ਕਰੇ ਕੇ ਇਸ ਰੱਬ ਵਰਗੀ ਭਾਬੀ ਦੇ ਪੈਰ ਫੜ ਕੇ ਧੰਨਵਾਦ ਕਰਾਂ,` ਜੋ ਆਪਣਾ ਕੀਮਤੀ ਟੈਮ ਸਾਨੂੰ ਅਤੇ ਸਾਡੇ ਪਰਵਾਰ ਨੂੰ ਦੇ ਰਹੀ ਆ , ਵੀਰੇ ਦਾ ਨਵਾਂ ਹੀ ਵਿਆਹ ਹੋਇਆ ਸੀ ਅਤੇ ਭਾਬੀ ਜੀ ਜਲਦੀ ਹੀ ਸਾਡੇ ਪਰਿਵਾਰ ਵਿੱਚ ਘੁਲ  ਮਿਲ ਗਏ ਸੀ, ਜਦੋਂ ਓਹਨਾ ਆਪਣੇ ਸੋਹਣੇ ਸੋਹਣੇ ਬੁੱਲ੍ਹਾ ਨਾਲ ਛੋਟਾ ਜਿਹਾ ਹਾਸੇ ਵਿੱਚ ਕਹਿਣਾ ਕੇ ਜਗਜੀਤ ਚਾਹ ਪੀ ਲਓ ਤੁਹਾਡਾ ਆਲੂ  ਵਾਲਾ ਪਰੌਂਠਾ  ਤਿਆਰ ਹੈ,  ਖਾ ਲੈਣਾ ਤਾਂ ਬਹੁਤ ਵਧੀਆ ਲੱਗਾ, ਕੇ ਭਾਬੀ ਜੀ ਵੀ ਮੇਰੀ ਕਿੰਨੀ ਜਿਆਦਾ ਫਿਕਰ ਕਰਦੀ ਆ, ਸੱਚ ਹੀ ਦਿਲ ਵਿੱਚ ਅਨੋਖਾ ਇਹਸਾਸ  ਸੀ ਮਾਂ ਵਰਗ਼ੀ ਭਰਜਾਈ  ਦਾ, ਪਰ ਅੱਜ ਦੇ ਕੁਛ ਕੋ ਲੋਕ ਇਸ ਰਿਸ਼ਤੇ ਨੂੰ ਵੀ ਗਲਤ ਨਜਰਾਂ ਨਾਲ ਦੇਖੇਦੇ ਆ, ਪਰ ਕਦੀ ਇਸ ਰਿਸ਼ਤੇ ਨੂੰ ਠੀਕ ਨਿਗ੍ਹਾ ਨਾਲ ਦੇਖੋ ਅਤੇ ਮਹਿਸੂਸ ਕਰੋ ਇਸ  ਅਨਮੋਲ ਰਿਸ਼ਤੇ ਦੇ ਅਨੰਦ ਨੂੰ ਜੋ ਬਹੁਤ ਹੀ ਕਲੋਜ਼   ਰਿਸ਼ਤਾ ਦੁਨੀਆਂ ਦਾ  !ਭਾਬੀ ਮੇਰੀ ਦਾ ਨੇਚਰ  ਇੱਕ ਖਿਲੇ  ਗੁਲਾਬ ਵਰਗਾ ਸੀ ਕਦੇ ਮੱਥੇ ਵੱਟ ਨਹੀਂ ਦੇਖਿਆ ਆਪਣੇ ਪਰਿਵਾਰ ਲਈ, ਪਰ ਵੀਰੇ ਨਾਲ ਕਦੇ ਕਦੇ 19/21  ਹੋ ਜਾਂਦੀ ਸੀ,ਤੀਜੇ ਬੰਦੇ ਨੂੰ ਮਹਿਸੂਸ ਨਹੀਂ ਹੋਏ ਸੀ ਕਦੇ: ਆਪਣੇ ਜਜਬਾਤਾਂ ਨੂੰ ਇਸ ਇਸ ਰਿਸ਼ਤੇ ਵਿੱਚ ਸੰਜੋਅ ਕੇ ਦੇਖੌ! ਜਗਜੀਤ ਡੱਲ ਪ੍ਰੈਸ ਮੀਡੀਆ 9855985137,8646017000.

