Tuesday, 7 September 2021

ਸਰਕਾਰ ਵੱਲੋਂ ਕੀਤੇ ਐਲਾਨ ਲਾਗੂ ਕਰਵਾਉਣ ਲਈ 10 ਸਤੰਬਰ ਨੂੰ ਚੰਡੀਗੜ੍ਹ ਭੁੱਖ ਹੜਤਾਲ ਤੇ ਬੈਠਣਗੇ ਫਰੀਡਮ ਫਾਈਟਰ ਪਰਿਵਾਰ :-ਰਾਮ ਸਿੰਘ ਮਿੱਡਾ ।

 --


     ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਜੋਨ ਇੰਚਾਰਜ ਰਾਮ ਸਿੰਘ ਮਿੱਡਾ ਅਤੇ  ਜਿਲ੍ਹਾ ਪ੍ਰਧਾਨ ਤਰਨਤਾਰਨ ਸਕੱਤਰ ਸਿੰਘ ਪਹੂਵਿੰਡ ਨੇ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੱਛਲੇ 15 ਅਗਸਤ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 300 ਯੂਨਿਟ ਬਿਜਲੀ ਮੁਆਫ਼ੀ ਫਰੀਡਮ ਫਾਈਟਰ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਪਰ ਸਾਲ ਬੀਤ ਜਾਣ ਦੇ ਬਾਵਜੂਦ ਬਿਜਲੀ ਮੁਆਫ਼ੀ ਲਾਗੂ ਨਹੀਂ ਹੋਈ ਤੇ 1 ਕਿਲੋਵਾਟ ਦੀ ਸ਼ਰਤ ਵੀ ਨਹੀਂ ਹਟਾਈ ਗਈ। ਫਰੀਡਮ ਫਾਈਟਰ ਪਰਿਵਾਰਾਂ ਨੂੰ ਮਕਾਨ ਦੇਣ ਦਾ ਐਲਾਨ ਵੀ ਲਾਗੂ ਨਹੀਂ ਕੀਤਾ ਗਿਆ। ਕਈ ਟਰੱਸਟ ਬਣਾਏ ਪਰ ਫਰੀਡਮ ਫਾਈਟਰ ਟਰੱਸਟ ਵੀ ਨਹੀਂ ਬਣਾਇਆ ਗਿਆ। ਜਿਲ੍ਹਾ ਪੱਧਰ ਤੇ ਆਜਾਦੀ ਘੁਲਾਟੀਏ ਯਾਦਗਾਰ ਹਾਲ ਬਣਾਉਣ ਲਈ ਜਗ੍ਹਾ ਦੇਣ ਦਾ ਮਸਲਾ ਵੀ ਹੱਲ ਨਹੀਂ ਕੀਤਾ ਗਿਆ। ਪਿਛਲੇ 75 ਸਾਲ ਤੋਂ ਸਰਕਾਰਾਂ ਨੇ ਲਾਰੇ ਹੀ ਲਾਏ ਪਰ ਫਰੀਡਮ ਫਾਈਟਰ ਪਰਿਵਾਰਾਂ ਦੇ ਮਸਲੇ ਹੱਲ ਨਹੀਂ ਕੀਤੇ, ਪਰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਸੰਘਰਸ਼ ਦੇ ਰਾਹ ਨਹੀਂ ਪੈਣਾ ਚਾਹੁੰਦੇ ਪਰ ਚੁੱਪ ਰਹਿਣਾ ਵੀ ਬੁਜਦਿਲੀ ਹੋਵੇਗੀ। ਇਸ ਲਈ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਸਾਡਾ ਸਬਰ ਨਾ ਪਰਖੇ ਅਤੇ 10 ਸਤੰਬਰ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਥੇਬੰਦੀ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਣ ਨਹੀਂ ਤਾਂ ਫਰੀਡਮ ਫਾਈਟਰ ਪਰਿਵਾਰ 10 ਸਤੰਬਰ ਨੂੰ ਚੰਡੀਗੜ੍ਹ ਵਿੱਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਮੀਟਿੰਗ ਵਿੱਚ ਜੋਨ ਇੰਚਾਰਜ ਅੰਮ੍ਰਿਤਸਰ ਰਾਮ ਸਿੰਘ ਮਿੱਡਾ ਅਤੇ ਜਿਲਾ ਤਰਨਤਾਰਨ ਪ੍ਰਧਾਨ ਸਕੱਤਰ ਸਿੰਘ ਪਹੂਵਿੰਡ ਤੋਂ ਇਲਾਵਾ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

