Thursday, 30 September 2021

ਉੱਘੇ ਆਜ਼ਾਦੀ ਘੁਲਾਟੀਏ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ ਤਿੰਨ ਅਕਤੂਬਰ ਨੂੰ ਮਨਾਈ ਜਾਵੇਗੀ _ ਭੁੱਚਰ


 ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਉੱਘੇ ਆਜ਼ਾਦੀ ਘੁਲਾਟੀਏ ਅਤੇ ਗੁਰੁਦਆਰਾ ਸੁਧਾਰ ਲਹਿਰ, ਅਕਾਲੀ ਲਹਿਰ ਦੇ ਮੋਢੀ, ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ ਸਮਾਗਮ ਤਿੰਨ ਅਕਤੂਬਰ ਨੂੰ ਮਨਾਈ ਜਾਵੇਗੀ। ਇਹ ਜਾਣਕਾਰੀ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਨੇ ਪ੍ਰੈੱਸ ਨੂੰ ਦੇਂਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਮਜੀਠਾ ਰੋਡ ਅੰਮ੍ਰਿਤਸਰ ਤੇ ਪਾਵਰ ਕਾਲੋਨੀ ਦੇ  ਸਾਹਮਣੇ ਫਰੈਂਡਜ਼ ਐਵਨਿਊ ਦੇ ਅੰਦਰ ਸਥਿਤ ਗੁਰਦੁਆਰਾ ਹਰਿਗੋਬਿੰਦ ਸਾਹਿਬ ਵਿੱਚ ਮਨਾਈ ਜਾਵੇਗੀ। ਜਥੇਦਾਰ ਤੇਜਾ ਸਿੰਘ ਭੁੱਚਰ  ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕਰਦਿਆਂ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਲਿਆਂਦੇ, ਅੰਗਰੇਜ ਸਰਕਾਰ ਦੇ ਪਿੱਠੂ ਮਹੰਤਾ ਤੋਂ ਗੁਰਧਾਮ ਆਜ਼ਾਦ ਕਰਵਾਏ, ਅੰਗਰੇਜ ਸਰਕਾਰ ਵਿਰੁੱਧ ਅਖਬਾਰ ਛਾਪੇ, ਲੰਮਾ ਸਮਾਂ ਅੰਗਰੇਜ ਸਰਕਾਰ ਦੀਆਂ ਜੇਲ੍ਹਾਂ ਕੱਟਣ ਦੇ ਨਾਲ ਨਾਲ ਆਪਣੀ ਜਾਇਦਾਦ ਜਬਤ ਕਰਵਾਈ, ਤਸੀਹੇ ਝੱਲੇ ਪਰ ਅੰਗਰੇਜ ਸਰਕਾਰ ਅੱਗੇ ਝੁਕੇ ਨਹੀਂ। ਸ਼੍ਰੋਮਣੀ ਕਮੇਟੀ ਦਾ ਗਠਨ  ਉਨ੍ਹਾਂ ਦੇ ਯਤਨ ਸਦਕਾ 1920 ਵਿਚ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦਾ  1920 ਵਿਚ ਜਥੇਦਾਰ ਨਿਯੁਕਤ ਕੀਤਾ ਗਿਆ। 14 ਦਸੰਬਰ 1920 ਨੂੰ ਉਨ੍ਹਾਂ ਦੀ ਜਥੇਦਾਰੀ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ। ਅਜਿਹੇ ਅਣਖੀਲੇ ਜਰਨੈਲ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਬਰਸੀ ਤਿੰਨ ਅਕਤੂਬਰ ਸੋਮਵਾਰ ਮਜੀਠਾ ਰੋਡ ਅੰਮ੍ਰਿਤਸਰ ਫਰੈਂਡਜ਼ ਐਵਨਿਊ ਦੇ ਗੁਰਦੁਆਰਾ ਹਰਿਗੋਬਿੰਦ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਹੋਵੇਗਾ, ਉਪਰੰਤ 10 ਵਜੇ ਤੋਂ 12 ਵਜੇ  ਤੱਕ ਧਾਰਮਿਕ ਸਮਾਗਮ ਵਿੱਚ ਆਏ ਹੋਏ ਬੁਲਾਰੇ ਆਪਣੇ ਵਿਚਾਰ ਰੱਖਣਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Wednesday, 29 September 2021