Monday, 17 May 2021

** ਨਸ਼ਈ ਪੁੱਤ **

ਅੱਜ ਜਦੋ ਸਵੇਰਾ ਸਵੇਰ ਸੀ ਤਾਂ ਮੂਡ ਬਹੁਤ ਵਧੀਆ ਸੀ ਪਰ ਜਦੋਂ ਗੁਰਦੇਵ ਦੀ ਅਚਾਨਕ ਮੌਤ ਸੁਣੀ ਤਾਂ ਸਾਰਾ ਮੂਡ ਹੀ ਖ਼ਰਾਬ ਹੋ ਗਿਆ, ਗੱਲ ਵੀ ਇਸੇ ਤਰਾਂ ਦੀ ਸੀ ਗੁਰਦੇਵ ਸੱਤ ਭੈਣਾਂ ਦਾ ਇਕੱਲਾ ਭਰਾ ਸੀ, ਜੋ ਨਾਜਰ ਸਿੰਘ ਦੇ ਘਰ ਬੁਢਾਪੇ  ਦੀ ਉਮਰੇ  ਜੰਮਿਆ  ਸੀ, ਸਾਰੇ ਪਾਸਿਆਂ ਤੋਂ ਹਾਰ ਚੁੱਕੇ ਨਾਜਰ ਸਿੰਘ ਨੂੰ ਬਹੁਤ ਮੁਸ਼ਕਲ ਨਾਲ ਗੁਰਦੇਵ ਸਿੰਘ ਮਿਲਿਆ, 7 ਭੈਣਾਂ ਦਾ ਇੱਕਲਾ  ਭਰਾ ਹੋਣ ਕਾਰਨ ਵੀ ਲਾਡਲਾ ਸੀ, ਅਤੇ ਬਹੁਤ ਸਾਊ ਵੀ ਸੀ, ਗਲਤ ਸੰਗਤ ਵਿੱਚ ਪੈਣ ਕਾਰਨ ਨਸ਼ੇ ਦਾ ਕੁੱਛ ਜਿਆਦਾ ਹੀ ਆਧੀ ਹੋ ਗਿਆ ਸੀ , ਮੇਰੇ ਨਾਲ ਵੀ ਚੰਗਾ ਰਿਸ਼ਤਾ ਰੱਖਦਾ ਸੀ, ਜਦੋਂ ਕਦੇ ਬੁੱਢੇ ਬਾਪ ਦੇ ਨਾਲ ਕੋਈ ਦਵਾ ਦਾਰੂ ਲੈਣ ਆਉਣਾ ਤਾਂ ਮੈਂ ਵੀ ਬਹੁਤ ਸਮਜਾਉਣਾ ਕੇ ਗੁਰਦੇਵ ਨਸ਼ੇ ਤੋਂ ਬੱਚ ਜਾ ਪਰ ਉਸਦੇ ਵਲੋਂ ਕੋਈ ਸੰਤੁਸ਼ਟ  ਜਵਾਬ ਨਾਂ ਆਉਣਾ, ਬੁੱਢੇ ਨੇ ਹੱਡ ਭਨ  ਕੇ ਕੀਤੀ ਕਮਾਈ ਗੁਰਦੇਵ ਨਸ਼ੇ ਵਿੱਚ ਹੀ  ਉਡਾਈ ਜਾ ਰਿਹਾ ਸੀ, ਰਾਤ ਰਾਤ ਭਰ ਬਾਹਰ ਰਹਿਣਾ ਭੈਣਾਂ ਅਤੇ ਨਾਜਰ ਸੌ ਨੇ ਵੀ ਸੋਣਾ ਨਾ ਜਿਨ੍ਹਾਂ ਚਿਰ ਘਰ ਨਾ ਆ ਜਾਣਾ ਗੁਰਦੇਵ ਨੇ ਭੈਣਾਂ ਨੇ ਵੱਖ ਵਾਸਤੇ ਪਾਉਣੇ ਕੇ ਵੀਰਾ ਛੱਡ ਦੇ ਸਭ ਕੁਛ ਅਤੇ ਸਾਡੇ ਵੱਲ ਵੇਖ ਕਿਵੇਂ ਤੇਰਾ ਮੂੰਹ ਵੇਖਣ ਨੂੰ ਤਰਸਦੀਆਂ  ਜਦੋਂ ਤੂੰ ਘਰ ਨਹੀਂ ਆਉਂਦਾ !  ਪਰ ਗੁਰਦੇਵ ਇਨ੍ਹਾਂ ਕੋ ਜਿਆਦਾ ਨਸ਼ਈ  ਹੋ ਚੁਕਿਆ ਸੀ ਕੇ ਹੁਣ ਆਪਣਾ ਭਲਾ ਬੁਰਾ ਸੋਚਣ ਦੀ ਸ਼ਕਤੀ ਵੀ ਗੁਆ  ਬੈਠਾ ਸੀ, ਨਿਤ ਦਿਨ ਮਰਦੇ  ਨਾਜਰ ਸਿੰਘ  ਦੇ ਚਾਅ ਅਤੇ ਪੁੱਤ ਨੂੰ ਘੋੜੀ  ਚੜ੍ਹਦੇ ਵੇਖਣ ਦੇ ਸੁਪਨੇ ਸੱਚ ਨਹੀਂ ਹੁੰਦੇ ਲਗਦੇ ਸੀ, ਇੱਕ ਦਿਨ ਐਸਾ ਕਾਲ ਬਣ ਕੇ ਆਇਆ ਜਿਸਦਾ ਸਾਰਿਆਂ ਨੂੰ ਡਰ ਸੀ, ਗੁਰਦੇਵ ਦੀ ਲਾਸ਼ ਡੱਲ ਦੀ ਨਹਿਰ ਤੋਂ ਮਿਲੀ ਜੋ ਕੇ ਘਰੋਂ ਦੋ ਦਿਨ ਤੋਂ ਗੁੰਮ ਸੀ, ਜਦੋਂ ਪਿੰਡ ਵਿੱਚ ਹੋਣੀ ਦਾ ਪਤਾ ਲੱਗਾ ਤਾਂ ਨਾਜਰ ਸਿੰਘ ਅਤੇ ਉਸਦੀਆਂ ਸੱਤ ਧੀਆਂ ਵੱਲ ਵੇਖ ਕੋਈ ਵੀ ਐਸੀ ਅੱਖ ਨਾ ਹੋਏ ਜਿਸਦੇ ਅਥਰੂ ਨੂੰ ਨਾ ਗਿਰੇ  ਹੋਣ, ਜਦੋਂ ਲੋਥ  ਨੂੰ ਪਿੰਡ ਦੇ ਲੋਕ ਚੁੱਕਣ ਗਏ ਤਾਂ ਇੱਕ ਸੂਈ  ਗੁਰਦੇਵ ਦੀ ਨਾੜ  ਵਿੱਚ ਹੀ ਲੱਗੀ ਸੀ, ਜਿਸਤੋਂ ਸਾਫ ਜਾਹਰ ਹੁੰਦਾ ਸੀ ਕੇ ਗੁਰਦੇਵ ਨੇ ਚਿਟੇ ਦਾ ਟੀਕਾ ਲਾਇਆ ਹੈ, ਜਦੋਂ ਆਪਣੇ ਘਰ ਲੈ ਕੇ ਆਏ ਤਾਂ ਨਾਜਰ ਸਿੰਘ ਪੁੱਤ ਦੀ 6 ਫੁਟ  ਦੀ ਲਾਸ਼ ਵੇਖ ਹੀ ਰੱਬ ਨੂੰ ਪਿਆਰਾ ਹੋ ਗਿਆ ਅਤੇ ਮਾਂ ਵੀ ਆਪਣੇ ਹੋਸ਼ੋ  ਹਾਵਾਸ਼  ਖੋ ਬੈਠੀ ਜਦੋਂ ਪੁੱਤ ਦੀ ਲਾਸ਼ ਵੇਖੀ ਅਤੇ ਪੁੱਤ ਨੂੰ  ਕਹਿੰਦੀ   ਪਾਗਲਾਂ ਵਾਂਗ ਕੇ ਉੱਠ ਪੁੱਤ ਚਾਅ ਪੀ ਅੱਜ ਤੇਰੇ ਲਈ ਆਪਣੀ ਨੂੰਹ ਨੂੰ ਵੇਖਣ ਜਾਣਾ ਅੱਜ, ਸ਼ਾਇਦ ਮਾਂ ਨੂੰ ਕੋਈ ਪਤਾ ਨਹੀਂ ਸੀ ਕੇ ਕੀ ਕਹਿ ਰਹੀ ਆ ਉਹ ਜੋ ਵੀ ਸੁਣਦਾ ਸੁਨ ਹੋ ਜਾਂਦਾ, ਇਸ ਅਣਹੋਣੀ  ਨੇ ਪੂਰਾ ਘਰ ਦਾ ਮਾਹੌਲ ਬਦਲ ਦਿੱਤਾ , ਜਦੋਂ ਲੋਕਾਂ ਕਿਹਾ ਸੰਤੋ  ਤੇਰਾ ਪੁੱਤ ਤਾਂ ਮਰ ਗਿਆ ਤੂੰ ਕਿਸਨੂੰ ਘੋੜੀ   ਚੜ੍ਹਾ ਰਹੀ ਤਾਂ ਇੱਕ ਦਮ ਹੌਸ਼ ਵਿੱਚ ਆਈ ਮਾਂ ਦੇ ਵੀ ਸਵਾਸ ਗੁਰਦੇਵ ਦੀ ਹਿਕ  ਉਪਰ  ਪਈ ਦੇ ਨਿਕਲ ਗਏ, ਇੱਕ ਨਸ਼ੇ ਨੇ 3 ਜੀਆ  ਦੀ ਜਾਣ ਕੱਢ ਲਈ, ਅਤੇ ਭੈਣਾਂ ਕਮਲੇਆ  ਵਾਂਗ ਕੰਧਾ ਨਾਲ ਸਿਰ ਮਾਰ ਰਹੀਆਂ ਸਨ, ਉਸ ਟੈਮ ਹੀ ਇੱਕ ਚਿਟੇ ਕੱਪੜੇ ਪਾਈ ਇੱਕ ਲੀਡਰ ਵੀ ਪਹੁੰਚ ਚੁੱਕਾ ਸੀ ਪਰਵਾਰ ਨਾਲ ਦੁੱਖ ਸਾਂਝਾ  ਕਰਨ ਜੋ ਕਹਿ ਰਿਹਾ  ਸੀ ਕੇ ਕੁਦਰਤ ਦਾ ਭਾਣਾ ਹੈ ਜੋ ਵਰਤ ਗਿਆ ,ਪਰ. ਅਸਲ ਵਿੱਚ ਜਿਨ੍ਹਾਂ ਵੀ  ਚਿੱਟਾ ਸਪਲਾਈ ਹੁੰਦਾ ਸੀ ਉਸ ਲੀਡਰ ਦਾ ਹੀ ਹੁੰਦਾ ਸੀ, ਪਰ ਉਸਨੂੰ ਨਹੀਂ ਦਿਸ ਰਹੀਆਂ ਸੀ ਇਹ ਤਿੰਨ ਲਾਸ਼ਾ ਸ਼ਾਹਿਦ ਆਪਣਾ ਕਮ ਪੂਰਾ ਕਰਦਾ ਤੁਰਦਾ ਬਣਿਆ, ਅਤੇ ਇੱਕ ਹਸਦਾ  ਵਸਦਾ  ਪਰਿਵਾਰ ਨਸ਼ੇ ਦੇ  ਕਹਿਰ ਨੇ ਆਪਣੇ ਮੂੰਹ ਵਿੱਚ ਪਾ ਲਿਆ! 