Monday, 6 September 2021

ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਤੇ ਪਿੰਡ ਡੱਲ ਦੀਆਂ ਸੰਗਤਾਂ ਵੱਲੋਂ ਗੁਰਪੁਰਬ ਮਨਾਇਆ।


 ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ  ਦੇ ਜਨਮ ਦਿਹਾੜੇ ਤੇ ਪਿੰਡ ਡੱਲ ਦੀਆਂ ਸੰਗਤਾਂ ਵੱਲੋਂ ਗੁਰਪੁਰਬ ਮਨਾਏ ਜਾਣ ਦੀਆਂ ਤਸਵੀਰਾਂ।



ਖਾਲੜਾ  (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਸਬਾ ਖਾਲੜਾ ਤੋਂ ਥੋੜੀ ਦੂਰ ਪੈਂਦੇ ਸਰਹੱਦੀ ਪਿੰਡ ਡੱਲ ਵਿਖੇ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਗੁਰੂ ਕਾ ਬੇਟਾ ਕਹਾਉਣ ਵਾਲੇ ਮਹਾਂਪੁਰਖਾਂ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਡੱਲ ਤੋਂ  ਸਜਾਇਆ ਗਿਆ ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਸ਼ਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ  ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਡੱਲ ਦੀਆਂ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ ਨਗਰ ਕੀਰਤਨ ਵਿੱਚ ਕਵੀਸ਼ਰ ਭਾਈ ਗੁਰਸਾਹਿਬ ਸਿੰਘ ਮਾੜੀ ਮੇਘਾ ਦੇ ਜਥੇ ਨੇ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਉਹਨਾਂ ਤੋਂ ਇਲਾਵਾ ਪਿੰਡ ਡੱਲ ਦੇ ਜਥੇਦਾਰ ਸੁਖਦੇਵ ਸਿੰਘ ਦੇ ਜਥੇ ਨੇ ਗੁਰਇਤਿਹਾਸ  ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਨਗਰ ਕੀਰਤਨ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਸੰਗਤਾਂ ਲਈ ਜਗ੍ਹਾ ਜਗ੍ਹਾ ਵੱਖ ਵੱਖ ਲੰਗਰਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਪਰਬੰਧ ਕੀਤਾ ਗਿਆ। ਅੱਜ ਗੁਰੂ ਕਿ ਲੰਗਰ ਅਤੁੱਟ ਵਰਤਾਏ ਗਏ।

ਡਾ ਐਚ ਪੀ ਐਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ ਮੈਡੀਕਲ ਸੁਪਰਡੈਂਟ ਦਾ ਅਹੁਦਾ ਸੰਭਾਲਿਆ

 ਡਾ ਐਚ ਪੀ ਐਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ ਮੈਡੀਕਲ ਸੁਪਰਡੈਂਟ ਦਾ ਅਹੁਦਾ ਸੰਭਾਲਿਆ  