ਸੀ ਐੱਮ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਦੇ ਬਕਾਇਆ ਬਿੱਲ ਮਾਫ ਕਰਕੇ ਬਿੱਲਾਂ ਤੋਂ ਦੁਖੀ ਲੋਕਾਂ ਦੇ ਘਰ ਵਿੱਚ ਪਵਾ ਦਿੱਤੇ ਭੰਗੜੇ:- ਹਾਂਡਾ, ਸਰਪੰਚ ਸੇਵਾ ਸਿੰਘ


 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਅੱਜ ਜਦੋਂ ਹੀ ਸੀ ਐਮ  ਚਰਨਜੀਤ ਸਿੰਘ ਚੰਨੀ ਨੇ ਮੀਡੀਆ ਉੱਤੇ ਬਿਆਨ ਦਿੱਤੇ ਕਿ ਜਿਹਨਾਂ ਦੇ  ਬਿਜਲੀ ਦੇ ਬਕਾਇਆ ਬਿੱਲ ਹਨ ਉਹ ਮੁਆਫ ਕੀਤੇ ਜਾਣਗੇ  ਅਤੇ ਲੋਕਾਂ ਨੂੰ ਇਹ ਸਹੂਲਤ ਦੇਣ ਲਈ  ਜਿੱਥੇ ਪੰਜਾਬ ਸਰਕਾਰ ਦੇ ਲੱਖਾਂ ਰੁਪਏ ਖ਼ਰਚ ਹੋਣਗੇ ਉੱਥੇ ਹੀ ਅੱਜ  ਉਨ੍ਹਾਂ ਘਰਾਂ ਵਿੱਚ ਖ਼ੁਸ਼ੀ ਵਿੱਚ ਭੰਗੜੇ ਪਾਏ ਗਏ ਜਿਨ੍ਹਾਂ ਦੇ ਬਿਜਲੀ ਦੇ ਲੱਖਾਂ ਹਜ਼ਾਰਾਂ ਬਿੱਲ ਬਕਾਇਆ ਸਨ।  ਇਨ੍ਹਾਂ ਗੱਲਾਂ ਦਾ ਪ੍ਰਗਟਾਵਾ  ਉੱਘੇ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਅਲਗੋਂ  ਅਤੇ ਸਰਪੰਚ ਸੇਵਾ ਸਿੰਘ ਮੰਗੋਲ ਵੱਲੋਂ ਪ੍ਰੈੱਸ ਨਾਲ ਕੀਤਾ ਗਿਆ । ਉਨ੍ਹਾਂ ਸੀ ਐਮ ਦੇ ਇਸ ਫੈਸਲੇ ਨਾਲ ਖੁਸ਼ ਹੁੰਦੇ ਕਿਹਾ ਕਿ ਜੋ ਸਰਕਾਰਾਂ ਕਦੇ ਵੀ ਇਹੋ ਜਿਹੇ ਇਤਿਹਾਸਕ ਫ਼ੈਸਲੇ ਨਹੀਂ ਕਰ ਪਾਈਆਂ  ਉਹ ਪੰਜਾਬ ਦੇ ਨਵੇਂ ਸੀ ਐਮ ਵੱਲੋਂ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਪਲ ਹਰ ਘੰਟੇ ਨੂੰ ਤੇ ਹਰ ਦਿਨ ਨੂੰ ਸੀ ਐਮ ਸਾਬ  ਨਵੀਂਆਂ ਤੋਂ ਨਵੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦੇਣਗੇ  ਅਤੇ ਪੰਜਾਬ ਸੂਬਾ ਇੱਕ ਬਾਹਰਲੇ ਦੇਸ਼ ਵਰਗਾ ਸੂਬਾ ਬਣ ਜਾਏਗਾ ਜਿੱਥੇ ਕੋਈ ਸਹੂਲਤਾਂ ਦੀ ਘਾਟ ਨਹੀਂ ਹੋਏਗੀ।  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਦੋਂ ਦੇ ਸੀ ਐਮ ਚੰਨੀ ਬਣੇ ਹਨ  ਅਤੇ ਲੋਕਾਂ ਦੀਆਂ ਸੁਤੀਆਂ ਹੋਈਆਂ ਉਮੀਦਾਂ ਜਾਗੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ  ਕਾਂਗਰਸ ਦੀ ਸਰਕਾਰ ਫਿਰ ਬਣ ਕੇ ਲੋਕਾਂ ਦੀ ਸੇਵਾ ਕਰੇਗੀ  ।

Tuesday, 28 September 2021

 ਨਵੀਂ ਉਮੀਦ ਨਾਲ ,ਮੈਂ ਪੰਜਾਬ ਬੋਲਦਾ ਹਾਂ  



ਨਵੀਂ ਉਮੀਦ ਜੀ ,ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਦਾ ਦੁੱਖ ਦਰਦ ਫਰੋਲਦਾ ਹਾਂ ,ਕਈ ਸਾਲਾਂ ਤੋਂ ਇੱਥੇ  ਤਰੱਕੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਮਾਂ ਬੋਲਦਾ , ਇੱਥੇ ਮਰ ਚੁੱਕੇ ਮੇਰੇ ਦਾਦੇ ਪੜਦਾਦੇ ਬੁਨਆਦੀ ਸਹੂਲਤਾਂ ਨੂੰ ਤਰਸਦੇ ਤਰਸਦੇ ਮੈਂ ਤਾਂ ਬੋਲਦਾ ਹਾਂ, ਮੇਰੀ ਛੋਟੀ ਉਮਰ ਤੋਂ ਲੈ ਕੇ ਅੱਜ ਤੱਕ ਖਾਧੇ ਧੱਕੇ ਤਾਂ ਬੋਲਦਾ ਹਾਂ  ,ਇੱਥੇ ਨਸ਼ਾ ਭੁੱਖਮਰੀ ਬੇਈਮਾਨੀ ਲੁੱਟਾਂ ਖੋਹਾਂ  ਤੇ ਭਲੇਮਾਨਸ  ਇਨਸਾਨਾਂ ਦੇ ਹੁੰਦੇ ਕਤਲਾਂ ਦੀ ਥਾਂ ਬੋਲਦਾ ਹਾਂ।ਮੈਂ ਚਾਹੁੰਦਾ ਹਾਂ ਮੇਰੇ ਪੰਜਾਬ ਵਾਸੀਆਂ ਲਈ  ਉਹ ਸੁਪਨੇ ਜੋ ਮੇਰੇ ਭਗਤ ਸਿੰਘ ਨੇ ਸੰਜੋਏ ਸੀ ਉਹ ਉਨ੍ਹਾਂ ਨੂੰ ਮਿਲਣ ਮੈਂ ਤਾਂ ਬੋਲਦਾ ਹਾਂ  ਮੇਰੇ ਪਿੰਡ ਮੇਰੇ ਸ਼ਹਿਰ ਦੀਆਂ ਟੁੱਟੀਆਂ ਗਲੀਆਂ ਅੱਧ ਵਿਚਾਲੇ ਲਟਕੇ ਕੰਮ  ਧੀਆਂ ਦੀ ਰੁਲਦੀ ਪੱਤ ਨੂੰ ਦੇਖ ਕੇ ਧਾਵਾ ਮਾਰ ਮਾਰ ਬੋਲਦਾ ਹਾਂ।

ਮੈਂ ਚਾਹੁੰਦਾ ਹਾਂ ਪੰਜਾਬ ਵਿੱਚ ਤਰੱਕੀ ਖੁਸ਼ਹਾਲੀ ਹਰ ਵਰਗ ਦਾ ਮਾਣ ਸਨਮਾਨ ਹੋਵੇ  ਇਸ ਕਰ ਕੇ ਕੋਈ ਨਵੀਂ ਦੀ ਸਰਕਾਰ ਦਾ ਬਦਲਾਅ ਬੋਲਦਾ ਹਾਂ  ,