ਸੱਜਣੋ ਨਸ਼ੇ ਦੇ ਦੈਂਤ ਤੋਂ ਬਚੋ, ਜ਼ਿੰਦਗੀ ਬਹੁਤ ਅਨਮੋਲ ਹੈ,ਇਸ ਨੂੰ ਚੰਗੇ ਤਰੀਕੇ ਨਾਲ  ਜੀਣ ਦੀ ਕੋਸ਼ਿਸ਼ ਕਰੋ, ਨਸ਼ਈ  ਬੰਦੇ ਦੀ ਸਮਾਜ ਵਿੱਚ ਇੱਜਤ ਨਹੀਂ ਰਹਿ ਜਾਂਦੀ:::::

**ਇਹ ਕਹਾਣੀ ਕਾਲਪਨਿਕ ਹੈ ਕਿਸੇ ਦੀ ਜਿੰਦਗੀ ਨਾਲ ਕੋਈ ਮੇਲ ਨਹੀਂ,,,

ਲੇਖਕ ਜਗਜੀਤ ਡੱਲ, ਲੋਕ ਭਲਾਈ ਦਾ ਸੁਨੇਹਾ ਅਖਬਾਰ ਅਤੇ ਟੀ.ਵੀ ਚੈਨਲ::::  9855985137

ਕਾਲਾ ਰੰਗ

**ਕਾਲੇ ਰੰਗ ਦੀ ਸਜਾ **

ਗਰੀਬ ਪਰਿਵਾਰ ਵਿੱਚ ਮੈਂ ਪੈਦਾ  ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ  ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,!

ਇਕ ਦਿਨ ਘਰੇ ਆਈ ਗੁਵਾਡੋ ਤਾਈ ਰਚੋ  ਨੇ ਕਿਸੇ ਮੁੰਡੇ ਦੀ ਦੱਸ ਪਾ ਦਿੱਤੀ ਸਾਡੇ ਘਰੇ !ਘਰ ਵਾਲਿਆਂ ਨੇ ਮੇਰੀ ਮੰਗਣੀ ਕਰਕੇ ਹੀ ਸਾਹ ਲਿਆ ਮੁੰਡਾ ਮਾਸਟਰ ਸੀ ਅਤੇ ਵਿਆਹ ਕਰਨ ਦੇ ਬਦਲੇ ਸਾਡੇ ਤੋਂ 15 ਲੱਖ ਦੀ ਮੰਗ ਕੀਤੀ ਪਰ ਮੇਰੇ ਬਾਪੂ ਨੇ ਆਪਣੀ ਗ਼ਰੀਬੀ ਦਾ ਵਾਸਤਾ  ਦਿੱਤਾ ਪਰ ਮੁੰਡੇ ਵਾਲਿਆਂ ਨੇ ਅੱਗੋਂ ਕਿਹਾ ਕੇ ਤੁਹਾਡੀ ਕੁੜੀ ਤਾਂ ਬਹੁਤ ਕਾਲੀ ਆ ਕੌਣ ਸ਼ਾਦੀ ਕਰੇਗਾ ਫ੍ਰੀ ਵਿੱਚ ਉਸ ਨਾਲ ਪਰ ਸਾਡੇ ਮੁੰਡੇ ਨੂੰ ਤਾਂ ਬਾਹਰ ਤੋਂ ਰਿਸ਼ਤੇ ਆ ਰਹੇ ਆ, ਅਸੀਂ ਤਾਂ ਬੱਸ ਤੁਹਾਡੇ ਮੂੰਹ ਨੂੰ ਅੰਕਲ  ਜੀ ਸ਼ਾਦੀ ਲਈ ਹਾਂ ਕੀਤੀ ਕੇ ਤੁਸੀਂ ਭਲਾ ਮਾਨਸ ਇਨਸਾਨ ਹੋ , ਪਰ ਮੈਂ ਇਹ ਸੁਣ ਰਹੀ ਸੀ, ਮੈਂ ਆਪਣੇ ਪਿਤਾ ਨੂੰ ਬਹੁਤ ਸਮਜੌਣ ਦੀ ਕੋਸ਼ਿਸ਼ ਕੀਤੀ ਪਰ ਬਾਪੂ ਕਹਿੰਦਾ ਨਹੀਂ ਪੁੱਤ ਤੇਰੇ ਤੋਂ ਵੱਧ ਕੇ  ਪੈਸਾ ਨਹੀਂ !ਤੇਰੀ ਖੁਸ਼ੀ ਲਈ ਆਪਣੀ ਜਾਨ ਵੀ ਦੇ ਸਕਦਾ   ਹਾਂ ,ਬਾਪੂ ਨੇ ਉਹਨਾਂ ਦੀ ਸ਼ਰਤ ਕਬੂਲ ਕਰਦੇ ਹੋਏ ਰਿਸ਼ਤੇਦਾਰਾਂ ਤੋਂ ਹੁਦਾਰ ਚੁੱਕਦੇ  ਹੋਏ , ਮੰਗੇ ਨਗਦ ਪੈਸੇ ਦੇ ਮੇਰਾ ਵਿਆਹ ਉਸ ਮਾਸਟਰ ਨਾਲ ਕਰ ਦਿੱਤਾ ਜਿੱਥੇ ਕੁੱਛ ਦਿਨਾਂ ਬਾਅਦ ਹੀ ਸਾਰਾ ਪਰਵਾਰ ਮੇਰੇ ਸਾਂਵਲੇ  ਰੰਗ ਤੋਂ ਘਿਰਣਾ  ਕਰਨ ਲੱਗੇ ਸਗੋਂ ਮੇਰਾ ਪਤੀ ਦੇਵਰਾਜ ਵੀ ਮੈਨੂੰ ਇਸ ਕਾਲੇ ਰੰਗ ਦੇ ਮੇਹਣੇ ਦੇਣ ਲੱਗਾ, ਅਤੇ ਕਿਸੇ ਵੀ ਪਾਰਟੀ ਵਿੱਚ ਨਾਲ ਲਿਜਾਣ  ਤੋਂ ਗੁਰੇਜ ਕਰਨ ਲੱਗਾ ਅਤੇ ਹੁਣ ਤਾਂ ਮੇਰੇ ਨਾਲ ਮਾਰ ਕੁਟਾਈ  ਵੀ ਕਰਨ ਲੱਗਾ, ਪਰ ਕਦੇ ਮੈਂ ਆਪਣੀ ਇਸ ਹਾਲਤ ਨੂੰ ਆਪਣੇ ਪੇਕੇ ਆਪਣੇ ਬਾਪ ਨੂੰ ਨਹੀਂ ਦਸਿਆ ਕਦੇ !ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕੇ ਮੇਰਾ ਬਜ਼ੁਰਗ ਬਾਪ ਇਹ ਸਭ ਸੁਨ ਕੇ ਆਪਣਾ ਆਪ ਹੀ ਖੋ ਬੈਠੇ  ਅਤੇ ਕਿਸੇ ਮਾਨਸਿਕ ਰੋਗ  ਦਾ ਸ਼ਿਕਾਰ ਹੋ ਜਾਏ !  ਇਹਨਾਂ ਤੰਗੀਆਂ  ਤੁਰਸ਼ੀਆਂ  ਵਿੱਚੋ ਗੁਜਰਦੀ  ਨੂੰ 1 ਸਾਲ ਲੰਘ ਚੁੱਕਾ ਸੀ, ਕਦੇ ਮੈਂ ਰੱਬ ਨਾਲ ਨਿਰਾਜ  ਹੋਣਾ ਕੇ ਕਿਉਂ ਰੱਬਾ ਮੈਨੂੰ ਇਹ ਕਾਲਾ ਰੰਗ ਦਿੱਤਾ ਜਿਸਦੀ ਦੀ ਦੁਨੀਆਂ ਕਦਰ ਨਹੀਂ ਕਰਦੀ ,ਪਰ ਉਸੇ ਪਲ ਮੇਰੇ ਦਿਮਾਗ ਵਿੱਚ ਇੱਕ ਫਿਰ ਉਪਜ ਕਰਨੀ ਕੇ ਇਹ ਪਰਿਵਾਰ ਹੀ ਐਸਾ ਹੈ ਜੋ ਹੋ ਸਕਦਾ ਮੇਰੇ ਸੋਹਣੇ ਰੰਗ ਦੀ ਵੀ ਕਦਰ ਨਾਂ ਕਰਦਾ , ਰੋ ਰੋ ਕੱਟੇ ਇਹ ਦਿਨ ਮੈਨੂੰ ਸਲਾਮਤੀ  ਨਾਂ ਦੇ ਸਕੇ ਅਤੇ ਮੈਂ ਸੋਚਣਾ ਕੇ ਕਦੇ ਕੋਟ ਵਿੱਚ ਇੱਕ ਤੋਂ ਇੱਕ ਚੰਗੇ ਵਕੀਲ ਨੂੰ ਕਦੇ ਮੈਂ ਮੌਕਾ ਨਹੀਂ ਦਿੱਤਾ ਕੇਸ ਜਿੱਤਣ ਦਾ ਫਿਰ ਇਹ ਕੌਣ ਮੈਨੂੰ   ਹਾਰੁਣ ਵਾਲੇ ਪਰ ਆਪਣੀ ਇੱਜਤ ਨੂੰ ਸਲਾਮਤ  ਰੱਖਦੀ ਹੋਈ ਉਸ ਰੱਬ ਨੂੰ ਪਿਆਰੀ ਹੋਣ ਹੀ ਵਾਲੀ ਸੀ ਕੇ ਇੱਕ ਦਿਨ ਅਚਾਨਕ  ਲੱਗੀ ਸਲੰਡਰ  ਨੂੰ ਅੱਗ ਨੇ ਸੱਬ ਕੁਛ ਬਦਲ ਕੇ ਰੱਖ ਦਿੱਤਾ !  ਜਦੋ ਪਤੀ ਦੇ ਮੂੰਹ ਤੇ ਪਈ  ਅੱਗ ਨੇ ਇਹਨਾਂ ਸਾੜ ਕੇ ਕਾਲਾ ਕਰ ਦਿੱਤਾ ਕੇ ਵੇਖਣ ਨੂੰ ਵੀ ਦਿਲ ਨਾਂ ਕਰੇ ਪਤੀ ਨੂੰ ਕਿਸੇ ਦਾ! ਉਸ ਦਿਨ ਤੋਂ ਬਾਅਦ ਮੈਨੂੰ ਘਰ ਵਿੱਚ ਕਾਲੇ ਰੰਗ ਦਾ ਮੇਹਣਾ ਤਾਂ ਕੀ ਦੇਣਾ ਸੀ ਕਿਸੇ ਨੇ ਕਦੇ ਕਾਲੇ ਰੰਗ ਦਾ ਨਾਂ ਲੈਣੋ ਵੀ ਡਰਦੇ ਸੀ ਮੇਰੇ ਘਰ ਵਾਲੇ ਬਸ ਉਸ ਦਿਨ ਤੋਂ ਬਾਅਦ ਮੇਰੀ ਕਾਲੇ ਰੰਗ ਦੀ ਸ਼ਾਨ ਦੀ ਚਮਕ  ਵੀ ਸੋਨੇ ਵਰਗੀ ਹੋ ਗਈ ਲੱਗਦੀ ਸੀ!!!!!