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਦਿਲ, ਸ਼ੂਗਰ, ਛਾਤੀ ,ਗੁਰਦੇ ਅਤੇ ਪੇਟ ਦੇ ਮਾਹਿਰ ਡਾ ਐਚ ਪੀ ਐਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੌਰ ਮੈਡੀਕਲ ਸੁਪਰਡੈਂਟ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਤਿੰਨ ਵਜੇ ਤੋਂ ਪੰਜ ਵਜੇ ਤੱਕ ਰੋਜ਼ਾਨਾ ਮਰੀਜ਼ਾਂ ਨੂੰ ਚੈੱਕ ਕਰਇਆ  ਕਰਨਗੇ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਸਿਮਰਨ ਹਸਪਤਾਲ ਦੇ ਐਮ ਡੀ ਗੁਰਮੇਜ ਸਿੰਘ ਵੀਰਮ ਨੇ ਕੀਤਾ  ਉਨ੍ਹਾਂ ਕਿਹਾ ਕਿ ਡਾ ਐਚ ਪੀ ਐਸ ਭਿੰਡਰ ਫੋਰਟਿਸ ਹੌਸਪਿਟਲ ਮੋਹਾਲੀ ਅੰਮ੍ਰਿਤਸਰ ਅਤੇ ਆਈ ਵੀ ਵਾਈ ਹਸਪਤਾਲ ਮੋਹਾਲੀ ਅਤੇ ਗੁਰੂ ਨਾਨਕ ਦੇਵ ਸੁਪਰ  ਸਪੈਸ਼ਲਿਸਟ ਹਸਪਤਾਲ ਤਰਨਤਾਰਨ ਵਿਖੇ ਸੇਵਾਵਾਂ ਦੇ ਚੁੱਕੇ ਹਨ ਅੱਜ ਉਨ੍ਹਾਂ ਨੂੰ ਹਸਪਤਾਲ ਦੇ ਐਮ ਡੀ  ਗੁਰਮੇਜ ਸਿੰਘ ਵੀਰਮ ਨੇ ਸਿਰੋਪਾਓ  ਦੇ ਕੇ ਸਨਮਾਨਿਤ ਕੀਤਾ ਤੇ ਕੁਰਸੀ ਤੇ ਬਿਠਾਇਆ  ਅਤੇ ਕਾਮਨਾ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ  ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ  ਨਾਲ ਇਲਾਕੇ ਭਰ ਨੂੰ ਫਾਇਦਾ ਹੋਏਗਾ  ।