ਉਹ ਨਾ ਹੋਵੇ ਕਿਤੇ ਪਹਿਲੀਆਂ ਸਰਕਾਰਾਂ ਵਾਂਗ ਈ  ਲਾਰੇ ਲੱਪੇ ਲਾ ਕੇ ਉਹੀ ਚਿਹਰੇ ਇਸ ਪਾਰਟੀ ਵਿੱਚ ਸ਼ਾਮਲ ਕਰਕੇ ਰਹਿੰਦੀ ਖੂੰਹਦੀ ਲੋਕਾਂ ਦੀ  ਸਿਆਸਤ ਪ੍ਰਤੀ ਉਮੀਦ ਟੁੱਟ ਜਾਵੇ ਤੇ ਇੱਕ ਵਾਰ ਫੇਰ ਸੜਕਾਂ ਤੇ ਲੋਕਾਂ ਦਾ ਮਾਣ ਸਨਮਾਨ ਰੁਲ ਜਾਵੇ, ਮੈਂ ਤਾਂ ਬੋਲਦਾ ਹਾਂ, ਇੱਥੇ ਇਲਾਜ ਤੋਂ ਚੰਗੀ ਪੜ੍ਹਾਈ ਤੋਂ ਅਤੇ ਕਰਜ਼ੇ ਵਿੱਚ ਡੁੱਬੇ ਕਿਸਾਨ ਦੀ  ਹੁੰਦੀ ਮੌਤ ਨੂੰ ਦੇਖ ਕੇ ਮੇਰੇ ਤੋਂ ਜਰਿਆ ਨਹੀਂ ਜਾਂਦਾ ਮੈਂ ਤਾਂ ਬੋਲਦਾ ਹਾਂ, ਏਥੇ ਮੇਰੇ ਗੁਰੂ ਮਾਸਟਰ ਘਰ ਘਾਟ ਵੇਚ ਕੁੱਟ ਖਾਂਦੇ ਸੜਕਾਂ ਤਿ ਮੈਂ ਤਾਂ ਬੋਲਦਾ ਹਾਂ।  ਇਕ ਆਖ਼ਰੀ ਉਮੀਦ ਨਵੀ ਪਾਰਟੀ  ਦੀ ਹੈ ਜੇ ਉਹ ਚੰਗੀ ਸਰਕਾਰ ਜੇ ਦੇ ਦੇਵੇ ਜਾਵੇ ,ਕਈ ਸਾਲਾਂ ਤੋਂ ਉੱਜੜ ਰਹੇ ਪੰਜਾਬ ਨੂੰ ਉਹ ਮਾਣ ਸਨਮਾਨ ਜੋ ਉਸ ਦਾ ਬਣਦਾ ਹੈ ਜੇ ਮਿਲ ਜਾਏ ਤਾਂ ਮੈਂ ਫਿਰ ਜੈ ਜਵਾਨ ਜੈ ਕਿਸਾਨ ਬੋਲਦਾ ਹਾਂ ।ਜੇ ਇਸ ਨਵੀਂ ਪਰਟੀ ਨੇ ਵੀ ਕੀਤਾ ਪੰਜਾਬ ਨਾਲ ਧੋਖਾ ਤਾਂ ਫਿਰ ਫ਼ਰਕ ਕੀ ਰਹਿ ਜਾਵੇਗਾ ਉਨ੍ਹਾਂ ਲੋਕਾਂ ਅਤੇ ਕਈ ਸਾਲਾਂ ਤੋਂ ਨਵੀ ਪਾਰਟੀ ਨੂੰ ਉਡੀਕਣ  ਦਾ  ਜੋ ਕਈ ਸਾਲਾਂ ਤੋਂ ਲੁੱਟਦੇ ਆਏ ਹਨ ਪੰਜਾਬ ਨੂੰ ਮੈਂ ਤਾਂ ਬੋਲਦਾ, ਇੱਕ ਵਾਰ ਪੰਜਾਬ ਨੂੰ ਫਿਰ ਸਵਰਗ ਬਣਿਆ ਦੇਖਣਾ ਹੈ ਮੈਂ ।

ਜਗਜੀਤ ਸਿੰਘ ਡੱਲ ਦੇ ਰਾਹੀਂ ਤਾਂ ਬੋਲਦਾ ਹਾਂ।

ਰਚਨਾ :- ਜਗਜੀਤ ਸਿੰਘ ਡੱਲ,ਪ੍ਰੈਸ ਮੀਡੀਆ, 9855985137,8646017000

ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਸਿੰਗਲ ਟਰੈਕ " ਵਿੱਦਿਆ ਦਾ ਗਿਆਨ " ਦਾ ਪੋਸਟਰ ਪਿੰਡ ਬੂਹ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਰਿਲੀਜ਼।




ਹਰੀਕੇ ਪੱਤਣ 28 ਸਤੰਬਰ ( ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ ) ਬੀਤੇ ਐਤਵਾਰ ਮਿਤੀ 26 ਸਤੰਬਰ ਨੂੰ ਹਰੀਕੇ ਪੱਤਣ ਦੇ 