ਇਸ ਕਹਾਣੀ ਦਾ ਕਿਸੇ  ਦੀ ਨਿੱਜੀ ਜਿੰਦਗੀ ਨਾਲ ਕੋਈ ਮੇਲ ਨਹੀਂ ਇਹ ਮੇਰੀ ਕਲਮ ਦੀ ਇੱਕ ਕਾਲਪਨਿਕ ਰਚਨਾ  ਹੈ:::

ਲੇਖਕ ਜਗਜੀਤ ਡੱਲ, ਪ੍ਰੈਸ ਮੀਡੀਆ "  9855985137,8646017000

**ਜਜਬਾਤਾਂ ਦਾ ਕਤਲ*** ਮਿੰਨੀ ਕਹਾਣੀ,,,,,, ਅੱਜ ਜੀਤੋ ਨੂੰ ਜਦੋਂ ਆਪਣੀ ਬੁਢਾਪਾ ਪੈਨਸ਼ਨ ਮਿਲੀ ਤਾਂ ਉਸ ਨੇ ਸੋਚਿਆ ਕੇ ਸ਼ਹਿਰ ਆਈ ਹਾਂ ਆਪਣੇ ਪੋਤਰੇ ਲਈ 1 ਦਰਜਨ ਕੇਲੇ ਹੀ ਲੈ ਜਾਵਾਂ ,ਆਪਣੇ ਪਾਟੇ ਜਿਹੇ ਪਰਸ ਵਿਚੋਂ ਕੱਢ ਕੇ 50 ਰੁਪਏ ਦੇ ਨੋਟ ਨੂੰ ਦੁਕਾਨਦਾਰ ਵੱਲ ਆਪਣਾ ਹੱਥ ਵਧਾਉਂਦੀ ਨੇ ਕਿਹਾ ਭਾਈ 50 ਦੇ ਕੇਲੇ ਪਾ ਦੇ ਵਧੀਆ ਵਧੀਆ ਹੀ ਪਾਈ ਮੇਰੇ ਪੋਤੇ ਨੇ ਖਾਣੇ ਆ, ਮਾੜੇ ਨਾਂ ਹੋਣ, ਤਾਂ ਭਾਈ ਨੇ ਚੰਗੇ ਚੰਗੇ ਕੇਲੇ ਮਾਤਾ ਨੂੰ ਦੇ ਦਿੱਤੇ! ਜੀਤੋ ਨੂੰ ਬਹੁਤ ਚਾਅ ਸੀ ਮੇਰਾ ਪੋਤਾ ਅੱਜ ਖੁਸ਼ ਹੋ ਜਾਏਗਾ! ਜਦੋਂ ਜੀਤੋ ਅਜੇ ਘਰ ਗਈ ਸੀ ਤਾਂ ਪੋਤਰੇ ਨੇ ਆਉਂਦੇ ਹੀ ਜੀਤੋ ਦਾ ਖੱਦਰ ਦਾ ਪੁਰਾਣਾ ਜਿਹਾ ਝੋਲਾ ਦੇਖਿਆ ਤਾਂ ਖੁਸ਼ ਹੋ ਗਿਆ ਕੇ ਦਾਦੀ ਨੇ ਕੁਛ ਖਾਣ ਨੂੰ ਲਿਆਦਾ ਹੈ, ਤਾਂ ਜੀਤੋ ਨੇ ਬਹੁਤ ਰੀਝ ਨਾਲ ਪੋਤੇ ਨੂੰ ਕਿਹਾ ਲੈ ਪੁੱਤ ਖਾ ਜਿੰਨੇ ਮਰਜੀ ਤੇਰੇ ਲਈ ਲੈ ਕੇ ਆਈ ਆ, ਪਰ ਜਦੋਂ ਨੂੰਹ ਨੂੰ ਪਤਾ ਲੱਗਾ ਕੇ ਉਸਦਾ ਪੁੱਤ ਆਪਣੀ ਦਾਦੀ ਤੋਂ ਕੁਛ ਖਾ ਰਿਹਾ ਤਾਂ ਭੱਜ ਕੇ ਆਈ ਅਜੇ ਕੇਲੇ ਚੰਗੀ ਤਰਾਂ ਦੇਖੇ ਵੀ ਨਹੀਂ ਕੇ ਸੱਸ ਦੇ ਹੱਥੋਂ ਖੋ ਥੈਲਾ ਦੂਰ ਵਗਾ ਕੇ ਮਾਰਿਆ ਅਤੇ ਕਹਿਣ ਲੱਗੀ , ਪਤਾ ਨਹੀਂ ਕਿਥੋਂ ਗਲੇ ਸੜ੍ਹੇ ਕੇਲੇ ਮੇਰੇ ਪੁੱਤ ਲਈ ਚੱਕ ਲਿਆਂਦੇ ਬੁੜ੍ਹੀ ਨੇ, ਅੱਗੇ ਤੋਂ ਨੂੰਹ ਨੇ ਖਬਰ ਦਾਰ ਕਰਦੀ ਨੂੰਹ ਨੇ ਕਿਹਾ ਅੱਗੇ ਤੋਂ ਇਹੋ ਜਿਹੀ ਹਰਕਤ ਕੀਤੀ ਤਾਂ ਇਹਨਾਂ ਕੇਲਿਆਂ ਵਾਂਗ ਹੀ ਤੈਨੂੰ ਵੀ ਬਾਹਰ ਸੁੱਟ ਦਿੱਤਾ ਜਾਏਗਾ ਬੁੜੀਏ ਜੀਤੋ ਦਾ ਆਪਣੇ ਪ੍ਰਤੀ ਨੂੰਹ ਦਾ ਰਵੀਆ ਵੇਖ ਲਿਆਂਦੇ ਚਾਵਾਂ ਨਾਲ ਇਹ ਕੇਲੇ ਜਹਿਰ ਲੱਗ ਰਹੇ ਸੀ ਉਸਨੂੰ, ਨੂੰਹ ਅਤੇ ਸੱਸ ਦਾ ਅਸਕਰ ਹੀ ਕਲੇਸ਼ ਚਲਦਾ ਰਹਿੰਦਾ ਸੀ ! ਪਰ ਅੱਜ ਦਾਦੀ ਦੇ ਚਾਵਾਂ ਨੂੰ ਇੰਨੀ ਕੋ ਜਿਆਦਾ ਢਾਹ ਲੱਗੀ ਕੇ ਜੀਤੋ ਬੋਲਣ ਤੋਂ ਵੀ ਅਸਮਰਥ ਲੱਗਦੀ ਸੀ ਕਦੇ ਉਸ ਦੂਰ ਸੁੱਟੇ ਥੈਲੇ ਵੱਲ ਦੇਖੇ ਕਦੇ ਆਪਣੇ ਪੋਤਰੇ ਦੇ ਮੂੰਹ ਵੱਲੇ ਅਤੇ ਕਦੇ ਆਪਣੀ ਕਿਸਮਤ ਤੇ ਰੋਏ ਜੀਤੋ, ਕੇ ਕਿਹੋ ਜਿਹੀ ਨੂੰਹ ਆ ਮੇਰੀ ਜਿਸਨੂੰ ਕੋਈ ਕਦਰ ਨਹੀਂ ਮੇਰੇ ਜਜਬਾਤਾਂ ਦੀ, ਵੇਹੜੇ ਵਿੱਚ ਬੈਠੀ ਆਪਣੀ ਕਿਸਮਤ ਨੂੰ ਕੋਸ ਰਹੀ ਜੀਤੋ ਨੇ ਚੁੱਪ ਵਿੱਚ ਹੀ ਆਪਣੀ ਭਲਾਈ ਸਮਝੀ ....!!!! ਕਿਸੇ ਵਲੋਂ ਦਿੱਤੀ ਗਈ ਸੁਗਾਤ ਨੂੰ ਉਸਦਾ ਪਿਆਰ ਸੱਮਝ ਕੇ ਰੱਖਣ ਦੀ ਆਦਤ ਪਾਓ, ਲੇਖਕ:: ਜਗਜੀਤ ਡੱਲ, ਪ੍ਰੈਸ ਮੀਡੀਆ 985