Sunday, 5 September 2021

ਸੱਪ ਦੇ ਕੱਟ ਜਾਣ ਕਾਰਨ ਹਸਪਤਾਲ ਚੋ ਦਾਖਲ ਹੋਈ ਔਰਤ ਦਾ ਸਿਮਰਨ ਹਸਪਤਾਲ ਵਿੱਚ ਹੋਇਆ ਸਫਲ ਇਲਾਜ।

 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸਿਮਰਨ ਹਸਪਤਾਲ ਦੇ ਐਮ ਡੀ ਸ੍ਰ ਗੁਰਮੇਜ਼ ਸਿੰਘ ਵੀਰਮ ਨੇ ਪੱਤਰਕਾਰਾਂ ਨੂੰ  ਜਾਣਕਾਰੀ ਦੇਂਦੇ ਦਸਿਆ ਕਿ ਮਨਦੀਪ ਕੌਰ ਪਤਨੀ ਅੰਗਰੇਜ ਸਿੰਘ ਜੋ ਕਿ ਪਿੰਡ ਵਾਡ਼ਾ ਤੇਲੀਆਂ ਦੇ ਰਹਿਣ ਵਾਲੇ ਹਨ  ਜੋ ਕਿ ਰਾਤ ਨੂੰ ਸੁੱਤੀ ਪਈ ਸੀ ਅਤੇ ਉਸ ਦੇ ਸੱਜੇ ਹੱਥ ਦੀ ਉਂਗਲ ਤੇ ਸੱਪ ਨੇ ਕੱਟ ਦਿੱਤਾ  ਉਸ ਦੀ ਹਾਲਤ ਵਿਗੜਨ ਤੇ ਉਸ ਨੂੰ ਸਿਮਰਨ ਹਸਪਤਾਲ ਭਿੱਖੀਵਿੰਡ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਮਾਹਿਰ  ਡਾਕਟਰਾਂ ਦੀ ਟੀਮ ਤੇ ਸਟਾਫ਼ ਨੇ ਪੰਜ ਦਿਨਾਂ ਦੀ ਸਖਤ ਮਿਹਨਤ ਤੇ  ਬਨਾਵਟੀ ਸਾਹ ਵਾਲੀ ਮਸ਼ੀਨ ਦੀ ਮਦਦ ਨਾਲ ਮਰੀਜ਼ ਦੀ ਜਾਨ ਬਚਾਈ ਅੱਜ ਉਸ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ  ਇਸ ਮੌਕੇ ਮਹਿਲਾ ਮਰੀਜ਼ ਦੇ ਪਤੀ ਤੇ ਪਰਿਵਾਰਕ ਮੈਬਰਾਂ ਨੇ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਹਸਪਤਾਲ ਦੇ ਐਮ ਡੀ ਗੁਰਮੇਜ ਸਿੰਘ ਵੀਰਮ  ਡਾ ਜਸਕਰਨ ਸਿੰਘ ਸੰਧੂ, ਡਾ ਲਵਦੀਪ ਸਿੰਘ, ਅੰਗਰੇਜ਼ ਸਿੰਘ ਗਿੱਲ, ਗੁਰਪ੍ਰੀਤ ਸਿੰਘ ,ਗੁਰਜੰਟ ਸਿੰਘ ,ਵਿਜੈ, ਅਨੂਪ੍ਰੀਤ ਕੌਰ  ਤੇ ਸੁਖਮਨ ਦੀਪ ਕੌਰ ਆਦਿ ਸਟਾਫ ਹਾਜ਼ਰ ਸਨ

ਆਨੰਦ ਹਸਪਤਾਲ ਭਿੱਖੀਵਿੰਡ ਦੇ ਡਾਕਟਰਾਂ ਵੱਲੋਂ ਮਰੀਜ ਦੇ ਬਲੈਡਰ ਵਿੱਚੋਂ ਕੱਢ ਦਿੱਤੀ ਗੇਂਦ ਜਿੱਡੀ ਪੱਥਰੀ।

 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਆਨੰਦ ਹਸਪਤਾਲ ਭਿੱਖੀਵਿੰਡ ਦੇ ਮਿਹਨਤੀ ਸਟਾਫ ਅਤੇ ਡਾਕਟਰਾਂ ਵੱਲੋਂ  ਮਰੀਜ਼ ਤਰਸੇਮ ਸਿੰਘ ਪੁੱਤਰ ਗੁਰਬਚਨ ਸਿੰਘ ਪਿੰਡ ਡਲੀਰੀ ਦੇ ਬਲੈਡਰ ਵਿੱਚੋਂ  ਗੇਂਦ ਦੇ ਸਾਈਜ ਦੀ ਪੱਥਰੀ ਕੱਢ ਕੇ  ਸਾਰਿਆਂ ਨੂੰ ਹੈਰਾਨ ਕਰ ਦਿੱਤਾ  ਇਸ ਮੌਕੇ ਅਨੰਦ ਹਾਰਟ ਐਂਡ ਮਲਟੀ ਸਪੈਸ਼ਲਿਸਟ ਹਸਪਤਾਲ ਭਿੱਖੀਵਿੰਡ ਦੇ ਡਾਕਟਰ ਨੀਰਜ ਮਲਹੋਤਰਾ (ਐਮ ਡੀ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ  ਕਿ ਤਰਸੇਮ ਸਿੰਘ ਨਾਮਕ ਮਰੀਜ਼ ਸਾਡੇ ਕੋਲ ਕੁਝ ਦਿਨ ਪਹਿਲਾਂ ਦਾਖਲ ਹੋਇਆ ਸੀ  ਜਿਸ ਤੇ ਬਾਥਰੂਮ ਵਾਲੇ ਬਲੈਡਰ ਵਿੱਚ ਲੱਗ ਭੱਗ 55 ਐਮ ਐਮ ਦੀ ਪਥਰੀ ਸੀ  ਜੋ ਕਿ ਆਮ ਸਾਈਜ ਨਾਲੋਂ ਬਹੁਤ ਜ਼ਿਆਦਾ ਸੀ ਅਤੇ ਮਰੀਜ਼ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਸਨ  ਉਨ੍ਹਾਂ ਕਿਹਾ ਕਿ ਸਾਡੇ ਮਿਹਨਤੀ ਡਾਕਟਰਾਂ ਅਤੇ ਸਟਾਫ ਵੱਲੋਂ ਇਸ ਪੱਥਰੀ ਨੂੰ  ਡਿਜੀਟਲ ਤਕਨੀਕ ਨਾਲ ਬਾਹਰ ਕੱਢ ਦਿੱਤਾ ਗਿਆ  ਉਨ੍ਹਾਂ ਕਿਹਾ ਕਿ ਹੁਣ ਮਰੀਜ਼ ਬਿਲਕੁਲ ਤੰਦਰੁਸਤ ਹੈ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