ਨੇੜਲੇ ਪਿੰਡ ਬੂਹ ਵਿਖੇ ਵਾਤਾਵਰਣ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਸਿੰਗਲ ਟਰੈਕ " ਵਿੱਦਿਆ ਦਾ 

ਗਿਆਨ " ਦਾ ਪੋਸਟਰ ਭਗਵਾਨ ਵਾਲਮੀਕ ਮੰਦਰ ਵਿੱਚ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ 

ਸੇਵਾਦਾਰ ਬੀਬੀ ਮਾਇਆ ਨੇ ਦੱਸਿਆ ਕਿ ਅੱਜ ਗਾਇਕ ਬਲਵੀਰ ਸ਼ੇਰਪੁਰੀ ਜੀ ਆਪਣੇ ਨਵੇਂ ਸਿੰਗਲ ਟਰੈਕ 

" ਵਿੱਦਿਆ ਦਾ ਗਿਆਨ " ਦਾ ਪੋਸਟਰ ਰਿਲੀਜ਼ ਕਰਨ ਲਈ ਸਾਡੇ ਪਿੰਡ ਬੂਹ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਪਹੁੰਚੇ ਹਨ। ਉਨ੍ਹਾਂ ਨੇ ਗਾਇਕ ਬਲਵੀਰ ਸ਼ੇਰਪੁਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਬਲਵੀਰ ਸ਼ੇਰਪੁਰੀ ਜੀ ਨੇ ਇਹ ਸਰਵਹਿੱਤਕਾਰੀ ਗੀਤ ਰਿਲੀਜ਼ 

ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਸ ਨਾਲ ਸਮਾਜ ਵਿੱਚ ਇੱਕ ਵਧੀਆ ਸੁਨੇਹਾ ਪਹੁੰਚੇਗਾ ਇਸ ਗੀਤ ਵਿੱਚ ਗਾਇਕ ਬਲਵੀਰ ਸ਼ੇਰਪੁਰੀ ਨੇ ਡਾ: ਭੀਮ ਰਾਓ ਅੰਬੇਦਕਰ ਜੀ ਦੀ ਉਦਾਹਰਣ ਦੇਕੇ ਦੱਸਿਆ ਕਿ ਸਾਨੂੰ ਉਹਨਾਂ ਵਾਂਗ ਹੀ ਪੜ੍ਹਨਾ- ਲਿਖਣਾ ਚਾਹੀਦਾ ਹੈ ਤੇ ਆਪਣੇ ਸਮਾਜ ਅਤੇ ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਾ ਚਾਹੀਦਾ ਹੈ। ਸਮਾਜ ਦੇ ਹਰ ਵਰਗ ਨੂੰ ਹੀ ਵਿੱਦਿਆ ਵੱਧ ਤੋਂ ਵੱਧ ਗ੍ਰਹਿਣ ਕਰਨੀ ਚਾਹੀਦੀ ਹੈ। ਇਸ ਮੌਕੇ ਗਾਇਕ ਬਲਵੀਰ ਸ਼ੇਰਪੁਰੀ 

ਨਾਲ ਸੰਦੀਪ ਸ਼ੇਖਮਾਂਗਾਂ, ਰਾਜ ਹਰੀਕੇ ਪੱਤਣ, ਸੇਵਾਦਾਰ ਬੀਬੀ ਮਾਇਆ, ਸਰਦਾਰਾ ਸਿੰਘ, ਪ੍ਰਧਾਨ ਪ੍ਰੀਤਮ ਦਾਸ ਕਿਰਤੋਵਾਲ ਵਾਲੇ, ਮੁਖਤਿਆਰ ਸਿੰਘ ਬੂਹ, ਸ਼ਿਵ ਕੁਮਾਰ ਬੂਹ, ਸਮੂਹ ਸੇਵਾਦਾਰ ਅਤੇ ਸੰਗਤਾਂ ਆਦਿ

ਮੌਜੂਦ ਸਨ।

ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਏ ਧਰਨੇ ਨੂੰ ਆਪਣੀਆਂ ਲਗਾਤਾਰ ਸੇਵਾਵਾਂ ਦੇਂਦੇ ਬਾਬਾ ਪ੍ਰਗਟ ਸਿੰਘ ਨੇ ਲਗਾਇਆ ਚਾਹ ਅਤੇ ਦੁੱਧ ਦਾ ਲੰਗਰ।

 ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਏ ਧਰਨੇ ਨੂੰ ਆਪਣੀਆਂ ਲਗਾਤਾਰ ਸੇਵਾਵਾਂ ਦੇਂਦੇ ਬਾਬਾ ਪ੍ਰਗਟ ਸਿੰਘ ਨੇ ਲਗਾਇਆ ਚਾਹ ਅਤੇ ਦੁੱਧ ਦਾ ਲੰਗਰ। 


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਮੋਦੀ ਸਰਕਾਰ ਖ਼ਿਲਾਫ਼  ਧਰਨੇ ਨੂੰ ਆਪਣਾ ਲਗਾਤਾਰ ਸਮਰਥਨ ਦਿੰਦੇ ਹੋਏ ਬਾਬਾ ਪਰਗਟ ਸਾਹਿਬ ਜੀ ਗੁਰਦੁਆਰਾ ਲੂਆਂ ਸਾਹਿਬ ਵਾਲਿਆਂ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 27 ਨੂੰ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਸਰਹਾਲੀ ਸਾਹਿਬ ਨੇੜੇ ਪੱਟੀ ਮੋੜ  ਕਿਸਾਨਾਂ ਅਤੇ ਰਾਹਗੀਰਾਂ ਲਈ ਚਾਹ ਦਾ ਲੰਗਰ ਲਗਾਇਆ ਗਿਆ।ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਬਾ ਪਰਗਟ ਸਿੰਘ ਜੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਵੀ ਲਗਾਤਾਰ ਕਿਸਾਨੀ ਸੰਘਰਸ਼ ਵਿੱਚ ਲੱਗੇ ਮੋਰਚਿਆਂ ਨੂੰ  ਆਪਣੀਆਂ ਲੰਗਰ ਦੀਆਂ ਸੇਵਾਵਾਂ ਲਗਾਤਾਰ ਦਿੰਦੇ ਰਹੇ ਹਨ ।

ਸ਼ਹੀਦ ਭਗਤ ਸਿੰਘ ਜੀ ਦਾ 115 ਵਾਂ ਜਨਮ ਦਿਹਾੜਾ ਭਿੱਖੀਵਿੰਡ ਵਿਖੇ ਮਨਾਇਆ ਗਿਆ।

 ਸ਼ਹੀਦ ਭਗਤ ਸਿੰਘ ਜੀ ਦਾ 115 ਵਾਂ ਜਨਮ ਦਿਹਾੜਾ ਭਿੱਖੀਵਿੰਡ ਵਿਖੇ ਮਨਾਇਆ ਗਿਆ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਅੱਜ ਪਰਮਗੁਣੀ ਸ਼ਹੀਦ ਭਗਤ ਸਿੰਘ ਜੀ ਦੇ 115 ਵੇਂ‌ ਜਨਮਦਿਨ ਮੋਕੇ ਭਗਤ ਸਿੰਘ ਜੀ ਦੀ ਸੋਚ ਨੂੰ ਅਪਣਾਉਂਦੇ ਹੋਏ  ਭਿੱਖੀਵਿੰਡ  ਵਿੱਚ ਮਨਾਇਆ ਗਿਆ। ਇਸ ਮੌਕੇ  ਜਨਮ ਦਿਹਾੜਾ ਖੁਸ਼ੀਆਂ ਚਾਵਾਂ ਨਾਲ ਮਨਾਇਆ। ਇਸ ਮੌਕੇ ਆਮ ਆਦਮੀ ਦੇ ਸੀਨੀਅਰ ਆਗੂ ਗੁਲਸ਼ਨ ਅਲਗੋਂ ਨੇ ਬੋਲਦੇ ਹੋਏ ਦੱਸਿਆ ਕਿ ਸਰਕਾਰ ਨੋਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਅਸਫ਼ਲ ਰਹਿਣ ਦੇ ਕਾਰਨ ਜਿਹੜੇ ਨੋਜਵਾਨਾਂ ਨੇ ਦੇਸ਼ ਦੀ ਬਾਗਡੋਰ ਸੰਭਾਲਣੀ‌ ਸੀ‌ ਉਹ ਨਸ਼ਿਆਂ ਤੋਂ ਡਰਦੇ  ਵਿਦੇਸ਼ਾਂ ਵੱਲ ਨੂੰ ਤੁਰੇ ਹੋਏ ਹਨ ਜਿਸਦੀ ਨਿਰੋਲ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਕਿ ਲੋਕ ਕੰਮ ਮੰਗਦੇ ਹਨ ਪਰ ਕੰਮ ਸਰਕਾਰ ਦੇ ਨਹੀਂ ਸਕਦੀ ਪਰ ਕੰਮ ਜੇਕਰ ਦੇ ਨਹੀਂ ਸਕਦੀ ਤਾਂ ਬੇਰੁਜ਼ਗਾਰੀ ਭੱਤਾ ਨੋਜਵਾਨਾਂ ਨੂੰ ਦੇਣ ਦੀ ਗਰੰਟੀ ਤੋਂ ‌ਵੀ ਅਸਫ਼ਲ ਰਹੀ ਹੈ ‌ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਰਕਾਰਾਂ ਨੂੰ ਨੌਜਵਾਨਾ ਦਾ ਸੋਚਣਾ ਜਰੂਰੀ ਹੈ।