ਕੁੜੀ



ਸਣਾ ਭਾਊ ਕੀ ਹਾਲ ਤੇਰਾ , ਕਿਥੇ ਰਹਿੰਦਾ ਭਾਊ ਤੂੰ ਨਜਰ ਨਹੀਂ ਪਿਆ ਕਈ ਦਿਨਾਂ ਤੋਂ, ਨਾਜਰ ਸੋ ਨੇ ਸੋਖੇ ਨੰਬਰਦਾਰ ਨੂੰ ਕਿਹਾ, ਤਾਂ ਕੁਛ ਡੂੰਘੀ ਸੋਚ ਸੋਚਣ ਤੋਂ ਬਾਅਦ ਨੰਬਰਦਾਰ ਬੋਲਿਆ ਕਿਤੇ ਨਹੀਂ ਵੱਡੇ ਭਰਾ
ਬੱਸ ਘਰੇ ਹੀ ਬਾਹਰ ਨਿਕਲਣ ਨੂੰ ਜੀਅ ਨਹੀਂ ਕੀਤਾ ਕਈ ਦਿਨ,ਨਾਜਰ ਸੋ ਨੇ ਆਪਣੇ ਮੂੰਹ ਤੇ ਥੋੜ੍ਹੀ ਜਿਹੀ ਮੁਸਕਾਨ ਜਿਹੀ ਲਿਆ ਕਿਹਾ ਕਿਉਂ ਭਾਊ ਐਵੇਂ ਦਾ ਕੀ ਹੋ ਗਿਆ ਜੋ ਬਾਹਰ ਨਿਕਲਣ ਤੋਂ ਡਰ ਲੱਗਣ ਪਿਆ ਤੈਨੂੰ, ਤਾਂ ਅੱਗੋਂ ਨੰਬਰਦਾਰ ਨੇ ਹੋਰ ਵੀ ਢਿੱਲਾ ਜਿਹਾ ਮੂੰਹ ਕਰਕੇ ਕਿਹਾ ਕਿ ਬੜਾ ਲੋਹੜਾ ਵੱਜਾ ਆ ਸਾਡੇ ਨਾਲ ਤਾਂ , ਨਾਜਰ ਨੇ ਫਿਰ ਪੁੱਛਿਆ ਭਾਊ ਗੱਲ ਕੀ ਆ ਤਾਂ ਅੱਗੋਂ ਨੰਬਰਦਾਰ ਨੇ ਜਵਾਬ ਦਿੱਤਾ ਕਿ ਵੱਡੇ ਮੁੰਡੇ ਦੇ ਕੁੜੀ ਹੋਈ ਆ, ਸਾਨੂੰ ਤਾਂ ਆਸ ਨਹੀਂ ਸੀ ਕੁੜੀ ਦੀ ਪਰ ਰੱਬ ਨੇ ਪੱਥਰ ਸੁੱਟ ਦਿੱਤਾ ਸਾਡੇ ਘਰ,ਤਾਂ ਨਾਜਰ ਨੇ ਹੱਸਦੇ ਹੋਏ ਕਿਹਾ ਫਿਰ ਕੀ ਆ ਨੰਬਰਦਾਰਾ ਧੀਆਂ ਤਾਂ ਸ਼ਿੰਗਾਰ ਆ ਘਰ ਦਾ ਨਾਲੇ ਧੀਆਂ ਮਾਪਿਆਂ ਦਾ ਦੁੱਖ ਸੁੱਖ ਵਡਾਉਂਦੀਆਂ ਨੇ ਨਾਲੇ ਧੀਆਂ ਕਿਹੜੀ ਤੇਰੀ ਜਮੀਨ ਵੰਡ ਲੈਣੀ ਤੂੰ ਐਵੇਂ ਹੀ ਸਿਰ ਸੁੱਟਿਆ ਮਰੇ ਕੁੱਤੇ ਦੀ ਤਰ੍ਹਾਂ, ਤਾਂ ਅੱਗੋਂ ਨੰਬਰਦਾਰ ਨੇ ਨਾਜਰ ਦੀਆਂ ਗੱਲਾਂ ਨੂੰ ਵਿਚੋਂ ਹੀ ਰੋਕਦੇ ਹੋਏ ਨੇ ਬੋਲਿਆ ਕੇ, ਗੱਲ ਜਮੀਨ ਵੰਡਣ ਦੀ ਨਹੀਂ ਨਾਜਰ ਸਿਆਂ ਗੱਲ ਇੱਜਤ ਦੀ ਆ, ਸੁਣ ਹੁਣ ਕੀ ਇੱਜਤ ਆ ਧੀ ਦੀ ਅੱਜ , ਇਕੱਲੀ ਉਹ ਕਿਤੇ ਜਾ ਨਹੀਂ ਸਕਦੀ, ਬੰਦਿਆਂ ਵਿੱਚ ਨੌਕਰੀ ਕਰ ਨਹੀਂ ਸਕਦੀ, ਰਾਤ ਬਰਾਤੇ ਘਰੋਂ ਨਿੱਕਲ ਨਹੀਂ ਸਕਦੀ, ਸੌਹਰੇ ਘਰ ਉਸਦੀ ਇੱਜਤ ਹੈਨੀ, ਥਾਣਿਆਂ ਵਿੱਚ ਸੁਣਵਾਈ ਹੈ ਨਹੀਂ, ਅੱਜ ਦੇ ਸਮਾਜ ਦੇ ਦਰਿੰਦੇ ਹਰ ਵਕਤ ਉਸਦਾ ਮਾਸ ਨੋਚਨ ਨੂੰ ਤਿਆਰ ਰਹਿੰਦੇ, ਥਾਂ ਥਾਂ ਧੀਆਂ ਦਾ ਬਲਾਤਕਾਰ ਹੋ ਰਿਹਾ, ਬੱਸਾਂ ਵਿੱਚ ਲੁਕਵੇਂ ਢੰਗ ਨਾਲ ਜਲੀਲ ਕੀਤਾ ਜਾਂਦਾ, ਕਾਨੂੰਨ ਕੋਈ ਲਾਗੂ ਨਹੀਂ ਕੇ ਧੀ ਆਪਣਾ ਮਾਣ ਸਤਿਕਾਰ ਬਰਕਰਾਰ ਰੱਖ ਸਕੇ, ਦਾਜ ਨਾਂ ਮਿਲਿਆ ਤੇਲ ਪਾ ਕੇ ਸਾੜ ਦੇਂਦੇ, ਹਵਸ਼ ਦੇ ਹਾਲਕਾਇ ਕੁੱਤੇ ਥਾਂ ਥਾਂ ਔਰਤਾਂ ਨੂੰ ਲੱਭਦੇ ਆ,ਇੱਕ ਇਕੱਲੀ ਔਰਤ ਨੂੰ 4/5 ਹਵਸ਼ੀ ਘੇਰ ਕੇ ਬਲਾਤਕਾਰ ਕਰਕੇ, ਉਸਦੀ ਆਬਰੂ ਨੂੰ ਤਾਂ ਮਾਰ ਹੀ ਦੇਂਦੇ, ਉਤੋਂ ਅੱਗ ਲਗਾ ਕੇ ਉਸਦੀ ਅੱਧ ਮਰ ਚੁੱਕੀ ਲਾਸ਼ ਨੂੰ ਵੀ ਰਾਖ ਕਰ ਦੇਂਦੇ, ਬੱਸ ਭਾਊ ਬੱਸ ਕਰ ਤੂੰ ਸੱਚਾ ਤੇ ਮੈਂ ਝੂਠਾ, ਅੱਖਾਂ ਵਿੱਚ ਧੀਆਂ ਦੇ ਦਰਦ ਲਈ ਸ਼ਪਾਰਸ਼ ਕਰਨ ਵਾਲੇ ਨਾਜਰ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ ਕੇ ਧੀ ਨੂੰ ਕਿਉਂ ਜੰਮਣ ਤੋਂ ਡਰਦੇ ਲੋਕ,,,,
ਮੁਆਫ ਕਰਨਾ ਧੀਆਂ ਮਾੜੀਆਂ ਨਹੀਂ ਪਰ ਸਾਡੇ ਕਨੂੰਨ ਸਾਡੇ ਸਮਾਜ ਨੇ ਲੋਕਾਂ ਨੂੰ ਮਜਬੂਰ ਕਰਤਾ ਧੀਆਂ ਨਾਂ ਜੰਮਣ ਨੂੰ
ਲੇਖਕ ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137 8646017000,,
 ਪਾਪਾ ਤੇਰੀ ਨੰਨੀ ਪਰੀ