◆ਜਨਮ ਦਿਨ ਮੁਬਾਰਕਬਾਦ◆



 ਮਨਕਿਰਤ ਕੌਰ ਪਿੰਡ ਮਾਣੇਕੇ 


ਮਾਣੇਕੇ 

Saturday, 4 September 2021

ਜੱਸਾ ਸਿੰਘ ਨੇ ਸਹੁਰੇ ਪਰਿਵਾਰ ਤੋਂ ਇਨਸਾਫ ਦਿਵਾਉਣ ਦੀ ਲਗਾਈ ਗੁਹਾਰ।

 

ਤਰਨ ਤਾਰਨ,( ਬਿਊਰੋ) ਬਲਾਕ ਵਲਟੋਹਾ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਦੇ ਵਸਨੀਕ ਜੱਸਾ ਸਿੰਘ ਉਰਫ ਬੂਰਾ ਪੁੱਤਰ ਸੰਪੂਰਨ ਸਿੰਘ ਵਾਸੀ ਨੇ ਤਸਦੀਕਸ਼ੁਦਾ ਹਲਫੀਆ ਬਿਆਨ ਦਿੰਦਿਆਂ ਦੱਸਿਆ ਕਿ ਉਸ ਦੇ ਸਹੁਰੇ ਰੇਸ਼ਮ ਸਿੰਘ  ਹੋਮਗਾਰਡ ਦੇ ਜਵਾਨ ਨੇ ਉਸ ਤੋਂ ਕੋਈ ਢਾਈ ਲੱਖ ਰੁਪਏ ਨਗਦ ਵੱਖ ਵੱਖ ਸਮੇਂ ਉਧਾਰੇ ਕਹਿ ਲੈ ਹਨ ਤੇ ਇੱਕ ਉਸ ਬੁੱਲਟ ਮੋਟਰਸਾਈਕਲ ਦਾਜ ਚ ਦਿੱਤਾ ਸੀ ਪਰ ਉਸ ਦੀਆਂ ਸਾਰੀਆਂ ਕਿਸਤਾਂ ਇੱਕ ਲੱਖ ਬਾਨਵੇਂ ਹਜਾਰ ਰੁਪਏ ਮੈਂ ਆਪਣੇ ਖਾਤੇ ਚੋਂ ਦਿੱਤੇ ਹਨ ਜਦੋਂ ਮੈਂ ਪੈਸੇ ਮੰਗੇ ਤਾਂ ਤੇ ਇਸ ਸਬੰਧੀ ਦਰਖਾਸਤ ਐਸ ਐਸ ਪੀ ਤਰਨ ਤਾਰਨ ਨੂੰ ਦਿੱਤੀ ਤਾਂ ਮੇਰੇ ਸਹੁਰੇ ਨੇ ਪਹਿਲਾਂ ਥਾਣ  ਵਲਟੋਹਾ ਵਿਖੇ ਦੱਸ ਹਜ਼ਾਰ ਰੁਪਏ ਤੇ ਫਿਰ ਚੌਕੀ ਅਲਗੋਂ ਵਿਖੇ ਪੰਦਰਾਂ ਹਜ਼ਾਰ ਰੁਪਏ ਮਹੀਨੇ ਦੇ ਮੋੜਨ ਦਾ ਪੰਚਾਇਤ ਦੀ ਹਾਜ਼ਰੀ ਚ ਮੰਨ ਗਿਆ ਪਰ ਉਸ ਫੈਸਲੇ ਤੋਂ ਬਾਅਦ ਇੱਕ ਵਾਰ ਮੇਰੇ ਸਹੁਰੇ ਰੇਸ਼ਮ ਸਿੰਘ ਨੇ ਇੱਕ ਕਿਸ਼ਤ ਵੀ ਨਹੀਂ ਮੋੜੀ ਸਗੋਂ ਉਲਟਾ ਮੇਰੀ ਘਰਵਾਲੀ ਨੂੰ ਤੇ ਮੇਰੇ ਬੱਚੇ ਨੂੰ ਵੀ ਆਪਣੇ ਕੋਲ ਲੈ ਗਿਆ ਹੈ ਇੱਕ ਮਹੀਨੇ ਵੀ ਮੰਨੇ ਪੈਸੇ ਮੈਨੂੰ ਨਹੀਂ ਦਿੱਤੇ । ਇਸ ਕਰਕੇ ਮੈਂ ਪੁਲਿਸ ਅਧਿਕਾਰੀਆਂ ਤੋਂ ਮੰਗ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੇ ਪੈਸੇ ਤੇ ਮੇਰੀ ਪਤਨੀ ਤੇ ਮੇਰੇ ਬੱਚੇ ਨੂੰ ਮੇਰੇ ਘਰ ਭੇਜਿਆ ਜਾਵੇ। ਇਸ ਸਬੰਧੀ ਰੇਸ਼ਮ ਸਿੰਘ ਹੋਮਗਾਰਡ ਦੇ ਜਵਾਨ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਪੰਦਰਾਂ ਹਜ਼ਾਰ ਕਿਸ਼ਤ ਹਰ ਮਹੀਨੇ ਦੇਣ ਲਈ ਤਿਆਰ ਹੈ ਪਰ ਮੇਰਾ ਜਵਾਈ ਮੇਰੀ ਧੀ ਨੂੰ ਨਹੀਂ ਰੱਖ ਰਿਹਾ ਉਸ ਨੇ ਕਿਹਾ ਕਿ ਉਸ ਦੀ ਪਤਨੀ ਤੇ ਉਸ ਨੂੰ ਹਾਦਸੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਤੇ ਮੇਰੀ ਪਤਨੀ ਦੀ ਮੌਤ ਹੋ ਗਈ ਉਸ ਦੇ ਇਲਾਜ ਮੈ ਪੈਸੇ ਲੈ ਹਨ ਤੇ ਇੱਕ ਇੱਕ ਰੁਪਿਆ ਮੈਂ ਦੇਣਦਾਰ ਮੇਰੀ ਧੀ ਅੱਜ ਘਰ ਲੈ ਜਾਵੇ ਤੇ ਪੰਦਰਾਂ ਪੰਦਰਾਂ ਹਜ਼ਾਰ ਦੀ ਕਿਸ਼ਤ ਹਰ ਮਹੀਨੇ ਦੇਵਾਂਗਾ। ਰੇਸ਼ਮ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਧੀ ਪਿੰਡ ਚੀਮਾ ਖੁਰਦ ਵਿਖੇ ਆਪ ਛੱਡ ਕੇ ਪਰ ਇਸ ਉਸ ਨੂੰ ਨਾਂਅ ਖਰਚਾ ਦਿੱਤਾ ਨਾ ਹੀ ਉਸ ਪੁਛਿਆ ਹੀ ਤਾਂ ਉਹ ਫਿਰ ਪੇਕੇ ਘਰ ਆ ਗਈ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...