ਇਸ ਮੌਕੇ ਆਮ ਆਦਮੀ ਦੇ ਸੀਨੀਅਰ ਆਗੂ ਗੁਲਸ਼ਨ ਅਲਗੋਂ, ਬਾਜ ਸਿੰਘ ਵੀਰਮ,ਸ੍ਰ ਰਾਮ ਸਿੰਘ ਧੁੰਨ,ਬੱਬੂ ਬੈੰਕਾਂ,ਹੈਪੀ ਉੱਪਲ,ਜੱਸ ਚੂੰਘ,ਸੁਖਚੈਨ ਸਿੰਘ ਮਾੜੀ,ਗੁਰਕਰਮ ਚੱਕ, ਸਤਨਾਮ ਸਿੰਘ ਰੱਤੋਕੇ, ਗੁਰਪ੍ਰੀਤ ਸਿੰਘ ਨੰਬਰਦਾਰ, ਭਗਵੰਤ ਸਿੰਘ ਚੇਅਰਮੈਨ, ਨਰਿੰਦਰ ਸਿੰਘ ਕਲਸੀ,ਹਰਵਿੰਦਰ ਸਿੰਘ ਬੁਰਜ,ਹੀਰਾ ਸਿੰਘ ਰਾਜੌਕੇ,ਗੁਰਜੰਟ ਸਿੰਘ ਕਲਸੀ,ਬਿੱਟੂ ਦਿਆਲਪੁਰ,ਅਸ਼ਵਨੀ ਅਲਗੋਂ ਆਦਿ ਹਾਜਰ ਸਨ।