ਮੈਂ 14 ਕੋ ਸਾਲ ਦੀ ਸੀ ਪਰ ਸੇਹਤ ਪੱਖੋਂ ਕਾਫੀ ਵੱਡੀ ਲੱਗਦੀ ਸੀ, ਅਤੇ ਮੈਨੂੰ ਹਰ ਇਨਸਾਨ ਆਪਣੇ ਪਰਿਵਾਰ ਵਰਗਾ ਹੀ ਲੱਗਦਾ ਸੀ, ਜਦੋਂ ਬੱਸ ਵਿੱਚ ਸਕੂਲ ਜਾਣਾ ਜਾਂ ਕਦੇ ਆਪਣੇ ਰਿਸ਼ਤੇਦਾਰਾਂ ਵਿੱਚ ਮੰਮਾ ਪਾਪਾ ਨਾਲ ਵਿਆਹ ਜਾਣਾ ਤਾਂ ਸਾਰੇ ਆਪਣੇ ਹੀ ਲੱਗਣੇ ਕੇ ਜਿਵੇਂ ਆਪਣਾ ਹੀ ਪਰਿਵਾਰ ਆ, ਜਦੋਂ ਵੀ ਕੋਈ ਗੱਲ ਕਰਨੀ ਤਾਂ ਬੇਝਿਜਕ ਹੋ ਕਿ ਕਰ ਦੇਣੀ ਜਿਵੇਂ ਆਪਣੇ ਘਰ ਕਰਦੀ ਸੀ, ਸਾਰਿਆਂ ਨਾਲ ਹੱਸ ਕੇ ਬੋਲਣਾ , ਚਾਹੇ ਕੋਈ ਅਣਜਾਣ ਵੀ ਹੋਣਾ ਤਾਂ ਮੈਂ ਆਪਣਾ ਭੈਣ ਭਰਾ ਸਮਝ ਕੇ ਥੋੜ੍ਹਾ ਹੱਸ ਕੇ ਆਪਣੇ ਸੁਭਾਅ ਮੁਤਾਬਿਕ ਹੀ ਮਿਲਣਾ, ਗੱਲਾਂ ਕਰਨੀਆਂ, ਪਰ ਇੱਕ ਦਿਨ ਮੈਂ ਆਪਣੇ ਸਕੂਲ ਜਾਣ ਲਈ ਬੱਸ ਅੱਡੇ ਤੇ ਖੜ੍ਹੀ ਬੱਸ ਨੂੰ ਉਡੀਕ ਰਹੀ ਸੀ, ਤਾਂ ਇੱਕ 25 ਕੋ ਸਾਲ ਦਾ ਲੜਕਾ ਵੀ ਬੱਸ ਦੀ ਉਡੀਕ ਵਿੱਚ ਸਾਡੇ ਕੋਲ ਖੜ੍ਹ ਗਿਆ, ਅਸੀਂ ਚਾਰ ਪੰਜ ਜਾਣੇ ਸੀ ਟੋਟਲ ਉਸ ਮੁੰਡੇ ਸਮੇਤ, 3ਕੋ ਬਜ਼ੁਰਗ ਮਾਤਾ ਸੀ, ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਉਹ ਮੁੰਡਾ ਵੀ ਸਾਡੀਆਂ ਗੱਲਾਂ ਵਿੱਚ ਹੁੰਗਾਰਾ ਦੇ ਰਿਹਾ ਸੀ ਮੈਂ ਤਾਂ ਆਪਣੇ ਪਰਿਵਾਰ ਵਾਂਗ ਸਾਰਿਆਂ ਨਾਲ ਗੱਲਾਂ ਕਰ ਰਹੀ ਤਾਂ ਉਸ ਮੁੰਡੇ ਨਾਲ ਵੀ ਕੁੱਛ ਗੱਲਾਂ ਸਾਂਝੀਆਂ ਹੋ ਗਈਆ, ਪਰ ਓਹ ਮੁੰਡਾ ਕੁੱਛ ਜਿਆਦਾ ਹੀ ਮੇਰੀਆਂ ਗੱਲਾਂ ਨੂੰ ਲੈ ਗਿਆ, ਅਤੇ ਪਤਾ ਨਹੀਂ ਮੇਰੇ ਵੱਲ ਬਾਰ ਬਾਰ ਝਾਕ ਰਿਹਾ ਸੀ, ਮੈਂ ਤਾਂ ਆਪਣਾ ਵੱਡਾ ਭਰਾ ਸਮਝ ਕੇ ਗੱਲਾਂ ਦੀ ਸਾਂਝ ਪਾਈ ਸੀ ਪਰ ਉਹ ਕੁੱਛ ਹੋਰ ਹੀ ਸਮਝ ਰਿਹਾ ਸੀ ਸ਼ਾਇਦ ਪਰ , ਮੈਨੂੰ ਤਾਂ ਸਿਰਫ ਦੋ ਹੀ ਗੱਲਾਂ ਦਾ ਪਤਾ ਸੀ ਪਿਓ ਅਤੇ ਧੀ ਦਾ ਪਿਆਰ ਅਤੇ ਭਰਾ ਭੈਣ ਦਾ ਪਿਆਰ, ਬਾਕੀ ਗੱਲਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ, ਚਲੋ ਬੱਸ ਆ ਗਈ, ਤਾਂ ਮੁੰਡਾ ਵੀ ਮੇਰੇ ਨਾਲ ਸ਼ੀਟ ਤੇ ਬੈਠ ਗਿਆ, ਬੱਸ ਆਪਣੀ ਚਾਲ ਲੇ ਚੱਲ ਰਹੀ ਸੀ ਲੋਕ ਆਪਣੀਆਂ ਗੱਲਾਂ ਵਿੱਚ ਰੁਝੇ ਸੀ, ਤਾਂ ਮੁੰਡੇ ਨੇ ਚਾਰੇ ਪਾਸੇ ਆਪਣੀ ਨਿਗ੍ਹਾ ਘੁਮਾਈ ਅਤੇ ਆਪਣੇ ਹੱਥ ਨਾਲ ਮੇਰਾ ਹੱਥ ਸ਼ੂਹਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਇਹ ਸਭ ਦੇਖ ਕੇ ਬਹੁਤ ਸਹਿਮ ਗਈ ਸੀ, ਤਾਂ ਉਸਦੀ ਹਿੰਮਤ ਇਨ੍ਹੀ ਵੱਧ ਗਈ ਕਿ ਮੇਰੇ ਹੱਥ ਨੂੰ ਟੱਚ ਕਰਦਾ ਕਹਿਣ ਲੱਗਾ ਕਿ ਤੁਸੀਂ ਬਹੁਤ ਸੋਹਣੇ ਹੋ, ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ, ਮੇਰੇ ਵਿੱਚ ਬੋਲਣ ਦੀ ਹਿੰਮਤ ਨਹੀਂ ਸੀ ਕਿ ਕਹਾ ਇਸਨੂੰ ਉੱਲੂ ਨੂੰ ਤਾਂ ਮੈਂ ਤ੍ਰੇਲੀਓ ਤ੍ਰੇਲੀ ਹੁੰਦੀ ਨੇ ਕਿਹਾ ਕਿ ਵੀਰ ਤੁਸੀਂ ਗਲਤ ਹੋ ਮੈਂ ਪਿਆਰ ਆਪਣੇ ਪਿਤਾ ਅਤੇ ਮਾਂ ਨੂੰ ਅਤੇ ਵੱਡੇ ਵੀਰੇ ਨੂੰ ਹੀ ਕਰਦੀ ਆ, ਬਾਕੀ ਪਿਆਰਾ ਬਾਰੇ ਪਤਾ ਨਹੀਂ ਮੈਨੂੰ ,ਤੁਸੀਂ ਮੇਰੀ ਸ਼ੀਟ ਛੱਡੋ ਅਤੇ ਚਲਦੇ ਬਣੋ, ਉਥੇ ਮੇਰੇ ਮਨ ਵਿੱਚ ਹਜ਼ਾਰਾਂ ਸਵਾਲਆ ਰਹੇ ਸਨ ਕਿ ਇੱਕ ਕੁੜੀ ਕਿਸੇ ਨਾਲ ਹੱਸ ਕੇ ਬੋਲ ਨਹੀਂ ਸਕਦੀ, ਕੀ ਕੁੜੀ ਕਿਸੇ ਬਾਹਰਲੇ ਮਰਦ ਨੂੰ ਭਰਾ ਸਮਝ ਕੇ ਕੋਈ ਗੱਲ ਨਹੀਂ ਸਾਂਝੀ ਕਰ ਸਕਦੀ,ਅਤੇ ਕਿਉਂ ਨਹੀਂ ਪਰਾਈ ਭੈਣ ਨੂੰ ਭੈਣ ਨਹੀਂ ਸਮਝਦੇ ਲੋਕ, ਕਿਉਂ ਪਰਾਈ ਧੀ ਨੂੰ ਆਪਣੀ ਧੀ ਨਹੀਂ ਸਮਝਦੇ ਇਹ ਅਣਮਨੁੱਖੀ ਲੋਕ, ਉਸ ਦਿਨ ਪਤਾ ਚੱਲਿਆ ਕੇ ਧੀ ਲਈ ਆਪਣਾ ਮਾਂ ਪਿਓ ਅਤੇ ਭਰਾ ਹੀ ਆਪਣੇ ਨੇ ਬਾਕੀ ਸਭ
[24/12 12:05 pm] Press Repoter Jagjit Dall: ਪਾਪਾ ਤੇਰੀ ਨੰਨੀ ਪਰੀ

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...