Monday, 27 September 2021

ਲਿਖਾਰੀ ਸਾਹਿਤ ਸਭਾ, ਹਰੀਕੇ ਦਾ ਪੁਨਰਗਠਨ ਮਗਰੋਂ ਪਲੇਠੀ ਸਾਹਿਤਕ ਮਿਲਣੀ ।




ਗਾਇਕ ਬਲਬੀਰ ਸ਼ੇਰਪੁਰੀ ਦਾ ਗੀਤ' ਵਿੱਦਿਆ ਦਾ ਗਿਆਨ' ਦਾ ਪੋਸਟਰ ਰਲੀਜ਼ ਕੀਤਾ ਗਿਆ ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਸਬੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਖੁੱਲੇ ਵਿਹੜੇ ’ਚ ਲਿਖਾਰੀ ਸਾਹਿਤ ਸਭਾ ਹਰੀਕੇ ਦੇ ਪੁਨਰਗਠਨ ਮਗਰੋਂ ਪਲੇਠੀ ਦੀ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਬਦ ਗਿਆਨ ਅਤੇ ਸ਼ਬਦ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਦੀ ਲੋੜ ਤੇ ਜੋਰ ਦਿੱਤਾ ਗਿਆ। ਸਭਾ ਦੇ ਸਮੂਹ ਅਹੁਦੇਦਾਰਾਂ ਵੱਲੋ ਸਰਬਸੰਮਤੀ ਨਾਲ ਡਾ:ਗੁਰਜੰਟ ਸਿੰਘ ਨੂੰ ਪ੍ਰਧਾਨ ਥਾਪਿਆ ਗਿਆ ਜਦੋ ਕਿ ਸੀਨੀਅਰ ਮੀਤ ਪ੍ਰਧਾਨ ਵਜੋਂੱ ਉੱਘੇ ਲਿਖਾਰੀ ਸੁਖਬੀਰ ਮਹੱਬਤ ਹਰੀਕੇ ਦੀ ਚੋਣ ਕੀਤੀ ਗਈ। ਸਾਹਿਤਕ ਮਿਲਣੀ ਦੌਰਾਨ ਕੁਲਵੰਤ ਸਿੰਘ ਕੋਮਲ, ਗੁਰਮੀਤ ਭੁੱਲਰ ਪੀਰ ਮੁਹੰਮਦ, ਨਸੀਬ ਦੀਵਾਨਾ, ਸਰਬਜੀਤ ਸਿੰਘ ਕੋਟ ਈਸੇ ਖਾਂ, ਪਵਨ ਸਰੋਤਾ, ਮਨਜਿੰਦਰ ਸਿੰਘ ਕਾਲਾ, ਵਿੰਨੀ ਕਪੂਰ ਤਰਨਤਾਰਨ, ਜਸਮੀਤ ਸਿੰਘ ਮਰਹਾਣਾ, ਸੰਦੀਪ ਸ਼ੇਖਮਾਂਗਾਂ, ਰਾਜ ਹਰੀਕੇ, ਗੁਰਲਾਲ ਸਿੰਘ ਹਰੀਕੇ, ਰਮਨ ਸਰਹਾਲੀ ਆਦਿ ਨੇ ਕਵਿਤਾ, ਗਜ਼ਲ ਅਤੇ ਪੰਜਾਬੀ ਗੀਤਾਂ ਰਾਹੀ ਹਾਜਰੀਨ ਦੀ ਵਾਹ ਵਾਹ ਖੱਟੀ। ਇਸ ਤੋ ਇਲਾਵਾ ਪੱਤਰਕਾਰ ਹਰਜੀਤ ਸਿੰਘ ਲੱਧੜ, ਜਸਵੰਤ ਸਿੰਘ ਪੱਟੀ, ਵੀਰ ਜਤਿੰਦਰ ਹਰੀਕੇ, ਦਵਿੰਦਰ ਸਿੰਘ ਲਾਇਬ੍ਰੇਰੀਅਨ, ਹੀਰਾ ਸਿੰਘ ਹਰੀਕੇ ਆਦਿ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਦੀ ਗੱਲ ਕੀਤੀ। ਸਾਹਿਤਕਾਰਾਂ ਨੂੰ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਡਾਕਟਰ ਗੁਰਜੰਟ ਸਿੰਘ ਨੇ ਜਿਥੇ ਪੰਜਾਬੀ ਮਾਂ ਬੋਲੀ ਦੀ ਕਲਮ ਨਾਲ ਸੇਵਾ ਕਰਨ ਦੀ ਭਾਵਨਾ ਰੱਖਣ ਵਾਲੇ ਲੋਕਾਂ ਦੀ ਸਲਾਂਘਾ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਧਰਤੀ ਤੇ ਹਰ ਸਮਾਜਿਕ ਅਤੇ ਜਹਿਨੀ ਕੁਰੀਤੀ ਦਾ ਮੂਲ ਆਧਾਰ ਆਪਣੀ ਗਿਆਨ ਪ੍ਰੰਪਰਾਵਾਂ ਨਾਲੋ ਟੁੱਟਣਾ ਹੈ ਅਤੇ ਇਸ ਪਾੜੇ ਨੂੰ ਖਤਮ ਕਰਨ ਲਈ ਅਜੋਕੀ ਪੀੜ੍ਹੀ ਨੂੰ ਕਿਤਾਬਾਂ ਪ੍ਰਤੀ ਸ਼ੌਕ ਪੈਦਾ ਕਰਨਾ ਬਣਦਾ ਹੈ। ਇਸ ਮੌਕੇ ਬਲਬੀਰ ਸਿੰਘ ਸ਼ੇਰਪੁਰੀ ਦੇ ਗੀਤ ‘ ਵਿੱਦਿਆ ਦਾ ਗਿਆਨ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਸੁਖਬੀਰ ਮੁਹੱਬਤ ਨੇ ਬਾਖੂਬੀ ਨਿਭਾਈ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...